ਨਵੀਂ ਦਿੱਲੀ: ਅੱਜ ਵੀ ਲੋਕ ਸਭਾ ਵਿੱਚ ਵਿਰੋਧੀ ਪਾਰਟੀਆਂ ਵੱਲੋਂ ਹੰਗਾਮਾ ਕੀਤਾ ਗਿਆ। ਬਜਟ ਸੈਸ਼ਨ 2023 ਦੇ ਦੂਜੇ ਪੜਾਅ ਦਾ ਅੱਜ ਯਾਨੀ ਮੰਗਲਵਾਰ ਨੂੰ ਦੂਜਾ ਦਿਨ ਹੈ। ਹੰਗਾਮੇ ਕਾਰਨ ਅੱਜ ਦੀ ਕਾਰਵਾਈ ਵੀ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ। ਅਡਾਨੀ ਦੇ ਸ਼ੇਅਰਾਂ ਦੇ ਮੁੱਦੇ ਸਮੇਤ ਕਈ ਮੁੱਦਿਆਂ 'ਤੇ ਕਾਂਗਰਸ ਨੇ ਸੰਸਦ 'ਚ ਪ੍ਰਦਰਸ਼ਨ ਕੀਤਾ। ਇਸ ਤੋਂ ਪਹਿਲਾਂ ਅਡਾਨੀ ਮੁੱਦੇ 'ਤੇ ਟੀਐਮਸੀ ਦੇ ਸੰਸਦ ਮੈਂਬਰਾਂ ਨੇ ਸੰਸਦ 'ਚ ਮਹਾਤਮਾ ਗਾਂਧੀ ਦੀ ਮੂਰਤੀ ਦੇ ਸਾਹਮਣੇ ਧਰਨਾ ਦਿੱਤਾ।
ਪੀਐਮ ਮੋਦੀ ਵੱਲੋਂ ਸੰਸਦ 'ਚ ਬੈਠਕ:ਮੋਦੀ ਜਾਣਕਾਰੀ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਸਦ 'ਚ ਪ੍ਰਹਿਲਾਦ ਜੋਸ਼ੀ, ਪੀਯੂਸ਼ ਗੋਇਲ, ਨਰਿੰਦਰ ਸਿੰਘ ਤੋਮਰ, ਕਿਰੇਨ ਰਿਜਿਜੂ, ਅਨੁਰਾਗ ਠਾਕੁਰ ਅਤੇ ਨਿਤਿਨ ਗਡਕਰੀ ਸਮੇਤ ਆਪਣੇ ਪ੍ਰਮੁੱਖ ਮੰਤਰੀਆਂ ਨਾਲ ਬੈਠਕ ਕੀਤੀ। ਇਸ ਦੇ ਨਾਲ ਹੀ, ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅੱਜ ਰਾਜ ਸਭਾ ਵਿੱਚ 2022-23 ਲਈ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ ਦੇ ਸਬੰਧ ਵਿੱਚ ਗ੍ਰਾਂਟਾਂ ਲਈ ਪੂਰਕ ਮੰਗਾਂ ਪੇਸ਼ ਕਰਨਗੇ। ਕਾਂਗਰਸ ਪਾਰਟੀ ਦੀ ਅਗਵਾਈ 'ਚ ਵਿਰੋਧੀ ਧਿਰ ਦੇ ਮੈਂਬਰਾਂ ਦੇ ਹੰਗਾਮੇ ਦੌਰਾਨ ਲੋਕ ਸਭਾ ਅਤੇ ਰਾਜ ਸਭਾ ਦੋਵਾਂ ਦੀ ਕਾਰਵਾਈ ਸੋਮਵਾਰ ਸਵੇਰੇ 11 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ, ਕਿਉਂਕਿ ਭਾਜਪਾ ਨੇਤਾਵਾਂ ਨੇ ਲੰਡਨ 'ਚ ਰਾਹੁਲ ਗਾਂਧੀ ਦੇ ਭਾਸ਼ਣ 'ਤੇ ਉਨ੍ਹਾਂ ਤੋਂ ਮੁਆਫੀ ਮੰਗਣ ਦੀ ਮੰਗ ਕੀਤੀ ਸੀ।