ਨਵੀਂ ਦਿੱਲੀ : ਸੰਸਦ ਦਾ ਬਜਟ ਸੈਸ਼ਨ ਅੱਜ ਤੋਂ ਸ਼ੁਰੂ ਹੋ ਗਿਆ ਹੈ। ਦੋਹਾਂ ਸਦਨਾਂ ਦੀ ਸਾਂਝੀ ਬੈਠਕ 'ਚ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਆਪਣਾ ਪਹਿਲਾ ਭਾਸ਼ਣ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਆਤਮ ਨਿਰਭਰ ਭਾਰਤ ਬਣਾਉਣਾ ਹੈ। ਇਹ ਨਵੇਂ ਯੁੱਗ ਦਾ ਨਵਾਂ ਭਾਰਤ ਹੈ। ਅਸੀਂ ਦਸਵੇਂ ਨੰਬਰ ਤੋਂ ਪੰਜਵੇਂ ਨੰਬਰ ਦੀ ਅਰਥਵਿਵਸਥਾ ਬਣ ਗਏ ਹਾਂ।
ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਕਿਹਾ ਕਿ ਅੰਮ੍ਰਿਤਕਾਲ ਦਾ ਇਹ 25 ਸਾਲਾਂ ਦਾ ਦੌਰ ਆਜ਼ਾਦੀ ਦੀ ਸੁਨਹਿਰੀ ਸ਼ਤਾਬਦੀ ਅਤੇ ਵਿਕਸਤ ਭਾਰਤ ਦੇ ਨਿਰਮਾਣ ਦਾ ਦੌਰ ਹੈ। ਇਹ 25 ਸਾਲ ਸਾਡੇ ਸਾਰਿਆਂ ਲਈ ਅਤੇ ਦੇਸ਼ ਦੇ ਹਰ ਨਾਗਰਿਕ ਲਈ ਸਾਡੇ ਫਰਜ਼ਾਂ ਦੀ ਪਰਖ ਦਿਖਾਉਣ ਲਈ ਹਨ।
ਰਾਸ਼ਟਰਪਤੀ ਮੁਰਮੂ ਨੇ ਕਿਹਾ ਕਿ ਮੈਨੂੰ ਇਹ ਵੇਖ ਕੇ ਮਾਣ ਹੁੰਦਾ ਹੈ ਕਿ ਅੱਜ ਸਾਡੀਆਂ ਭੈਣਾਂ ਅਤੇ ਧੀਆਂ ਉਤਕਲ ਭਾਰਤ ਦੇ ਸੁਪਨਿਆਂ ਵਜੋਂ ਵਿਸ਼ਵ ਪੱਧਰ ਉੱਤੇ ਆਪਣੀ ਪਰਚਮ ਲਹਿਰਾ ਰਹੀਆਂ ਹਨ। ਸਾਡੀ ਵਿਰਾਸਤ ਸਾਨੂੰ ਜੜ੍ਹਾਂ ਨਾਲ ਜੋੜਦੀ ਹੈ ਅਤੇ ਸਾਡਾ ਵਿਕਾਸ ਸਾਨੂੰ ਅਸਮਾਨ ਛੂਹਣ ਦਾ ਹੌਂਸਲਾ ਦਿੰਦਾ ਹੈ। ਇਸ ਲਈ ਮੇਰੀ ਸਰਕਾਰ ਨੇ ਵਿਰਾਸਤ ਨੂੰ ਮਜਬੂਤੀ ਦੇਣ ਅਤੇ ਵਿਕਾਸ ਨੂੰ ਤਰਜੀਹ ਦੇਣ ਦੀ ਰਾਹ ਚੁਣਿਆ ਹੈ।
ਉਨ੍ਹਾਂ ਕਿਹਾ ਕਿ ਜਨਧਨ-ਆਧਾਰ-ਮੋਬਾਈਲ ਨਾਲ ਫਰਜ਼ੀ ਲਾਭਪਾਤਰੀਆਂ ਨੂੰ ਹਟਾਉਣ ਤੋਂ ਲੈ ਕੇ ਵਨ ਨੈਸ਼ਨ ਵਨ ਰਾਸ਼ਨ ਕਾਰਡ ਤੱਕ, ਇੱਕ ਵੱਡਾ ਸਥਾਈ ਸੁਧਾਰ ਅਸੀਂ ਕੀਤਾ ਹੈ। ਬੀਤੇ ਸਾਲ, ਡੀਬੀਟੀ ਵਜੋਂ, ਡਿਜੀਟਲ ਇੰਡੀਆ ਦੇ ਰੂਪ ਵਿੱਚ ਇਸ ਸਥਾਈ ਅਤੇ ਪਾਰਦਰਸ਼ੀ ਵਿਵਸਥਾ ਦੇਸ਼ ਨੇ ਤਿਆਰ ਕੀਤੀ ਹੈ। ਰਾਸ਼ਟਰਪਤੀ ਦ੍ਰੋਪਦੀ ਮੁਰੂ ਨੇ ਕਿਹਾ ਕਿ ਸਰਜੀਕਲ ਸਟ੍ਰਾਈਕ ਤੋਂ ਲੈ ਕੇ ਅੱਤਵਾਦ ਉੱਤੇ ਸਖ਼ਤ ਹਮਲੇ ਤੱਕ, LOC ਤੋਂ ਲੈ ਕੇ LAC ਤੱਕ ਹਰ ਹਮਲੇ ਦਾ ਦੋ ਟੁੱਕ ਜਵਾਬ, ਧਾਰਾ 370 ਨੂੰ ਹਟਾਉਣ ਤੋਂ ਲੈ ਕੇ ਤਿਨ ਤਲਾਕ, ਮੇਰੀ ਸਰਕਾਰ ਦੀ ਪਛਾਣ ਇਕ ਫੈਸਲਾਕੁੰਨ ਸਰਕਾਰ ਰਹੀ ਹੈ।
ਰਾਸ਼ਟਰਪਤੀ ਨੇ ਕਿਹਾ ਕਿ 'ਬੇਟੀ ਬਚਾਓ ਬੇਟੀ ਪੜਾਓ' ਅਭਿਆਨ ਦੀ ਸਫ਼ਲਤਾ ਅੱਜ ਅਸੀਂ ਦੇਖ ਰਹੇ ਹਾਂ। ਦੇਸ਼ ਵਿੱਚ ਪਹਿਲੀ ਵਾਰ ਪੁਰਸ਼ਾ ਦੇ ਮੁਕਾਬਲੇ ਔਰਤਾਂ ਦੀ ਗਿਣਤੀ ਵੱਧ ਹੋਈ ਹੈ ਅਤੇ ਔਰਤਾਂ ਦੀ ਸਿਹਤ ਵੀ ਪਹਿਲਾਂ ਨਾਲੋਂ ਬਿਹਤਰ ਹੋਈ ਹੈ। ਮੇਰੀ ਸਰਕਾਰ ਨੇ ਇਹ ਯਕੀਨੀ ਬਣਾਇਆ ਹੈ ਕਿ ਕਿਸੇ ਵੀ ਕੰਮ, ਕਿਸੇ ਵੀ ਕਾਰਜ ਖੇਤਰ ਵਿੱਚ ਔਰਤਾਂ ਲਈ ਕੋਈ ਰੋਕ ਟੋਕ ਨਹੀਂ ਹੈ।
ਇਹ ਵੀ ਪੜ੍ਹੋ:PM Modi on Budget 2023 : ਪੀਐਮ ਮੋਦੀ ਬੋਲੇ- ਭਾਰਤ ਦੇ ਬਜਟ ਉੱਤੇ ਪੂਰੀ ਦੁਨੀਆ ਦੀ ਨਜ਼ਰ