ਨਵੀਂ ਦਿੱਲੀ : ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸਾਲ 2023 ਦਾ ਬਜਟ ਪੇਸ਼ ਕਰਦਿਆਂ ਮੱਛੀ ਪਾਲਣ ਲਈ ਨਵੀਂ ਸਬਵੇਂਸ਼ਨ ਸਕੀਮ ਦਾ ਆਲਾਨ ਕੀਤਾ ਹੈ। ਪੀਐੱਮ ਫਿਸ਼ਰੀ ਯੋਜਨਾ ਤਹਿਤ ਇਹ ਐਲਾਨ ਕੀਤਾ ਗਿਆ ਹੈ ਕਿ ਇਸ ਲਈ ਰਿਆਇਤੀ ਸਕੀਮ ਲਿਆਂਦੀ ਜਾਵੇਗੀ। ਵਿਤ ਮੰਤਰੀ ਨੇ ਐਲਾਨ ਕੀਤਾ ਹੈ ਕਿ ਇਸ ਲਈ 6 ਹਜ਼ਾਰ ਕਰੋੜ ਰੁਪਏ ਰੱਖੇ ਗਏ ਹਨ। ਇਸ ਦੇ ਨਾਲ ਹੀ ਵਿੱਤ ਮੰਤਰੀ ਨੇ ਕਿਹਾ ਹੈ ਕਿ ਨੌਜਵਾਨ ਉਦਮੀਆਂ ਵਲੋਂ ਖੇਤੀ ਸਟਾਰਟਅਪ ਨੂੰ ਉਤਸ਼ਾਹਿਤ ਕਰਨ ਲਈ ਖੇਤੀ ਕੋਸ਼ ਬਣਾਇਆ ਜਾਵੇਗਾ।
ਜਾਣਕਾਰੀ ਮੁਤਾਬਿਕ ਦੇਹਾਤੀ ਭਾਰਤ ਵਿੱਚ ਖੇਤੀ ਸਟਾਰਟਅਪ ਬਣਾਉਣ ਉੱਤੇ ਜ਼ੋਰ, ਮਿਲੇਟਸ ਲਈ ਭਾਰਤ ਨੂੰ ਗਲੋਬਲ ਹਬ ਬਣਾਉਣ ਉੱਤੇ ਜ਼ੋਰ ਦੇ ਰਹੀ ਹੈ। Finance Minister Nirmala Sitharaman ਨੇ ਕਿਹਾ ਕਿ ਪੋਸ਼ਣ, ਫੂਡ ਸੁਰੱਖਿਆ ਅਤੇ ਕਿਸਾਨਾਂ ਦੇ ਹਿੱਤਾਂ ਉੱਤੇ ਧਿਆਨ ਦਿੱਤਾ ਜਾਵੇਗਾ। ਭਾਰਤ ਵਿੱਚ ਮਿਲੇਟਸ ਦੇ ਕਈ ਪ੍ਰਕਾਰ ਦੀ ਖੇਤੀ ਹੁੰਦੀ ਹੈ। ਇਸ ਵਿੱਚ ਜਵਾਰ, ਬਾਜ਼ਰਾ, ਰਾਮਦਾਣਾ ਆਦਿ ਵੀ ਸ਼ਾਮਿਲ ਹਨ। ਜਿਸਨੂੰ ਸ਼੍ਰੀਅੰਨਾ ਵੀ ਕਹਿੰਦੇ ਹਨ ਕਿ ਭਾਰਤ ਸਰਕਾਰ ਮੋਟੇ ਅਨਾਜ ਨੂੰ ਵਧਾ ਰਹੇ ਹਨ।