ਚੰਡੀਗੜ੍ਹ:ਸੰਸਦ ਦੇ ਬਜਟ ਸੈਸ਼ਨ 2022 ਦੇ ਦੂਜੇ ਦਿਨ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਲੋਕ ਸਭਾ (Union Budget 2022) ਵਿੱਚ ਵਿੱਤੀ ਸਾਲ 2022-23 ਲਈ ਕੇਂਦਰੀ ਬਜਟ ਪੇਸ਼ ਕੀਤਾ। ਬਜਟ ਵਿੱਚ ਵਿੱਤ ਮੰਤਰਾਲੇ ਨੇ ਸਿੱਖਿਆ ਖੇਤਰ ਨੂੰ ਲੈ ਕੇ ਕਈ ਐਲਾਨ ਕੀਤੇ ਹਨ।
ਦੱਸ ਦਈਏ ਕਿ ਬੀਤੇ ਦੋ ਸਾਲਾਂ ਚ ਕੋਰੋਨਾ ਮਹਾਂਮਾਰੀ ਦੇ ਕਾਰਨ ਬੱਚਿਆਂ ਦੀ ਪੜਾਈ ਨੂੰ ਕਾਫੀ ਨੁਕਸਾਨ ਪਹੁੰਚਿਆ। ਬੱਚਿਆ ਦੀ ਸਿੱਖਿਆ ਨੂੰ ਲੈ ਕੇ ਯੂਐਨਈਐਸਸੀਓ ਵੱਲੋਂ ਰਿਪੋਰਟ ਜਾਰੀ ਕੀਤੀ ਗਈ ਸੀ ਜਿਸ ’ਚ ਦੱਸਿਆ ਗਿਆ ਸੀ ਕਿ 9ਵੀਂ ਤੋਂ ਲੈ ਕੇ 12 ਜਮਾਤ ਤੱਕ ਦੇ ਵਿਦਿਆਰਥੀਆਂ ਦੀ ਪੜਾਈ ਤੇ ਕਾਫੀ ਅਸਰ ਪਿਆ। ਇਨ੍ਹਾਂ ਵਿਦਿਆਰਥੀਆਂ ਨੂੰ ਸਿੱਖਿਆ ਦੇ ਨਾਲ ਨਾਲ ਰੁਜ਼ਗਾਰ ਦੇ ਮੌਕੇ ਵੀ ਚਾਹੀਦੇ ਹਨ। ਜਿਸ ਦੇ ਚੱਲਦੇ ਸਿੱਖਿਆ ਨੂੰ ਲੈ ਕੇ ਵਿੱਤ ਮੰਤਰੀ ਵੱਲੋਂ ਕਈ ਐਲਾਨ ਕੀਤੇ ਗਏ ਹਨ।
- ਵਨ ਕਲਾਸ, ਵਨ ਟੀਵੀ ਚੈਨਲ ਨੂੰ 12 ਤੋਂ ਵਧਾ ਕੇ 200 ਟੀਵੀ ਚੈਨਲ ਕੀਤੇ ਜਾਣਗੇ।
- ਡਿਜ਼ੀਟਲ ਯੂਨੀਵਰਸਿਟੀ ਸਥਾਪਿਤ ਕੀਤੀ ਜਾਵੇਗੀ।
- ਸਕੂਲਾਂ ਵਿੱਚ ਹਰ ਕਲਾਸ ਵਿੱਚ ਟੀਵੀ ਲਗਾਇਆ ਜਾਵੇਗਾ।
- ਸਕਿੱਲ ਇੰਡੀਆ ਮਿਸ਼ਨ ਰਾਹੀਂ ਯੁਵਾ ਸ਼ਕਤੀ ਬਣਾਉਣ ਅਤੇ ਸਰਕਾਰੀ ਸਕੀਮਾਂ ਤਹਿਤ ਹੁਨਰਮੰਦ ਕਾਮੇ ਬਣਾਉਣ ਲਈ ਕੰਮ ਕੀਤਾ ਜਾਵੇਗਾ।
- ਸਕੂਲਾਂ ਵਿੱਚ ਹਰ ਜਮਾਤ ਵਿੱਚ ਟੀ.ਵੀ. ਸਕਿੱਲ ਇੰਡੀਆ ਮਿਸ਼ਨ ਰਾਹੀਂ ਯੁਵਾ ਸ਼ਕਤੀ ਬਣਾਉਣ ਅਤੇ ਸਰਕਾਰੀ ਸਕੀਮਾਂ ਤਹਿਤ ਹੁਨਰਮੰਦ ਕਾਮੇ ਬਣਾਉਣ ਲਈ ਕੰਮ ਕੀਤਾ ਜਾਵੇਗਾ।
- ਡਿਜੀਟਲ ਯੂਨੀਵਰਸਿਟੀ ਦੇ ਤਹਿਤ ਘਰ-ਘਰ ਸਿੱਖਿਆ ਤੱਕ ਪਹੁੰਚ ਯਕੀਨੀ ਬਣਾਈ ਜਾਵੇਗੀ। ਉਨ੍ਹਾਂ ਨੂੰ ਇਹ ਸਹੂਲਤ ਖੇਤਰੀ ਭਾਸ਼ਾਵਾਂ ਵਿੱਚ ਦਿੱਤੀ ਜਾਵੇਗੀ। ਹੋਰ ਯੂਨੀਵਰਸਿਟੀਆਂ ਅਤੇ ਸੰਸਥਾਵਾਂ ਵੀ ਉਨ੍ਹਾਂ ਦੀ ਮਦਦ ਕਰਨਗੀਆਂ।
- ਸਰਕਾਰ ਵੱਲੋਂ ਐਲਾਨੀ ਇੱਕ ਚੈਨਲ ਇੱਕ ਸ਼੍ਰੇਣੀ ਸਕੀਮ ਤਹਿਤ ਟੀਵੀ ਚੈਨਲਾਂ ਦੀ ਗਿਣਤੀ ਵਿੱਚ ਵਾਧਾ ਕੀਤਾ ਜਾਵੇਗਾ। ਇਸ 'ਤੇ ਪਹਿਲੀ ਜਮਾਤ ਤੋਂ ਲੈ ਕੇ 12ਵੀਂ ਜਮਾਤ ਤੱਕ ਲਈ ਮਿਆਰੀ ਸਿੱਖਿਆ ਦਿੱਤੀ ਜਾਵੇਗੀ।
- ਇਸੇ ਤਰ੍ਹਾਂ ਖੇਤੀਬਾੜੀ ਯੂਨੀਵਰਸਿਟੀ ਦੇ ਸਿਲੇਬਸ ਨੂੰ ਮੁੜ ਤਿਆਰ ਕੀਤਾ ਜਾਵੇਗਾ। ਇਨ੍ਹਾਂ ਵਿੱਚ ਕੁਦਰਤੀ ਲੋੜਾਂ, ਜੈਵਿਕ ਖੇਤੀ, ਆਧੁਨਿਕ ਖੇਤੀ, ਜੈਵਿਕ ਖੇਤੀ ਨੂੰ ਵੀ ਜੋੜਿਆ ਜਾਵੇਗਾ।
- ਸ਼ਹਿਰੀ ਵਿਕਾਸ ਲਈ ਨਵਾਂ ਸਿਲੇਬਸ ਵੀ ਸ਼ੁਰੂ ਕੀਤਾ ਜਾਵੇਗਾ। ਇਸ ਦੇ ਲਈ ਪੰਜ ਸੰਸਥਾਵਾਂ ਦੀ ਸਥਾਪਨਾ ਕੀਤੀ ਜਾਵੇਗੀ। ਉਨ੍ਹਾਂ ਨੂੰ 250 ਕਰੋੜ ਰੁਪਏ ਦਾ ਫੰਡ ਮਿਲੇਗਾ।