ਬੇਂਗਲੁਰੂ:ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਬੀਐਸ ਯੇਦੀਯੁਰੱਪਾ ਦੀ ਪੋਤੀ ਸੌਂਦਰਿਆ ਨੇ ਬੇਂਗਲੁਰੂ ਵਿੱਚ ਕਥਿਤ ਤੌਰ 'ਤੇ ਘਰ ਵਿੱਚ ਖੁਦਕੁਸ਼ੀ (BSY's Granddaughter Dies By Suicide IN BENGALURU) ਕਰ ਲਈ ਹੈ। ਦੱਸ ਦਈਏ ਕਿ ਸੌਂਦਰਿਆ ਆਪਣੇ ਘਰ ਵਿੱਚ ਮ੍ਰਿਤਕ ਪਾਈ ਗਈ ਸੀ ਜੋ ਕਿ 30 ਸਾਲ ਦੀ ਸੀ।
ਦੱਸਿਆ ਜਾ ਰਿਹਾ ਹੈ ਕਿ ਪਰਿਵਾਰਕ ਝਗੜੇ ਕਾਰਨ ਉਹ ਪਿਛਲੇ ਕਈ ਦਿਨਾਂ ਤੋਂ ਤਣਾਅ ਵਿਚ ਸੀ। ਉਹ ਯੇਦੀਯੁਰੱਪਾ ਦੀ ਦੂਜੀ ਬੇਟੀ ਪਦਮਾਵਤੀ ਦੀ ਬੇਟੀ ਹੈ, ਜਿਸ ਦਾ ਵਿਆਹ ਪਿਛਲੇ ਸਾਲ ਡਾਕਟਰ ਨੀਰਜ ਨਾਲ ਹੋਇਆ ਸੀ। ਇਸ ਸਥਿਤੀ ਵਿੱਚ ਸੌਂਦਰਿਆ ਨੇ ਵਿਆਹ ਦੇ ਇੱਕ ਸਾਲ ਦੇ ਅੰਦਰ ਹੀ ਖੁਦਕੁਸ਼ੀ ਕਰ ਲਈ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।