ਜਗਦਲਪੁਰ : ਅੱਜ ਅਸੀਂ ਤੁਹਾਨੂੰ ਈਟੀਵੀ ਭਾਰਤ ਦੇ ਨਵ ਦੁਰਗਾ ਪ੍ਰੋਗਰਾਮ (NAVD DURGA PROGRAMME) ਵਿੱਚ ਅਜਿਹੀ ਹੀ ਇੱਕ ਹੋਰ ਸ਼ਖਸੀਅਤ ਨਾਲ ਜਾਣੂ ਕਰਾਉਣ ਜਾ ਰਹੇ ਹਾਂ, ਜਿਸ ਨੇ ਬਸਤਰ ਵਰਗੇ ਦੂਰ ਦੁਰਾਡੇ ਦੇ ਪੇਂਡੂ ਖੇਤਰਾਂ ਵਿੱਚ ਜਿੱਥੇ ਸਿੱਖਿਆ ਅਤੇ ਜਾਗਰੂਕਤਾ ਦੀ ਘਾਟ ਹੈ, ਉਥੇ ਆਪਣੀ ਸੰਸਥਾ ਰਾਹੀਂ ਔਰਤਾਂ ਤੇ ਕੁੜੀਆਂ ਨੂੰ ਜਾਗਰੂਕ ਕਰਨ ਦੇ ਨਾਲ, ਉਨ੍ਹਾਂ ਨੂੰ ਮਹਾਂਵਾਰੀ ਤੋਂ ਹੋਣ ਵਾਲੀ ਗੰਭੀਰ ਬਿਮਾਰੀਆਂ ਤੋਂ ਬਚਾਉਣ ਦੀ ਪਹਿਲ (CAMPAIGN FOR MENSTRUAL HYGIENE) ਕੀਤੀ ਹੈ। ਇਸ ਦੇ ਨਾਲ- ਨਾਲ ਉਹ ਮੁਫ਼ਤ ਪੈਡ ਬੈਂਕ (pad bank) ਚਲਾ ਕੇ ਪੇਂਡੂ ਕੁੜੀਆਂ ਤੇ ਔਰਤਾਂ ਨੂੰ ਸੈਨੇਟਰੀ ਪੈਡਸ ਵੰਡ ਰਹੇ ਹਨ।
ਬਸਤਰ ਦੀ ਧੀ ਕਰਮਜੀਤ ਕੌਰ ਪਿਛਲੇ 5 ਸਾਲਾਂ ਤੋਂ ਆਪਣੀ ਸੰਸਥਾ ਰਾਹੀਂ ਪਿੰਡ -ਪਿੰਡ ਪਹੁੰਚ ਕੇ ਮਹਾਵਾਰੀ ਨਾਲ ਹੋਣ ਵਾਲੀ ਬਿਮਾਰੀਆਂ ਤੋਂ ਬਚਾਉਣ ਦੇ ਲਈ ਔਰਤਾਂ ਤੇ ਕੁੜੀਆਂ ਨੂੰ ਜਾਗਰੂਕ ਕਰ ਰਹੀ ਹੈ। ਉਸ ਨੂੰ ਬਸਤਰ ਵਿੱਚ ਆਈਰਨ ਲੇਡੀ ਵਜੋਂ ਜਾਣਿਆ ਜਾਂਦਾ ਹੈ। ਜਗਦਲਪੁਰ ਪੱਤਰਕਾਰ ਨੇ ਈਟੀਵੀ ਭਾਰਤ ਦੇ ਨਵਦੁਰਗਾ ਪ੍ਰੋਗਰਾਮ ਤਹਿਤ ਸਮਾਜ ਸੇਵੀ ਕਰਮਜੀਤ ਕੌਰ (BSTAR SOCIAL WORKER KARAMJIT KAUR) ਨਾਲ ਵਿਸ਼ੇਸ਼ ਗੱਲਬਾਤ ਕੀਤੀ।
ਸਵਾਲ : ਤੁਹਾਨੂੰ ਕਿਵੇਂ ਮਹਿਸੂਸ ਹੋਇਆ ਕਿ ਬਸਤਰ ਵਿੱਚ ਮਹਾਵਾਰੀ ਨਾਲ ਹੋਣ ਵਾਲੀਆਂ ਗੰਭੀਰ ਬਿਮਾਰੀਆਂ ਤੋਂ ਬਚਣ ਲਈ ਕੁੜੀਆਂ ਤੇ ਔਰਤਾਂ ਨੂੰ ਜਾਗਰੂਕ ਕੀਤਾ ਜਾਣਾ ਚਾਹੀਦਾ ਹੈ ਅਤੇ ਤੁਸੀਂ ਕਿੰਨੇ ਸਾਲਾਂ ਤੋਂ ਇਸ ਤੇ ਕੰਮ ਕਰ ਰਹੇ ਹੋ ?
ਜਵਾਬ : ਸਮਾਜ ਸੇਵੀ ਕਰਮਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਸੰਸਥਾ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਵੇਖਿਆ ਕਿ ਬਸਤਰ ਦੇ ਜ਼ਿਆਦਾਤਰ ਪੇਂਡੂ ਇਲਾਕਿਆਂ ਵਿੱਚ ਮਹਾਵਾਰੀ ਨੂੰ ਲੈ ਕੇ ਕਈ ਔਰਤਾਂ ਤੇ ਕੁੜੀਆਂ ਭਰਮ ਦੇ ਹਲਾਤ ਵਿੱਚ ਹਨ। ਇੱਕ ਰਿਪੋਰਟ ਦੇ ਮੁਤਾਬਕ ਬਸਤਰ ਡਿਵੀਜ਼ਨ 'ਚ ਮਹਾਵਾਰੀ ਦੇ ਦੌਰਾਨ ਮਹਿਜ਼ 30% ਔਰਤਾਂ ਹੀ ਸੈਨੇਟਰੀ ਪੈਡਸ ਦੀ ਵਰਤੋਂ ਕਰਦੀਆਂ ਹਨ। ਇਸ ਦੇ ਨਾਲ ਹੀ 10 % ਕੁੜੀਆਂ ਦਾ ਮੰਨਣਾ ਹੈ ਕਿ ਮਹਾਵਾਰੀ ਹੋਣਾ ਇੱਕ ਬਿਮਾਰੀ ਹੈ।
ਕਰਮਜੀਤ ਕੌਰ ਨੇ ਕਿਹਾ ਕਿ ਇਹੀ ਕਾਰਨ ਹੈ ਕਿ ਬਸਤਰ ਦੇ ਪੇਂਡੂ ਖੇਤਰਾਂ ਦੀਆਂ ਕਈ ਕੁੜੀਆਂ ਇਸ ਨੂੰ ਬਿਮਾਰੀ ਸਮਝ ਕੇ ਸਕੂਲ ਛੱਡ ਦਿੰਦੀਆਂ ਹਨ। ਦੂਜੇ ਪਾਸੇ, ਜੇ ਮਹਾਵਾਰੀ ਦੇ ਦੌਰਾਨ ਸਹੀ ਦੇਖਭਾਲ ਅਤੇ ਸਫਾਈ ਦਾ ਧਿਆਨ ਨਹੀਂ ਰੱਖਿਆ ਜਾਂਦਾ, ਤਾਂ ਕਈ ਗੰਭੀਰ ਸਮੱਸਿਆਵਾਂ ਵੀ ਪੈਦਾ ਹੋ ਸਕਦੀਆਂ ਹਨ ਅਤੇ ਅਜਿਹੇ ਵਿੱਚ ਇਹ ਬੇਹਦ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ। ਇਸ ਦੇ ਨਾਲ ਹੀ, ਕਰਮਜੀਤ ਨੇ ਦੱਸਿਆ ਕਿ ਆਪਣੀ ਬਸਤਰ ਫੇਰੀ ਦੌਰਾਨ ਉਨ੍ਹਾਂ ਨੇ ਕਈ ਵਾਰ ਵੇਖਿਆ ਕਿ ਅੰਦਰੂਨੀ ਖੇਤਰਾਂ ਵਿੱਚ ਮਹਾਵਾਰੀ ਦੇ ਸਬੰਧ ਵਿੱਚ ਬਹੁਤ ਮਾੜੇ ਹਲਾਤ ਹਨ ਤੇ ਪੇਂਡੂ ਕੁੜੀਆਂ ਅਤੇ ਔਰਤਾਂ ਸੁਆਹ ਅਤੇ ਗੰਦੇ ਕੱਪੜਿਆਂ ਦੀ ਵਰਤੋਂ ਕਰਦੀਆਂ ਹਨ। ਜਿਸ ਦੇ ਕਾਰਨ ਸਫਾਈ ਨਾਂ ਹੋਣ ਦੇ ਕਾਰਨ ਗੰਭੀਰ ਬਿਮਾਰੀਆਂ ਦਾ ਖ਼ਤਰਾ ਬਣਿਆ ਰਹਿੰਦਾ ਹੈ।
ਇਸ ਦੇ ਚਲਦੇ ਜਾਗਰੂਕਤਾ ਦੀ ਘਾਟ ਹੋਣ ਕਾਰਨ ਕਈ ਔਰਤਾਂ ਤੇ ਕੁੜੀਆਂ ਦੀ ਮੌਤ ਹੋ ਜਾਂਦੀ ਹੈ। ਅਜਿਹੇ ਵਿੱਚ ਉਨ੍ਹਾਂ ਨੇ ਇੱਕਲੇ ਹੀ ਸੰਸਥਾ ਸਥਾਪਤ ਕੀਤੀ ਤੇ ਪੇਂਡੂ ਖੇਤਰ ਦੀਆਂ ਔਰਤਾਂ ਨੂੰ ਜਾਗਰੂਕ ਕਰਨ ਦਾ ਕੰਮ ਸ਼ੁਰੂ ਕੀਤਾ ਤੇ ਵੇਖਦੇ ਹੀ ਵੇਖਦੇ ਉਨ੍ਹਾਂ ਨਾਲ ਅੱਜ 10 ਔਰਤਾਂ ਉਨ੍ਹਾਂ ਦੀ ਸੰਸਥਾ ਨਾਲ ਜੁੜ ਕੇ ਬਸਤਰ ਦੇ ਪੇਂਡੂ ਇਲਾਕਿਆਂ ਵਿੱਚ ਕੰਮ ਕਰ ਰਹੀਆਂ ਹਨ। ਬਸਤਰ ਦੇ ਪਿੰਡਾਂ ਵਿੱਚ ਲੋਕਾਂ ਨੂੰ ਮਾਹਵਾਰੀ ਬਾਰੇ ਜਾਗਰੂਕ ਕਰਨ ਲਈ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਹਨ। ਮਹਾਵਾਰੀ ਸਵਛਤਾ ਦੇ ਲਈ ਜਾਗਰੂਕ ਕਰਨ ਦੇ ਨਾਲ-ਨਾਲ ਉਹ ਸੈਨੇਟਰੀ ਪੈਡਸ ਵੀ ਮੁਫਤ ਵੰਡ ਰਹੀਆਂ ਹਨ।
ਸਵਾਲ:ਤੁਹਾਡੇ ਵੱਲੋਂ ਪੈਡ ਬੈਂਕ ਖੋਲ੍ਹਣ ਤੋਂ ਬਾਅਦ, ਕਿੰਨੀਆਂ ਔਰਤਾਂ 'ਚ ਇਸ ਬਾਰੇ ਜਾਗਰੂਕਤਾ ਵਧੀ ਹੈ ਤੇ ਉਨ੍ਹਾਂ ਨੂੰ ਇਸ ਪੈਡ ਬੈਂਕ ਤੋਂ ਕਿੰਨਾ ਲਾਭ ਮਿਲ ਰਿਹਾ ਹੈ ?
ਜਵਾਬ :ਸਮਾਜ ਸੇਵਿਕਾ ਨੇ ਦੱਸਿਆ ਕਿ ਸਾਲ 2016 ਵਿੱਚ ਉਨ੍ਹਾਂ ਨੇ ਐਮਐਮ ਫਾਈਟਰਸ (mm fighters) ਦੇ ਨਾਮ 'ਤੇ ਆਪਣੀ ਸੰਸਥਾ ਸਥਾਪਤ ਕੀਤੀ ਅਤੇ ਇਸ ਸੰਸਥਾ ਦੇ ਰਾਹੀਂ ਉਨ੍ਹਾਂ ਨੇ ਬਸਤਰ ਦੇ ਪੇਂਡੂ ਖੇਤਰਾਂ ਦਾ ਨਿਰੰਤਰ ਦੌਰਾ ਕਰਨਾ ਸ਼ੁਰੂ ਕੀਤਾ ਅਤੇ ਪੇਂਡੂ ਔਰਤਾਂ ਅਤੇ ਕੁੜੀਆਂ ਨੂੰ ਇੱਕਠਾ ਕਰਕੇ ਮਹਾਵਾਰੀ ਸਵੱਛਤਾ ਲਈ ਜਾਗਰੂਕ ਕੀਤਾ।
ਹਾਲਾਂਕਿ, ਇਸ ਸਮੇਂ ਦੌਰਾਨ ਉਨ੍ਹਾਂ ਨੇ ਵੇਖਿਆ ਕਿ ਬਹੁਤ ਸਾਰੀਆਂ ਔਰਤਾਂ ਅਤੇ ਕੁੜੀਆਂ ਇਸ ਮੁੱਦੇ ਬਾਰੇ ਗੱਲ ਕਰਨ ਲਈ ਵੀ ਤਿਆਰ ਨਹੀਂ ਸਨ ਅਤੇ ਸ਼ਰਮ ਦੇ ਕਾਰਨ ਘਰ ਤੋਂ ਬਾਹਰ ਵੀ ਨਹੀਂ ਆਈਆਂ ਅਤੇ ਉਨ੍ਹਾਂ ਦੀ ਗੱਲ ਸੁਣਨਾ ਨਹੀਂ ਚਾਹੁੰਦੀਆਂ ਸਨ, ਪਰ ਉਨ੍ਹਾਂ ਨੇ ਹਾਰ ਨਹੀਂ ਮੰਨੀ ਅਤੇ ਔਰਤਾਂ ਅਤੇ ਕੁੜੀਆਂ ਨੂੰ ਇਸ ਮਹਾਵਾਰੀ ਦੇ ਕਾਰਨ ਹੋਣ ਵਾਲੀਆਂ ਬਹੁਤ ਸਾਰੀਆਂ ਗੰਭੀਰ ਬਿਮਾਰੀਆਂ ਬਾਰੇ ਜਾਣਕਾਰੀ ਦਿੱਤੀ। ਜਿਸ ਤੋਂ ਬਾਅਦ ਹੌਲੀ ਹੌਲੀ ਹਾਈ ਸਕੂਲਾਂ ਵਿੱਚ ਵੀ ਉਨ੍ਹਾਂ ਨੇ ਸਕੂਲੀ ਕੁੜੀਆਂ ਨੂੰ ਇਸ ਬਾਰੇ ਜਾਗਰੂਕ ਕੀਤਾ ਅਤੇ ਨਤੀਜੇ ਵਜੋਂ ਕੁੜੀਆਂ ਨੇ ਇਸ ਗੰਭੀਰ ਸਮੱਸਿਆ ਬਾਰੇ ਆਪਣੇ ਘਰ ਵਿੱਚ ਹੀ ਗੱਲ ਕਰਨੀ ਸ਼ੁਰੂ ਕਰ ਦਿੱਤੀ ਅਤੇ ਹੌਲੀ -ਹੌਲੀ ਪਿੰਡ ਵਾਸੀ ਜਾਗਰੂਕ ਹੋਣ ਲੱਗੇ। ਮੌਜੂਦਾ ਸਮੇਂ ਵਿੱਚ ਬਸਤਰ ਪੇਂਡੂ ਖੇਤਰ ਦੀਆਂ ਔਰਤਾਂ ਤੇ ਕੁੜੀਆਂ ਸੈਨੇਟਰੀ ਪੈਡਸ ਦੀ ਉਪਯੋਗਤਾ ਨੂੰ ਬਹੁਤ ਚੰਗੀ ਤਰ੍ਹਾਂ ਸਮਝ ਰਹੀਆਂ ਹਨ। ਇਸ ਦੇ ਨਾਲ ਹੀ, ਉਹ ਮਹਾਵਾਰੀ ਵਰਗੀਆਂ ਗੰਭੀਰ ਬਿਮਾਰੀਆਂ ਤੋਂ ਵੀ ਬਚ ਰਹੀਆਂ ਹਨ। ਉਹ ਪੈਡ ਬੈਂਕ ਰਾਹੀਂ ਮੁਫ਼ਤ ਸੈਨੇਟਰੀ ਪੈਡਸ ਵੰਡ ਰਹੀਆਂ ਹਨ ਤੇ ਔਰਤਾਂ ਤੇ ਕੁੜੀਆਂ ਵੀ ਪੈਡ ਲੈਣ ਲਈ ਅੱਗੇ ਆ ਰਹੀਆਂ ਹਨ।