ਲਖਨਊ: ਬਹੁਜਨ ਸਮਾਜ ਪਾਰਟੀ ਦੀ ਰਾਸ਼ਟਰੀ ਪ੍ਰਧਾਨ ਅਤੇ ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਮਾਇਆਵਤੀ ਨੇ ਸ਼ਨੀਵਾਰ ਦੀ ਰਾਤ ਪ੍ਰਯਾਗਰਾਜ ਵਿੱਚ ਅਤੀਕ ਅਹਿਮਦ ਅਤੇ ਅਸ਼ਰਫ ਦੇ ਕਤਲ 'ਤੇ ਯੋਗੀ ਸਰਕਾਰ ਉੱਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਟਵੀਟ ਕਰਕੇ ਸਰਕਾਰ ਤੋਂ ਸਵਾਲ ਪੁੱਛੇ ਹਨ। ਮਾਇਆਵਤੀ ਨੇ ਕਿਹਾ ਹੈ ਕਿ ਉੱਤਰ ਪ੍ਰਦੇਸ਼ ਵਿੱਚ ਕਾਨੂੰਨ ਵਿਵਸਥਾ ਨਾਮ ਦੀ ਕੋਈ ਚੀਜ਼ ਨਹੀਂ ਹੈ, ਅਪਰਾਧੀ ਬੇਲਗਾਮ ਹਨ, ਪੁਲਿਸ ਕਸਟੱਡੀ ਵਿੱਚ ਅਤੀਕ ਅਤੇ ਅਸ਼ਰਫ ਦੇ ਕਤਲ ਦੇ ਕਾਨੂੰਨ ਵਿਵਸਥਾ ਉੱਪਰ ਸਵਾਲ ਖੜ੍ਹੇ ਕਰ ਦਿੱਤੇ ਹਨ।
ਕਤਲ 'ਤੇ ਟਵੀਟ: ਬਸਪਾ ਸੁਪਰੀਮੋ ਮਾਇਆਵਤੀ ਨੇ ਟਵੀਟ ਕੀਤਾ ਹੈ ਕਿ ਗੁਜਰਾਤ ਜੇਲ੍ਹ ਤੋਂ ਲਿਆਂਦੇ ਗਏ ਅਤੀਕ ਅਹਿਮਦ ਅਤੇ ਬਰੇਲੀ ਜੇਲ੍ਹ ਤੋਂ ਲਿਆਂਦੇ ਗਏ ਅਸ਼ਰਫ ਦਾ ਪ੍ਰਯਾਗਰਾਜ ਵਿੱਚ ਕੱਲ ਰਾਤ ਪੁਲਿਸ ਹਿਰਾਸਤ ਵਿਚ ਵੀ ਸ਼ਰੇਆਮ ਗੋਲੀ ਮਾਰਕੇ ਕਤਲ ਕਰ ਦਿੱਤਾ ਗਿਆ ਹੈ। ਉਮੇਸ਼ ਪਾਲ ਕਤਲਕਾਂਡ ਦੀ ਤਰ੍ਹਾਂ ਹੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇਹ ਘਟਨਾ ਯੂਪੀ ਸਰਕਾਰ ਦੀ ਕਾਨੂੰਨ-ਵਿਵਸਥਾ ਅਤੇ ਉਸਦੀ ਕਾਰਜਪ੍ਰਣਾਲੀ 'ਤੇ ਕਈ ਗੰਭੀਰ ਪ੍ਰਸ਼ਨਚਿੰਨ ਖੜ੍ਹੇ ਕਰ ਰਹੀ ਹੈ। ਉਨ੍ਹਾਂ ਆਪਣੇ ਟਵੀਟ ਵਿੱਚ ਲਿਿਖਆ ਕਿ ਇਸ ਗੰਭੀਰ ਮਸਲੇ 'ਤੇ ਸੁਪਰੀਮ ਕੋਰਟ ਨੂੰ ਖੁਦ ਧਿਆਨ ਵਿੱਚ ਲਿਆਉਣਾ ਚਾਹੀਦਾ ਹੈ। ਵੈਸੇ ਵੀ ਉੱਤਰ ਪ੍ਰਦੇਸ਼ ਵਿੱਚ 'ਕਾਨੂੰਨ ਦੁਆਰਾ ਕਾਨੂੰਨ ਦੇ ਰਾਜ' ਦੀ ਥਾਂ ਹੁਣ ਇਸ ਦਾ ਐਨਕਾਉਂਟਰ ਪ੍ਰਦੇਸ਼ ਬਣਨਾ ਕਿੰਨਾ ਯੋਗ ਹੈ?, ਇਹ ਸੋਚਣ ਦੀ ਗੱਲ ਹੈ।