ਮਲਕਾਨਗਿਰੀ:ਓਡੀਸ਼ਾ ਦੇ ਮਲਕਾਨਗਿਰੀ ਚ ਐਤਵਾਰ ਨੂੰ ਨਕਸਲੀਆਂ ਦੁਆਰਾ ਫੈਲਾਈ ਗਈ ਬਾਰੂਦੀ ਸੁਰੰਗ ’ਚ ਧਮਾਕਾ ਹੋ ਗਿਆ। ਇਸ ਧਮਾਕੇ ਚ ਬਾਰਡਰ ਸੁਰੱਖਿਆ ਬਲ ਦਾ ਇਕ ਜਵਾਨ ਗੰਭੀਰ ਜ਼ਥਮੀ ਹੋ ਗਿਆ।
ਓਡੀਸ਼ਾ ’ਚ ਬਾਰੂਦੀ ਸੁਰੰਗ ’ਚ ਧਮਾਕਾ, ਬੀਐੱਸਐੱਫ ਜਵਾਨ ਜ਼ਖਮੀ - ਮਲਕਾਨਗਿਰੀ
ਓਡੀਸ਼ਾ ਦੇ ਮਲਕਾਨਗਿਰੀ ਚ ਐਤਵਾਰ ਨੂੰ ਨਕਸਲੀਆਂ ਦੁਆਰਾ ਫੈਲਾਈ ਗਈ ਬਾਰੂਦੀ ਸੁਰੰਗ ਚ ਧਮਾਕਾ ਹੋ ਗਿਆ। ਇਸ ਧਮਾਕੇ ਚ ਬਾਰਡਰ ਸੁਰੱਖਿਆ ਬਲ ਦਾ ਇਕ ਜਵਾਨ ਗੰਭੀਰ ਜ਼ਥਮੀ ਹੋ ਗਿਆ।
ਜਵਾਨ ਨੂੰ ਕਰਵਾਇਆ ਗਿਆ ਹਸਪਤਾਲ ਭਰਤੀ
ਇਸ ਧਮਾਕੇ ਬਾਰੇ ਪੁਲਿਸ ਨੇ ਦੱਸਿਆ ਕਿ ਮਾਥਿਲੀ ਪੁਲਿਸ ਥਾਣੇ ਦੇ ਨੇੜੇ ਦੇ ਗਗਪਦ ਜੰਗਲ ਚ ਇਕ ਅਭਿਆਨ ਤੋਂ ਬਾਅਦ ਸੁਰੱਖਿਆ ਬਲਾਂ ਦਾ ਸਮੂਹ ਜਦੋ ਵਾਪਿਸ ਆ ਰਿਹਾ ਸੀ ਤਾਂ ਉਸੇ ਵੇਲੇ ਧਮਾਕਾ ਹੋਇਆ। ਧਮਾਕੇ ਚ ਜ਼ਖਮੀ ਹੋਏ ਬੀਐੱਸਐੱਫ ਦੇ ਜਵਾਨ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਬਾਅਦ ਚ ਉਸਨੂੰ ਵਿਮਾਨ ਰਾਹੀ ਛੱਤੀਸਗੜ੍ਹ ਦੇ ਰਾਇਪੁਰ ਦੇ ਹਸਪਤਾਲ ’ਚ ਲੈ ਜਾਇਆ ਗਿਆ। ਮਲਕਾਨਗਿਰੀ ਦੇ ਐੱਸਪੀ ਰਿਸੀਕੇਸ਼ ਡੀ ਖਿਲਾਰੀ ਨੇ ਦੱਸਿਆ ਕਿ ਜਵਾਨ ਦੀ ਹਾਲਤ ਹੁਣ ਠੀਕ ਹੈ। ਨਾਲ ਹੀ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਪੁਲਿਸ ਨੇ ਜੰਗਲ ’ਚ ਤਲਾਸ਼ੀ ਅਭਿਆਨ ਤੇਜ਼ ਕਰ ਦਿੱਤਾ ਹੈ।