ਅਜਨਾਲਾ: ਭਾਰਤ-ਪਾਕਿਸਤਾਨ ਸਰਹੱਦ (Indo-Pakistan border) ਦੀ ਬੀ.ਓ.ਪੀ. ਸ਼ਾਹਪੁਰ (BOP Shahpur) ਤੋਂ ਬੀ.ਐੱਸ.ਐੱਫ. (BSF) ਦੇ ਜਵਾਨਾਂ ਵਲੋਂ ਪਿਛਲੇ ਦਿਨੀਂ ਇੱਕ ਪਾਕਸਤਾਨੀ (Pakistani) ਨਾਗਰਿਕ ਨੂੰ ਕਾਬੂ ਕੀਤਾ ਗਿਆ ਸੀ। ਜੋ ਕਿ ਭਾਰਤ ਵਾਲੇ ਪਾਸੇ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ, ਜਿਸ ਨੂੰ ਤੁਰੰਤ ਬੀ.ਐੱਸ.ਐੱਫ. (BSF) ਦੇ ਜਵਾਨਾਂ ਨੇ ਕਾਬੂ ਕਰ ਲਿਆ ਸੀ।
ਇਸ ਸਬੰਧੀ ਬੀਐਸਐਫ ਪੰਜਾਬ ਫਰੰਟੀਅਰ ਨੇ ਦੱਸਿਆ ਕਿ ਭਾਰਤੀ ਬੀਐਸਐਫ ਵਲੋਂ ਸਦਭਾਵਨਾ ਅਤੇ ਮਨੁੱਖਤਾ ਦਾ ਸੰਕੇਤ ਦਿੰਦਿਆਂ ਉਕਤ ਕਾਬੂ ਕੀਤੇ ਪਾਕਿਸਤਾਨੀ ਨਾਗਰਿਕ ਨੂੰ ਪਾਕਿਸਤਾਨੀ ਰੇਂਜਰਾਂ ਦੇ ਹਵਾਲੇ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਇਹ ਵਿਅਕਤੀ ਆਈ.ਬੀ ਪਾਰ ਕਰ ਗਿਆ ਸੀ ਅਤੇ 26 ਨਵੰਬਰ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਬੀ.ਐੱਸ.ਐੱਫ 73 ਬਟਾਲੀਅਨ ਦੇ ਕਮਾਡੈਂਟ ਪ੍ਰਿਤਪਾਲ ਸਿੰਘ ਭੱਟੀ ਨੇ ਦੱਸਿਆ ਕਿ ਬੀਤੀ ਰਾਤ ਸ਼ਾਹਪੁਰ ਪੋਸਟ ਨਜ਼ਦੀਕ ਡਿਊਟੀ 'ਤੇ ਤਾਇਨਾਤ ਜਵਾਨਾਂ ਵੱਲੋਂ ਪਾਕਿਸਤਾਨ ਵਾਲੀ ਸਾਈਡ ਤੋਂ ਭਾਰਤੀ ਖੇਤਰ ਵਿੱਚ ਦਾਖ਼ਲ ਹੁੰਦਾ ਇੱਕ ਵਿਅਕਤੀ ਦੇਖਿਆ ਜਿਸ ਨੂੰ ਮੌਕੇ 'ਤੇ ਹੀ ਗ੍ਰਿਫ਼ਤਾਰ ਕਰ ਲਿਆ ਗਿਆI