ਬੇਂਗਲੁਰੂ: ਕਰਨਾਟਕ ਦੇ ਮੁੱਖਮੰਤਰੀ ਬੀਐਸ ਯੇਦੀਯੁਰੱਪਾ ਦੇ ਦੋ ਸਾਲ ਦੇ ਕਾਰਜਕਾਲ ਦਾ ਸੋਮਵਾਰ ਨੂੰ ਅੰਤ ਹੋ ਗਿਆ ਹੈ। ਉਨ੍ਹਾਂ ਨੇ ਖੁੱਦ ਅੱਗੇ ਵਧਕੇ ਆਪਣੇ ਅਸਤੀਫੇ ਦਾ ਐਲਾਨ ਕੀਤਾ ਸੀ। ਬੀਐਸ ਯੇਦੀਯੁਰੱਪਾ ਆਪਣੀ ਸਰਕਾਰ ਦੇ 2 ਸਾਲ ਪੂਰੇ ਹੋਣ ਦੇ ਮੌਕੇ ’ਤੇ ਪ੍ਰੋਗਰਾਮ ’ਚ ਪਹੁੰਚੇ ਸੀ।
ਭਾਜਪਾ ਪਾਰਟੀ ਦੇ ਵਿਕਾਸ ਲਈ ਕੀਤੀ ਸਖਤ ਮਿਹਨਤ: ਬੀਐਸ ਯੇਦੀਯੁਰੱਪਾ ਬੀਐਸ ਯੇਦੀਯੁਰੱਪਾ ਨੇ ਕਿਹਾ ਕਿ ਉਨ੍ਹਾਂ ਨੇ ਭਾਜਪਾ ਪਾਰਟੀ ਦੇ ਵਿਕਾਸ ਦੇ ਲਈ ਸਖਤ ਮਿਹਨਤ ਕੀਤੀ ਹੈ। ਉਹ ਆਪਣੇ ਕੰਮ ਤੋਂ ਸੰਤੁਸ਼ਟ ਹਨ। ਬੀਐੱਸਵਾਈ ਨੇ ਕਿਹਾ ਕਿ ਜਦੋਂ ਮੈਂ ਅਸੈਂਬਲੀ ਚੋਣਾਂ ਜਿੱਤੀਆਂ ਸੀ, ਉਦੋਂ ਇੱਕ ਵਹਿਸ਼ੀ ਹਮਲਾ ਹੋਇਆ ਸੀ ਤਾਂ ਮੈਂ ਵਾਅਦਾ ਕੀਤਾ ਸੀ ਕਿ ਮੇਰੀ ਬਾਕੀ ਜ਼ਿੰਦਗੀ ਲੋਕਾਂ ਦੇ ਵਿਕਾਸ ਲਈ ਹੋਵੇਗਾ ਅਤੇ ਉਨ੍ਹਾਂ ਨੇ ਇਸ ਨੂੰ ਕੀਤਾ ਵੀ ਹੈ।
ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਕਰਨਾਟਕ ਦੀ ਯਾਤਰਾ ਕੀਤੀ ਹੈ ਅਤੇ ਰਾਜ ਚ ਭਾਜਪਾ ਦਾ ਕਾਫੀ ਵਿਕਾਸ ਹੋਇਆ ਹੈ। ਲੋਕਾਂ ਨੇ ਸਾਡਾ ਸਾਥ ਨਹੀਂ ਛੱਡਿਆ। ਭਾਜਪਾ ਲੱਖਾ ਵਰਕਰਾਂ ਦੇ ਕਾਰਨ ਸੱਤਾ ਚ ਆਈ ਹੈ।
ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦੇ ਸੱਤਾ ਚ ਆਉਣ ਤੋਂ ਹੀ ਰਾਸ਼ਟਰ ਸ਼ਕਤੀਸ਼ਾਲੀ ਹੋਵੇਗਾ। ਬੀਐਸਵਾਈ ਨੇ ਆਪਣੇ ਭਾਸਣ ਚ ਕਿਹਾ ਮੈ ਪ੍ਰਾਰਥਨਾ ਕਰਾਂਗਾ ਕਿ ਉਹ ਭਵਿੱਖ ਚ ਚੋਣ ਜਿੱਤਣ ਅਤੇ ਭਾਰਤ ਨੂੰ ਹੋਰ ਵੀ ਅੱਗੇ ਲੈ ਕੇ ਜਾਣ।
ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਕਿਹਾ ਕਿ ਪਾਰਟੀ ਦੇ ਵਿਕਾਸ ਦੇ ਲਈ ਉਨ੍ਹਾਂ ਨੇ ਸੂਬੇ ਭਰ ’ਚ ਯਾਤਰਾ ਕੀਤੀ ਸੀ। ਸ਼ਾਇਦ ਵੱਖ ਵੱਖ ਕਾਰਨਾਂ ਦੇ ਕਾਰਨ ਉਨ੍ਹਾਂ ਨੂੰ ਬਹੁਮਤ ਨਹੀਂ ਮਿਲ ਸਕਿਆ। ਪਰ ਮੈਨੂੰ ਭਰੋਸਾ ਹੈ ਕਿ ਅਸੀਂ ਬਹੁਮਤ ਤੋਂ 120-130 ਸੀਟਾਂ ਜਿੱਤਣ ਦੇ ਲਈ ਪਾਰਟੀ ਬਣਾਉਣਗੇ। ਉਹ ਸੱਤਾ ਚ ਹੋਣ ਜਾ ਨਹੀਂ ਹੋਣ ਪਾਰਟੀ ਦੀ ਜਿੱਤ ਜਰੁਰ ਹੋਵੇਗੀ।
ਪਿਛਲੇ ਡੇਢ ਸਾਲਾਂ ਤੋਂ ਕੋਵਿਡ ਨੇ ਬਹੁਤ ਸਾਰੀਆਂ ਪਰੇਸ਼ਾਨੀਆਂ ਪੈਦਾ ਕੀਤੀਆਂ ਹਨ ਅਤੇ ਹੁਣ ਕਰਨਾਟਕ ਪੂਰੀ ਤਰ੍ਹਾਂ ਨਾਲ ਕੋਰੋਨਾ ਵਾਇਰਸ ਦੇ ਅਸਰ ਨੂੰ ਰੋਕਣ ਚ ਸਫਲ ਰਿਹਾ ਹੈ ਅਤੇ ਇੱਥੇ ਤੱਕ ਕਿ ਪੀਐਮ ਮੋਦੀ ਨੇ ਵੀ ਇਹੀ ਕਿਹਾ ਹੈ। ਲੌਕਡਾਉਨ ਦੇ ਦੌਰਾਨ ਬਹੁਤ ਸਾਰੇ ਕੰਮ ਬੰਦ ਹੋ ਗਏ ਪਰ ਵਿਕਾਸ ਦੇ ਮਾਮਲੇ ਚ ਅਸੀਂ ਪਿੱਛੇ ਨਹੀਂ ਹਟੇ। ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਚ ਅਸੀਂ ਇਹ ਸੁਨਿਸ਼ਚਿਚ ਕਰਨਾ ਚਾਹੀਦਾ ਹੈ ਕਿ ਰਾਜ ਨੂੰ ਅੱਗੇ ਲੈ ਕੇ ਜਾਣ ਦੇ ਲਈ ਅਤੇ ਜਿਆਦਾ ਵਿਕਾਸ ਕੀਤਾ ਜਾਣਾ ਚਾਹੀਦਾ ਹੈ।
ਇਹ ਵੀ ਪੜੋ: ਖ਼ਤਮ ਹੋਇਆ ਕਰਨਾਟਕ ਦਾ ਨਾਟਕ, ਯੇਦੀਯੁਰੱਪਾ ਨੇ ਦਿੱਤਾ ਅਸਤੀਫਾ