ਸਿਹੌਰ:ਸੀ.ਐੱਮ ਸ਼ਿਵਰਾਜ ਸਿੰਘ ਚੌਹਾਨ ਦੇ ਗ੍ਰਹਿ ਜ਼ਿਲ੍ਹਾ ਸਿਹੌਰ ਵਿੱਚ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਕਿਉਂਕਿ ਘਰ ਵਿਚ ਕੋਈ ਬਲਦ ਨਾ ਹੋਣ ਕਾਰਨ ਭਰਾ ਭੈਣ ਮਿਲ ਕੇ ਖੁਦ ਖੇਤ ਜੋਤ ਰਹੇ ਹਨ। ਬਲਦ ਨਹੀਂ ਹੈ, ਤਾਂ ਭੈਣ ਹਲ ਖਿੱਚਣ ਲਈ ਮਜਬੂਰ ਹੈ। ਦਿਲ ਦਹਿਲਾ ਦੇਣ ਵਾਲੀ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ਉੱਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
ਜਾਣਕਾਰੀ ਅਨੁਸਾਰ ਜ਼ਿਲੇ ਦੀ ਆਸ਼ਟਾ ਤਹਿਸੀਲ ਦੇ ਨਾਨਕਪੁਰ ਦੇ ਰਹਿਣ ਵਾਲੇ ਕਿਸਾਨ ਸਾਗਰ ਕੁਸ਼ਵਾਹਾ ਦੀ 10 ਸਾਲ ਪਹਿਲਾਂ ਮੌਤ ਹੋ ਗਈ ਸੀ। ਮ੍ਰਿਤਕ ਦੇ ਪਰਿਵਾਰ ਚ ਉਸਦੀ ਉਸ ਦੀ ਪਤਨੀ ਅਤੇ ਇਕ ਬੇਟਾ ਅਤੇ ਦੋ ਧੀਆਂ ਹਨ। ਘਰ ਦੀ ਆਰਥਿਕ ਸਥਿਤੀ ਚੰਗੀ ਨਹੀਂ ਹੈ। ਜਿਸ ਕਾਰਨ ਪਰਿਵਾਰ ਕੋਲ ਬਲਦ ਖਰੀਦਣ ਲਈ ਪੈਸੇ ਨਹੀਂ ਹਨ ਜਿਸ ਨਾਲ ਉਹ ਖੇਤ ਵਿਚ ਜੋਤੀ ਕਰ ਸਕਣ।
ਹਲ ਖਿੱਚਣ ਲਈ ਮਜਬੂਰ ਧੀਆਂ
ਗਰਿਬੀ ਦੇ ਸਾਹਮਣੇ, ਬੇਸਹਾਰਾ ਪਰਿਵਾਰ ਨੇ ਖੇਤ ਨੂੰ ਵਾਹੁਣ ਲਈ ਆਪਣੇ ਆਪ ਨੂੰ ਝੋਕ ਦਿੱਤਾ ਹੈ। ਮ੍ਰਿਤਕ ਦਾ ਬੇਟਾ ਅਤੇ ਦੋਵੇਂ ਧੀਆਂ ਖੇਤ ਵਿੱਚ ਬਲਦ ਦੀ ਥਾਂ ਖੁਦ ਹਲ ਖਿੱਚਣ ਲਈ ਮਜ਼ਬੂਰ ਹਨ। ਇਹ ਪਹਿਲੀ ਵਾਰ ਨਹੀਂ ਹੈ। ਪਿਛਲੇ ਕਈ ਸਾਲਾਂ ਤੋਂ ਅਜਿਹਾ ਕਰ ਰਿਹਾ ਹਨ। ਫਿਰ ਵੀ ਪ੍ਰਸ਼ਾਸਨ ਨੇ ਇਸ ਮਾਮਲੇ ‘ਤੇ ਕੋਈ ਧਿਆਨ ਨਹੀਂ ਦਿੱਤਾ।