ਹੈਦਰਾਬਾਦ : ਅਕਸਰ ਹੀ ਅਸੀਂ ਸੋਸ਼ਲ ਮੀਡੀਆ 'ਤੇ ਵਿਆਹ-ਸ਼ਾਦੀਆਂ ਦੀ ਹਾਸੇ ਮਜ਼ਾਕ ਜਾਂ ਹੋਰਨਾਂ ਤਰ੍ਹਾਂ ਵੀਡੀਓਜ਼ ਦਾ ਆਨੰਦ ਮਾਣਦੇ ਹਾਂ। ਅਜਿਹੀ ਹੀ ਇੱਕ ਵਿਆਹ ਸਮਾਗਮ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਪਰ ਇਸ 'ਚ ਹਾਸੇ ਮਜ਼ਾਕ ਦੀ ਥਾਂ ਤੁਸੀਂ ਵਿਆਹ ਦੇ ਮੰਡਪ 'ਚ ਲਾੜੇ ਦਾ ਕੁਟਾਪਾ ਵੇਖ ਸਕਦੇ ਹੋ।
ਵਿਆਹ ਜਿਥੇ ਲਾੜਾ -ਲਾੜੀ ਦੀ ਜ਼ਿੰਦਗੀ ਦਾ ਖ਼ਾਸ ਦਿਨ ਹੁੰਦਾ ਹੈ, ਉਥੇ ਹੀ ਕਦੇ-ਕਦੇ ਹੁਣ ਇਹ ਵਿਆਹ ਸਮਾਗਮ ਜੰਗ ਖੇਤਰ 'ਚ ਬਦਲ ਜਾਂਦਾ ਹੈ। ਅਜਿਹਾ ਹੀ ਇਸ ਵਿਆਹ ਸਮਾਗਮ 'ਚ ਹੋਇਆ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਲਾੜੀ ਵਿਆਹ 'ਚ ਮੌਦੂਜ ਇੱਕ ਵਿਅਕਤੀ ਨਾਲ ਗੱਲਬਾਕ ਕਰ ਰਹੀ ਹੈ ਤੇ ਅਚਾਨਕ ਉਸ ਦੀ ਉਕਤ ਵਿਅਕਤੀ ਨਾਲ ਬਹਿਸ ਹੋ ਜਾਂਦੀ ਹੈ। ਲਾੜੀ ਉਸ ਵਿਅਕਤੀ ਨੂੰ ਕੁੱਟਣ ਲੱਗ ਪੈਂਦੀ ਹੈ। ਇਸ ਮਗਰੋਂ ਉਹ ਅਚਾਨਕ ਮੰਡਪ 'ਚ ਬੈਠੇ ਲਾੜੇ ਵੱਲ ਮੁੜਦੀ ਹੈ ਤੇ ਉਸ ਨਾਲ ਵੀ ਕੁੱਟਮਾਰ ਕਰਦੀ ਹੈ। ਹਲਾਂਕਿ ਕੋਈ ਵੀ ਲਾੜੀ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕਰਦਾ।