ਨਵੀਂ ਦਿੱਲੀ:ਇੱਕ ਸਮਾਂ ਹੁੰਦਾ ਸੀ ਜਦੋਂ ਕੁੜੀਆਂ ਲਈ ਵਿਆਹ (Marriage) ਦਾ ਦਿਨ ਬਹੁਤ ਵੱਡਾ ਹੁੰਦਾ ਸੀ ਅਤੇ ਇਸ ਦਿਨ ਲੜਕੀਆਂ ਬਹੁਤ ਜ਼ਿਆਦਾ ਸ਼ਰਮਾਉਂਦੀਆਂ ਹੁੰਦੀਆਂ ਸੀ ਸ਼ਰਮ ਦੇ ਮਾਰੇ ਕਿਸੇ ਨਾਲ ਗੱਲ ਕਰਨ ਵਿੱਚ ਵੀ ਸ਼ਰਮ ਮਹਿਸ਼ੂਰ ਕਰਦੀਆਂ ਸੀ, ਪਰ ਸਮੇਂ ਦੇ ਬੀਤਣ ਨਾਲ ਔਰਤਾਂ ਨੇ ਵੀ ਆਪਣੀਆਂ ਤਰਜੀਹਾਂ ਬਦਲ ਦਿੱਤੀਆਂ ਹਨ ਅਤੇ ਗੁਜਰਾਤ ਦੀ ਇਹ ਦੁਲਹਨ ਵੀ ਇਸੇ ਵਰਗ ਦੀਆਂ ਕਮਾਲ ਦੀਆਂ ਔਰਤਾਂ ਦੀ ਅਣਮੁੱਲੀ ਮਿਸਾਲ ਬਣ ਗਈ ਹੈ।
ਇਹ ਦੁਲਹਨ ਆਪਣੇ ਹੀ ਵਿਆਹ ਵਾਲੇ ਦਿਨ, ਰਾਜਕੋਟ ਤੋਂ ਸ਼ਿਵਾਂਗੀ, ਵਿਆਹ ਦੇ ਲਹਿੰਗਾ ਅਤੇ ਬਰਾਇਡਲ ਮੇਕਅੱਪ (Bridal makeup) ਵਿੱਚ ਆਪਣੇ 5ਵੇਂ ਸਮੈਸਟਰ ਦੀ ਪ੍ਰੀਖਿਆ ਦੇਣ ਲਈ ਬਗਥਰੀਆ ਪ੍ਰੀਖਿਆ ਕੇਂਦਰ ਪਹੁੰਚੀ ਅਤੇ ਜਿਸ ਨੇ ਰਸਤੇ ਵਿੱਚ ਬਹੁਤ ਸਾਰੇ ਲੋਕਾਂ ਦੇ ਦਿਲ ਜਿੱਤ ਲਏ। ਇਹ ਦੇਖ ਕੇ ਲੋਕ ਬਹੁਤ ਹੈਰਾਨ ਹੋਏ ਕਿ ਇੱਕ ਲਾੜੀ ਆਪਣੇ ਵਿਆਹ ਵਾਲੇ ਦਿਨ ਵੀ ਇਮਤਿਹਾਨ ਦੇਣ ਆਈ ਹੈ।
ਇਹ ਵੀ ਪੜ੍ਹੋ:ਦੀਵਾਲੀ ਦੀ ਰਾਤ ਪ੍ਰਿਅੰਕਾ ਚੋਪੜਾ ਤੇ ਨਿਕ ਜੋਨਸ ਦਾ ਰੋਮਾਂਟਿਕ ਵੀਡੀਓ ਹੋਇਆ ਵਾਇਰਲ
ਇਸ ਦੁਲਹਨ ਦੇ ਇਸ ਵੀਡੀਓ ਨੂੰ ਇੰਸਟਾਗ੍ਰਾਮ (Instagram) 'ਤੇ ਸ਼ੇਅਰ ਕੀਤਾ ਗਿਆ ਹੈ, ਇਸ ਵੀਡੀਓ ਵਿੱਚ ਸ਼ਿਵਾਂਗੀ ਨੂੰ ਖੂਬਸੂਰਤ ਲਹਿੰਗਾ, ਬ੍ਰਾਈਡਲ ਜਿਊਲਰੀ ਅਤੇ ਮੇਕਅੱਪ 'ਚ ਇਮਤਿਹਾਨ ਦਿੰਦੇ ਹੋਏ ਦੇਖਿਆ ਜਾ ਸਕਦਾ ਹੈ। ਉਹ ਪ੍ਰੀਖਿਆ ਹਾਲ ਵਿੱਚ ਮੌਜੂਦ ਹੋਰ ਵਿਦਿਆਰਥੀਆਂ ਦੇ ਨਾਲ ਪੂਰੀ ਇਕਾਗਰਤਾ ਨਾਲ ਬੈਠ ਕੇ ਆਪਣਾ ਪੇਪਰ ਕਰਦੀ ਨਜ਼ਰ ਆ ਰਹੀ ਹੈ।
ਇਸ ਵੀਡੀਓ ਨੂੰ 4 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ ਅਤੇ ਕਈ ਲੋਕਾਂ ਨੇ ਇਸ 'ਤੇ ਆਪਣੇ ਕਮੈਂਟ ਵੀ ਕੀਤੇ ਹਨ। ਵੀਡੀਓ ਨੂੰ ਲੈ ਕੇ ਲੋਕਾਂ ਨੇ ਵੱਖ-ਵੱਖ ਤਰ੍ਹਾਂ ਦੀਆਂ ਟਿੱਪਣੀਆਂ ਕੀਤੀਆਂ ਹਨ। ਕੁਝ ਲੋਕਾਂ ਨੇ ਸ਼ਿਵਾਂਗੀ ਦੇ ਜਜ਼ਬਾਤ ਦੀ ਤਾਰੀਫ ਕੀਤੀ ਤਾਂ ਕੁਝ ਨੇ ਵੀਡੀਓ 'ਤੇ ਸਵਾਲ ਚੁੱਕੇ ਹਨ। ਇਕ ਯੂਜ਼ਰ ਨੇ ਕਿਹਾ ਕਿ ਇਮਤਿਹਾਨ ਤੋਂ ਬਾਅਦ ਵੀ ਮੇਕਅੱਪ ਕੀਤਾ ਜਾ ਸਕਦਾ ਸੀ ਤਾਂ ਇਕ ਯੂਜ਼ਰ ਨੇ ਲਿਖਿਆ, ''ਵਿਦਿਆ ਦੀਆਂ ਜੜ੍ਹਾਂ ਕੌੜੀਆਂ ਹੁੰਦੀਆਂ ਹਨ ਪਰ ਫ਼ਲ ਬਹੁਤ ਮਿੱਠਾ ਹੁੰਦਾ ਹੈ। ਇਸ ਤਰ੍ਹਾਂ ਇਹ ਵੀਡੀਓ ਸ਼ੋਸ਼ਲ ਮੀਡੀਆ (Social media) 'ਤੇ ਪੂਰੀ ਤਰ੍ਹਾਂ ਛਾਇਆ ਹੋਇਆ ਹੈ।
ਇਹ ਵੀ ਪੜ੍ਹੋ:ਵਿਆਹ ਦੇ ਜੋੜੇ 'ਚ ਲਾੜੀ ਨਿਕਲੀ ਗੱਡੀ ਲੈਕੇ, 'ਤੇ ਪੀਤੀ ...