ਝਾਲਾਵਾੜ ਦੇ ਆਬਿਦ ਖਾਨ ਨੇ 15 ਦਿਨ ਦੀ ਬੱਚੀ ਦੀ ਜਾਨ ਬਚਾਉਣ ਦੇ ਲਈ ਰੋਜ਼ਾ ਤੋੜ ਕੇ ਖ਼ੂਨਦਾਨ ਕੀਤਾ ਹੈ। ਆਬਿਦ ਖ਼ਾਨ ਦੇ ਇਸ ਕਦਮ ਦੀ ਹਰ ਪਾਸੇ ਤਾਰੀਫ਼ ਹੋ ਰਹੀ ਹੈ।
ਰੋਜ਼ਾ ਤੋੜ ਖ਼ੂਨਦਾਨ ਕਰ ਕੇ ਮਾਸੂਮ ਦੀ ਜਾਨ ਬਚਾਈ - ਆਬਿਦ ਖਾਨ
ਝਾਲਾਵਾੜ ਦੇ ਆਬਿਦ ਖਾਨ ਨੇ 15 ਦਿਨ ਦੀ ਬੱਚੀ ਦੀ ਜਾਨ ਬਚਾਉਣ ਦੇ ਲਈ ਰੋਜ਼ਾ ਤੋੜ ਕੇ ਖ਼ੂਨਦਾਨ ਕੀਤਾ ਹੈ। ਆਬਿਦ ਖ਼ਾਨ ਦੇ ਇਸ ਕਦਮ ਦੀ ਹਰ ਪਾਸੇ ਤਾਰੀਫ਼ ਹੋ ਰਹੀ ਹੈ।
ਲੋਕਾਂ ਦੀ ਸੇਵਾ ਕਰਨਾ ਹੀ ਅੱਲ੍ਹਾ ਦੀ ਸਭ ਤੋਂ ਵੱਡੀ ਇਬਾਦਤ ਹੈ। ਇਹ ਸਾਬਤ ਕਰ ਦਿਖਾਇਆ ਝਾਲਾਵਾੜ ਦੇ 46 ਸਾਲਾ ਆਬਿਦ ਖ਼ਾਨ ਨੇ। ਜਿਨ੍ਹਾਂ ਆਪਣਾ ਰੋਜ਼ਾ ਤੋੜ ਕੇ ਖ਼ੂਨਦਾਨ ਕੀਤਾ ਅਤੇ 15 ਦਿਨ ਦੀ ਮਾਸੂਮ ਬੱਚੀ ਨੂੰ ਜੀਵਨ ਦਿੱਤਾ।
ਝਾਲਾਵਾੜ ਦੇ ਆਬਿਦ ਖਾਨ ਨੇ ਰਮਜਾਨ ਦੇ ਇਸ ਪਵਿੱਤਰ ਮਹੀਨੇ ਵਿੱਚ ਆਪਣੇ ਆਪ ਵਿੱਚ ਇਕ ਵੱਖਰੀ ਮਿਸਾਲ ਪੈਦਾ ਕੀਤੀ ਹੈ। ਉਨ੍ਹਾਂ 15 ਦਿਨ ਦੀ ਮਾਸੂਮ ਬੱਚੀ ਦਾ ਜੀਵਨ ਬਚਾਉਣ ਦੇ ਲਈ ਆਪਮਾ ਖ਼ੂਨਦਾਨ ਕੀਤਾ। ਦਰਅਸਲ ਝਾਲਾਵਾੜ ਦੇ ਜਨਾਨਾ ਹਸਪਤਾਲ ਵਿੱਚ ਭਰਤੀ 15 ਦਿਨ ਦੀ ਬੱਚੀ ਮਨੀਸ਼ਾ ਨੂੰ (ਏ ਨੈਗੇਟਿਵ) ਗਰੁੱਪ ਦੀ ਜ਼ਰਰਤ ਸੀ। ਅਜਿਹੇ ਵਿੱਚ ਖ਼ੂਨਦਾਨ ਸਮੂਹ ਦੇ ਮਂਬਰ ਆਬਿਦ ਖਾਨ ਨੰ ਸੂਚਨਾ ਮਿਲੀ ਜਿਸ ਤੋਂ ਬਾਅਦ ਉਹ ਹਸਪਤਾਲ ਦੇ ਬਲੱਡ ਬੈਂਕ ਪਹੁੰਚਿਆ ਪਰ ਡਾਕਟਰਾਂ ਨੇ ਭੁੱਖੇ ਢਿੱਡ ਉਸ ਦਾ ਖ਼ੂਨ ਲੈਣ ਤੋਂ ਮਨ੍ਹਾ ਕਰ ਦਿੱਤਾ। ਜਿਸ ਤੋਂ ਬਾਅਦ ਆਬਿਦ ਖ਼ਾਨ ਨੇ ਆਪਮਾ ਰੱਖਿਆ ਰੋਜ਼ਾ ਤੋੜ ਕੇ ਖ਼ੂਨਦਾਨ ਕੀਤਾ। ਆਬਿਦ ਖਾਨ ਦਾ ਕਹਿਣਾ ਹੈ ਕਿ ਰਮਜਾਨ ਦੇ ਪਵਿੱਤਰ ਮਹੀਨੇ ਵਿੱਚ ਇਸ ਤੋਂ ਚੰਗਾ ਕੰਮ ਕੋਈ ਨਹੀਂ ਹੋ ਸਕਦਾ ਜਦੋਂ ਉਨ੍ਹਾਂ ਦਾ ਆਪਣਾ ਜੀਵਨ ਕਿਸੇ ਹੋਰ ਦੇ ਜੀਵਨ ਨੂੰ ਬਚਾਉਣ ਦੇ ਕੰਮ ਰਿਹਾ ਹੋਵੇ। ਉਹ ਅੱਲ੍ਹਾ ਦਾ ਸ਼ੁਕਰ ਕਰਦਾ ਹੈ ਉਸ ਨੂੰ ਕਿਸੇ ਦੀ ਜ਼ਿੰਦਗੀ ਬਚਾਉਣ ਦਾ ਮੌਕਾ ਦਿੱਤਾ ਹੈ।