ਪੰਜਾਬ

punjab

ETV Bharat / bharat

ਕਾਂਗਰਸ 'ਚ ਆਪਸੀ ਖਿੱਚੋਤਾਣ ਨੂੰ ਲੈ ਕੇ ਰਾਘਵ ਚੱਡਾ ਨੇ ਕੱਸੇ ਤੰਜ - punjab news

livebreaking
livebreaking

By

Published : Dec 17, 2021, 7:24 AM IST

Updated : Dec 17, 2021, 5:28 PM IST

17:09 December 17

ਕਾਂਗਰਸ 'ਚ ਆਪਸੀ ਖਿੱਚੋਤਾਣ ਨੂੰ ਲੈ ਕੇ ਰਾਘਵ ਚੱਡਾ ਨੇ ਕੱਸੇ ਤੰਜ

  • ਆਮ ਆਦਮੀ ਪਾਰਟੀ ਵਿਧਾਇਕ ਨੇ ਟਵੀਟ ਕਰ ਕੇ ਕਿਹਾ ਕਿ ਪੰਜਾਬ ਕਾਂਗਰਸ 'ਚ ਰੇਸਲਮੇਨਿਆ, ਆਪਸੀ ਲੜਾਈ।
  • ਸਿੱਧੂ ਦੀ vs ਚੰਨੀ ਨਾਲ
  • ਚੰਨੀ vs ਜਾਖੜ
  • ਜਾਖੜ vs ਸਿੱਧੂ
  • ਮਨੀਸ਼ vs ਤਿਵਾੜੀ ਚੰਨੀ
  • ਪ੍ਰਤਾਪ ਬਾਜਵਾ vs ਸਿੱਧੂ
  • ਸਿੱਧੂ vs ਸੁੱਖੀ ਰੰਧਾਵਾ
  • ਚੰਨੀ vs ਸੁੱਖੀ ਰੰਧਾਵਾ
  • ਸੁੱਖੀ ਰੰਧਾਵਾ vs ਜਾਖੜੀ
  • ਬਿੱਟੂ vs ਸਿੱਧੂ
  • ਪ੍ਰਤਾਪ vs ਬਨਾਮ ਚੰਨੀ
  • ਅਤੇ ਇਹ ਇਸੇ ਤਰ੍ਹਾਂ ਚੱਲਦਾ ਰਹੇਗਾ।

16:41 December 17

ਗਜੇਂਦਰ ਸ਼ੇਖਾਵਤ ਨੂੰ ਮਿਲਣ ਪਹੁੰਚੇ ਕੈਪਟਨ ਅਮਰਿੰਦਰ ਸਿੰਘ

  • ਗਜੇਂਦਰ ਸ਼ੇਖਾਵਤ ਨੂੰ ਮਿਲਣ ਪਹੁੰਚੇ ਕੈਪਟਨ ਅਮਰਿੰਦਰ ਸਿੰਘ।
  • ਪੰਜਾਬ ਦੇ ਸਿਆਸੀ ਨਜ਼ਰੀਏ ਤੋਂ ਬਹੁਤ ਹੀ ਅਹਿਮ ਮੀਟਿੰਗ।

15:36 December 17

ਕੇਜਰੀਵਾਲ ਦਿੱਲੀ ਤੋਂ ਆ ਕੇ ਪੰਜਾਬ 'ਤੇ ਕਰਨਾ ਚਾਹੁੰਦਾ ਹੈ ਕਬਜਾ: ਚੰਨੀ

  • ਚੰਨੀ ਨੇ ਕਿਹਾ ਕਿ ਕੇਜਰੀਵਾਲ 'ਤੇ ਕਿਸੇ ਨੇ ਵਿਸ਼ਵਾਸ ਨਹੀਂ ਕਰਨਾ।
  • ਕੇਜਰੀਵਾਲ ਦਿੱਲੀ ਤੋਂ ਆ ਕੇ ਪੰਜਾਬ 'ਤੇ ਕਬਜਾ ਕਰਨਾ ਚਾਹੁੰਦਾ ਹੈ।
  • ਕੇਜਰੀਵਾਲ ਉਸ ਪ੍ਰਦੇਸ਼ ਦੀ ਅਮਨ ਸ਼ਾਂਤੀ ਲਈ ਤਿਰੰਗਾ ਯਾਤਰਾ ਕੱਢ ਰਿਹਾ ਹੈ ਜਿਥੇ ਪਹਿਲੇ ਹੀ ਅਮਨ ਸ਼ਾਂਤੀ ਹੈ।
  • BSP ਨੇ ਆਪਣੀ ਪਾਰਟੀ ਹੀ ਵੇਚ ਦਿੱਤੀ ਹੈ।
  • BSP ਨੇ ਸਬ ਕੁੱਜ ਗਹਿਣੇ ਰੱਖ ਦਿੱਤਾ ਹੈ।
  • BSP ਦੇ ਜਿੰਨਾਂ ਲੋਕਾਂ ਨੇ ਆਪਣੀ ਜਿੰਦਗੀ ਲੱਗਾ ਦਿੱਤੀ ਉਨ੍ਹਾਂ ਦੀ ਵੀ ਪ੍ਰਵਾਹ ਨਹੀਂ ਕੀਤੀ।
  • ਜਲੰਧਰ ਵਿੱਚ । 78 ਕਰੋੜ ਦੀ ਲਾਗਤ ਨਾਲ ਸਪੋਰਟਸ ਹੱਬ ਬਣਾਇਆ ਜਾ ਰਿਹਾ ਹੈ।
  • ਚੰਨੀ ਨੇ ਐਲਾਨ ਕਰਦੇ ਹੋਏ ਕਿਹਾ ਕਿ 64 ਕਰੋੜ ਗਰੀਬ ਲੋਕਾਂ ਦਾ ਕਰਜਾ ਮੁਆਫ ਕੀਤਾ ਜਾਵੇਗਾ।
  • ਕਰਤਾਰਪੁਰ ਨੂੰ ਸਬ ਡਿਵੀਜ਼ਨ ਬਣਾਉਣ ਦਾ ਐਲਾਨ।
  • ਆਦਮਪੁਰ ਨੂੰ ਸਬ ਡਿਵੀਜ਼ਨ ਬਣਾਉਣ ਦਾ ਐਲਾਨ।
  • ਦੋਆਬਾ ਵਿਚ ਪੰਜਾਬ ਦੀ ਸਭ ਤੋਂ ਵੱਡੀ ਇੰਡਸਟ੍ਰੀ ਬਣਾਉਣ ਦਾ ਐਲਾਨ।

15:30 December 17

ਕੇਜਰੀਵਾਲ ਨੂੰ ਕੀ ਪਤਾ ਕਿੰਨੇ ਪਾਪੜ ਬੇਲਣੇ ਪੈਂਦੇ ਨੇ: ਚੰਨੀ

  • ਚੰਨੀ ਨੇ ਉਹਨਾਂ ਆਗੂਆਂ ਦਾ ਸਵਾਗਤ ਕੀਤਾ ਜਿੰਨ੍ਹਾਂ ਨੇ ਬਸਪਾ ਛੱਡ ਕਾਂਗਰਸ ਜੁਆਇਨ ਕੀਤੀ ਹੈ।
  • ਲੋਕਾਂ ਦਾ ਉਨ੍ਹਾਂ ਨੂੰ ਪਿਆਰ ਇਕ ਨਵੇਂ ਯੁੱਗ ਦੀ ਸ਼ੁਰੂਆਤ ਹੈ।
  • ਕਿਓਂਕਿ ਬਾਕੀ ਸਭ ਅਮੀਰ ਨੇ ਅਤੇ ਵਾਰੀ-ਵਾਰੀ ਸੱਤਾ ਭੋਗ ਰਹੇ ਨੇ।
  • ਅਸੀਂ ਉਹ ਫ਼ੈਸਲੇ ਲੈ ਰਹੇ ਹਾਂ ਜੋ ਆਮ ਪਰਿਵਾਰਾਂ ਦੀਆਂ ਮੁਸੀਬਤਾਂ ਨੇ।
  • ਮੈਂ ਖੁਦ ਇਹ ਸਭ ਝੇਲ ਚੁੱਕਿਆਂ ਹਾਂ।
  • ਅਸੀਂ 3 ਰੁਪਏ ਬਿਜਲੀ ਦਾ ਬਿੱਲ ਕੱਟ ਕੀਤਾ।
  • ਹੁਣ ਬਿੱਲ ਅੱਧੇ ਆਉਣਗੇ।
  • ਹੁਣ ਪਿੰਡਾਂ ਦੀਆਂ ਟੈਂਕੀਆਂ ਦੇ ਬਿੱਲ ਮਾਫ ਕੀਤੇ।
  • ਅਸੀਂ ਦੱਸ ਰੁਪਏ ਪਟਰੋਲ 5 ਰੁਪਏ ਡੀਜਲ ਦਾ ਰੇਟ ਘਟਾਇਆ।
  • ਰੇਤੇ ਲਈ 25000 ਹਾਜਰ ਇਨਾਮ ਰੱਖਿਆ ਹੈ ਜੇ ਕੋਈ ਦਰਿਆ 'ਤੇ ਰੇਤਾ ਦਾ ਰੇਟ 5:50 ਤੋਂ ਵੱਧ ਲੈਂਦਾ ਹੈ।
  • ਸਾਰਿਆਂ ਲਈ ਬਰਾਬਰ ਫ਼ੈਸਲੇ ਲਏ ਜਾਣਗੇ, ਚਾਹੇ ਕੋਈ ਵੱਡਾ ਚਾਹੇ ਕੋਈ ਛੋਟਾ।
  • ਕੇਜਰੀਵਾਲ ਨੂੰ ਕੀ ਪਤਾ ਕਿੰਨੇ ਪਾਪੜ ਬੇਲਣੇ ਪੈਂਦੇ ਨੇ।

15:21 December 17

ਪੰਜਾਬ ਦਾ ਸੀਐਮ ਬਦਲਣ ਦੀ ਜ਼ਰੂਰਤ ਇਸ ਕਰਕੇ ਪਈ ਕਿਉਂਕਿ ਕੈਪਟਨ ਸਾਹਿਬ ਸਿਰਫ ਮੋਦੀ ਦੀ ਗੋਦੀ ਵਿਚ ਬੈਠੇ ਰਹੇ: ਹਰੀਸ਼ ਚੌਧਰੀ

  • ਹਰੀਸ਼ ਨੇ ਦਿੱਤੀ ਚੌਧਰੀ ਸਪੀਚ
  • ਪੰਜਾਬ ਨਾਲ ਉਹਨਾਂ ਦਾ ਰਿਸ਼ਤਾ 12 ਸਾਲ ਤੋਂ ਹੈ।
  • ਪੰਜਾਬ ਦੁਨੀਆ ਨੂੰ ਰਸਤਾ ਦਿਖਾਂਉਂਦੇ ਹੈ, ਅੱਜ ਕੁਛ ਲੋਕ ਬਾਹਰੋਂ ਆ ਕੇ ਪੰਜਾਬ ਨੂੰ ਰਸਤਾ ਦਿਖਾਉਣਾ ਚਾਹੁੰਦੇ ਨੇ।
  • ਅੱਜ ਆਮ ਆਦਮੀ ਪਾਰਟੀ ਲੋਕਾ ਨਾਲ ਵੱਡੇ-ਵੱਡੇ ਵਾਅਦੇ ਕਰ ਰਹੀ ਹੈ।
  • ਆਮ ਆਦਮੀ ਪਾਰਟੀ ਮਸ਼ਹੂਰੀਆਂ 'ਤੇ ਕੰਮ ਕਰਦੀ ਹੈ।
  • ਪੰਜਾਬ ਵਿੱਚ ਅੱਤਵਾਦ ਪੰਜਾਬ ਦੇ ਲੋਕਾਂ ਨੇ ਮਿਟਾਇਆ ਹੈ ਨਾ ਕਿ ਬਾਹਰੋਂ ਆ ਕੇ ਕਿਸੇ ਨੇ।
  • ਅੱਜ ਗਰੀਬ ਨੂੰ ਆਪਣਾ ਹਰ ਕੰਮ ਆਪ ਕਰਨਾ ਪੈਂਦਾ ਹੈ ਤੇ ਆਪ ਸਿਰਫ ਇਸਦੀਆਂ ਮਸ਼ਹੂਰੀਆਂ ਕਰਦੀ ਹੈ।
  • ਉਨ੍ਹਾਂ ਨੇ ਚੰਨੀ ਬਾਰੇ ਕਿਹਾ ਕਿ ਚੰਨੀ ਨੂੰ ਉਨ੍ਹਾਂ ਦੀ ਯੋਗਤਾ ਮੁਤਾਬਿਕ ਸੀ. ਐਮ ਬਣਾਇਆ ਗਿਆ ਹੈ, ਜੋ ਅੱਜ ਪੰਜਾਬ ਦੇ ਮਸਲਿਆਂ ਨੂੰ ਹੱਲ ਕਰਨ ਵਿਚ ਲੱਗੇ ਹੋਏ ਹਨ।
  • ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਲੋਕ ਦਿੱਲੀ ਦੇਖਕੇ ਫੇਰ ਫ਼ੈਸਲਾ ਕਰਨ ਜਿਥੇ ਕੰਮ ਕੱਟ ਤੇ ਪ੍ਰਚਾਰ ਜਿਆਦਾ ਕੀਤਾ ਹੈ।
  • ਪੰਜਾਬ ਵਿੱਚ ਮੁੱਖ ਮੰਤਰੀ ਬਦਲਣ ਦੀ ਜਰੂਰਤ ਇਸ ਕਰਕੇ ਪਈ ਕਿਓਂਕਿ ਕੈਪਟਨ ਸਾਹਿਬ ਸਿਰਫ ਮੋਦੀ ਦੀ ਗੋਦੀ ਵਿਚ ਬੈਠੇ ਰਹੇ।

15:13 December 17

ਪੰਜਾਬ ਨੂੰ ਬੇਵਕੂਫ ਨਾ ਸਮਝੋ, ਇਹ ਗਲਤੀ ਮੋਦੀ ਕਰਕੇ ਦੇਖ ਚੁੱਕਿਆ: ਜਾਖੜ

  • ਜਾਖੜ ਨੇ ਕਾਂਗਰਸ ਹਾਈਕਮਾਨ ਨੂੰ ਕਿਹਾ ਹੈ ਕਿ ਕੇਂਦਰ ਦਾ ਰਸਤਾ ਪੰਜਾਬ ਤੋਂ ਜਾਂਦਾ ਹੈ।
  • ਉਨ੍ਹਾਂ ਨੂੰ ਉਮੀਦ ਸੀ ਕਿ ਅੱਜ ਮੁੱਖ ਮੰਤਰੀ, ਸਿੱਧੂ ਅਤੇ ਉਹ ਕੱਠੇ ਇੱਕ ਸਟੇਜ 'ਤੇ ਹੋਣਗੇ।
  • ਕੇਜਰੀਵਾਲ ਦੀ ਤਿਰੰਗਾ ਯਾਤਰਾ ਤੇ ਬੋਲਦੇ ਕਿਹਾ ਕਿ ਕੇਜਰੀਵਾਲ ਪਹਿਲਾਂ ਕਿਥੇ ਸੀ।
  • ਆਗੂਆਂ ਵਿਚ ਵਿਚਾਰਾਂ ਦਾ ਨਾ ਮਿਲਣਾ ਹੋ ਸਕਦਾ ਹੈ ਪਰ ਮੁੱਦੇ ਲਈ ਇਕੱਠੇ ਹੋਣਾ ਪੈਣਾ।
  • ਪੰਜਾਬ ਨੂੰ ਬੇਵਕੂਫ ਨਾ ਸਮਝੋ ਉਹ ਗਲਤੀ ਮੋਦੀ ਕਰਕੇ ਦੇਖ ਚੁਕਿਆ ਹੈ।
  • ਪੰਜਾਬ ਦੇ ਲੋਕਾਂ ਨੂੰ ਕਿਹਾ ਕਿ ਉਹ ਗੁੰਮਰਾਹ ਨਾ ਹੋਣ।
  • ਪੰਜਾਬ ਨੇ ਆਪ ਨੂੰ 4 ਸੀਟਾਂ ਜਿਤਾਈਆਂ ਪਰ ਮਿਲਿਆ ਕੀ।
  • ਅੱਜ ਆਪ ਦੇ ਚਾਰ ਵਿੱਚੋਂ ਇੱਕ ਐਮ ਪੀ ਹੀ ਲੱਭਦਾ ਹੈ ਉਹ ਹੈ ਭਗਵੰਤ ਮਾਨ।
  • ਆਪ ਨੂੰ ਇਹ ਨਹੀਂ ਪਤਾ ਕਿ ਉਨ੍ਹਾਂ ਦੇ ਆਪਣੇ ਵਿਧਾਇਕ ਕਿੱਥੇ ਹਨ।
  • ਅੱਜ ਆਪ ਦੇ 20 ਵਿੱਚੋਂ 15 ਲੋਕ ਇਹ ਆਪ ਹੀ ਸਹੀ ਨਹੀਂ ਸਮਝਦੇ ਫੇਰ ਲੋਕਾ ਨੂੰ ਕਿ ਵਾਅਦੇ ਕਰ ਰਹੇ ਆ।

15:08 December 17

ਕਿਸਾਨੀ ਕਾਨੂੰਨ ਨੇ ਰੂਰਲ ਇਕੋਨੋਮੀ ਕਰ ਦੇਣੀ ਸੀ ਤਬਾਹ: ਸੁਨੀਲ ਜਾਖੜ

  • BSP ਦੇ ਅਹੁਦੇਦਾਰਾਂ ਦੇ ਨਾਂ ਜੋ ਕਾਂਗਰਸ ਵਿੱਚ ਹੋਏ ਸ਼ਾਮਿਲ: ਰਾਮ ਸਵਰੂਪ ਸਰੋਆ, ਸਰਦਾਰ ਬਲਬੀਰ ਸਿੰਘ ਸਰਪੰਚ ਕੋਟਲੀ ਥਾਨ ਸਿੰਘ, ਰਾਏ ਵਰਿੰਦਰ, ਸੁਰਜੀਤ ਸਿੰਘ, ਮਨਜਿੰਦਰ ਸਿੰਘ।
  • ਸੁਨੀਲ ਜਾਖੜ ਨੇ ਦਿੱਤੀ ਸਪੀਚ
  • ਕਿਹਾ ਕਿ ਕਿਸਾਨੀ ਕਾਨੂੰਨ ਨੇ ਰੂਰਲ ਇਕੋਨੋਮੀ ਤਬਾਹ ਕਰ ਦੇਣੀ ਸੀ।
  • ਪੰਜਾਬ ਦੇ ਕਿਸਾਨ ਸੂਝਵਾਨ ਨੇ, ਉਹ ਦਿੱਲੀ ਗਏ ਅਤੇ 700 ਲੋਕਾਂ ਨੇ ਆਪਣੀ ਜਾਨ ਕੁਰਬਾਨ ਕੀਤੀ।
  • ਫੇਰ ਸਰਕਾਰ ਨੂੰ ਆਪਣੇ ਗੋਡੇ ਟੇਕਣੇ ਪਏ।
  • ਕਿਸਾਨਾਂ ਨੇ ਲੋਕਤੰਤਰ ਦੀ ਇਕ ਨਵੀਂ ਨੀਹ ਪਾ ਦਿੱਤੀ।
  • ਉਹਨਾਂ ਕਿਹਾ ਕਿ ਕਿਸਾਨ ਸਾਰੇ ਮੁੱਦਿਆਂ ਤੇ ਇਕੱਠੇ ਸੀ ਪਾਵੇਂ ਵਿਚਾਰ ਮਿਲੇ ਹੋਣ ਜਾਂ ਨਾ।
  • ਕੋਈ ਵੀ ਆਗੂ ਇਸ ਗੱਲ ਦੇ ਮਾਇਨੇ ਨਹੀਂ ਰੱਖਦੇ ਜਦ ਮਸਲਾ ਪੰਜਾਬ ਦਾ ਹੋਵੇ।

14:47 December 17

ਜਲੰਧਰ ਦੇ ਪ੍ਰਤਾਪੁਰਾ ਇਲਾਕੇ ਵਿੱਚ ਪੰਜਾਬ ਮੁੱਖ ਮੰਤਰੀ ਨੇ ਕੀਤੀ ਰੈਲੀ

ਜਲੰਧਰ ਦੇ ਪ੍ਰਤਾਪੁਰਾ ਇਲਾਕੇ ਵਿੱਚ ਪੰਜਾਬ ਮੁੱਖ ਮੰਤਰੀ ਨੇ ਰੈਲੀ ਕੀਤੀ। ਜਿਸ ਵਿੱਚ ਉਨ੍ਹਾਂ ਦੇ ਨਾਲ ਸੁਨੀਲ ਜਾਖੜ , ਹਰੀਸ਼ ਚੌਧਰੀ ਵੀ ਮੌਜੂਦ ਸਨ।
ਇਸਦੇ ਨਾਲ ਹੀ ਜਲੰਧਰ ਦੀ ਪੂਰੀ ਕਾਂਗਰਸੀ ਲੀਡਰਸ਼ਿਪ ਵੀ ਮੁੱਖ ਮੰਤਰੀ ਦੇ ਨਾਲ ਮੌਜੂਦ ਰਹੀ।
ਇਸੇ ਦੌਰਾਨ BSP ਦੇ ਪੂਰਵ ਜਨਰਲ ਸੈਕਟਰੀ ਪੰਜਾਬ ਸੁਖਵਿੰਦਰ ਕੋਟਲੀ ਕਾਂਗਰਸ ਵਿੱਚ ਸ਼ਾਮਿਲ ਹੋਏ। BSP ਦੇ ਡਾਕਟਰ ਸੁਖਬੀਰ ਸਿੰਘ ਮਾਨਵਾਲੀ ਵੀ ਕਾਂਗਰਸ ਵਿੱਚ ਸ਼ਾਮਿਲ ਹੋਏ। ਪੂਰਵ ਜਿਲਾ ਦਿਹਾਤੀ ਪ੍ਰਧਾਨ BSP ਅਮ੍ਰਿਤਪਾਲ ਸਿੰਘ ਕਾਂਗਰਸ ਵਿਚ ਸ਼ਾਮਿਲ।

11:53 December 17

ਕਿਸਾਨ ਆਗੂ ਗੁਰਨਾਮ ਚੜੂਨੀ ਭਲਕੇ ਕਰ ਸਕਦੇ ਆਪਣੀ ਪਾਰਟੀ ਦਾ ਐਲਾਨ

  • ਵਿਧਾਨ ਸਭਾ ਚੋਣਾਂ ਨੂੰ ਲੈਕੇ ਕਿਸਾਨਾਂ ਦੀ ਤਿਆਰੀ
  • ਕਿਸਾਨ ਆਗੂ ਗੁਰਨਾਮ ਚੜੂਨੀ ਭਲਕੇ ਕਰ ਸਕਦੇ ਆਪਣੀ ਪਾਰਟੀ ਦਾ ਐਲਾਨ
  • ਚੰਡੀਗੜ੍ਹ 'ਚ ਪਾਰਟੀ ਦਾ ਕੀਤਾ ਜਾ ਸਕਦਾ ਹੈ ਐਲਾਨ
  • ਚੋਣਾਂ ਨੂੰ ਲੈਕੇ ਪੰਜਾਬ 'ਚ ਸਰਗਰਮ ਹੈ ਗੁਰਨਾਮ ਚੜੂਨੀ

10:35 December 17

ਸ਼ਾਮ ਸਾਢੇ ਚਾਰ ਵਜ਼ੇ ਹੋਵੇਗੀ ਕੈਬਨਿਟ ਦੀ ਇਹ ਬੈਠਕ

  • ਪੰਜਾਬ ਕੈਬਨਿਟ ਦੀ ਅੱਜ ਹੋਵੇਗੀ ਅਹਿਮ ਬੈਠਕ
  • ਸ਼ਾਮ ਸਾਢੇ ਚਾਰ ਵਜ਼ੇ ਹੋਵੇਗੀ ਕੈਬਨਿਟ ਦੀ ਇਹ ਬੈਠਕ
  • ਮੁੱਖ ਮੰਤਰੀ ਚਰਨਜੀਤ ਚੰਨੀ ਦੀ ਅਗਵਾਈ 'ਚ ਹੋਵੇਗੀ ਮੀਟਿੰਗ
  • ਕੈਬਨਿਟ ਮੀਟਿੰਗ 'ਚ ਲਏ ਜਾ ਸਕਦੇ ਕਈ ਅਹਿਮ ਫੈਸਲੇ

10:20 December 17

ਭਾਜਪਾ ਆਗੂਆਂ ਨਾਲ ਕੈਪਟਨ ਕਰਨਗੇ ਮੁਲਾਕਾਤ

  • ਅੱਜ ਦਿੱਲੀ 'ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ
  • ਪੰਜਾਬ ਭਾਜਪਾ ਇੰਚਾਰਜ ਗਜੇਂਦਰ ਸ਼ੇਖਾਵਤ ਅਤੇ ਰਾਸ਼ਟਰੀ ਪ੍ਰਧਾਨ ਜੇ.ਪੀ.ਨੱਡਾ ਨਾਲ ਕਰਨਗੇ ਮੁਲਾਕਾਤ
  • ਪੰਜਾਬ ਵਿਧਾਨ ਸਭਾ ਚੋਣਾਂ ਸੀਟਾਂ ਦੀ ਵੰਡ ਨੂੰ ਲੈ ਕੇ ਹੋਵੇਗੀ ਚਰਚਾ
  • ਪੰਜਾਬ 'ਚ ਭਾਜਪਾ ਅਤੇ ਪੰਜਾਬ ਲੋਕ ਕਾਂਗਰਸ ਮਿਲ ਕੇ ਲੜਨਗੇ ਚੋਣਾਂ
  • ਕੈਪਟਨ ਅਮਰਿੰਦਰ ਸਿੰਘ ਪਹਿਲਾਂ ਹੀ ਭਾਜਪਾ ਨਾਲ ਮਿਲਕੇ ਚੋਣਾਂ ਲੜਨ ਦਾ ਕਰ ਚੁੱਕੇ ਐਲਾਨ

10:10 December 17

ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੇ ਅਸਤੀਫੇ ਦੀ ਮੰਗ

ਕਾਂਗਰਸ ਦੇ ਸੰਸਦ ਮੈਂਬਰ ਅਤੇ ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਮੱਲਿਕਾਰਜੁਨ ਖੜਗੇ ਨੇ ਲਖੀਮਪੁਰ ਖੇੜੀ ਮਾਮਲੇ 'ਤੇ ਚਰਚਾ ਕਰਨ ਅਤੇ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੈਨੀ ਦੇ ਅਸਤੀਫੇ ਦੀ ਮੰਗ ਕਰਨ ਲਈ ਸਦਨ ਵਿੱਚ ਮੁਲਤਵੀ ਮਤਾ ਪੇਸ਼ ਕੀਤਾ।

09:40 December 17

ਕੋਰੋਨਾ ਕਾਰਨ 24 ਘੰਟਿਆਂ 'ਚ 391 ਲੋਕਾਂ ਦੀ ਗਈ ਜਾਨ

  • 24 ਘੰਟਿਆਂ 'ਚ 7 ਹਜ਼ਾਰ 447 ਕੋੋਰੋਨਾ ਮਾਮਲੇ
  • ਕੋਰੋਨਾ ਕਾਰਨ 24 ਘੰਟਿਆਂ 'ਚ 391 ਲੋਕਾਂ ਦੀ ਗਈ ਜਾਨ
  • ਐਕਟਿਵ ਕੇਸਾਂ ਦੀ ਗਿਣਤੀ 86,415 ਹੋਈ

08:49 December 17

ਠੰਡ ਕਾਰਨ ਤਾਪਮਾਨ 'ਚ ਗਿਰਾਵਟ

  • ਪੰਜਾਬ 'ਚ ਠੰਡ ਦਾ ਕਹਿਰ ਜਾਰੀ
  • ਧੁੰਦ ਦੀ ਚਿੱਟੀ ਚਾਦਰ ਨੇ ਘੇਰੇ ਕਈ ਜ਼ਿਲ੍ਹੇ
  • ਤਾਪਮਾਨ 'ਚ ਲਗਾਤਾਰ ਆ ਰਹੀ ਗਿਰਾਵਟ
  • ਅੰਮ੍ਰਿਤਸਰ 'ਚ ਵੀ ਠੰਡ ਕਾਰਨ ਲੋਕਾਂ ਦਾ ਘਰੋਂ ਨਿਕਲਣਾ ਮੁਹਾਲ

06:23 December 17

ਸਿਧਾਰਥ ਚਟੋਪਾਧਿਆ ਨੂੰ ਬਣਾਇਆ ਨਵਾਂ ਡੀ.ਜੀ.ਪੀ

ਸਿਧਾਰਥ ਚਟੋਪਾਧਿਆ ਨੂੰ ਬਣਾਇਆ ਨਵਾਂ ਡੀ.ਜੀ.ਪੀ
  • ਰਾਤੋਂ ਰਾਤ ਚੰਨੀ ਸਰਕਾਰ ਨੇ ਬਦਲਿਆ ਪੰਜਾਬ ਦਾ ਡੀ.ਜੀ.ਪੀ
  • ਸਿਧਾਰਥ ਚਟੋਪਾਧਿਆ ਨੂੰ ਸੌਂਪੀ ਡੀ.ਜੀ.ਪੀ ਦੀ ਜਿੰਮੇਵਾਰੀ
  • ਇਸ ਤੋਂ ਪਹਿਲਾਂ ਇਕਬਾਲਪ੍ਰੀਤ ਸਿੰਘ ਸਹੋਤਾ ਨੂੰ ਬਣਾਇਆ ਸੀ ਡੀ.ਜੀ.ਪੀ
  • ਸਿਧਾਰਥ ਚਟੋਪਾਧਿਆ ਨੂੰ ਸੌਂਪਿਆ ਐਡੀਸ਼ਨਲ ਚਾਰਜ
  • ਸਹੋਤਾ ਨੂੰ ਡੀ.ਜੀ.ਪੀ ਲਗਾਉਣ ਤੋਂ ਸਿੱਧੂ ਨੇ ਦਿੱਤਾ ਸੀ ਅਸਤੀਫ਼ਾ
  • ਡੀ.ਜ.ਪੀ ਵਜੋਂ ਸਿੱਧੂ ਦੀ ਪਹਿਲੀ ਪਸੰਦ ਸਨ ਸਿਧਾਰਥ ਚਟੋਪਾਧਿਆ
Last Updated : Dec 17, 2021, 5:28 PM IST

ABOUT THE AUTHOR

...view details