ਪੰਜਾਬ

punjab

ETV Bharat / bharat

ਪੰਜਾਬ ਸਿਆਸਤ 'ਚ ਦਲ ਬਦਲੀਆਂ ਦਾ ਦੌਰ ਜਾਰੀ - ਚੋਣਵੀਆਂ ਖ਼ਬਰਾਂ

Breaking News
Breaking News

By

Published : Dec 14, 2021, 7:05 AM IST

Updated : Dec 14, 2021, 2:19 PM IST

14:19 December 14

ਪੰਜਾਬ ਲੋਕ ਕਾਂਗਰਸ ਦੀ ਬੇੜੀ 'ਚ ਸਵਾਰ ਹੋ ਰਹੇ ਦਿੱਗਜ

  • ਪੰਜਾਬ ਸਿਆਸਤ 'ਚ ਦਲ ਬਦਲੀਆਂ ਦਾ ਦੌਰ ਜਾਰੀ
  • ਪੰਜਾਬ ਲੋਕ ਕਾਂਗਰਸ ਦੀ ਬੇੜੀ 'ਚ ਸਵਾਰ ਹੋ ਰਹੇ ਦਿੱਗਜ
  • ਪੰਜਾਬ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਵਿਜੈ ਕਾਲੜਾ PLK ਦੀ ਬੇੜੀ 'ਚ ਸਵਾਰ
  • ਪੰਜਾਬ ਮੰਡੀ ਬੋਰਡ ਦੇ ਵਾਈਸ ਚੇਅਰਮੈਨ ਵੀ ਨੇ ਵਿਜੈ ਕਾਲੜਾ

13:24 December 14

ਚੋਣਾਂ ਨੂੰ ਲੈ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਕਰਨਗੇ ਬੈਠਕ

  • ਅਗਾਮੀ ਵਿਧਾਨਸਭਾ ਚੋਣਾਂ ਨੂੰ ਲੈਕੇ ਕਾਂਗਰਸ ਨੇ ਵਧਾਈ ਸਰਗਰਮੀ
  • ਚੋਣਾਂ ਨੂੰ ਲੈ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਕਰਨਗੇ ਬੈਠਕ
  • ਪੰਜਾਬ ਕਾਂਗਰਸ ਭਵਨ 'ਚ 1.30 ਵਜੇ ਕੀਤੀ ਜਾਵੇਗੀ ਮੀਟਿੰਗ
  • ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਕਾਂਗਰਸ ਪ੍ਰਧਾਨਾਂ ਨਾਲ ਕਰਨਗੇ ਮੁਲਾਕਾਤ
  • ਮੀਟਿੰਗ ਦੌਰਾਨ ਲੈਕੇ ਉਨ੍ਹਾਂ ਕੋਲੋਂ ਫੀਡਬੈਕ

13:15 December 14

ਦੋ ਦਿੱਗਜਾਂ ਨੇ ਪੰਜਾਬ ਲੋਕ ਕਾਂਗਰਸ ਦਾ ਫੜਿਆ ਪੱਲਾ

  • ਕਾਂਗਰਸ ਅਤੇ ਅਕਾਲੀ ਦਲ ਨੂੰ ਝਟਕਾ
  • ਦੋ ਦਿੱਗਜਾਂ ਨੇ ਪੰਜਾਬ ਲੋਕ ਕਾਂਗਰਸ ਦਾ ਫੜਿਆ ਪੱਲਾ
  • ਦੋ ਵਾਰ ਸਾਂਸਦ ਰਹੇ ਅਮਰੀਕ ਸਿੰਘ ਅਲੀਵਾਲ ਹੋਏ PLK 'ਚ ਸ਼ਾਮਲ
  • ਮਲੇਰਕੋਟਲਾ ਤੋਂ ਅਕਾਲੀ ਦਲ ਦੇ ਸਾਬਕਾ ਵਿਧਾਇਕ ਬੇਗਮ ਫਰਜਾਨਾ ਵੀ ਬੇੜੀ 'ਚ ਸਵਾਰ
  • ਸਾਬਕਾ ਚੀਫ ਪਾਰਲੀਮੈਂਟਰੀ ਸਕੱਤਰ ਵੀ ਰਹਿ ਚੁੱਕੇ ਹਨ ਬੇਗਮ ਫਰਜਾਨਾ

12:51 December 14

ਮੋਗਾ 'ਚ ਅਕਾਲੀ ਦਲ ਵਲੋਂ ਕੀਤੀ ਜਾ ਰਹੀ ਮਹਾਂ ਰੈਲੀ

  • ਸ਼੍ਰੋਮਣੀ ਅਕਾਲੀ ਦਲ ਦਾ ਸਥਾਪਨਾ ਦਿਵਸ
  • ਮੋਗਾ 'ਚ ਅਕਾਲੀ ਦਲ ਵਲੋਂ ਕੀਤੀ ਜਾ ਰਹੀ ਮਹਾਂ ਰੈਲੀ
  • ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਰੈਲੀ 'ਚ ਮੌਜੂਦ
  • ਵੱਡੀ ਗਿਣਤੀ 'ਚ ਲੋਕਾਂ ਦਾ ਹੋਇਆ ਇਕੱਠ

12:40 December 14

ਲੁਧਿਆਣਾ 'ਚ ਭਾਜਪਾ ਦਾ ਸੰਮੇਲਨ

  • ਲੁਧਿਆਣਾ 'ਚ ਭਾਜਪਾ ਦਾ ਸੰਮੇਲਨ
  • ਕਈ ਕੇਂਦਰੀ ਮੰਤਰੀ ਸੰਮੇਲਨ 'ਚ ਹੋਏ ਸ਼ਾਮਲ
  • ਪੰਜਾਬੀ ਗਾਇਕ ਬੂਟਾ ਮੁਹੰਮਦ ਹੋਏ ਭਾਜਪਾ ਦੀ ਬੇੜੀ 'ਚ ਸਵਾਰ
  • ਕਿਸਾਨ ਕਿਰਤ ਯੂਨੀਅਨ ਦੇ ਐਸ.ਆਰ ਲੱਧੜ ਵੀ ਭਾਜਪਾ 'ਚ ਸ਼ਾਮਲ

11:46 December 14

ਭਲਕੇ ਜਲੰਧਰ 'ਚ ਕਢਣਗੇ ਤਿਰੰਗਾ ਯਾਤਰਾ

  • ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਮੁੜ ਆਉਣਗੇ ਪੰਜਾਬ
  • ਭਲਕੇ ਜਲੰਧਰ 'ਚ ਕਢਣਗੇ ਤਿਰੰਗਾ ਯਾਤਰਾ
  • ਜਲੰਧਰ ਵਾਸੀਆਂ ਨੂੰ ਤਿਰੰਗਾ ਯਾਤਰਾ 'ਚ ਸ਼ਾਮਲ ਹੋਣ ਦੀ ਕੀਤੀ ਅਪੀਲ
  • ਕਿਹਾ ਦੇਸ਼ਭਗਤੀ ਦੇ ਮਾਹੌਲ 'ਚ ਜਲੰਧਰ ਦੀਆਂ ਸੜਕਾਂ 'ਤੇ ਕਢਾਂਗੇ ਤਿਰੰਗਾ ਯਾਤਰਾ

09:30 December 14

ਲੁਧਿਆਣਾ 'ਚ ਭਾਜਪਾ ਦਾ ਕੌਮੀ ਪੱਧਰੀ ਸੰਮੇਲਨ

  • ਚੋਣਾਂ ਨੂੰ ਲੈਕੇ ਭਾਜਪਾ ਦੀ ਪੰਜਾਬ ਤਿਆਰੀ
  • ਲੁਧਿਆਣਾ 'ਚ ਭਾਜਪਾ ਦਾ ਕੌਮੀ ਪੱਧਰੀ ਸੰਮੇਲਨ
  • ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਵੇਗਾ ਸੰਮੇਲਨ
  • ਕੇਂਦਰੀ ਮੰਤਰੀ ਵੀ ਕਰ ਸਕਦੇ ਨੇ ਸ਼ਮੂਲੀਅਤ

07:25 December 14

ਡੇਰਾ ਸਿਰਸਾ ਦੇ ਮੁਖੀ ਤੋਂ ਮੁੜ ਪੁੱਛਗਿੱਛ ਲਈ ਅੱਜ ਫਿਰ SIT ਜਾਵੇਗੀ ਸੁਨਾਰੀਆ ਜੇਲ੍ਹ

  • ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਾਮਲਾ
  • ਡੇਰਾ ਸਿਰਸਾ ਦੇ ਮੁਖੀ ਤੋਂ ਮੁੜ ਪੁੱਛਗਿੱਛ ਲਈ ਅੱਜ ਫਿਰ SIT ਜਾਵੇਗੀ ਸੁਨਾਰੀਆ ਜੇਲ੍ਹ
  • ਕਰੀਬ 11 ਵਜੇ SIT ਪਹੁੰਚੇਗੀ ਸੁਨਾਰੀਆ ਜੇਲ੍ਹ
  • ਬੀਤੇ ਦਿਨੀ ਡੇਰਾ ਸਿਰਸਾ ਦੇ ਉਪ ਚੇਅਰਪਰਸਨ ਡਾ. ਨੈਨ ਤੋਂ SIT ਨੇ ਕੀਤੀ ਸੀ ਪੁੱਛਗਿੱਛ
  • ਡੇਰਾ ਮੁਖੀ ਤੋਂ ਪਹਿਲਾਂ ਵੀ ਵਿਸ਼ੇਸ਼ ਜਾਂਚ ਟੀਮ ਕਰ ਚੁੱਕੀ ਹੈ ਪੁੱਛਗਿੱਛ
  • ਥਾਣਾ ਬਾਜਾਖਾਨਾ 'ਚ ਦਰਜ FIR ਨੰਬਰ 63 'ਚ ਨਾਮਜ਼ਦ ਹੈ ਡੇਰਾ ਮੁਖੀ

06:45 December 14

ਰਾਜਾ ਵੜਿੰਗ 12 ਵਜੇ ਪੰਜਾਬ ਭਵਨ 'ਚ ਕਰਨਗੇ ਬੈਠਕ

  • ਟਰਾਂਸਪੋਰਟ ਮੰਤਰੀ ਕਰਨਗੇ ਰੋਡਵੇਜ ਮੁਲਾਜ਼ਮਾਂ ਨਾਲ ਮੀਟਿੰਗ
  • ਰਾਜਾ ਵੜਿੰਗ 12 ਵਜੇ ਪੰਜਾਬ ਭਵਨ 'ਚ ਕਰਨਗੇ ਬੈਠਕ
  • ਪਨਬਸ ਅਤੇ ਪੀਆਰਟੀਸੀ ਠੇਕਾ ਮੁਲਾਜ਼ਮਾਂ ਨਾਲ ਹੋਵੇਗੀ ਬੈਠਕ
  • ਮੁੱਖ ਮੰਤਰੀ ਚਰਨਜੀਤ ਚੰਨੀ ਹੋ ਸਕੇ ਹਨ ਬੈਠਕ 'ਚ ਸ਼ਾਮਲ
  • 7 ਦਸੰਬਰ ਤੋਂ ਹੜਤਾਲ 'ਤੇ ਚੱਲ ਰਹੇ ਹਨ ਰੋਡਵੇਜ ਮੁਲਾਜ਼ਮ
  • ਜਿਸ ਦੇ ਚੱਲਦਿਆਂ 14 ਦਸੰਬਰ ਮੀਟਿੰਗ ਦਾ ਰੱਖਿਆ ਸੀ ਸਮਾਂ
Last Updated : Dec 14, 2021, 2:19 PM IST

ABOUT THE AUTHOR

...view details