ਮੁੱਖ ਮੰਤਰੀ ਚੰਨੀ ਜਾ ਰਹੇ ਨੇ ਦਿੱਲੀ, ਹਾਈਕਮਾਨ ਨਾਲ ਹੋ ਸਕਦੀ ਹੈ ਮੁਲਾਕਾਤ
ਭਾਰਤ ਪਾਕਿਸਤਾਨ ਸਰਹੱਦ ਦੀ ਜੀਰੋ ਰੇਖਾ ਉੱਤੇ ਪਾਕਿਸਤਾਨ ਵਲੋਂ ਆਈ ਕਿਸ਼ਤੀ ਮਿਲੀ - ਅੱਜ ਦੀਆਂ ਮੁੱਖ ਖ਼ਬਰਾਂ
18:03 October 27
ਮੁੱਖ ਮੰਤਰੀ ਚੰਨੀ ਜਾ ਰਹੇ ਨੇ ਦਿੱਲੀ, ਹਾਈਕਮਾਨ ਨਾਲ ਹੋ ਸਕਦੀ ਹੈ ਮੁਲਾਕਾਤ
16:13 October 27
ਭਾਰਤ ਪਾਕਿਸਤਾਨ ਸਰਹੱਦ ਦੀ ਜੀਰੋ ਰੇਖਾ ਉੱਤੇ ਪਾਕਿਸਤਾਨ ਵਲੋਂ ਆਈ ਕਿਸ਼ਤੀ ਮਿਲੀ
ਭਾਰਤ ਪਾਕਿਸਤਾਨ ਸਰਹੱਦ ਦੀ ਜੀਰੋ ਰੇਖਾ ਉੱਤੇ ਪਾਕਿਸਤਾਨ ਵਲੋਂ ਆਈ ਕਿਸ਼ਤੀ ਮਿਲੀ ਹੈ। ਸੀਮਾ ਸੁਰੱਖਿਆ ਬਲ ਨੇ ਆਪਣੇ ਕਬਜੇ ਵਿੱਚ ਲੈ ਲਈ ਹੈ। ਅੱਜ ਸਵੇਰੇ 11 ਵਜੇ ਦੇ ਕਰੀਬ ਭਾਰਤ ਪਾਕਿਸਤਾਨ ਸਰਹੱਦ ਦੀ ਜੀਰੋ ਰੇਖਾ ਉੱਤੇ ਸਥਿਤ ਬੀ.ਐਸ.ਐਫ ਦੀ ਪੋਸਟ ਸਕੋਲ ਦੇ ਨਜ਼ਦੀਕ ਵਗਦੇ ਤਰਨਾਹ ਦਰਿਆ ਵਿੱਚ ਸੁਰੱਖਿਆ ਬਲਾਂ ਵਲੋਂ ਇਕ ਅਵਾਰਾ ਕਿਸ਼ਤੀ ਬਰਾਮਦ ਕੀਤੀ ਗਈ। ਜੋ ਕਿ ਪਾਕਿਸਤਾਨ ਵਲੋਂ ਵਹਿ ਕੇ ਭਾਰਤ ਦੀ ਹੱਦ ਵੱਲ ਆ ਗਈ ਸੀ। ਜਿਸ ਨੂੰ ਤੁਰੰਤ ਬੀ.ਐਸ.ਐਫ ਵਲੋਂ ਕਬਜੇ ਅੰਦਰ ਲੈ ਲਿਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਕਿਸ਼ਤੀ ਉਪਰ ਕੁਝ ਵੀ ਲਿਖਿਆ ਹੋਇਆ ਨਹੀਂ ਮਿਲਿਆ ਹੈ। ਇਸ ਤੋਂ ਇਲਾਵਾ ਸੁਰੱਖਿਆ ਏਜੇਂਸੀਆਂ ਵਲੋਂ ਅਗਲੀ ਜਾਂਚ ਕੀਤੀ ਜਾ ਰਹੀ ਹੈ।
15:58 October 27
ਭਾਰਤੀ ਸੈਨਾ ਦੀ ਗੁਪਤ ਸੂਚਨਾ ਦੇਣ ਵਾਲੇ ਵਿਅਕਤੀ ਨੂੰ ਕੀਤਾ ਗ੍ਰਿਫ਼ਤਾਰ
ਸਟੇਟ ਸਪੈਸ਼ਲ ਅਪਰੇਸ਼ਨ ਸੈੱਲ ਨੇ ਭਾਰਤੀ ਸੈਨਾ ਦੀ ਗੁਪਤ ਸੂਚਨਾ ਦੇਣ ਵਾਲੇ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪਾਕਿਸਤਾਨ 'ਚ ਆਈ.ਐਸ.ਆਈ ਦੇ ਸੰਪਰਕ 'ਚ ਮਨਦੀਪ ਸਿੰਘ ਜੋ ਕਿ ਪਠਾਨਕੋਟ ਦੇ ਏਅਰਬੇਸ ਦੇ ਕ੍ਰੈਸ਼ਰ ਤੇ ਕੰਮ ਕਰ ਰਿਹਾ ਸੀ। ISI ਏਜੰਟ ਅੰਮ੍ਰਿਤਸਰ ਤੇ ਪਠਾਨਕੋਟ ਏਅਰਬੇਸ ਦੀ ਸਾਰੀ ਜਾਣਕਾਰੀ ISI 'ਚ ਭੇਜ ਰਿਹਾ ਸੀ। ਪੁਲਿਸ ਵੱਲੋਂ ਮਨਦੀਪ ਕੋਲੋਂ ਸ਼ੱਕੀ ਚੀਜ਼ਾਂ ਬਰਾਮਦ ਹੋਈਆਂ ਹਨ।
15:51 October 27
ਬੀਜੇਪੀ ਦੇ ਤਿੰਨ ਕੇਂਦਰੀ ਮੰਤਰੀ ਕੱਲ੍ਹ ਚੰਡੀਗੜ੍ਹ ਵਿੱਚ ਕਰਨਗੇ ਸ਼ਿਰਕਤ
ਬੀਜੇਪੀ ਦੇ ਤਿੰਨ ਕੇਂਦਰੀ ਮੰਤਰੀ ਕੱਲ੍ਹ ਚੰਡੀਗੜ੍ਹ ਵਿੱਚ ਪਹੁੰਚਣਗੇ। ਹਰਦੀਪ ਪੁਰੀ, ਮੀਨਾਕਸ਼ੀ ਲੇਖੀ ਅਤੇ ਗਜੇਂਦਰ ਸ਼ੇਖਵਤ । ਚੰਡੀਗੜ੍ਹ ਸੈਕਟਰ 37 ਸਥਿਤ ਪੰਜਾਬ ਭਾਜਪਾ ਦਫ਼ਤਰ ਵਿੱਚ ਪ੍ਰੋਗਰਾਮ ਵਿੱਚ ਸ਼ਿਰਕਤ ਕਰਨਗੇ।
14:24 October 27
ਸੁਪਰਸਟਾਰ ਰਜਨੀਕਾਂਤ ਨੇ ਰਾਸ਼ਟਰਪਤੀ ਤੇ ਪੀਐਮ ਮੋਦੀ ਨਾਲ ਕੀਤੀ ਮੁਲਾਕਾਤ
ਦਾਦਾ ਸਾਹਿਬ ਫਾਲਕੇ ਪੁਰਸਕਾਰ ਵਿਜੇਤਾ, ਸੁਪਰਸਟਾਰ ਰਜਨੀਕਾਂਤ ਨੇ ਅੱਜ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ।
12:43 October 27
ਡਰੱਗਜ਼ ਆਨ ਕਰੂਜ਼ ਮਾਮਲਾ: ਬੰਬੇ ਹਾਈ ਕੋਰਟ 'ਚ ਆਰੀਅਨ ਖ਼ਾਨ ਦੀ ਜ਼ਮਾਨਤ ਪਟੀਸ਼ਨ 'ਤੇ 2:30 ਵਜੇ ਹੋਵੇਗੀ ਸੁਣਵਾਈ
ਡਰੱਗਜ਼ ਮਾਮਲੇ 'ਚ ਮੁੰਬਈ ਦੀ ਆਰਥਰ ਰੋਡ ਜੇਲ 'ਚ ਬੰਦ ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਖਾਨ ਦੀ ਜ਼ਮਾਨਤ ਪਟੀਸ਼ਨ 'ਤੇ ਬੰਬੇ ਹਾਈ ਕੋਰਟ ਬੁੱਧਵਾਰ ਨੂੰ ਮੁੜ ਸੁਣਵਾਈ ਕਰੇਗੀ। ਮੰਗਲਵਾਰ ਨੂੰ ਆਰੀਅਨ ਖਾਨ ਦੇ ਵਕੀਲ ਮੁਕੁਲ ਰੋਹਤਗੀ ਨੇ ਬੰਬੇ ਹਾਈ ਕੋਰਟ ਵਿੱਚ ਐਨਸੀਬੀਏ ਦਾ ਸਖ਼ਤ ਵਿਰੋਧ ਕੀਤਾ ਅਤੇ ਆਰੀਅਨ ਖਾਨ ਦਾ ਪੱਖ ਰੱਖਿਆ। ਅਦਾਲਤ ਨੇ ਅਗਲੀ ਸੁਣਵਾਈ ਲਈ 27 ਅਕਤੂਬਰ (ਬੁੱਧਵਾਰ) ਦਾ ਸਮਾਂ ਦਿੱਤਾ ਹੈ। ਬੁੱਧਵਾਰ ਨੂੰ ਇੱਕ ਵਾਰ ਮੁੜ ਵਕੀਲ ਮੁਕੁਲ ਰੋਹਤਗੀ ਆਰੀਅਨ ਖਾਨ ਦੀ ਨੁਮਾਇੰਦਗੀ ਕਰਨਗੇ।
12:34 October 27
ਦੇਸ਼ ਦੇ ਜਾਇਜ਼ ਅਧਿਕਾਰਾਂ ਤੇ ਹਿੱਤਾਂ ਦੀ ਰੱਖਿਆ ਲਈ ਪੂਰੀ ਤਰ੍ਹਾਂ ਦ੍ਰਿੜ ਹਾਂ- ਰੱਖਿਆ ਮੰਤਰੀ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਭਾਰਤ ਸਮੁੰਦਰ ਦੇ ਕਾਨੂੰਨ 'ਤੇ ਸੰਯੁਕਤ ਰਾਸ਼ਟਰ ਕਨਵੈਨਸ਼ਨ, ਸੰਯੁਕਤ ਰਾਸ਼ਟਰ ਦੀ ਧਾਰਾ 1982 ਦੇ ਮੁਤਾਬਕ ਸਾਰੇ ਦੇਸ਼ਾਂ ਦੇ ਅਧਿਕਾਰਾਂ ਦਾ ਸਨਮਾਨ ਕਰਨ ਲਈ ਵਚਨਬੱਧ ਹੈ। ਅਸੀਂ ਆਪਣੇ ਖੇਤਰੀ ਪਾਣੀ ਅਤੇ ਵਿਸ਼ੇਸ਼ ਆਰਥਿਕ ਖੇਤਰ ਦੇ ਸਬੰਧ ਵਿੱਚ ਆਪਣੇ ਦੇਸ਼ ਦੇ ਜਾਇਜ਼ ਅਧਿਕਾਰਾਂ ਅਤੇ ਹਿੱਤਾਂ ਦੀ ਰੱਖਿਆ ਲਈ ਪੂਰੀ ਤਰ੍ਹਾਂ ਦ੍ਰਿੜ ਹਾਂ।
11:50 October 27
ਡਰੱਗਜ਼ ਆਨ ਕਰੂਜ਼ ਮਾਮਲਾ : ਜਾਂਚ ਲਈ ਦਿੱਲੀ ਤੋਂ ਮੁੰਬਈ ਪੁੱਜੀ NCB ਦੀ ਪੰਜ ਮੈਂਬਰੀ ਟੀਮ
ਡਰੱਗਜ਼ ਆਨ ਕਰੂਜ਼ : ਡੀਡੀਜੀ ਐਨਸੀਬੀ ਗਿਆਨੇਸ਼ਵਰ ਸਿੰਘ ਸਣੇ ਐਨਸੀਬੀ ਦੀ ਪੰਜ ਮੈਂਬਰੀ ਟੀਮ ਦਿੱਲੀ ਤੋਂ ਮੁੰਬਈ ਪਹੁੰਚੀ। ਟੀਮ ਪ੍ਰਭਾਕਰ ਸੈਲ ਵੱਲੋਂ ਲਗਾਏ ਗਏ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਜਾਂਚ ਕਰੇਗੀ, ਜੋ ਕਿ ਮੁੰਬਈ ਦੇ ਡਰੱਗਜ਼ ਆਨ ਕਰੂਜ਼ ਮਾਮਲੇ ਦੇ ਗਵਾਹ ਹਨ।
11:41 October 27
ਕੈਪਟਨ ਅਮਰਿੰਦਰ ਸਿੰਘ ਨੇ ਨਵੀਂ ਪਾਰਟੀ ਬਣਾਉਣ ਦਾ ਕੀਤਾ ਐਲਾਨ
ਚੰਡੀਗੜ੍ਹ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰੈਸ ਕਾਨਫਰੰਗ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ, "ਹਾਂ , ਮੈਂ ਨਵੀਂ ਪਾਰਟੀ ਬਣਾਵਾਂਗਾ। ਚੋਣ ਕਮਿਸ਼ਨ ਵੱਲੋਂ ਚੋਣ ਨਿਸ਼ਾਨ ਦੇ ਨਾਲ ਹੀ ਨਾਂਅ ਦਾ ਐਲਾਨ ਕੀਤਾ ਜਾਵੇਗਾ। ਮੇਰੇ ਵਕੀਲ ਇਸ 'ਤੇ ਕੰਮ ਕਰ ਰਹੇ ਹਨ। "
11:05 October 27
Pegasus Snooping Case : SC ਨੇ ਸੁਤੰਤਰ ਜਾਂਚ ਦੀ ਮੰਗ 'ਤੇ ਕਿਹਾ, ਸਮਿਤੀ ਦਾ ਹੋਵੇ ਗਠਨ
ਪੈਗਾਸਸ ਜਾਸੂਸੀ ਮਾਮਲੇ ਵਿੱਚ ਅਦਾਲਤ ਅੱਜ ਫੈਸਲਾ ਸੁਣਾਏਗੀ। ਸੁਪਰੀਮ ਕੋਰਟ ਇਜਰਾਈਲੀ ਸਪਾਈਵੇਅਰ ਪੈਗਾਸਸ ਤੋਂ ਕੀ ਕੀਤਾ ਗਈ ਜਾਸੂਸੀ ਦੀ ਸੁਤੰਤਰ ਜਾਂਚ ਦੀ ਅਰਜ਼ੀ ਵਾਲੀ ਪਟੀਸ਼ਨ 'ਤੇ ਫੈਸਲਾ ਸੁਣਾਏਗਾ। ਇਸ ਮਾਮਲੇ ਵਿੱਚ ਪਿਛਲੀ ਸਤੰਬਰ ਵਿੱਚ ਫੈਸਲਾ ਸੁਰੱਖਿਅਤ ਰੱਖਿਆ ਗਿਆ ਸੀ। ਇੰਟਰਨੈਸ਼ਨਲ ਮੀਡੀਆ ਗਰੁੱਪ ਨੇ ਖਬਰ ਦਿੱਤੀ ਸੀ 300 ਦੇ ਕਰੀਬ ਭਾਰਤੀ ਪ੍ਰਮਾਣਤ ਫੋਨ ਨੰਬਰ ਹਨ, ਜ਼ਿਨ੍ਹਾਂ ਨੂੰ ਪੈਗਾਸਸ ਸਾਫਟਵੇਅਰਦ ਦੇ ਜ਼ਰੀਏ ਜਾਸੂਸੀ ਲਈ ਨਿਸ਼ਾਨਾ ਬਣਾਇਆ ਗਿਆ ਸੀ।
11:04 October 27
ਕਰਨਾਟਕ : ਭਾਰੀ ਮੀਂਹ ਦੇ ਚਲਦੇ ਕਾਵੇਰੀ ਨਦੀ ਦੇ ਹੇਠਲੇ ਇਲਾਕਿਆਂ 'ਚ ਹੜ੍ਹ ਦਾ ਖ਼ਦਸ਼ਾ, ਚੇਤਾਵਨੀ ਜਾਰੀ
ਕਰਨਾਟਕ : ਕੇਆਰਐਸ ਜਲ ਭੰਡਾਰ ਦੇ ਦੇ ਕੈਚਮੈਂਟ ਖੇਤਰ ਵਿੱਚ ਭਾਰੀ ਮੀਂਹ ਪੈ ਰਿਹਾ ਹੈ। ਇਥੇ ਵਾਧੂ ਪਾਣੀ ਛੱਡਣ ਦੀ ਸੰਭਾਵਨਾ ਹੈ। ਕਾਵੇਰੀ ਨੀਰਾਵਰੀ ਨਿਗਮ ਲਿਮਟਿਡ ਤੇ ਕਰਨਾਟਕ ਸਰਕਾਰ ਨੇ ਨਦੀ ਦੇ ਦੋਵੇਂ ਕੰਢਿਆਂ ਅਤੇ ਕਾਵੇਰੀ ਦੇ ਨੀਵੇਂ ਖੇਤਰ ਦੇ ਲੋਕਾਂ ਨੂੰ ਸੁਰੱਖਿਅਤ ਸਥਾਨਾਂ 'ਤੇ ਜਾਣ ਅਤੇ ਸਾਰੇ ਸਾਵਧਾਨੀ ਦੇ ਉਪਾਅ ਕਰਨ ਦੀ ਚੇਤਾਵਨੀ ਦਿੱਤੀ ਗਈ ਹੈ ਤਾਂ ਜੋ ਹੜ੍ਹ ਦੀ ਸਥਿਤੀ 'ਚ ਲੋਕਾਂ ਦਾ ਬਚਾਅ ਕੀਤਾ ਜਾ ਸਕੇ।
10:49 October 27
ਲਖੀਮਪੁਰ ਖੀਰੀ ਹਿੰਸਾ : ਚਸ਼ਮਦੀਦ ਗਵਾਹਾਂ ਨੂੰ ਤੋਂ ਜਾਣਕਾਰੀ ਹਾਸਲ ਕਰਨ ਲਈ SIT ਨੇ ਮੈਂਬਰਾਂ ਦੇ ਨੰਬਰ ਕੀਤੇ ਜਾਰੀ
ਲਖੀਮਪੁਰ ਖੀਰੀ ਹਿੰਸਾ :SIT ਨੇ ਆਪਣੇ ਮੈਂਬਰਾਂ ਦੇ ਸੰਪਰਕ ਨੰਬਰ ਜਾਰੀ ਕੀਤੇ ਹਨ ਤਾਂ ਜੋ ਚਸ਼ਮਦੀਦ ਗਵਾਹਾਂ ਅੱਗੇ ਆਉਣ ਅਤੇ ਆਪਣੇ ਬਿਆਨ ਦਰਜ ਕਰਵਾਉਣ। ਡਿਜ਼ੀਟਲ ਸਬੂਤ ਪ੍ਰਦਾਨ ਕਰਨ ਲਈ ਉਨ੍ਹਾਂ ਨਾਲ ਸੰਪਰਕ ਕਰਨ ਦੀ ਅਪੀਲ ਵੀ ਕੀਤੀ ਹੈ। ਐਸਆਈਟੀ ਦਾ ਕਹਿਣਾ ਹੈ ਕਿ ਜੇਕਰ ਉਹ ਚਾਹੁੰਦੇ ਹਨ ਤਾਂ ਜਾਣਕਾਰੀ ਦੇਣ ਵਾਲੇ ਲੋਕਾਂ ਦੇ ਵੇਰਵੇ ਗੁਪਤ ਰੱਖੇ ਜਾਣਗੇ ਅਤੇ ਉਨ੍ਹਾਂ ਨੂੰ ਸੁਰੱਖਿਆ ਦਿੱਤੀ ਜਾਵੇਗੀ।
10:19 October 27
ਮੁੜ ਵੱਧੇ ਪੈਟਰੋਲ ਤੇ ਡੀਜ਼ਲ ਦੇ ਰੇਟ
ਦੋ ਦਿਨਾਂ ਦੀ ਰਾਹਤ ਤੋਂ ਬਾਅਦ ਅੱਜ ਮੁੜ ਪੈਟਰੋਲ ਤੇ ਡੀਜ਼ਲ ਦੇ ਰੇਟ ਵੱਧ ਗਏ ਹਨ। ਦਿੱਲੀ 'ਚ ਪੈਟਰੋਲ ਦੀ ਕੀਮਤ 107.94 ਰੁਪਏ ਤੇ ਡੀਜ਼ਲ ਦੀ ਕੀਮਤ 96.67 ਰੁਪਏ ਪ੍ਰਤੀ ਲੀਟਰ ਹੈ। ਮੁੰਬਈ 'ਚ ਪੈਟਰੋਲ ਦੀ ਕੀਮਤ 113.80 ਰੁਪਏ ਅਤੇ ਡੀਜ਼ਲ ਦੀ ਕੀਮਤ 104.75 ਰੁਪਏ ਪ੍ਰਤੀ ਲੀਟਰ ਹੈ। ਕੋਲਕਾਤਾ 'ਚ ਪੈਟਰੋਲ ਦੀ ਕੀਮਤ 108.11 ਰੁਪਏ ਤੇ ਡੀਜ਼ਲ ਦੀ ਕੀਮਤ 99.78 ਰੁਪਏ ਪ੍ਰਤੀ ਲੀਟਰ ਹੈ। ਇਸ ਦੇ ਨਾਲ ਹੀ ਚੇਨਈ 'ਚ ਪੈਟਰੋਲ 104.83 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 100.92 ਰੁਪਏ ਪ੍ਰਤੀ ਲੀਟਰ ਹੈ।
10:03 October 27
ਆਰਮੀ ਕਮਾਂਡਰਾਂ ਦੀ ਕਾਨਫਰੰਸ ਨੂੰ ਸੰਬੋਧਨ ਕਰਨਗੇ ਰੱਖਿਆ ਮੰਤਰੀ ਰਾਜਨਾਥ ਸਿੰਘ
ਅੱਜ ਦੁਪਹਿਰ 3.30 ਵਜੇ ਰੱਖਿਆ ਮੰਤਰੀ ਰਾਜਨਾਥ ਸਿੰਘ ਆਰਮੀ ਕਮਾਂਡਰਾਂ ਦੀ ਕਾਨਫਰੰਸ ਨੂੰ ਸੰਬੋਧਨ ਕਰਨਗੇ।
10:03 October 27
ਅੱਤਵਾਦੀ ਫੰਡਿੰਗ ਮਾਮਲੇ NIA ਵੱਲੋਂ ਛਾਪੇਮਾਰੀ ਜਾਰੀ
ਅੱਤਵਾਦੀ ਫੰਡਿੰਗ ਮਾਮਲੇ ਵਿੱਚ ਗੈਰਕਾਨੂੰਨੀ ਜਮਾਤ-ਏ-ਇਸਲਾਮੀ (JeI) ਸਮੂਹ ਦੇ ਖਿਲਾਫ ਚੱਲ ਰਹੀ ਜਾਂਚ ਵਿੱਚ, NIA ਨੇ ਅੱਜ ਜੰਮੂ-ਕਸ਼ਮੀਰ ਵਿੱਚ ਇਸ ਦੇ ਕਾਡਰਾਂ ਦੇ ਖਿਲਾਫ ਰਿਹਾਇਸ਼ੀ ਇਲਾਕਿਆਂ ਦੀ ਤਲਾਸ਼ੀ ਲਈ। NIA ਨੇ ਜੰਮੂ-ਕਸ਼ਮੀਰ ਪੁਲਿਸ ਅਤੇ CRPF ਦੇ ਨਾਲ ਸਵੇਰੇ 6 ਵਜੇ ਤੋਂ ਭਾਲ ਮੁਹਿੰਮ ਚਲਾਈ ਹੈ। ਇਹ ਛਾਪੇਮਾਰੀ ਅੱਤਵਾਦ ਵਿਰੋਧੀ ਏਜੰਸੀ ਦੇ 8 ਅਤੇ 9 ਅਗਸਤ ਨੂੰ ਸ਼੍ਰੀਨਗਰ, ਬਡਗਾਮ, ਗੰਦਰਬਲ, ਬਾਰਾਮੂਲਾ, ਕੁਪਵਾੜਾ, ਬਾਂਦੀਪੋਰਾ, ਅਨੰਤਨਾਗ, ਸ਼ੋਪੀਆਂ, ਪੁਲਵਾਮਾ, ਕੁਲਗਾਮ, ਰਾਮਬਨ, ਡੋਡਾ, ਕਿਸ਼ਤਵਾੜ ਅਤੇ 9 ਅਗਸਤ ਨੂੰ ਕੀਤੇ ਗਏ 61 ਛਾਪੇਮਾਰੀ ਸਬੰਧੀ ਜਾਂਚ ਜਾਰੀ ਹੈ।
09:45 October 27
Covid update:ਪਿਛਲੇ 24 ਘੰਟਿਆਂ ਦੌਰਾਨ ਭਾਰਤ 'ਚ ਕੋਰੋਨਾ ਦੇ 13,451 ਨਵੇਂ ਮਾਮਲੇ, 585 ਮੌਤਾਂ ਦਰਜ
covid update : ਕੇਂਦਰੀ ਸਿਹਤ ਮੰਤਰਾਲੇ ਦੇ ਮੁਤਾਬਕ ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ 13,451 ਨਵੇਂ ਕੋਰੋਨਾ ਮਾਮਲ ਸਾਹਮਣੇ ਆਏ ਹਨ। 14,021 ਸਿਹਤਯਾਬ ਹੋਏ 585 ਮੌਤਾਂ ਦਰਜ ਹੋਈਆਂ ਹਨ।
09:41 October 27
ਅਯੁੱਧਿਆ ਨੂੰ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ 'ਚ ਸ਼ਾਮਲ ਕਰਨ ਬਾਰੇ ਦਿੱਲੀ ਕੈਬਨਿਟ 'ਚ ਹੋ ਸਕਦਾ ਹੈ ਫੈਸਲਾ
ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਕੈਬਨਿਟ ਮੀਟਿੰਗ ਕਰਨਗੇ। ਅਯੁੱਧਿਆ ਨੂੰ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਵਿੱਚ ਸ਼ਾਮਲ ਕਰਨ ਬਾਰੇ ਫੈਸਲਾ ਅੱਜ ਦਿੱਲੀ ਕੈਬਨਿਟ ਦੀ ਮੀਟਿੰਗ ਵਿੱਚ ਲਏ ਜਾਣ ਦੀ ਸੰਭਾਵਨਾ ਹੈ। ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਕੈਬਨਿਟ ਮੀਟਿੰਗ ਤੋਂ ਬਾਅਦ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਨਗੇ।
09:36 October 27
75ਵਾਂ ਇਨਫੈਂਟਰੀ ਦਿਵਸ : ਜਨਰਲ ਬਿਪਿਨ ਰਾਵਤ ਸਣੇ ਫੌਜ ਅਧਿਕਾਰੀਆਂ ਨੇ ਯੁੱਧ ਸਮਾਰਕ 'ਤੇ ਭੇਂਟ ਕੀਤੀ ਸ਼ਰਧਾਂਜਲੀ
75ਵੇਂ ਇਨਫੈਂਟਰੀ ਦਿਵਸ : ਚੀਫ਼ ਆਫ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ, ਸੀਓਏਐਸ ਜਨਰਲ ਐਮਐਮ ਨਰਵਾਣੇ ਨੇ 75ਵੇਂ ਇਨਫੈਂਟਰੀ ਦਿਵਸ ਦੇ ਮੌਕੇ 'ਤੇ ਦਿੱਲੀ ਦੇ ਯੁੱਧ ਸਮਾਰਕ 'ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ।
09:32 October 27
ਅੰਮ੍ਰਿਤਸਰ : ਸੁਲਤਾਨਵਿੰਡ ਰੋਡ 'ਤੇ ਦੇਰ ਰਾਤ ਇੱਕ ਘਰ 'ਚ ਹੋਇਆ ਹਮਲਾ
ਅੰਮ੍ਰਿਤਸਰ ਦੇ ਸੁਲਤਾਨਵਿੰਡ ਰੋਡ ਤੇ ਦੇਰ ਰਾਤ ਵਿੱਚ ਇੱਕ ਘਰ ਦੇ ਉੱਤੇ ਹੋਇਆ ਹਮਲਾ। ਘਰ ਵਿੱਚ ਵੜ ਕੇ ਦਾਤਰਾਂ ਨਾਲ ਹਮਲਾ ਤੇ ਘਰ ਦੀ ਭੰਨਤੋੜ ਕੀਤੀ। ਇਸ ਦੌਰਾਨ ਕੁੱਝ ਲੋਕ ਜ਼ਖਮੀ ਹੋ ਗਏ। ਪੁਲਿਸ ਨੇ ਮੌਕੇ 'ਤੇ ਪੁੱਜ ਕੇ ਸੀਸੀਟੀਵੀ ਕੈਮਰੇ ਦੀ ਫੁੱਟੇਜ਼ ਕਬਜ਼ੇ 'ਚ ਮਾਮਲੇ ਦੀ ਜਾਂਚ ਕੀਤੀ ਸ਼ੁਰੂ।
08:53 October 27
ਤਾਮਿਲਨਾਡੂ: ਪਟਾਕਿਆਂ ਦੀ ਦੁਕਾਨ ‘ਚ ਲੱਗੀ ਅੱਗ, 5 ਦੀ ਮੌਤ
ਤਾਮਿਲਨਾਡੂ: ਕਾਲਾਕੁਰਿਚੀ ਜ਼ਿਲ੍ਹੇ ਦੇ ਸੰਕਰਪੁਰਮ ਕਸਬੇ ‘ਚ ਇੱਕ ਪਟਾਕਿਆਂ ਦੀ ਦੁਕਾਨ ‘ਚ ਲੱਗੀ ਅੱਗ
ਹਾਦਸੇ ’ਚ 5 ਲੋਕਾਂ ਦੀ ਹੋਈ ਮੌਤ
ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਜਾਰੀ
08:17 October 27
ਲੁਧਿਆਣਾ 'ਚ ਜਲਦ ਸ਼ੁਰੂ ਹੋਵੇਗੀ ਪੰਜਾਬ ਕੈਬਨਿਟ ਦੀ ਮੀਟਿੰਗ
ਸਰਕਟ ਹਾਊਸ 'ਚ ਤਿਆਰੀਆਂ ਮੁਕੰਮਲ
ਕੈਬਨਿਟ ਮੀਟਿੰਗ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਕਰਨਗੇ ਮੀਡੀਆ ਨੂੰ ਸੰਬੋਧਨ
ਦੁਪਹਿਰ 11.30 ਵਜੇ ਤੋਂ ਬਾਅਦ ਲੁਧਿਆਣਾ ਦੇ ਕਿੰਗਜ਼ਵਿਲੇ ਰਿਜ਼ੋਰਟ 'ਚ ਪ੍ਰੋਗਰੈਸਿਵ ਪੰਜਾਬ ਸਮਿਟ ਸ਼ੁਰੂ
07:50 October 27
ਅੰਡੇਮਾਨ ਟਾਪੂ ’ਤੇ ਲੱਗੇ ਭੁਚਾਨ ਦੇ ਝਟਕੇ
ਰਿਕਟਰ ਪੈਮਾਨੇ 'ਤੇ 4.0 ਤੀਬਰਤਾ ਦਾ ਆਇਆ ਭੂਚਾਲ
ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ (ਐਨਸੀਐਸ) ਨੇ ਦਿੱਤੀ ਜਾਣਕਾਰੀ
07:32 October 27
ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਸੂਬਿਆਂ ਦੇ ਸਿਹਤ ਮੰਤਰੀਆਂ ਨਾਲ ਕਰਨਗੇ ਮੀਟਿੰਗ
ਦੇਸ਼ ਵਿੱਚ ਕੋਵਿਡ-19 ਟੀਕਾਕਰਨ ਮੁਹਿੰਮ ਨੂੰ ਤੇਜ਼ ਕਰਨ ਬਾਰੇ ਹੋਵੇਗਾ ਵਿਚਾਰ ਵਟਾਂਦਰਾ
07:25 October 27
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ 16ਵੇਂ ਪੂਰਬੀ ਏਸ਼ੀਆ ਸੰਮੇਲਨ ਵਿੱਚ ਹੋਣਗੇ ਸ਼ਾਮਲ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ 16ਵੇਂ ਪੂਰਬੀ ਏਸ਼ੀਆ ਸੰਮੇਲਨ ਵਿੱਚ ਹੋਣਗੇ ਸ਼ਾਮਲ
06:52 October 27
ਭਾਰਤ ਪਾਕਿਸਤਾਨ ਸਰਹੱਦ ਦੀ ਜੀਰੋ ਰੇਖਾ ਉੱਤੇ ਪਾਕਿਸਤਾਨ ਵਲੋਂ ਆਈ ਕਿਸ਼ਤੀ ਮਿਲੀ
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕੈਬਨਿਟ ‘ਚ ਫੇਰਬਦਲ
ਭਾਰਤੀ ਮੂਲ ਦੀ ਕੈਨੇਡੀਅਨ ਸਿਆਸਤਦਾਨ ਅਨੀਤਾ ਆਨੰਦ ਨੂੰ ਦੇਸ਼ ਦਾ ਨਵਾਂ ਰੱਖਿਆ ਮੰਤਰੀ ਨਿਯੁਕਤ ਕੀਤਾ