- ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਖਾਨ ਅੱਜ ਮੁੰਬਈ ਦੀ ਮੈਟਰੋਪੋਲੀਟਨ ਅਦਾਲਤ ਵਿੱਚ ਪੇਸ਼ ਹੋਏ।
- ਅਦਾਲਤ ਨੇ ਸਾਰੇ ਮੁਲਜ਼ਮਾਂ ਦੇ ਨਾਲ ਆਰੀਅਨ ਖਾਨ ਨੂੰ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ।
- ਆਰੀਅਨ ਖਾਨ 2 ਅਕਤੂਬਰ ਤੋਂ ਐਨਸੀਬੀ ਦੀ ਹਿਰਾਸਤ ਵਿੱਚ ਹੈ
- ਜਿਸ ਵਿੱਚ ਮੁੰਬਈ ਵਿੱਚ ਕੋਰਡੇਲੀਆ ਕਰੂਜ਼ ਸਮੁੰਦਰੀ ਜਹਾਜ਼ 'ਤੇ ਜਾ ਰਹੀ ਡਰੱਗ ਪਾਰਟੀ ਦੇ ਸਬੰਧ ਵਿੱਚ ਸੱਤ ਲੋਕ ਸ਼ਾਮਲ ਹਨ।
Drug Case : ਆਰੀਅਨ ਖਾਨ ਸਮੇਤ ਸਾਰੇ ਮੁਲਜ਼ਮ ਨਿਆਇਕ ਹਿਰਾਸਤ ਵਿੱਚ ਭੇਜੇ - Breaking News
19:22 October 07
Drug Case : ਆਰੀਅਨ ਖਾਨ ਸਮੇਤ ਸਾਰੇ ਮੁਲਜ਼ਮ ਨਿਆਇਕ ਹਿਰਾਸਤ ਵਿੱਚ ਭੇਜੇ
17:02 October 07
ਲਖੀਮਪੁਰ ਜਾ ਰਹੇ ਕਾਂਗਰਸ ਦੇ ਵਫਦ ਨੂੰ ਪੁਲਿਸ ਨੇ ਲਿਆ ਹਿਰਾਸਤ ਵਿੱਚ
- ਕਾਂਗਰਸ ਦੇ ਕਾਫਲੇ ਨੂੰ ਪੁਲਿਸ ਨੇ ਲਿਆ ਹਿਰਾਸਤ ਵਿੱਚ
- ਸਿੱਧੂ ਤੇ ਕਈ ਮੰਤਰੀ ਵੀ ਹਿਰਾਸਤ ਵਿੱਚ
- ਲਖੀਮਪੁਰ ਜਾ ਰਹੇ ਕਾਂਗਰਸ ਦੇ ਵਫਦ ਨੂੰ ਪੁਲਿਸ ਨੇ ਲਿਆ ਹਿਰਾਸਤ ਵਿੱਚ
16:14 October 07
ਸਿੱਧੂ ਦੇ ਸਮਰਥਾਂ 'ਤੇ ਪੁਲਿਸ ਵਿਚਾਲੇ ਖਿੱਚ-ਧੂਹ ਜਾਰੀ
- ਸਿੱਧੂ ਦੇ ਕਾਫਲੇ ਨੂੰ ਹਰਿਆਣਾ-ਯੂਪੀ ਬਾਰਡਰ ਤੇ ਰੋਕਿਆ
- ਭਾਰੀ ਪੁਲਿਸ ਫੋਰਸ ਤਹਿਨਾਤ
- ਸਿੱਧੂ ਦੇ ਸਮਰਥਾਂ 'ਤੇ ਪੁਲਿਸ ਵਿਚਾਲੇ ਖਿੱਚ-ਧੂਹ
- ਸਿੱਧੂ ਦੀ ਅਗਵਾਈ ਵਿੱਚ ਲਖੀਮਪੁਰ ਜਾ ਰਿਹਾ ਸੀ ਕਾਂਗਰਸ ਦਾ ਕਾਫਲਾ
16:04 October 07
ਸਿੱਧੂ ਸਮੇਤ ਕਈ ਮੰਤਰੀ ਹਿਰਾਸਤ 'ਚ ਲਏ
- ਸਿੱਧੂ ਸਮੇਤ ਕਈ ਮੰਤਰੀ ਹਿਰਾਸਤ 'ਚ
- ਹਰਿਆਣਾ ਯੂਪੀ ਬਾਰਡਰ 'ਤੇ ਰੋਕਿਆ ਗਿਆ ਸਿੱਧੂ ਦਾ ਕਾਫਲਾ
- ਲਖੀਮਪੁਰ ਖੀਰੀ ਜਾ ਰਿਹਾ ਸਿੱਧੂ ਦਾ ਕਾਫਲਾ ਰੋਕਿਆ
- ਸਿੱਧੂ ਨਾਲ ਭਾਰੀ ਗਿਣਤੀ 'ਚ ਸਮਰਥਕ ਮੌਜੂਦ
15:32 October 07
ਹਰਿਆਣਾ ਯੂਪੀ ਬਾਰਡਰ 'ਤੇ ਰੋਕਿਆ ਗਿਆ ਸਿੱਧੂ ਦਾ ਕਾਫਲਾ
- ਹਰਿਆਣਾ ਯੂਪੀ ਬਾਰਡਰ 'ਤੇ ਰੋਕਿਆ ਗਿਆ ਸਿੱਧੂ ਦਾ ਕਾਫਲਾ
- ਲਖੀਮਪੁਰ ਖੀਰੀ ਜਾ ਰਿਹਾ ਸਿੱਧੂ ਦਾ ਕਾਫਲਾ ਰੋਕਿਆ
- ਸਿੱਧੂ ਨਾਲ ਭਾਰੀ ਗਿਣਤੀ 'ਚ ਸਮਰਥਕ ਮੌਜੂਦ
15:04 October 07
38 ਸਾਲਾ ਕਿਸਾਨ ਨੇ ਜ਼ਹਿਰੀਲੀ ਦਵਾਈ ਨਿਗਲ ਕੇ ਕੀਤੀ ਖੁਦਕੁਸ਼ੀ
- ਮਾਨਸਾ ਜ਼ਿਲ੍ਹੇ ਦੇ ਪਿੰਡ ਘੁੱਦੂਵਾਲਾ ਦੇ 38 ਸਾਲਾ ਕਿਸਾਨ ਦਰਸ਼ਨ ਸਿੰਘ ਨੇ ਕਰਜ਼ੇ ਕਾਰਨ ਜ਼ਹਿਰੀਲੀ ਦਵਾਈ ਨਿਗਲ ਕੇ ਕੀਤੀ ਖੁਦਕੁਸ਼ੀ
- ਮ੍ਰਿਤਕ ਕਿਸਾਨ 2 ਏਕੜ ਜ਼ਮੀਨ ਦਾ ਮਾਲਕ ਹੈ ਅਤੇ 5 ਲੱਖ ਦਾ ਕਰਜ਼ਦਾਰ
- ਉਹ 7 ਏਕੜ ਦੀ ਖੇਤੀ ਕਰ ਰਿਹਾ ਸੀ। ਠੇਕੇ 'ਤੇ ਜ਼ਮੀਨ ਸੀ
- ਗੁਲਾਬੀ ਗੁੱਲੀ ਦੇ ਹਮਲੇ ਕਾਰਨ ਬਰਬਾਦ ਹੋਈ ਫਸਲ ਕਾਰਨ ਕਿਸਾਨ ਨੇ ਕੀਤੀ ਖੁਦਕੁਸ਼ੀ
- ਬੈਂਕ ਤੋਂ ਕਰਜ਼ਾ ਮੰਗਣ ਤੋਂ ਬਾਅਦ ਮ੍ਰਿਤਕ ਆਪਣੇ ਪਿੱਛੇ ਆਪਣੇ ਬੁੱਢੇ ਮਾਪਿਆਂ ਅਤੇ ਦੋ ਬੱਚਿਆਂ ਅਤੇ ਪਤਨੀ ਨੂੰ ਕਰਜ਼ਦਾਰ ਵਜੋਂ ਛੱਡ ਗਿਆ
13:24 October 07
ਲਖੀਮਪੁਰ ਖੀਰੀ ਹਿੰਸਾ : ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰ ਕੇਂਦਰ ਸਰਕਾਰ 'ਤੇ ਸਾਧਿਆ ਨਿਸ਼ਾਨਾ
ਲਖੀਮਪੁਰ ਖੀਰੀ ਹਿੰਸਾ ਮਾਮਲੇ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਨੇ ਟਵੀਟ ਕੀਤਾ ਹੈ। ਸਿੱਧੂ ਨੇ ਟਵੀਟ ਕਰਦੇ ਹੋਏ ਲਿਖਿਆ, " ਸਿਆਸਤ ਨੂੰ ਖੂਨ ਪੀਣ ਦੀ ਲੱਤ ਹੈ, ਵਰਨਾ ਮੁਲਕ ਵਿੱਚ ਸਭ ਖੈਰੀਅਤ ਹੈ"।
13:04 October 07
ਇਨਸਾਫ ਲਈ ਲੜਦਾ ਰਹਾਂਗਾ - ਨਵਜੋਤ ਸਿੰਘ ਸਿੱਧੂ
ਲਖੀਮਪੁਰ ਖੀਰੀ ਰਵਾਨਾ ਹੋਣ ਤੋਂ ਪਹਿਲਾ ਨਵਜੋਤ ਸਿੰਘ ਸਿੱਧੂ ਨੇ ਵੱਡਾ ਬਿਆਨ ਦਿੱਤਾ ਹੈ। ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਜੇਕਰ ਜੁਲਮ ਵੱਧ ਜਾਵੇ ਤਾਂ ਆਵਾਜ਼ ਚੁੱਕਣਾ ਜ਼ਰੂਰੀ ਹੈ। ਦੇਸ਼ ਦੇ ਮੰਤਰੀ ਤੇ ਕਾਨੂੰਨ ਵਿਵਸਥਾ ਤੋਂ ਉੱਚੇ ਨਹੀਂ ਹਨ। ਕਿਸਾਨਾਂ ਦੀ ਬੇਸ਼ਕੀਮਤੀ ਜਾਨਾਂ ਲੈਣਾ ਸਰਾਸਰ ਗ਼ਲਤ ਹੈ। ਉਨ੍ਹਾਂ ਨੇ ਕਿਹਾ ਕਿ ਇਹ ਬਾਬਾ ਨਾਨਕ ਜੀ ਦੇ ਕਿੱਤੇ ਦੀ ਲੜਾਈ ਹੈ, ਇਹ ਮੇਰੇ ਲੀਡਰ ਪ੍ਰਿਯੰਕਾ ਤੇ ਰਾਹੁਲ ਗਾਂਧੀ ਦੀ ਲੜਾਈ ਹੈ। ਉਨ੍ਹਾਂ ਕਿਹਾ ਕਿ ਜੇਕਰ ਮੰਤਰੀ ਦਾ ਪੁੱਤਰ ਗ੍ਰਿਫ਼ਤਾਰ ਨਾ ਹੋਇਆ ਤਾਂ ਕਲ੍ਹ ਤੋਂ ਉਹ ਭੁੱਖ ਹੜਤਾਲ 'ਤੇ ਬੈਠਣਗੇ।
12:27 October 07
ਬਲਬੀਰ ਸਿੰਘ ਸਿੱਧੂ 'ਤੇ ਪਰਗਟ ਸਿੰਘ ਮੋਹਾਲੀ ਏਅਰਪੋਰਟ ਤੋਂ ਸੱਤ ਚੌਂਕ ਵੱਲ ਨੂੰ ਹੋਏ ਰਵਾਨਾ
ਪੰਜਾਬ ਦੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ 'ਤੇ ਪਰਗਟ ਸਿੰਘ ਮੋਹਾਲੀ ਏਅਰਪੋਰਟ ਤੋਂ ਸੱਤ ਚੌਂਕ ਵੱਲ ਨੂੰ ਹੋਏ ਰਵਾਨਾ। ਕੁੱਝ ਹੀ ਸਮੇਂ ਵਿੱਚ ਨਵਜੋਤ ਸਿੰਘ ਸਿੱਧੂ ਵੀ ਰਾਜਪੁਰਾ ਤੋਂ ਸਿੱਧੂ ਛੱਤ ਚੌਕ ਵਿਖੇ ਪਹੁੰਚ ਰਹੇ ਹਨ।
11:55 October 07
ਸ੍ਰੀਨਗਰ : ਅੱਤਵਾਦੀਆਂ ਨੇ ਕਸ਼ਮੀਰੀ ਪੰਡਤ ਤੇ ਸਿੱਖ ਅਧਿਆਪਕ ਦਾ ਕੀਤਾ ਕਤਲ
ਸ੍ਰੀਨਗਰ ਦੇ ਸੈਦਪੁਰ ਵਿਖੇ ਅੱਤਵਾਦੀਆਂ ਨੇ ਕਸ਼ਮੀਰੀ ਪੰਡਤ ਅਤੇ ਸਿੱਖ ਅਧਿਆਪਕ ਦਾ ਕਤਲ ਕਰ ਦਿੱਤਾ ਹੈ। ਸ੍ਰੀਨਗਰ ਦੇ ਈਦਗਾਹ ਸੰਗਮ ਇਲਾਕੇ ਦੇ ਇੱਕ ਸਰਕਾਰੀ ਸਕੂਲ ਵਿੱਚ ਅੱਤਵਾਦੀਆਂ ਵੱਲੋਂ ਹਮਲਾ ਕੀਤੇ ਜਾਣ ਦੀ ਖ਼ਬਰ ਹੈ।
11:50 October 07
ਪਟਿਆਲਾ 'ਚ ਕਿਸਾਨਾਂ ਵੱਲੋਂ ਨਵਜੋਤ ਸਿੱਧੂ ਦਾ ਵਿਰੋਧ
ਪਟਿਆਲਾ ਦੇ ਘਰੇਰੀ ਜੱਟਾ ਟੋਲ ਪਲਾਜ਼ਾ 'ਤੇ ਕਿਸਾਨਾਂ ਨੇ ਨਵਜੋਤ ਸਿੰਘ ਸਿੱਧੂ ਦਾ ਵਿਰੋਧ ਕੀਤਾ।
11:46 October 07
ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ 'ਚੋਂ ਮਿਲੇ ਮੋਬਾਈਲ ਅਤੇ ਹੈਰੋਇਨ
ਜੇਲ੍ਹ ਦੀ ਬੈਰਕ ਨੰਬਰ 7 ਦੇ ਕਮਰਾ ਨੰਬਰ 2 ਵਿਚੋਂ ਤਲਾਸ਼ੀ ਦੌਰਾਨ 2 ਮੋਬਾਇਲ, ਇਕ ਡਾਟਾ ਕੇਬਲ ਅਤੇ 9 ਗ੍ਰਾਮ ਹੈਰੋਇਨ ਮਿਲੀ
ਥਾਣਾ ਇਸਲਾਮਾਬਾਦ 'ਚ ਮਾਮਲਾ ਦਰਜ
2 ਕੈਦੀਆਂ ਨੂੰ ਕੀਤਾ ਗਿਆ ਨਾਮਜ਼ਦ
11:05 October 07
ਨਵਜੋਤ ਸਿੱਧੂ ਦਾ ਕਾਫਲਾ ਪਟਿਆਲਾ ਤੋਂ ਲਖੀਮਪੁਰ ਲਈ ਰਵਾਨਾ
ਨਵਜੋਤ ਸਿੰਘ ਸਿੱਧੂ ਦਾ ਕਾਫਲਾ ਪਟਿਆਲਾ ਦੇ ਘਰ ਤੋਂ ਯੂਪੀ ਦੇ ਲਖੀਮਪੁਰ ਲਈ ਰਵਾਨਾ ਹੋਇਆ
ਸਿੱਧੂ ਦੇ ਸਮਰਥਕ ਅਤੇ ਯੂਥ ਕਾਂਗਰਸ ਵਰਕਰ ਮਨਸਿਮਰਤ ਨੇ ਕਿਹਾ ਕਿ ਅਸੀਂ ਯੂਪੀ ਲਈ ਰਵਾਨਾ ਹੋ ਰਹੇ ਹਾਂ ਅਤੇ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਵੀ ਅੱਗੇ ਖੜ੍ਹੇ ਹੋਏ ਹਨ।
10:50 October 07
ਲਖੀਮਪੁਰ ਖੇੜੀ ਘਟਨਾ 'ਤੇ ਕਾਂਗਰਸ ਨੇਤਾ ਪ੍ਰਿਯੰਕਾ ਗਾਂਧੀ ਨੇ ਕਿਹਾ:
ਅਜੇ ਤੱਕ ਨਿਆਂ ਨਹੀਂ ਮਿਲਿਆ, ਜੇਕਰ ਉਹ ਗ੍ਰਹਿ ਰਾਜ ਮੰਤਰੀ ਰਹੇ ਤਾਂ ਨਿਆਂ ਕਿਵੇਂ ਮਿਲੇਗਾ। ਇਹ ਸਭ ਉਨ੍ਹਾਂ ਦੇ ਅਧੀਨ ਆਉਂਦਾ ਹੈ, ਹੈ ਨਾ? ਉਨ੍ਹਾਂ ਨੂੰ ਬਰਖ਼ਾਸਤ ਕੀਤੇ ਜਾਣ ਤੱਕ ਨਿਰਪੱਖ ਜਾਂਚ ਕੌਣ ਕਰੇਗਾ? ਤਿੰਨਾਂ ਪਰਿਵਾਰਾਂ ਨੇ ਇੱਕੋ ਗੱਲ ਕਹੀ ਕਿ ਮੁਆਵਜ਼ੇ ਦਾ ਮਤਲਬ ਇਹ ਨਹੀਂ, ਅਸੀਂ ਇਨਸਾਫ ਚਾਹੁੰਦੇ ਹਾਂ।
10:01 October 07
ਲਖੀਮਪੁਰ ਘਟਨਾ ਦੀ ਜਾਂਚ ਲਈ ਨਿਆਂਇਕ ਕਮਿਸ਼ਨ ਗਠਿਤ
ਇਲਾਹਾਬਾਦ ਹਾਈ ਕੋਰਟ ਦੇ ਸੇਵਾਮੁਕਤ ਜੱਜ ਕਰਨਗੇ ਜਾਂਚ
3 ਅਕਤੂਬਰ ਨੂੰ ਲਖੀਮਪੁਰ ਖੀਰੀ ਵਿੱਚ 8 ਵਿਅਕਤੀਆਂ ਦੀ ਮੌਤ ਹੋਈ ਸੀ
09:28 October 07
24 ਘੰਟਿਆਂ ਵਿੱਚ 22,431 ਨਵੇਂ ਕੋਵਿਡ-19 ਕੇਸ, 318 ਮੌਤਾਂ, 24,602 ਹੋਏ ਸਿਹਤਯਾਬ
ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ 22,431 ਨਵੇਂ ਕੋਵਿਡ-19 ਕੇਸ, 24,602 ਹੋਏ ਸਿਹਤਯਾਬ ਅਤੇ 318 ਮੌਤਾਂ ਹੋਈਆਂ ਹਨ
ਐਕਟਿਵ ਕੇਸ: 2,44,198
ਕੁੱਲ ਸਿਹਤਯਾਬ: 3,32,00,258
ਮੌਤਾਂ ਦੀ ਗਿਣਤੀ: 4,49,856
ਕੁੱਲ ਮਾਮਲੇ: 3,38,94,312
ਟੀਕਾਕਰਣ: 92,63,68,608 (ਪਿਛਲੇ 24 ਘੰਟਿਆਂ ਵਿੱਚ 43,09,525)
09:08 October 07
ਟਰੱਕ ਅਤੇ ਬੱਸ ਦੀ ਸਿੱਧੀ ਟੱਕਰ, 9 ਦੀ ਮੌਤ, 27 ਤੋਂ ਵੱਧ ਜ਼ਖ਼ਮੀ
- ਯੂਪੀ ਦੇ ਬਾਰਾਬੰਕੀ ਵਿੱਚ ਟਰੱਕ ਅਤੇ ਬੱਸ ਦੀ ਆਹਮੋ-ਸਾਹਮਣੇ ਦੀ ਟੱਕਰ
- ਹਾਦਸੇ ਵਿੱਚ 9 ਤੋਂ ਵੱਧ ਲੋਕਾਂ ਦੇ ਮਾਰੇ ਜਾਣ ਦੀ ਖ਼ਬਰ, 27 ਤੋਂ ਵੱਧ ਜ਼ਖ਼ਮੀ
- ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ
08:57 October 07
ਬਾਬਾ ਬੁੱਢਾ ਜੀ ਦੇ ਯਾਦਗਾਰੀ ਅਸਥਾਨ ਗੁਰਦੁਆਰਾ ਬੀੜ ਸਾਹਿਬ ਠੱਠਾ ਦਾ ਸਾਲਾਨਾ ਜੋੜ ਮੇਲਾ
ਸੁਖਬੀਰ ਬਾਦਲ ਤੇ ਹਰਸਿਮਰਤ ਬਾਦਲ ਨੇ ਟਵੀਟ ਰਾਹੀਂ ਬਾਬਾ ਬੁੱਢਾ ਜੀ ਦੇ ਯਾਦਗਾਰੀ ਅਸਥਾਨ ਗੁਰਦੁਆਰਾ ਬੀੜ ਸਾਹਿਬ ਠੱਠਾ ਦੇ ਸਾਲਾਨਾ ਜੋੜ ਮੇਲੇ 'ਤੇ ਦੇਸ਼-ਵਿਦੇਸ਼ ਤੋਂ ਹਾਜ਼ਰੀ ਭਰ ਰਹੀ ਸੰਗਤ ਨੂੰ ਸਿਜਦਾ ਕੀਤਾ।
08:16 October 07
ਪੀਐਮ ਤੇ ਸੀਐਮ ਨੇ ਦਿੱਤੀ ਵਧਾਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਟਵੀਟ ਕਰਕੇ ਨਰਾਤਿਆਂ ਦੀ ਵਧਾਈ ਦਿੱਤੀ।
07:36 October 07
ਪਾਕਿਸਤਾਨ ਵਿੱਚ ਭੂਚਾਲ ਨਾਲ 20 ਦੀ ਮੌਤ, 200 ਤੋਂ ਵੱਧ ਜ਼ਖਮੀ
- ਦੱਖਣੀ ਪਾਕਿਸਤਾਨ ਵਿੱਚ ਵੀਰਵਾਰ ਤੜਕੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ
- ਘੱਟੋ ਘੱਟ 20 ਲੋਕਾਂ ਦੀ ਮੌਤ, 200 ਤੋਂ ਜ਼ਿਆਦਾ ਲੋਕ ਜ਼ਖਮੀ
- ਭੂਚਾਲ ਬਲੋਚਿਸਤਾਨ ਦੇ ਹਰਨਈ ਤੋਂ 14 ਕਿਲੋਮੀਟਰ ਉੱਤਰ -ਪੂਰਬ ਵਿੱਚ ਕੇਂਦਰਿਤ ਸੀ
- ਇਸ ਦੀ ਤੀਬਰਤਾ 6.0 ਮਾਪੀ ਗਈ
07:10 October 07
ਅੱਜ ਤੋਂ ਸ਼ਾਰਦੀਆ ਨਰਾਤੇ, ਮੰਦਰਾਂ 'ਚ ਭਗਤਾਂ ਦੀ ਭੀੜ
- ਅੱਜ ਤੋਂ ਸ਼ਾਰਦੀਆ ਨਰਾਤੇ ਸ਼ੁਰੂ
- ਪਹਿਲੇ ਨਰਾਤੇ ਨੂੰ ਕੀਤੀ ਜਾਂਦੀ ਹੈ ਮਾਂ ਸ਼ੈਲਪੁਤਰੀ ਦੀ ਪੂਜਾ
- ਨਰਾਤਿਆਂ ਦੇ ਪਹਿਲੇ ਦਿਨ ਮੰਦਰਾਂ 'ਚ ਉਮੜੀ ਭਗਤਾਂ ਦੀ ਭੀੜ
07:07 October 07
ਜਥੇਦਾਰ ਸੇਵਾ ਸਿੰਘ ਸੇਖਵਾਂ ਦਾ ਅੰਤਿਮ ਸਸਕਾਰ ਵੀਰਵਾਰ ਦੁਪਹਿਰ 2 ਵਜੇ ਜੱਦੀ ਪਿੰਡ ਸੇਖਵਾਂ 'ਚ ਕੀਤਾ ਜਾਵੇਗਾ
ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਜਥੇਦਾਰ ਸੇਵਾ ਸਿੰਘ ਸੇਖਵਾਂ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ
ਜਥੇਦਾਰ ਸੇਖਵਾਂ ਪਿਛਲੇ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ
ਜਥੇਦਾਰ ਸੇਵਾ ਸਿੰਘ ਸੇਖਵਾਂ ਦਾ ਅੰਤਿਮ ਸਸਕਾਰ ਵੀਰਵਾਰ ਦੁਪਹਿਰ 2 ਵਜੇ ਜੱਦੀ ਪਿੰਡ ਸੇਖਵਾਂ 'ਚ ਕੀਤਾ ਜਾਵੇਗਾ
07:01 October 07
'ਸਿਆਸਤ ਨੂੰ ਖੂਨ ਪੀਣ ਦੀ ਲੱਤ ਹੈ, ਵਰਨਾ ਮੁਲਕ ਵਿੱਚ ਸਭ ਖੈਰੀਅਤ ਹੈ': ਸਿੱਧੂ
- ਡੀਆਰਆਈ ਦੀ ਟੀਮ ਨੇ ਅੰਮ੍ਰਿਤਸਰ ਹਵਾਈ ਅੱਡੇ ਤੋਂ ਸੋਨਾ ਕੀਤਾ ਬਰਾਮਦ
- ਸ਼ਾਰਜਾਹ ਤੋਂ ਅੰਮ੍ਰਿਤਸਰ ਆਈ ਫਲਾਇਟ 'ਚ ਦੋ ਵਿਅਕਤੀ ਲੈ ਕੇ ਆਏ ਸੋਨਾ
- ਡੀਆਰਆਈ ਦੀ ਟੀਮ ਨੇ 1600 ਗ੍ਰਾਮ ਦੇ ਕਰੀਬ ਸੋਨਾ ਕੀਤਾ ਬਰਾਮਦ
- ਮੁਹੰਮਦ ਮੁਖ਼ਤਾਰ ਅਤੇ ਮਨਸੂਰ ਆਲਮ ਨੂੰ ਗ੍ਰਿਫਤਾਰ ਕਰ ਕੀਤੀ ਜਾ ਰਹੀ ਪੁੱਛਗਿਛ
- ਦੋਵੇਂ ਵਿਅਕਤੀ ਯੂਪੀ ਦੇ ਰਹਿਣ ਵਾਲੇ ਹਨ
- ਸੋਨੇ ਦੀ ਤਸਕਰੀ 'ਚ ਲਗਾਤਾਰ ਹੋ ਰਿਹਾ ਵਾਧਾ