ਪੰਜਾਬ

punjab

ETV Bharat / bharat

ਮੁੱਖ ਮੰਤਰੀ ਚੰਨੀ ਰਾਹੁਲ ਗਾਂਧੀ ਦੇ ਘਰ ਤੋਂ ਹੋਏ ਰਵਾਨਾ - Breaking News

ਬ੍ਰੇਕਿੰਗ ਨਿਊਜ਼
ਬ੍ਰੇਕਿੰਗ ਨਿਊਜ਼

By

Published : Sep 24, 2021, 9:22 AM IST

Updated : Sep 25, 2021, 6:46 AM IST

22:55 September 24

ਪੰਜਾਬ ਮੰਤਰੀ ਮੰਡਲ ਵਿਸਥਾਰ 'ਤੇ ਸਸਪੈਂਸ ਬਰਕਰਾਰ

ਰਾਹੁਲ ਗਾਂਧੀ ਨਾਲ ਸੀਐਮ ਚੰਨੀ ਦੀ ਮੀਟਿੰਗ ਹੋਈ ਖ਼ਤਮ

ਹੁਣ ਤੱਕ ਨਹੀਂ ਹੋਇਆ ਮੰਤਰੀ ਮੰਡਲ ਦਾ ਵਿਸਥਾਰ

ਤਿੰਨ ਵਾਰ ਦਿੱਲੀ ਦਰਬਾਰ ਪੇਸ਼ ਹੋ ਚੁੱਕੇ ਮੁੱਖ ਮੰਤਰੀ ਚੰਨੀ

22:50 September 24

ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਦਾ ਮੁੱਖ ਮੰਤਰੀ ਚੰਨੀ 'ਤੇ ਨਿਸ਼ਾਨਾ

ਮੁੱਖ ਮੰਤਰੀ ਚੰਨੀ ਨੂੰ ਦੱਸਿਆ ਰਬੜ ਦੀ ਸਟੈਂਪ

ਕਿਹਾ ਗਾਂਧੀ ਪਰਿਵਾਰ ਅਤੇ ਤਿੰਨ ਸੁਪਰ ਸੀ.ਐਮ ਕਰ ਰਹੇ ਕੰਟਰੋਲ

'ਉਨ੍ਹਾਂ ਲਿਖਿਆ ਕਿ ਪੰਜਾਬੀ ਖੁਦ ਰਾਜ ਕਰਨ ਦੇ ਯੋਗ'

'ਬਾਦਲ ਨੇ ਕਿਹਾ ਕਿ ਦਿੱਲੀ ਕਮਾਂਡਰਾਂ ਦੇ ਦਖ਼ਲ ਨਾਲ ਪੰਜਾਬ ਦਾ ਸਾਸ਼ਨ ਖ਼ਤਮ ਹੋਣ ਕਿਨਾਰੇ'

22:26 September 24

UPSC ਦੇ ਨਤੀਜਿਆਂ ਦਾ ਐਲਾਨ

ਮਾਨਸਾ ਦੇ ਨੌਜਵਾਨ ਨੇ ਵੀ ਮਾਰੀ ਮੱਲ

UPSC ਪ੍ਰੀਖਿਆ 'ਚ 34ਵਾਂ ਰੈਂਕ ਕੀਤਾ ਹਾਸਲ

20:48 September 24

ਕੈਬਨਿਟ ਵਿਸਥਾਰ ਨੂੰ ਲੈਕੇ ਸਸਪੈਂਸ ਬਰਕਰਾਰ

ਪੰਜਾਬ ਮੰਤਰੀ ਮੰਡਲ ਨੂੰ ਲੇਕੇ ਰੇੜਕਾ ਬਰਕਰਾਰ

ਮੀਟਿੰਗਾਂ ਦਾ ਦੌਰ ਲਗਾਤਾਰ ਜਾਰੀ 

ਚਰਨਜੀਤ ਚੰਨੀ ਤੀਜੀ ਵਾਰ ਪਹੁੰਚੇ ਹਨ ਦਿੱਲੀ ਦਰਬਾਰ

12:23 September 24

ਪੰਜਾਬ ਦੇ ਨਵੇਂ ਐਡਵੋਕੇਟ ਜਨਰਲ ਦੀ ਨਿਯੁਕਤੀ ਲਟਕੀ

ਮੁੱਖ ਮੰਤਰੀ ਵਾਂਗ ਏਜੀ ਬਣਾਉਣ ਵਿੱਚ ਵੀ ਆ ਰਹੀ ਮੁਸ਼ਕਲ, ਪਟਵਾਲੀਆ ਦਾ ਨਾਮ ਲਟਕਿਆ

12:07 September 24

ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਚੰਡੀਗੜ੍ਹ ਪਹੁੰਚੇ

ਚੰਡੀਗੜ੍ਹ ਪਹੁੰਚਣ 'ਤੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦਾ ਸਵਾਗਤ ਕਰਨ ਲਈ ਪਹੁੰਚੇ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਗਿਆਨ ਚੰਦ ਗੁਪਤਾ ਅਤੇ ਸਾਬਕਾ ਕੇਂਦਰੀ ਰਾਜ ਮੰਤਰੀ ਰਤਨ ਲਾਲ ਕਟਾਰੀਆ।

11:56 September 24

ਸੁਖਜਿੰਦਰ ਸਿੰਘ ਰੰਧਾਵਾ ਨੂੰ ਮੁੱਖ ਮੰਤਰੀ ਨਿਵਾਸ ਦੇ ਕੋਲ ਕੋਠੀ ਅਲਾਟ

ਪੰਜਾਬ ਦੇ ਨਵੇਂ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਮੁੱਖ ਮੰਤਰੀ ਨਿਵਾਸ ਦੇ ਕੋਲ ਇੱਕ ਕੋਠੀ ਅਲਾਟ ਕੀਤੀ ਗਈ ਹੈ।

ਸੈਕਟਰ -2 ਦੀ ਜਿਸ ਕੋਠੀ ਨੰਬਰ-50 'ਚ ਸਾਬਕਾ ਏ ਜੀ ਅਤੁਲ ਨੰਦਾ ਦਾ ਦਫਤਰ ਸੀ, ਹੁਣ ਸੁਖਜਿੰਦਰ ਸਿੰਘ ਰੰਧਾਵਾ ਉੱਥੇ ਰਹਿਣਗੇ।

ਦੱਸ ਦੇਈਏ ਕਿ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅਹੁਦਾ ਸੰਭਾਲਦੇ ਹੀ ਕਈ ਵੱਡੇ ਐਲਾਨ ਕੀਤੇ ਹਨ।

ਇਸ ਦੇ ਨਾਲ ਹੀ ਰੰਧਾਵਾ ਨੇ ਕਿਹਾ ਕਿ ਪੰਜਾਬ ਸਰਕਾਰ ਪੰਜਾਬ ਦੇ ਲੋਕਾਂ ਦੀ ਸੇਵਾ ਲਈ ਹਮੇਸ਼ਾ ਉਪਲਬਧ ਰਹੇਗੀ।

ਰਾਜ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਅਤੇ ਯੋਜਨਾਵਾਂ ਨੂੰ ਸਮਾਜ ਦੇ ਸਾਰੇ ਵਰਗਾਂ ਤੱਕ ਪਹੁੰਚਾਉਣ ਦੀ ਹਰ ਕੋਸ਼ਿਸ਼ ਕੀਤੀ ਜਾਵੇਗੀ।

11:15 September 24

ਸੁਖਬੀਰ ਬਾਦਲ ਦੀ ਅਗਵਾਈ 'ਚ ਅਕਾਲੀ ਵਫ਼ਦ ਨੇ ਰਾਜਪਾਲ ਨਾਲ ਕੀਤੀ ਮੁਲਾਕਾਤ

ਨੈਸ਼ਨਲ ਹਾਈਵੇ ਬਣਾਉਣ ਤੋਂ ਬਾਅਦ ਪੰਜਾਬ ਦੇ ਕਿਸਾਨਾਂ ਦੀ ਜ਼ਮੀਨ ਦਾ ਮੁਆਵਜ਼ਾ ਨਾ ਮਿਲਣ ਦੇ ਮੁੱਦੇ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਇੱਕ ਵਫਦ ਪੰਜਾਬ ਦੇ ਰਾਜਪਾਲ ਨੂੰ ਮਿਲਿਆ

ਇਸ ਵਫ਼ਦ ਵਿੱਚ ਜਥੇਦਾਰ ਤੋਤਾ ਸਿੰਘ, ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ, ਡਾ: ਦਲਜੀਤ ਸਿੰਘ ਚੀਮਾ ਅਤੇ ਐਨ ਕੇ ਸ਼ਰਮਾ ਸ਼ਾਮਲ ਹਨ।

09:36 September 24

ਪਿਛਲੇ 24 ਘੰਟਿਆਂ ਵਿੱਚ 31,382 ਨਵੇਂ ਕੋਵਿਡ ਮਾਮਲੇ

ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ 31,382 ਨਵੇਂ ਕੋਵਿਡ ਮਾਮਲੇ, 32,542 ਸਿਹਤਯਾਬ ਹੋਏ ਅਤੇ 318 ਮੌਤਾਂ ਹੋਈਆਂ ਹਨ

ਐਕਟਿਵ ਮਾਮਲੇ: 3,00,162

ਕੁੱਲ ਠੀਕ ਹੋਏ: 3,28,48,273

ਮੌਤਾਂ ਦੀ ਗਿਣਤੀ: 4,46,368

ਕੁੱਲ ਟੀਕਾਕਰਣ: 84,15,18,026 (ਪਿਛਲੇ 24 ਘੰਟਿਆਂ ਵਿੱਚ 72,20,642 )

09:33 September 24

ਬੀਐਸਈ ਸੈਂਸਕਸ ਰਿਕਾਰਡ ਉਂਚਾਈ 'ਤੇ, 60,000 ਤੋਂ ਪਾਰ

ਬੀਐਸਈ ਸੈਂਸਕਸ ਰਿਕਾਰਡ ਉਂਚਾਈ 'ਤੇ, 60,000 ਤੋਂ ਪਾਰ  

09:17 September 24

ਪੰਜਾਬ ਕੈਬਨਿਟ ਵਿਸਥਾਰ ਸਬੰਧੀ ਰਾਹੁਲ ਗਾਂਧੀ ਨਾਲ ਮੁਲਾਕਾਤ ਕਰ ਪਰਤੇ ਮੁੱਖ ਮੰਤਰੀ ਚੰਨੀ

ਪੰਜਾਬ ਕੈਬਨਿਟ (Punjab Cabinet) ਦੇ ਵਿਸਥਾਰ ਲਈ ਵੀਰਵਾਰ ਨੂੰ ਮੁੜ ਤੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਿੱਲੀ ਗਏ, ਜਿੱਥੇ ਪਾਰਟੀ ਦੇ ਕੇਂਦਰੀ ਆਗੂਆਂ ਨਾਲ ਮੁਲਾਕਾਤ ਕੀਤੀ। ਕਾਂਗਰਸੀ ਨੇਤਾ ਰਾਹੁਲ ਗਾਂਧੀ ਅਤੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਏਆਈਸੀਸੀ ਇੰਚਾਰਜ (ਪੰਜਾਬ) ਹਰੀਸ਼ ਰਾਵਤ, ਸੰਗਠਨ ਦੇ ਜਨਰਲ ਸਕੱਤਰ ਕੇ. ਸੀ. ਵੇਣੂਗੋਪਾਲ ਦੇ ਨਾਲ ਪੰਜਾਬ ਮੰਤਰੀ ਮੰਡਲ ਦੇ ਵਿਸਥਾਰ ਲਈ ਮੀਟਿੰਗ ਸਵੇਰੇ 2 ਵਜੇ ਤੱਕ ਚੱਲੀ। ਦੇਰ ਰਾਤ ਤੱਕ ਚੱਲੀ ਮੁਲਾਕਾਤ ਤੋਂ ਬਾਅਦ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਸਵੇਰੇ ਸੜਕ ਮਾਰਗ ਰਾਹੀਂ ਪੰਜਾਬ ਲਈ ਰਵਾਨਾ ਹੋ ਗਏ। 

Last Updated : Sep 25, 2021, 6:46 AM IST

ABOUT THE AUTHOR

...view details