ਪੰਜਾਬ

punjab

ETV Bharat / bharat

ਸਿੰਘੂ ਸਰਹੱਦ ’ਤੇ ਕਤਲ ਮਾਮਲਾ: 32 ਕਿਸਾਨ ਜਥੇਬੰਦੀਆਂ ਦੀ ਪ੍ਰੈਸ ਕਾਨਫਰੰਸ - ਪੈਟਰੋਲ ਦੀ ਕੀਮਤ

ਅੱਜ ਫੇਰ ਵਧੀਆਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ
ਅੱਜ ਫੇਰ ਵਧੀਆਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ

By

Published : Oct 15, 2021, 9:57 AM IST

Updated : Oct 15, 2021, 3:04 PM IST

14:50 October 15

ਸੰਯੁਕਤ ਕਿਸਾਨ ਮੋਰਚੇ ਨੇ ਸਿੰਘੂ ਬਰਡਰ ਦੀ ਘਟਨਾ ਸਬੰਧੀ ਪ੍ਰੈਸ ਕਾਨਫਰੰਸ ਵਿੱਚ ਇਹ ਵਿਚਾਰ ਰੱਖੇ

  • ਕਿਸਾਨ ਜੱਥੇਬੰਦੀਆਂ ਨੇ ਕਿਹਾ ਕਿ ਇਹ ਧਾਰਮਿਕ ਭਾਵਨਾਵਾਂ ਭੜਕਾਉ ਦੀ ਕੋਸ਼ਿਸ ।
  • ਕਿਸਾਨ ਮੋਰਚਾ ਸਭ ਧਰਮਾਂ ਦਾ ਸਤਿਕਾਰ ਕਰਦਾ ਹੈ।
  • ਇਸ ਘਟਨਾ ਵਿੱਚ ਕਿਸੇ ਦੀ ਸ਼ਾਜਿਸ਼ ਹੈ।
  • ਇਹ ਸਰਕਾਰ ਦੀ ਸਾਜ਼ਿਸ ਹੈ, ਜਿਸ ਦੀ ਕਿਸਾਨ ਮੋਰਚਾ ਜਾਂਚ ਦੀ ਮੰਗ ਕਰਦਾ ਹੈ।
  • ਕਿਸਾਨ ਜੱਥੇਬੰਦੀਆਂ ਨੇ ਕਿਹਾ ਕਿ ਆਰੋਪੀਆਂ ਨੂੰ ਸਖਤ ਸਜ਼ਾ ਹੋਣੀ ਚਾਹੀਦੀ ਹੈ।
  • ਇਸ ਘਟਨਾ ਨਾਲ ਕਿਸਾਨ ਮੋਰਚੇ ਦਾ ਕੋਈ ਤਾਲੁਕ ਨਹੀ ਹੈ।

14:10 October 15

  • ਸਿੰਘੂ ਸਰਹੱਦ ’ਤੇ ਕਤਲ ਮਾਮਲਾ
  • 32 ਕਿਸਾਨ ਜਥੇਬੰਦੀਆਂ ਕਰਨਗੀਆਂ ਪ੍ਰੈਸ ਕਾਨਫਰੰਸ
  • 2:30 ਵਜੇ ਕੀਤੀ ਜਾਵੇਗੀ ਕਜਾਰੀਆ ਦਫਤਰ ਵਿਖੇ ਪ੍ਰੈਸ ਕਾਨਫਰੰਸ
  • ਸਿੰਘੂ ਸਰਹੱਦ 'ਤੇ ਅੰਦੋਲਨਕਾਰੀਆਂ ਦੇ ਮੁੱਖ ਮੰਚ ਦੇ ਕੋਲ ਲਟਕਦੀ ਮਿਲੀ ਸੀ ਲਾਸ਼
  • ਘਟਨਾ ਵਾਲੀ ਥਾਂ 'ਤੇ ਸਥਿਤੀ ਤਣਾਅਪੂਰਨ
  • ਪੁਲਿਸ ਕਰ ਰਹੀ ਮਾਮਲੇ ਦੀ ਜਾਂਚ

13:10 October 15

  • ਸਿੰਘੂ ਸਰਹੱਦ ’ਤੇ ਕਤਲ ਮਾਮਲਾ
  • ਤਰਨਤਾਰਨ ਦਾ ਰਹਿਣ ਵਾਲਾ ਸੀ ਮ੍ਰਿਤਕ ਨੌਜਵਾਨ
  • ਮ੍ਰਿਤਕ ਨੌਜਵਾਨ ਖਿਲਾਫ ਨਹੀਂ ਕੋਈ ਅਪਰਾਧਿਕ ਮਾਮਲਾ ਦਰਜ
  • ਬੈਰੀਕੇਡ ’ਤੇ ਲਟਕਦੀ ਮਿਲੀ ਸੀ ਨੌਜਵਾਨ ਦੀ ਲਾਸ਼
  • ਘਟਨਾ ਵਾਲੀ ਥਾਂ 'ਤੇ ਸਥਿਤੀ ਤਣਾਅਪੂਰਨ
  • ਪੁਲਿਸ ਕਰ ਰਹੀ ਮਾਮਲੇ ਦੀ ਜਾਂਚ

12:10 October 15

  • ਮਾਨਸਾ ’ਚ ਵਾਪਰਿਆ ਭਿਆਨਕ ਹਾਦਸਾ
  • ਮਲੇਰਕੋਟਲਾ ਤੋਂ ਮੱਥਾ ਟੇਕ ਕੇ ਵਾਪਸ ਆ ਰਹੀ ਗੱਡੀ ਦੀ ਖੜੇ ਟਰਾਲੇ ਨਾਲ ਹੋਈ ਟੱਕਰ
  • ਗੱਡੀ ’ਚ ਸਵਾਰ ਸੀ 8 ਲੋਕ
  • ਹਾਦਸੇ ’ਚ 4 ਲੋਕਾਂ ਦੀ ਮੌਤ, 4 ਜ਼ਖਮੀ
  • ਜ਼ਖਮੀਆਂ ਨੂੰ ਕਰਵਾਇਆ ਗਿਆ ਹਸਪਤਾਲ ਭਰਤੀ

12:03 October 15

  • ਪਟਿਆਲਾ: ਦੇਵੀਗੜ੍ਹ ਰੋਡ ’ਤੇ ਵਾਪਰਿਆ ਭਿਆਨਕ ਹਾਦਸਾ
  • ਟਰੈਕਟਰ ਟਰਾਲੀ ਦੀ ਗੱਡੀ ਨਾਲ ਭਿਆਨਕ ਟੱਕਰ
  • ਕਰਨਾਲ ਤੋਂ ਵਾਪਸ ਆ ਰਹੀ ਸੀ ਟਰੈਕਟਰ ਟਰਾਲੀ
  • ਭਿਆਨਕ ਟੱਕਰ ਕਾਰਨ ਪਲਟੀ ਟਰੈਕਟਰ ਟਰਾਲੀ
  • ਹਾਦਸੇ ’ਚ 3 ਲੋਕਾਂ ਦੀ ਮੌਤ, 20 ਤੋਂ ਜਿਆਦਾ ਜ਼ਖਮੀ
  • ਰਾਤ ਦੇ ਕਰੀਬ 2 ਵਜੇ ਵਾਪਰੀ ਘਟਨਾ

11:39 October 15

  • ਵਿਅਕਤੀ ਦਾ ਗੁੱਟ ਵੱਢ ਕੇ ਲਾਸ਼ ਲਟਕਾਉਣ ਦਾ ਮਾਮਲਾ
  • ਸੰਯੁਕਤ ਕਿਸਾਨ ਮੋਰਚਾ ਨੇ ਸੱਦੀ ਐਮਰਜੈਂਸੀ ਮੀਟਿੰਗ
  • ਦੁਪਹਿਰ 12 ਵਜੇ ਕੀਤੀ ਜਾਵੇਗੀ ਕਿਸਾਨਾਂ ਵੱਲੋਂ ਮੀਟਿੰਗ

11:11 October 15

  • ਫਿਰੋਜ਼ਪੁਰ: ਜ਼ੀਰਾ ਸ਼ਹਿਰ ’ਚ ਮਹਾਂਪੰਚਾਇਤ ਦੀਆਂ ਤਿਆਰੀਆਂ ਹੋਈਆਂ ਪੂਰੀਆਂ
  • ਜੀਵਨ ਮੱਲ ਸਰਕਾਰੀ ਮਾਡਲ ਸੈਕੰਡਰੀ ਸਕੂਲ ਦੇ ਸਟੇਡੀਅਮ ’ਚ ਕੀਤੀ ਜਾਵੇਗੀ ਮਹਾਂਪੰਚਾਇਤ
  • ਮਹਾਂਪੰਚਾਇਤ ’ਚ ਸ਼ਾਮਲ ਹੋਣ ਲਈ ਪਹੁੰਚ ਰਹੇ ਔਰਤਾਂ, ਬਜ਼ੁਰਗ ਅਤੇ ਨੌਜਵਾਨ
  • ਪੀਐੱਮ ਮੋਦੀ ਦਾ ਫੂਕਿਆ ਜਾਵੇਗਾ ਪੁਤਲਾ

10:13 October 15

  • ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ਵਾਸੀਆਂ ਨੂੰ ਦੁਸਹਿਰੇ ਦੀਆਂ ਦਿੱਤੀਆਂ ਵਧਾਈਆਂ

09:58 October 15

  • ਸਿੰਘੂ-ਕੁੰਡਲੀ ਸਰਹੱਦ 'ਤੇ ਨੌਜਵਾਨ ਦਾ ਬੇਰਹਿਮੀ ਨਾਲ ਕਤਲ
  • ਵਿਅਕਤੀ ਦੀ ਲਾਸ਼ ਨੂੰ ਬੈਰੀਕੇਡ ’ਤੇ ਲਟਕਾਇਆ
  • ਸਿੰਘੂ ਸਰਹੱਦ 'ਤੇ ਅੰਦੋਲਨਕਾਰੀਆਂ ਦੇ ਮੁੱਖ ਮੰਚ ਦੇ ਕੋਲ ਲਟਕਦੀ ਮਿਲੀ ਲਾਸ਼
  • ਨਿਹੰਗਾਂ 'ਤੇ ਵਿਅਕਤੀ ਦਾ ਕਤਲ ਕਰਨ ਦੇ ਇਲਜ਼ਾਮ
  • ਘਟਨਾ ਵਾਲੀ ਥਾਂ 'ਤੇ ਸਥਿਤੀ ਤਣਾਅਪੂਰਨ
  • ਪੁਲਿਸ ਕਰ ਰਹੀ ਮਾਮਲੇ ਦੀ ਜਾਂਚ

09:31 October 15

  • ਅੱਜ ਫੇਰ ਵਧੀਆਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ
  • ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ 35 ਪੈਸੇ ਦਾ ਵਾਧਾ  
  • ਦਿੱਲੀ ’ਚ ਪੈਟਰੋਲ ਦੀ ਕੀਮਤ 105.14 ਰੁਪਏ ਪ੍ਰਤੀ ਲੀਟਰ  
  • ਡੀਜ਼ਲ ਦੀ ਕੀਮਤ 93.87 ਰੁਪਏ ਪ੍ਰਤੀ ਲੀਟਰ
Last Updated : Oct 15, 2021, 3:04 PM IST

ABOUT THE AUTHOR

...view details