ਪੰਜਾਬ

punjab

ETV Bharat / bharat

ਪੰਜਾਬ ਸਰਕਾਰ ਵਲੋਂ ਅਧਿਕਾਰੀਆਂ ਦੇ ਤਬਾਦਲੇ - BREAKING NEWS

BREAKING NEWS UPDATE
BREAKING NEWS UPDATE

By

Published : Sep 16, 2021, 1:00 PM IST

Updated : Sep 16, 2021, 9:20 PM IST

21:19 September 16

  • 1 ਆਈਏਐਸ ਅਤੇ 2 ਪੀਸੀਐਸ ਅਧਿਕਾਰੀਆਂ ਦੇ ਤਬਾਦਲੇ
  • ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਿਆ ਨਵਾਂ ਓਐਸਡੀ
  • ਪੀਸੀਐਸ ਅਨਿਲ ਗੁਪਤਾ ਨੂੰ ਲਗਾਇਆ ਮੁੱਖ ਮੰਤਰੀ ਦਾ ਓਐਸਡੀ
  • 2020 ਬੈਚ ਦੇ ਪੀਸੀਐਸ ਅਧਿਕਾਰੀ ਨੇ ਅਨਿਲ ਗੁਪਤਾ

20:52 September 16

  • ਪੰਜਾਬ ਸਰਕਾਰ ਵਲੋਂ ਕੋਰੋਨਾ ਪਾਬੰਦੀਆਂ 'ਚ ਕੀਤਾ ਵਾਧਾ
  • 30 ਸਤੰਬਰ ਤੱਕ ਸਰਕਾਰ ਨੇ ਵਧਾਈਆਂ ਪਾਬੰਦੀਆਂ
  • ਸੂਬੇ 'ਚ ਐਂਟਰੀ ਲਈ ਨੈਗੇਟਿਵ ਰਿਪੋਰਟ ਜਾਂ ਟੀਕਾਕਰਨ ਸਰਟੀਫਿਕੇਟ ਲਾਜ਼ਮੀ
  • 72 ਘੰਟੇ ਪੁਰਾਣੀ RT-PCR ਨੈਗੇਟਿਵ ਰਿਪੋਰਟ ਦਿਖਾਉਣ 'ਤੇ ਮਿਲ ਸਕਦੀ ਐਂਟਰੀ
  • 50 ਪ੍ਰਤੀਸ਼ਤ ਸਮਰਥਾ ਨਾਲ ਖੁੱਲ੍ਹਣਗੇ ਜਿੰਮ, ਸਿਨੇਮਾ ਅਤੇ ਰੈਸਟੋਰੈਂਟ

18:54 September 16

  • ਪੰਜਾਬ ਸਰਕਾਰ ਵਲੋਂ ਪ੍ਰੀ ਪ੍ਰਾਈਮਰੀ ਅਧਿਆਪਕਾਂ ਦੀਆਂ ਕੱਢੀਆਂ ਅਸਾਮੀਆਂ
  • 8393 ਅਸਾਮੀਆਂ ਲਈ ਕਰ ਸਕਦੇ ਹੋ ਅਪਲਾਈ
  • 11 ਅਕਤੂਬਰ 2021 ਅਪਲਾਈ ਕਰਨ ਦੀ ਅੰਤਿਮ ਤਰੀਕ
  • ਸਿੱਖਿਆ ਵਿਭਾਗ ਦੀ ਵੈਬਸਾਈਟ ਤੋਂ ਕਰ ਸਕਦੇ ਹੋ ਅਪਲਾਈ

18:09 September 16

  • ਭਾਰਤੀ ਕ੍ਰਿਕਟ ਕਪਤਾਨ ਵਿਰਾਟ ਕੋਹਲੀ ਦਾ ਵੱਡਾ ਫੈਸਲਾ
  • ਟੀ-20 ਦੀ ਕਪਤਾਨੀ ਛੱਡਣ ਦਾ ਕੀਤਾ ਐਲਾਨ
  • ਅਕਤੂਬਰ 'ਚ ਹੋਣ ਵਾਲੇ ਟੀ-20 ਵਿਸ਼ਵ ਕੱਪ ਤੋਂ ਬਾਅਦ ਛੱਡਣਗੇ ਕਪਤਾਨੀ
  • ਟਵੀਟ ਕਰ ਸਾਂਝੀ ਕੀਤੀ ਜਾਣਕਾਰੀ

16:00 September 16

  • ਭਾਜਪਾ ਆਗੂ ਸੁਭਾਸ਼ ਸ਼ਰਮਾ ਵੱਲੋਂ ਕੀਤੀ ਜਾ ਰਹੀ ਪ੍ਰੈਸ ਕਾਨਫਰੰਸ
  • 'ਨਵਜੋਤ ਸਿੱਧੂ ਖੇਤੀ ਕਾਨੂੰਨਾਂ ਦੇ ਸਬੰਧ ਚ ਫੈਲਾ ਰਹੇ ਝੂਠ'
  • 'ਸਿੱਧੂ ਦੱਸਣ ਕਿਹੜੇ ਬਿੱਲ ਤੋਂ ਖੋਹੀ ਜਾਵੇਗੀ ਕਿਸਾਨਾਂ ਤੋਂ ਜ਼ਮੀਨ'
  • 'ਬਾਦਲਾਂ ਨੇ ਨਹੀਂ ਸਗੋਂ ਕਾਂਗਰਸ ਨੇ ਰੱਖੀ ਖੇਤੀ ਕਾਨੂੰਨਾਂ ਦੀ ਨੀਂਹ'
  • 'ਕਾਂਗਰਸ ਵਲੋਂ ਕੀਤਾ ਜਾ ਰਿਹਾ ਹੈ ਝੂਠਾ ਪ੍ਰਚਾਰ'
  • 'ਕੈਪਟਨ ਅਮਰਿੰਦਰ ਸਿੰਘ ਯੋਜਨਾ ਤਹਿਤ ਕਰ ਰਹੇ ਪੰਜਾਬ 'ਚ ਮਾਹੌਲ ਖਰਾਬ'

15:09 September 16

  • ਵਿਧਾਇਕਾ ਦੇ ਪੱਤਰ ’ਤੇ ਵਿਧਾਇਕ ਰਾਜਕੁਮਾਰ ਵੇਰਕਾ ਦਾ ਬਿਆਨ
  • ਛੋਟੀ-ਛੋਟੀ ਗੱਲਾਂ ਨੂੰ ਲੈ ਕੇ ਹਾਈਕਮਾਨ ਕੋਲ ਜਾਣਾ ਸਹੀ ਨਹੀਂ- ਵੇਰਕਾ
  • ਸੀਐੱਮ ਨੂੰ ਜ਼ਰੂਰੀ ਲੱਗਿਆ ਤਾਂ ਉਹ ਸੱਦ ਲੈਣਗੇ ਸੀਐਲਪੀ ਦੀ ਮੀਟਿੰਗ- ਵੇਰਕਾ
  • ਇਹ ਸਮਾਂ ਲੋਕਾਂ ਨਾਲ ਗੱਲਬਾਤ ਕਰਨ ਦਾ ਹੈ-ਵੇਰਕਾ
  • 40 ਵਿਧਾਇਕਾਂ ਨੇ ਹਾਈਕਮਾਨ ਨੂੰ ਲਿਖਿਆ ਹੈ ਪੱਤਰ
  • ਪੱਤਰ ਰਾਹੀ ਵਿਧਾਇਕ ਦਲ ਦੀ ਬੈਠਕ ਬੁਲਾਉਣ ਦੀ ਕੀਤੀ ਮੰਗ

14:39 September 16

  • ਚੰਡੀਗੜ੍ਹ ’ਚ ਲਾਗੂ ਧਾਰਾ 144
  • ਧਰਨਾ ਅਤੇ ਪ੍ਰਦਰਸ਼ਨਾਂ ’ਤੇ ਲਗਾਈ ਗਈ ਪਾਬੰਦੀ
  • ਡੀਸੀ ਮਨਦੀਪ ਸਿੰਘ ਬਰਾੜ ਨੇ ਜਾਰੀ ਕੀਤੇ ਆਦੇਸ਼
  • ਜਨਤਕ ਥਾਵਾਂ ’ਤੇ ਸੰਸਥਾ ਜਾਂ ਯੂਨੀਅਨ ਨੂੰ ਧਰਨਾ ਪ੍ਰਦਰਸ਼ਨ ਕਰਨ ’ਤੇ ਲੱਗੀ ਰੋਕ
  • ਪ੍ਰਦਰਸ਼ਨ, ਰੈਲੀਆਂ ਲਈ ਸੈਕਟਰ-25 ਦੇ ਰੈਲੀ ਗ੍ਰਾਉਂਡ ਥਾਂ ਕੀਤੀ ਤੈਅ

13:46 September 16

  • ਅਦਾਕਾਰ ਸੋਨੂੰ ਸੂਦ ਦੇ ਘਰ ’ਚ ਇਨਕਮ ਟੈਕਸ ਦਾ ਛਾਪਾ
  • ਸੋਨੂੰ ਸੂਦ ਦੇ ਘਰ ਦਾ ਵਿਭਾਗ ਵੱਲੋਂ ਕੀਤਾ ਜਾ ਰਿਹਾ ਸਰਵੇ
  • ਬੀਤੇ ਦਿਨ ਮੁੰਬਈ ਦਫਤਰ ’ਚ ਵਿਭਾਗ ਨੇ ਮਾਰਿਆ ਸੀ ਛਾਪਾ
  • ਵਿਭਾਗ ਵੱਲੋਂ ਸੋਨੂੰ ਸੂਦ ਨਾਲ ਸਬੰਧਿਤ 6 ਥਾਵਾਂ ’ਤੇ ਕੀਤਾ ਗਿਆ ਸੀ ਸਰਵੇ

13:05 September 16

  • ਕੈਪਟਨ ਖਿਲਾਫ ਮੁੜ ਉੱਠੇ ਬਗਾਵਤੀ ਸੁਰ
  • 40 ਵਿਧਾਇਕਾਂ ਨੇ ਹਾਈਕਮਾਨ ਨੂੰ ਲਿਖਿਆ ਪੱਤਰ
  • ਪੱਤਰ ਰਾਹੀ ਵਿਧਾਇਕ ਦਲ ਦੀ ਬੈਠਕ ਬੁਲਾਉਣ ਦੀ ਕੀਤੀ ਮੰਗ
  • ਬੈਠਕ ’ਚ 2 ਕੇਂਦਰੀ ਆਬਜ਼ਰਵਰਾਂ ਨੂੰ ਵੀ ਭੇਜਣ ਦੀ ਮੰਗ

12:46 September 16

  • ਨਵੇਂ ਵਿਵਾਦ ’ਚ ਫਸੇ ਪੰਜਾਬੀ ਗਾਇਕ ਕਰਨ ਔਜਲਾ
  • ਕਰਨ ਔਜਲਾ ਅਤੇ ਹਰਜੀਤ ਹਰਮਨ ਨੂੰ ਪੰਜਾਬ ਮਹਿਲਾ ਕਮਿਸ਼ਨ ਵੱਲੋਂ ਨੋਟਿਸ
  • ਦੋਹਾਂ ਗਾਇਕਾ ਨੂੰ 22 ਸਤੰਬਰ ਨੂੰ ਕਮਿਸ਼ਨ ਸਾਹਮਣੇ ਪੇਸ਼ ਹੋਣ ਦੇ ਆਦੇਸ਼
  • ਪੰਡਿਤਰਾਓ ਧਰੇਨਵਰ ਵੱਲੋਂ ਕੀਤੀ ਗਈ ਸੀ ਸ਼ਿਕਾਇਤ
Last Updated : Sep 16, 2021, 9:20 PM IST

ABOUT THE AUTHOR

...view details