ਪੰਜਾਬ

punjab

By

Published : Dec 22, 2021, 9:19 AM IST

Updated : Dec 22, 2021, 9:31 PM IST

ETV Bharat / bharat

ਦਿੱਲੀ ਵਿਖੇ ਚੱਲ ਰਹੀ ਪੰਜਾਬ ਕਾਂਗਰਸ ਪ੍ਰਚਾਰ ਕਮੇਟੀ ਦੀ ਮੀਟਿੰਗ ਖ਼ਤਮ

ਪੰਜਾਬ ਦੀਆਂ ਖ਼ਬਰਾਂ
ਪੰਜਾਬ ਦੀਆਂ ਖ਼ਬਰਾਂ

18:08 December 22

ਪੰਜਾਬ ਕਾਂਗਰਸ ਸਕਰੀਨਿੰਗ ਕਮੇਟੀ ਦੀ ਮੀਟਿੰਗ 'ਚ ਪਹੁੰਚੇ ਨਵਜੋਤ ਸਿੰਘ ਸਿੱਧੂ

ਪੰਜਾਬ ਕਾਂਗਰਸ ਸਕਰੀਨਿੰਗ ਕਮੇਟੀ ਦੀ ਮੀਟਿੰਗ 'ਚ ਨਵਜੋਤ ਸਿੰਘ ਸਿੱਧੂ, ਅਜੈ ਮਾਕਨ ਅਤੇ ਸੁਨੀਲ ਜਾਖੜ 15 GRG ਪਹੁੰਚੇ, ਇਨ੍ਹਾਂ ਨਾਲ ਹਰੀਸ਼ ਚੌਧਰੀ ਵੀ ਹਾਜ਼ਰ ਸਨ।

17:01 December 22

32 ਕਿਸਾਨ ਜਥੇਬੰਦੀਆਂ ਦੀ ਚੰਡੀਗੜ੍ਹ ਵਿੱਚ ਮੀਟਿੰਗ ਜਾਰੀ

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮਿਲਣ ਤੋਂ ਠੀਕ ਇੱਕ ਦਿਨ ਪਹਿਲਾਂ ਅੱਜ ਚੰਡੀਗੜ੍ਹ ਦੇ ਸੈਕਟਰ 36 ਸਥਿਤ ਕਨਵੈਨਸ਼ਨ ਸੈਂਟਰ ਵਿੱਚ ਕਰਜ਼ਾ ਮੁਆਫ਼ੀ ਅਤੇ ਹੋਰ ਕਈ ਮੰਗਾਂ ਨੂੰ ਲੈ ਕੇ 32 ਕਿਸਾਨ ਜਥੇਬੰਦੀਆਂ ਵੱਲੋਂ ਮੀਟਿੰਗ ਕੀਤੀ ਜਾ ਰਹੀ ਹੈ।

16:53 December 22

ਗੁਰਮੀਤ ਰਾਮ ਰਹੀਮ ਨੂੰ ਹਾਈਕੋਰਟ ਤੋਂ 6 ਜਨਵਰੀ ਤੱਕ ਮਿਲੀ ਰਾਹਤ

  • ਗੁਰਮੀਤ ਰਾਮ ਰਹੀਮ ਨੂੰ ਹਾਈਕੋਰਟ ਤੋਂ 6 ਜਨਵਰੀ ਤੱਕ ਰਾਹਤ ਮਿਲੀ ਹੈ।
  • ਪ੍ਰੋਡਕਸ਼ਨ ਵਾਰੰਟ ਮਾਮਲੇ 'ਚ ਹਾਈਕੋਰਟ ਤੋਂ ਮਿਲੀ ਰਾਹਤ।
  • ਪੰਜਾਬ ਪੁਲਿਸ ਦੀ SIT ਹਿਰਾਸਤ 'ਚ ਲੈ ਕੇ ਪੁੱਛਗਿੱਛ ਕਰਨਾ ਚਾਹੁੰਦੀ ਹੈ।
  • ਪਰ ਰਾਮ ਰਹੀਮ ਦੇ ਵਕੀਲਾਂ ਦਾ ਕਹਿਣਾ ਹੈ ਕਿ ਸਿੱਟ ਸੁਨਾਰੀਆ ਤੋਂ ਜੇਲ੍ਹ ਵਿੱਚ ਦੋ ਵਾਰ ਪੁੱਛਗਿੱਛ ਕੀਤੀ ਜਾ ਚੁੱਕੀ ਹੈ।
  • ਅਦਾਲਤ ਨੇ ਕਿਹਾ ਕਿ ਜੇਕਰ ਪੁਲਿਸ ਪੁੱਛਗਿੱਛ ਲਈ ਰਿਮਾਂਡ ਲੈਣਾ ਚਾਹੁੰਦੀ ਹੈ ਤਾਂ ਰਾਮ ਰਹੀਮ ਨੂੰ ਵੀ ਆਪਣੀ ਕਾਨੂੰਨੀ ਪ੍ਰਕਿਰਿਆ ਅਪਣਾਉਣ ਲਈ ਸਮਾਂ ਦੇਣਾ ਚਾਹੀਦਾ ਹੈ।

16:25 December 22

ਪੰਜਾਬ ਕਾਂਗਰਸ ਪ੍ਰਚਾਰ ਕਮੇਟੀ ਦੀ ਮੀਟਿੰਗ ਜਾਰੀ

ਪੰਜਾਬ ਕਾਂਗਰਸ ਕਮੇਟੀ ਦੀ ਮੀਟਿੰਗ ਵਿੱਚ ਜਲੰਧਰ ਦੇ ਸੰਸਦ ਚੌਧਰੀ ਸੰਤੋਖ, ਜਸਵੀਰ ਸਿੰਘ ਗਿੱਲ ਡਿੰਪਾ, ਸਾਂਸਦ ਡਾ. ਅਮਰ ਸਿੰਘ , ਸਾਂਸਦ ਰਵਨੀਤ ਸਿੰਘ ਬਿੱਟੂ, ਸੁਨੀਲ ਜਾਖੜ ਸ਼ਮਸ਼ੇਰ ਸਿੰਘ ਦੁਲੋ, ਗੁਰਜੀਤ ਸਿੰਘ ਔਜਲਾ, ਹਰੀਸ਼ ਚੌਧਰੀ, ਵਿਧਾਇਕ ਰਮਿੰਦਰ ਅਮਲਾ, ਮਨੀਸ਼ ਤਿਵਾਰੀ, ਪਰਗਟ ਸਿੰਘ, ਗੁਰਕੀਰਤ ਸਿੰਘ ਕੋਟਲੀ ਸ਼ਾਮਿਲ ਹੋਏ।

16:18 December 22

24 ਨੂੰ ਸ਼੍ਰੋਮਣੀ ਅਕਾਲੀ ਦਲ SSP ਹੈੱਡਕੁਆਰਟਰ ਅੱਗੇ ਕਰੇਗਾ ਪ੍ਰਦਰਸ਼ਨ: ਬੰਟੀ ਰੁਮਾਣਾ

  • ਹਾਈਕੋਰਟ ਨੇ ਕਿਹਾ ਕਿ ਸਰਕਾਰ ਨੂੰ ਉੱਚ ਪੱਧਰੀ ਕਮੇਟੀ ਗਠਿਤ ਕਰਨ ਦੇ ਆਦੇਸ਼ ਦਿੱਤੇ ਗਏ ਸਨ, ਤਾਂ ਫਿਰ ਉਸ ਰਿਪੋਰਟ ਨੂੰ ਐਫਆਈਆਰ ਵਿੱਚ ਸ਼ਾਮਿਲ ਕਿਉਂ ਨਹੀਂ ਕੀਤਾ ਗਿਆ?
  • ਪੰਜਾਬ ਸਰਕਾਰ ਨੇ ਸਾਰੇ ਨਿਯਮਾਂ ਨੂੰ ਛਿੱਕੇ ਟੰਗ ਕੇ ਮਜੀਠੀਆ ਖਿਲਾਫ ਕੇਸ ਦਰਜ ਕੀਤਾ ਹੈ।
  • ਸ਼੍ਰੋਮਣੀ ਅਕਾਲੀ ਦਲ ਬੰਟੀ ਰੁਮਾਣਾ ਦਾ ਬਿਆਨ
  • 24 ਨੂੰ ਸ਼੍ਰੋਮਣੀ ਅਕਾਲੀ ਦਲ ਐੱਸਐੱਸਪੀ ਹੈੱਡਕੁਆਰਟਰ ਅੱਗੇ ਪ੍ਰਦਰਸ਼ਨ ਕਰੇਗਾ।
  • ਪੰਜਾਬ ਦੇ ਡੀਜੀਪੀ ਨੂੰ ਵੀ ਨਿਯਮਾਂ ਦੀਆਂ ਧੱਜੀਆਂ ਉਡਾ ਕੇ ਜੇਲ੍ਹ ਵਿੱਚ ਡੱਕ ਦਿੱਤਾ ਗਿਆ ਤਾਂ ਜੋ ਮਜੀਠੀਆ ਖ਼ਿਲਾਫ਼ ਕੇਸ ਦਰਜ ਕੀਤਾ ਜਾ ਸਕੇ।
  • ਪੰਜਾਬ ਦੇ ਡੀਜੀਪੀ ਨੂੰ ਵੀ ਨਿਯਮਾਂ ਦੀਆਂ ਧੱਜੀਆਂ ਉਡਾ ਕੇ ਜੇਲ੍ਹ ਵਿੱਚ ਡੱਕ ਦਿੱਤਾ ਗਿਆ ਤਾਂ ਜੋ ਮਜੀਠੀਆ ਖ਼ਿਲਾਫ਼ ਕੇਸ ਦਰਜ ਕੀਤਾ ਜਾ ਸਕੇ।

16:15 December 22

ਹਰਪ੍ਰੀਤ ਸਿੰਘ ਸਿੱਧੂ ਦੀ ਰਿਪੋਰਟ ਦੇ ਆਧਾਰ 'ਤੇ FIR ਹੋਈ ਦਰਜ

  • ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬੰਟੀ ਰੁਮਾਣਾ ਨੇ ਕਿਹਾ ਕਿ ਪੰਜਾਬ ਦੀ ਮੌਜੂਦਾ ਸਰਕਾਰ ਨੇ ਨਿਯਮਾਂ ਨੂੰ ਛਿੱਕੇ ਟੰਗ ਕੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਕੇਸ ਦਰਜ ਕੀਤਾ ਹੈ।
  • ਬਿਕਰਮ ਸਿੰਘ ਮਜੀਠੀਆ ਖਿਲਾਫ 2004 ਦਾ ਮਾਮਲਾ ਦਰਜ।
  • ਵਿਧਾਨ ਸਭਾ ਚੋਣਾਂ ਨੇੜੇ ਹੋਣ ਕਾਰਨ ਕੇਸ ਦਰਜ ਕੀਤਾ ਗਿਆ ਹੈ।
  • ਅਧਿਕਾਰੀਆਂ 'ਤੇ ਦਬਾਅ ਬਣਾਇਆ ਜਾ ਰਿਹਾ ਹੈ, ਇਸੇ ਕਾਰਨ ਡੀਜੀਪੀ ਨੂੰ ਵੀ ਬਦਲ ਦਿੱਤਾ ਗਿਆ ਹੈ।
  • ਮਜੀਠੀਆ ਖ਼ਿਲਾਫ਼ ਕੇਸ ਦਰਜ ਕਰਨ ਲਈ ਤਿੰਨ ਡਾਇਰੈਕਟਰ ਬਿਊਰੋ ਆਫ਼ ਇਨਵੈਸਟੀਗੇਸ਼ਨ ਨੂੰ ਬਦਲ ਦਿੱਤਾ ਗਿਆ।
  • ਇਹ ਮਾਮਲਾ ਸਾਲ 20014 ਵਿੱਚ ਬਨੂੜ ਥਾਣੇ ਵਿੱਚ ਉਠਾਇਆ ਗਿਆ ਸੀ, ਜਿਸ ਸਬੰਧੀ ਮੋਹਾਲੀ ਵਿੱਚ ਕੇਸ ਦਰਜ ਕੀਤਾ ਗਿਆ ਸੀ।
  • ਹਰਪ੍ਰੀਤ ਸਿੱਧੂ ਦੀ ਰਿਪੋਰਟ ਦੇ ਆਧਾਰ 'ਤੇ ਐਫਆਈਆਰ ਦਰਜ ਕੀਤੀ ਗਈ ਹੈ।
  • ਆਪਣੀ ਰਿਪੋਰਟ ਵਿੱਚ ਹਰਪ੍ਰੀਤ ਸਿੱਧੂ ਨੇ ਕਿਹਾ ਹੈ ਕਿ ਮਜੀਠੀਆ ਪਰਿਵਾਰ ਨਾਲ ਉਸ ਦਾ ਪਰਿਵਾਰਕ ਰਿਸ਼ਤਾ ਹੈ ਪਰ 14 ਸਾਲਾਂ ਤੋਂ ਮਜੀਠੀਆ ਪਰਿਵਾਰ ਨਾਲ ਉਸ ਦਾ ਸੰਪਰਕ ਬੰਦ ਹੈ।
  • ਰਿਪੋਰਟ ਵਿੱਚ ਹਰਪ੍ਰੀਤ ਸਿੱਧੂ ਨੇ ਕਿਹਾ ਹੈ ਕਿ ਮੈਂ ਜਾਂਚ ਨਹੀਂ ਕੀਤੀ, ਪਰ ਇਹ ਮੇਰੀ ਰਾਏ ਹੈ।
  • ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬੰਟੀ ਰੁਮਾਣਾ ਨੇ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਅਦਾਲਤ ਦੀ ਇਜਾਜ਼ਤ ਤੋਂ ਬਿਨ੍ਹਾਂ ਮੁੜ ਜਾਂਚ ਕਰਨ ਲਈ ਕੇਸ ਦਰਜ ਕੀਤਾ ਗਿਆ ਸੀ।

14:19 December 22

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਵੱਲੋਂ ਬੁਲਾਈ ਗਈ ਪ੍ਰੈੱਸ ਕਾਨਫਰੰਸ

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਵੱਲੋਂ ਬੁਲਾਈ ਗਈ ਪ੍ਰੈੱਸ ਕਾਨਫਰੰਸ

ਬਿਕਰਮ ਸਿੰਘ ਮਜੀਠੀਆ ਪਾਰਟੀ ਦਫਤਰ ਚੰਡੀਗੜ੍ਹ ਵਿਖੇ ਬਾਅਦ ਦੁਪਹਿਰ 3 ਵਜੇ ਪ੍ਰੈਸ ਕਾਨਫਰੰਸ ਕਰਨਗੇ

ਬਿਕਰਮ ਸਿੰਘ ਮਜੀਠੀਆ ਖਿਲਾਫ ਬੀਤੇ ਦਿਨੀਂ ਮੋਹਾਲੀ 'ਚ ਡਰੱਗ ਮਾਮਲੇ 'ਚ ਮਾਮਲਾ ਦਰਜ ਹੋਇਆ ਸੀ

ਫਿਲਹਾਲ ਬਿਕਰਮ ਸਿੰਘ ਮਜੀਠੀਆ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੈ

ਐਸਆਈਟੀ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ

14:12 December 22

ਪੰਜਾਬ ਸਰਕਾਰ ਵੱਲੋਂ 4 ਆਈਏਐਸ ਅਧਿਕਾਰੀਆਂ ਦੇ ਤਬਾਦਲੇ

ਪੰਜਾਬ ਸਰਕਾਰ ਨੇ ਅੱਜ ਮੁੜ ਤੁਰੰਤ ਪ੍ਰਭਾਵ ਨਾਲ ਚਾਰ ਆਈਏਐਸ ਅਧਿਕਾਰੀਆਂ ਦੇ ਕੀਤੇ ਤਬਾਦਲੇ

ਇਨ੍ਹਾਂ ਵਿੱਚ 1993 ਦੇ ਆਈਏਐਸ ਬੈਚ ਦੇ ਅਨੁਰਾਗ ਤਿਵਾਰੀ, 1995 ਦੇ ਆਈਏਐਸ ਬੈਚ ਦੇ ਦਿਲੀਪ ਕੁਮਾਰ, 1996 ਬੈਚ ਦੇ ਰਾਜ ਕਮਲ ਚੌਧਰੀ ਅਤੇ 1998 ਬੈਚ ਦੇ ਵਿਕਾਸ ਗਰਗ ਸ਼ਾਮਲ

13:48 December 22

ਭਾਜਪਾ ਆਗੂ ਤਰੁਣ ਚੁੱਘ ਨੇ ਨਵਜੋਤ ਸਿੱਧੂ ’ਤੇ ਸਾਧੇ ਨਿਸ਼ਾਨੇ

ਭਾਜਪਾ ਆਗੂ ਤਰੁਣ ਚੁੱਘ ਨੇ ਨਵਜੋਤ ਸਿੱਧੂ ’ਤੇ ਸਾਧੇ ਨਿਸ਼ਾਨੇ

ਕਿਹਾ- ਪਾਕਿਸਤਾਨ 'ਚ ਹਿੰਦੂ ਮੰਦਰਾਂ ਨੂੰ ਢਾਹੁਣ ਦੀਆਂ ਘਟਨਾਵਾਂ 'ਤੇ ਸਿੱਧੂ ਚੁੱਪ ਕਿਉਂ?

ਕੀ ਇਮਰਾਨ ਖਾਨ ਨੂੰ ਚੁੱਪੀ ਤੋਂ ਬਚਾ ਰਹੇ ਹਨ ਸਿੱਧੂ ?

13:43 December 22

ਨਵਜੋਤ ਸਿੰਘ ਸਿੱਧੂ ਨੇ ਕੇਜਰੀਵਾਲ ’ਤੇ ਸਾਧਿਆ ਨਿਸ਼ਾਨਾ

ਨਵਜੋਤ ਸਿੰਘ ਸਿੱਧੂ ਨੇ ਕੇਜਰੀਵਾਲ ’ਤੇ ਸਾਧਿਆ ਨਿਸ਼ਾਨਾ

ਕਿਹਾ- ਪਹਿਲਾਂ ਕੇਜਰੀਵਾਲ ਨੇ ਮਜੀਠੀਆ ਨੂੰ "ਮਾਫ ਕਰਨਾ ਸਰ" ਕਿਹਾ ਹੁਣ ਉਹ ਅਕਾਲੀ ਵਿਧਾਇਕ ਦੀਪ ਮਲਹੋਤਰਾ ਨਾਲ ਮਿਲ ਕੇ ਦਿੱਲੀ ਵਿੱਚ ਸ਼ਰਾਬ ਮਾਫੀਆ ਚਲਾ ਰਹੇ ਹਨ

ਕੇਜਰੀਵਾਲ ਬਾਦਲ ਦੀਆਂ ਬੱਸਾਂ ਨੂੰ ਦਿੱਲੀ ਏਅਰਪੋਰਟ ਤੱਕ ਜਾਣ ਦਿੰਦੇ ਹਨ, ਪੀਆਰਟੀਸੀ ਦੀਆਂ ਬੱਸਾਂ ਨਹੀਂ: ਸਿੱਧੂ

'ਆਪ' 75-25 ਪ੍ਰਣਾਲੀ ਦਾ ਸਮਰਥਨ ਕਰਦੀ ਹੈ, ਇਸ ਲਈ ਉਹ ਕਹਿ ਰਹੇ ਹਨ ED ਅਤੇ STF ਦੀ ਰਿਪੋਰਟ 'ਤੇ ਅਧਾਰਤ FIR ਇੱਕ ਸਟੰਟ ਹੈ’

13:32 December 22

ਸ੍ਰੀ ਮੁਕਤਸਰ ਸਾਹਿਬ ਦੇ ਨਜ਼ਦੀਕੀ ਪਿੰਡ ਦੋਦਾ ਵਿੱਚ ਮੁੱਖ ਮੰਤਰੀ ਚੰਨੀ ਦਾ ਵਿਰੋਧ

ਸ੍ਰੀ ਮੁਕਤਸਰ ਸਾਹਿਬ ਦੇ ਨਜ਼ਦੀਕੀ ਪਿੰਡ ਦੋਦਾ ਵਿੱਚ ਮੁੱਖ ਮੰਤਰੀ ਚੰਨੀ ਦਾ ਵਿਰੋਧ

ਖੇਤ ਮਜ਼ਦੂਰ ਯੂਨੀਅਨ ਅਤੇ ਵੱਖ-ਵੱਖ ਜਥੇਬੰਦੀਆਂ ਵੱਲੋਂ ਕੀਤੀ ਗਈ ਨਾਅਰੇਬਾਜ਼ੀ

ਪ੍ਰਦਰਸ਼ਨਕਾਰੀਆਂ ਦੀ ਪੁਲਿਸ ਨਾਲ ਹੋਈ ਧੱਕਾ ਮੁੱਕੀ

ਪਿੰਡ ਦੋਦਾ ਵਿਖੇ ਪਹੁੰਚ ਰਹੇ ਹਨ ਚੰਨੀ

12:02 December 22

ਜਲੰਧਰ ’ਚ ਲੁਟੇਰਿਆਂ ਨੇ ਲੁਟਿਆ ਬੈਂਕ

ਜਲੰਧਰ ਦੇ ਗ੍ਰੀਨ ਮੋਡਲ ਟਾਊਨ ਇਲਾਕੇ ਵਿਖੇ ਲੁਟੇਰਿਆਂ ਨੇ ਲੁਟਿਆ ਬੈਂਕ

ਲੁਟੇਰੇ ਬੈਂਕ ਦੇ ਕੈਸ਼ੀਅਰ ਕੋਲੋਂ 16 ਲੱਖ ਰੁਪਏ ਲੁੱਟ ਕੇ ਫਰਾਰ

ਜਾਂਦੇ-ਜਾਂਦੇ ਡੀ ਵੀ ਆਰ ਵੀ ਲੈ ਗਏ ਲੁਟੇਰੇ

ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ

11:59 December 22

ਆਂਧਰਾ ਪ੍ਰਦੇਸ਼ ਵਿੱਚ ਦੂਜਾ ਓਮੀਕਰੋਨ ਦਾ ਮਾਮਲਾ ਆਇਆ ਸਾਹਮਣੇ

ਆਂਧਰਾ ਪ੍ਰਦੇਸ਼ ਵਿੱਚ ਦੂਜਾ ਓਮੀਕਰੋਨ ਦਾ ਮਾਮਲਾ ਆਇਆ ਸਾਹਮਣੇ

ਇੱਕ 39 ਸਾਲਾ ਔਰਤ ਪਾਈ ਗਈ ਓਮੀਕਰੋਨ ਪਾਜ਼ੀਟਿਵ

ਕੀਨੀਆ ਤੋਂ ਚੇਨਈ, ਫਿਰ ਤਿਰੂਪਤੀ ਗਈ ਸੀ ਔਰਤ

ਸੂਬਾ ਸਰਕਾਰ ਨੇ ਦਿੱਤੀ ਜਾਣਕਾਰੀ

11:29 December 22

ਅੱਜ ਰਾਤ ਤੋਂ ਸਿੰਗਾਪੁਰ ਲਈ ਜਹਾਜ਼ ਦੀ ਨਹੀਂ ਹੋਵੇਗੀ ਬੁਕਿੰਗ

ਅੱਜ ਰਾਤ ਤੋਂ ਸਿੰਗਾਪੁਰ ਲਈ ਜਹਾਜ਼ ਦੀ ਨਹੀਂ ਹੋਵੇਗੀ ਬੁਕਿੰਗ

ਏਅਰਲਾਈਨ ਦਾ ਦਿੱਤਾ ਬਿਆਨ

ਕਿਹਾ- 23 ਦਸੰਬਰ 2021 ਤੋਂ 20 ਜਨਵਰੀ 2022 ਤਕ ਸਿੰਗਾਪੁਰ ਲਈ ਸਾਰੀਆਂ ਵੈਕਸੀਨੇਟਿਡ ਟ੍ਰੈਵਲ ਲੇਨ (VTL) ਉਡਾਣਾਂ ਲਈ ਨਵੀਂ ਬੁਕਿੰਗ ਨੂੰ ਨਹੀਂ ਕੀਤਾ ਜਾਵੇਗਾ ਸਵੀਕਾਰ

09:54 December 22

ਕੇਜਰੀਵਾਲ ਨੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਕੀਤਾ ਕੋਟਿ-ਕੋਟਿ ਪ੍ਰਣਾਮ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਪ੍ਰਣਾਮ ਕਰਦੇ ਹੋਏ ਲਿਖਿਆ ‘ਦਸਮੇਸ਼ ਪਿਤਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ ਅਤੇ ਚਮਕੌਰ ਸਾਹਿਬ ਦੇ ਸਮੂਹ ਸ਼ਹੀਦਾਂ ਦੇ ਸ਼ਹੀਦੀ ਦਿਹਾੜੇ ਮੌਕੇ, ਉਨ੍ਹਾਂ ਦੇ ਜਜ਼ਬੇ ਅਤੇ ਅਦੁੱਤੀ ਸ਼ਹਾਦਤ ਨੂੰ ਕੋਟਿ-ਕੋਟਿ ਪ੍ਰਣਾਮ।

09:22 December 22

ਗੜ੍ਹਸ਼ੰਕਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਦੇਰ ਰਾਤ ਹੋਇਆ ਹਮਲਾ

ਗੜ੍ਹਸ਼ੰਕਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਦੇਰ ਰਾਤ ਹੋਇਆ ਹਮਲਾ

ਬੀਤੀ ਦੇਰ ਰਾਤ ਗੜ੍ਹਸ਼ੰਕਰ ਬੰਗਾ ਰੋਡ 'ਤੇ ਸਥਿਤ ਨਿਰੰਕਾਰੀ ਭਵਨ ਨੇੜੇ ਘਰ ਨੂੰ ਆ ਰਹੇ ਸਨ ਵਿਧਾਇਕ

ਵਿਧਾਇਕ 'ਤੇ ਕੁਝ ਅਣਪਛਾਤੇ 4 ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ

ਹਮਲੇ ਦੌਰਾਨ ਡਰਾਈਵਰ ਸਾਈਡ ਦੇ ਟੁੱਟੇ ਸ਼ੀਸ਼ੇ

ਪੁਲਿਸ ਥਾਣਾ ਗੜ੍ਹਸ਼ੰਕਰ ਨੇ ਮਾਮਲਾ ਦਰਜ ਕਰ ਲਿਆ ਹੈ

09:20 December 22

ਗੁਰਮੀਤ ਰਾਮ ਰਹੀਮ ਦਾ ਪ੍ਰੋਡਕਸ਼ਨ ਵਾਰੰਟ ਮਾਮਲਾ: ਹਾਈਕੋਰਟ ‘ਚ ਅੱਜ ਹੋਵੇਗੀ ਸੁਣਵਾਈ

ਗੁਰਮੀਤ ਰਾਮ ਰਹੀਮ ਦਾ ਪ੍ਰੋਡਕਸ਼ਨ ਵਾਰੰਟ ਮਾਮਲਾ

ਪੰਜਾਬ ਹਰਿਆਣਾ ਹਾਈਕੋਰਟ ਵਿੱਚ ਅੱਜ ਹੋਵੇਗੀ ਸੁਣਵਾਈ

ਪਿਛਲੀ ਸੁਣਵਾਈ ਦੌਰਾਨ ਪੰਜਾਬ ਸਰਕਾਰ ਨੇ ਜਵਾਬ ਦਾਖ਼ਲ ਕੀਤਾ ਸੀ

SIT ਰਾਮ ਰਹੀਮ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਕਰਨਾ ਚਾਹੁੰਦੀ ਹੈ ਪੰਜਾਬ ਸਰਕਾਰ

ਇਸ ਤੋਂ ਇਲਾਵਾ ਰਾਮ ਰਹੀਮ ਦੀ ਜ਼ਮਾਨਤ ਅਰਜ਼ੀ 'ਤੇ ਵੀ ਫੈਸਲਾ ਲਿਆ ਜਾਵੇਗਾ

ਐਫ.ਆਈ.ਆਰ. ਰਾਮ ਰਹੀਮ ਨੇ 63 ਨੰਬਰ 'ਚ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਹੈ

ਇਸ ਐਫ.ਆਈ.ਆਰ. ਮਾਮਲੇ 'ਚ ਰਾਮ ਰਹੀਮ ਨੂੰ ਦੋਸ਼ੀ ਬਣਾਇਆ ਗਿਆ ਹੈ

06:24 December 22

ਪੰਜਾਬ ਡਰੱਗ ਮਾਮਲਾ: ਪਹਿਲਵਾਨ ਜਗਦੀਸ਼ ਭੋਲਾ ਦੀ ਜ਼ਮਾਨਤ ਪਟੀਸ਼ਨ 'ਤੇ ਫੈਸਲਾ ਸੁਰੱਖਿਅਤ

ਪੰਜਾਬ ਡਰੱਗ ਮਾਮਲਾ: ਪਹਿਲਵਾਨ ਜਗਦੀਸ਼ ਭੋਲਾ ਦੀ ਜ਼ਮਾਨਤ ਪਟੀਸ਼ਨ 'ਤੇ ਫੈਸਲਾ ਸੁਰੱਖਿਅਤ

ਭੋਲਾ ਨੇ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਜ਼ਮਾਨਤ ਪਟੀਸ਼ਨ ਕੀਤੀ ਹੈ ਦਾਇਰ

ਈਡੀ ਨੇ ਜ਼ਮਾਨਤ ਦਾ ਕੀਤਾ ਵਿਰੋਧ

ਭੋਲਾ ਈਡੀ ਮਾਮਲੇ ਵਿੱਚ 6 ਸਾਲ ਤੋਂ ਜੇਲ੍ਹ ਵਿੱਚ ਬੰਦ

ਭੋਲਾ ਨੂੰ ਐੱਨ.ਡੀ.ਪੀ.ਐੱਸ ਦੇ ਤਿੰਨ ਵੱਖ-ਵੱਖ ਮਾਮਲਿਆਂ 'ਚ ਹੋ ਚੁੱਕੀ ਹੈ ਸਜ਼ਾ

ਜੇਕਰ ਈਡੀ ਮਾਮਲੇ 'ਚ ਜ਼ਮਾਨਤ ਹੋ ਜਾਂਦੀ ਹੈ ਤਾਂ ਵੀ ਭੋਲਾ ਨੂੰ ਜੇਲ੍ਹ 'ਚ ਹੀ ਰਹਿਣਾ ਪਵੇਗਾ

ਜ਼ਮਾਨਤ 'ਤੇ ਇਕ-ਦੋ ਦਿਨਾਂ 'ਚ ਫੈਸਲਾ ਆ ਸਕਦਾ ਹੈ

Last Updated : Dec 22, 2021, 9:31 PM IST

ABOUT THE AUTHOR

...view details