ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਜੀ ਨੇ ਅੱਜ ਸ਼ਾਮ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਨਾਲ ਲਗਭਗ ਸਵਾ ਘੰਟਾ ਲੰਬੀ ਮੁਲਾਕਾਤ ਕੀਤੀ। ਇਸ ਮੌਕੇ ਜਿੱਥੇ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਸਮਾਜਿਕ ਮੁੱਦਿਆਂ ਤੇ ਸੇਧ ਲਈ ਉੱਥੇ ਹੀ ਉਨ੍ਹਾਂ ਨਾਲ ਪੰਜਾਬ ਮਾਡਲ 'ਤੇ ਵੀ ਚਰਚਾ ਕੀਤੀ।
ਨਵਜੋਤ ਸਿੰਘ ਸਿੱਧੂ ਨੇ ਡੇਰਾ ਬਿਆਸ ਦੇ ਮੁਖੀ ਨਾਲ ਕੀਤੀ ਮੁਲਾਕਾਤ
20:06 December 21
ਨਵਜੋਤ ਸਿੰਘ ਸਿੱਧੂ ਨੇ ਡੇਰਾ ਬਿਆਸ ਦੇ ਮੁਖੀ ਨਾਲ ਕੀਤੀ ਮੁਲਾਕਾਤ
19:12 December 21
ਬਹਿਬਲਕਲਾਂ ਗੋਲੀਕਾਂਡ ਮਾਮਲਾ: 24 ਦਸੰਬਰ ਨੂੰ ਹੋਵੇਗੀ ਅਗਲੀ ਸੁਣਵਾਈ
- ਬਹਿਬਲਕਲਾਂ ਗੋਲੀਕਾਂਡ ਮਾਮਲੇ ਵਿਚ ਫਰੀਦਕੋਟ ਅਦਾਲਤ ਵਿਚ ਹੋਈ ਸੁਣਵਾਈ,
- ਮੁਅੱਤਲ IG ਪਰਮਰਾਜ ਸਿੰਘ ਉਮਰਾਨੰਗਲ,
- ਸਾਬਕਾ SSP ਚਰਨਜੀਤ ਸ਼ਰਮਾਂ ਅਤੇ SP ਬਿਕਰਮਜੀਤ ਸਿੰਘ ਸਮੇਤ ਸਾਰੇ ਨਾਮਜਦ ਹੋਏ ਅਦਾਲਤ ਵਿਚ ਪੇਸ਼,
ਅਗਲੀ ਸੁਣਵਾਈ 24 ਦਸੰਬਰ ਨੂੰ ਹੋਵੇਗੀ। ਮਾਨਯੋਗ ਅਦਾਲਤ ਵਿਚ ਕੋਈ ਬਹੁਤੀ ਕਾਰਵਾਈ ਨਹੀਂ ਹੋ ਸਕੀ।
16:38 December 21
ਕਿਡਨੀ ਸਕੈਂਡਲ 'ਚ ਆਇਆ ਵੱਡਾ ਫੈਸਲਾ, 2 ਡਾਕਟਰਾਂ ਨੂੰ ਸੁਣਾਈ ਗਈ ਸਜਾ
- ਕੁੰਵਰ ਵਿਜੇ ਪ੍ਰਤਾਪ ਨੇ ਕਿਡਨੀ ਸਕੈਂਡਲ ਦਾ ਖੁਲਾਸਾ ਕੀਤਾ ਸੀ।
- ਕਈ ਡਾਕਟਰਾਂ ਦੀ ਮੌਤ ਹੋ ਚੁੱਕੀ ਹੈ।
- ਕਿਡਨੀ ਸਕੈਂਡਲ 'ਚ ਆਇਆ ਵੱਡਾ ਫੈਸਲਾ।
- ਡਾਕਟਰ ਭੂਸ਼ਨ ਅਗਰਵਾਲ ਅਤੇ ਭੁਪਿੰਦਰ ਸਿੰਘ ਨੂੰ ਦਸ-ਦਸ ਸਾਲ ਦੀ ਸਜ਼ਾ ਸੁਣਾਈ ਗਈ ਹੈ।
- 19 ਸਾਲ ਪੁਰਾਣਾ ਮਾਮਲਾ।
16:22 December 21
ਮਜੀਠੀਆ ਮਾਮਲੇ 'ਤੇ ਸੁਖਜਿੰਦਰ ਰੰਧਾਵਾ ਦਾ ਬਿਆਨ: ਕੋਈ ਸਿਆਸੀ ਬਦਲਾਖੋਰੀ ਨਹੀਂ
ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅਕਾਲੀ ਦਲ ਦੇ ਵਿਧਾਇਕ ਬਿਕਰਮ ਮਜੀਠੀਆ ਵਿਰੁੱਧ ਡਰੱਗ ਮਾਮਲੇ ਵਿੱਚ ਦਰਜ ਐਫ.ਆਈ.ਆਰ. 'ਤੇ ਕਿਹਾ ਕਿ ਇਹ ਕਾਨੂੰਨ ਮੁਤਾਬਕ ਹੋਇਆ ਹੈ ਅਤੇ ਕਿਸੇ ਵੀ ਮੰਤਰੀ ਦਾ ਇਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਇਸ ਵਿੱਚ ਕੋਈ ਸਿਆਸੀ ਬਦਲਾਖੋਰੀ ਨਹੀਂ ਹੈ। ਅਦਾਲਤ ਵੀ ਸਰਕਾਰ ਤੋਂ ਉੱਪਰ ਹੈ ਇਸ ਲਈ ਅਸੀਂ ਕਾਨੂੰਨ ਅਨੁਸਾਰ ਕੰਮ ਕਰ ਰਹੇ ਹਾਂ।
15:59 December 21
ਨਵਜੋਤ ਸਿੱਧੂ ਨੇ ਚਰਨਜੀਤ ਚੰਨੀ ਨੂੰ ਲਿਖੀ ਚਿੱਠੀ
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀਕਾਂਡ ਦੇ ਪੀੜਤਾਂ ਨੂੰ ਨੌਕਰੀਆਂ ਦਿੱਤੀਆਂ ਜਾਣ।
15:08 December 21
ਮਜੀਠੀਆ ਖਿਲਾਫ ਸਿਆਸੀ ਬਦਲਾਖੋਰੀ ਤਹਿਤ ਦਰਜ ਕੀਤਾ ਗਿਆ ਮਾਮਲਾ: ਚੰਦੂਮਾਜਰਾ
- ਮਜੀਠੀਆ 'ਤੇ ਐਫਆਈਆਰ ਮਾਮਲੇ 'ਤੇ ਅਕਾਲੀ ਦਲ ਦੀ ਪ੍ਰੈੱਸ ਕਾਨਫਰੰਸ ਕੀਤੀ ਨੇ ਜਿਸ ਵਿੱਚ ਪ੍ਰੇਮ ਸਿੰਘ ਚੰਦੂਮਾਜਰਾ ਦੀ ਮਾਜਰਾ ਦਲਜੀਤ ਸਿੰਘ ਚੀਮਾ ਅਤੇ ਮਹੇਸ਼ ਇੰਦਰ ਗਰੇਵਾਲ ਵੀ ਸ਼ਾਮਿਲ ਹੋਏ।
- ਚੰਦੂਮਾਜਰਾ ਨੇ ਕਿਹਾ ਕਿ ਇਸ ਸਰਕਾਰ ਵੱਲੋਂ ਚੁੱਕੇ ਗਏ ਕਦਮ ਦੇ ਨਤੀਜੇ ਭੁਗਤਣ ਲਈ ਤਿਆਰ ਰਹੋ।
- ਵਿਕਰਮਜੀਤ ਸਿੰਘ ਮਜੀਠੀਆ ਖਿਲਾਫ ਸਿਆਸੀ ਬਦਲਾਖੋਰੀ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
- ਚੰਦੂਮਾਜਰਾ ਨੇ ਕਿਹਾ ਕਿ ਸ਼ਾਇਦ ਮੁੱਖ ਮੰਤਰੀ ਦਾ ਵੀ ਦਿਲ ਨਹੀਂ ਮੰਨ ਰਿਹਾ।
- ਮੁੱਖ ਮੰਤਰੀ ਕਾਨੂੰਨ ਦਾ ਰਖਵਾਲਾ ਹੁੰਦਾ ਹੈ।
- ਅਸੀਂ ਇਸ ਸੂਬੇ ਦੀ ਭਾਈਚਾਰਕ ਸਾਂਝ ਲਈ ਕੁਰਬਾਨੀਆਂ ਦਿੱਤੀਆਂ ਹਨ।
- ਮਹੇਸ਼ਇੰਦਰ ਗਰੇਵਾਲ ਨੇ ਕਿਹਾ ਕਿ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
- ਐਫਆਈਆਰ ਵਿੱਚ 2004 ਦੀ ਘਟਨਾ ਦੱਸੀ ਗਈ ਹੈ।
- ਐਸਐਸਪੀ ਪਟਿਆਲਾ ਨੇ ਜਾਣ ਤੋਂ ਪਹਿਲਾਂ 3 ਪੰਨਿਆਂ ਦਾ ਪੱਤਰ ਲਿਖਿਆ ਕਿ ਹਾਈ ਕੋਰਟ ਇਸ ਦੀ ਨਿਗਰਾਨੀ ਕਰ ਰਹੀ ਹੈ, ਐਫਆਈਆਰ ਦਰਜ ਨਹੀਂ ਹੋ ਸਕਦੀ।
- ਇਹ ਸ਼੍ਰੋਮਣੀ ਅਕਾਲੀ ਦਲ 'ਤੇ ਹਮਲਾ ਹੈ, ਵਿਕਰਮਜੀਤ ਮਜੀਠੀਆ 'ਤੇ ਨਹੀਂ।
14:27 December 21
ਬਿਕਰਮ ਮਜੀਠੀਆ ’ਤੇ ਮਾਮਲਾ ਦਰਜ: ਚੰਦੂਮਾਜਰਾ ਨੇ ਕਿਹਾ- ਨਤੀਜੇ ਭੁਗਤਣ ਲਈ ਤਿਆਰ ਰਹੋ
ਚੰਦੂਮਾਜਰਾ ਨੇ ਕਿਹਾ ਕਿ ਸਰਕਾਰ ਵੱਲੋਂ ਚੁੱਕੇ ਗਏ ਕਦਮ ਦਾ ਨਤੀਜੇ ਭੁਗਤਣ ਲਈ ਤਿਆਰ ਰਹੋ
ਬਿਕਰਮ ਮਜੀਠੀਆ ਖਿਲਾਫ ਸਿਆਸੀ ਬਦਲਾਖੋਰੀ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ: ਚੰਦੂਮਾਜਰਾ
ਅਸੀਂ ਇਸ ਸੂਬੇ ਦੀ ਭਾਈਚਾਰਕ ਸਾਂਝ ਲਈ ਕੁਰਬਾਨੀਆਂ ਦਿੱਤੀਆਂ ਹਨ: ਚੰਦੂਮਾਜਰਾ
13:23 December 21
ਅੰਮ੍ਰਿਤਸਰ ’ਚ ਨਵਜੋਤ ਸਿੰਘ ਸਿੱਧੂ ਤੇ ਉਨ੍ਹਾਂ ਦੀ ਪਤਨੀ ਖ਼ਿਲਾਫ਼ ਰੋਸ ਮਾਰਚ
ਅੰਮ੍ਰਿਤਸਰ ’ਚ ਨਵਜੋਤ ਸਿੰਘ ਸਿੱਧੂ ਤੇ ਉਨ੍ਹਾਂ ਦੀ ਪਤਨੀ ਖ਼ਿਲਾਫ਼ ਰੋਸ ਮਾਰਚ
ਅਕਾਲੀ ਦਲ ਵੱਲੋਂ ਕੱਢਿਆ ਜਾ ਰਿਹਾ ਰੋਸ ਮਾਰਚ
ਕਿਹਾ-ਕਿ ਨਵਜੋਤ ਸਿੱਧੂ ਇਲਾਕੇ 'ਚ ਪੰਜ ਸਾਲ ਨਹੀਂ ਆਇਆ, ਹੁਣ ਚੋਣਾਂ ਸਮੇਂ ਉਨ੍ਹਾਂ ਨੂੰ ਆਪਣਾ ਵਿਧਾਨ ਸਭਾ ਖੇਤਰ ਯਾਦ ਆ ਗਿਆ ਹੈ।
12:55 December 21
ਭਾਜਪਾ ਵਿੱਚ ਸ਼ਾਮਲ ਹੋਣਗੇ ਸਾਬਕਾ ਖੇਡ ਮੰਤਰੀ ਰਾਣਾ ਗੁਰਮੀਤ ਸੋਢੀ
ਭਾਜਪਾ ਵਿੱਚ ਸ਼ਾਮਲ ਹੋਣਗੇ ਸਾਬਕਾ ਖੇਡ ਮੰਤਰੀ ਰਾਣਾ ਗੁਰਮੀਤ ਸੋਢੀ
1 ਵਜੇ ਕੀਤੀ ਜਾਵੇਗੀ ਪ੍ਰੈਸ ਕਾਨਫਰੰਸ
12:30 December 21
ਗੁਰਮੀਤ ਰਾਮ ਰਹੀਮ ਦੀ ਪਟੀਸ਼ਨ 'ਤੇ ਪੰਜਾਬ ਸਰਕਾਰ ਨੂੰ ਨੋਟਿਸ
ਗੁਰਮੀਤ ਰਾਮ ਰਹੀਮ ਦੀ ਪਟੀਸ਼ਨ 'ਤੇ ਪੰਜਾਬ ਸਰਕਾਰ ਨੂੰ ਨੋਟਿਸ
ਰਾਮ ਰਹੀਮ ਨੇ ਬੇਅਦਬੀ ਮਾਮਲਿਆਂ ਦੀ ਜਾਂਚ ਕਰ ਰਹੀ SIT 'ਤੇ ਚੁੱਕੇ ਸਨ ਸਵਾਲ
ਕਿਹਾ- ਐਸਆਈਟੀ ਦੀ ਜਾਂਚ ਰਾਜਨੀਤੀ ਤੋਂ ਪ੍ਰੇਰਿਤ ਹੈ
ਮਾਮਲੇ ਵਿੱਚ ਅਗਲੀ ਸੁਣਵਾਈ ਜਨਵਰੀ 'ਚ ਹੋਵੇਗੀ
ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਜਦੋਂ ਸੀਬੀਆਈ ਦੀ ਜਾਂਚ ਸਹੀ ਦਿਸ਼ਾ ਵਿੱਚ ਚੱਲ ਰਹੀ ਸੀ ਤਾਂ ਜਾਂਚ ਐਸਆਈਟੀ ਨੂੰ ਨਹੀਂ ਦਿੱਤੀ ਜਾਣੀ ਚਾਹੀਦੀ ਸੀ
ਇਸ ਤੋਂ ਇਲਾਵਾ ਐਡਵੋਕੇਟ ਮਹਿੰਦਰ ਜੋਸ਼ੀ ਦੀ ਪਟੀਸ਼ਨ 'ਤੇ ਸਰਕਾਰ ਨੂੰ ਨੋਟਿਸ ਜੋਸ਼ੀ ਨੇ ਆਪਣੀ ਪਟੀਸ਼ਨ 'ਚ ਮੰਗ ਕੀਤੀ ਸੀ
ਐਸਆਈਟੀ ਨੂੰ ਨਿਰਧਾਰਿਤ ਸਮੇਂ ਵਿੱਚ ਆਪਣੀ ਜਾਂਚ ਪੂਰੀ ਕਰਨ ਲਈ ਕਿਹਾ ਜਾਣਾ ਚਾਹੀਦਾ ਹੈ
12:16 December 21
ਕੋਲਕਾਤਾ ਮਿਊਂਸੀਪਲ ਚੋਣ 2021: 144 ਸੀਟਾਂ ਵਿਚੋਂ, ਟੀਐਮਸੀ ਨੇ 54 ਸੀਟਾਂ ’ਤੇ ਜਿੱਤ
ਕੋਲਕਾਤਾ ਮਿਊਂਸੀਪਲ ਚੋਣ 2021: 144 ਸੀਟਾਂ ਵਿਚੋਂ, ਟੀਐਮਸੀ ਨੇ 54 ਸੀਟਾਂ ’ਤੇ ਜਿੱਤ
ਤਾਜ਼ਾ ਅਧਿਕਾਰਤ ਰੁਝਾਨਾਂ ਅਨੁਸਾਰ 78 'ਤੇ ਅੱਗੇ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ- ਇਹ ਇੱਕ ਇਤਿਹਾਸਕ ਜਿੱਤ
ਇਸ ਨੇ ਸਪੱਸ਼ਟ ਸੰਦੇਸ਼ ਦਿੱਤਾ ਹੈ ਕਿ ਲੋਕਾਂ ਨੇ ਸਾਡੇ ਕੰਮ ਨੂੰ ਸਵੀਕਾਰ ਕੀਤਾ ਹੈ: ਮਮਤਾ ਬੈਨਰਜੀ
10:07 December 21
ਅੰਮ੍ਰਿਤਸਰ ’ਚ ਕਿਸਾਨਾਂ ਦਾ ਰੇਲ ਰੋਕੋ ਅੰਦੋਲਨ, 16 ਟਰੇਨਾਂ ਰੱਦ
ਅੰਮ੍ਰਿਤਸਰ ’ਚ ਕਿਸਾਨਾਂ ਦਾ ਰੇਲ ਰੋਕੋ ਅੰਦੋਲਨ
ਪੰਜਾਬ ਸਰਕਾਰ ਖ਼ਿਲਾਫ਼ ਸ਼ੁਰੂ ਕੀਤਾ ਰੇਲ ਰੋਕੋ ਅੰਦੋਲਨ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਕਿਸਾਨੀ ਕਰਜ਼ਾ ਮੁਆਫ਼ੀ, ਕਿਸਾਨ ਧਰਨੇ ਵਿੱਚ ਮਾਰੇ ਗਏ ਕਿਸਾਨਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਤੇ ਮੁਆਵਜ਼ੇ ਦੀ ਮੰਗ ਲਈ ਸ਼ੁਰੂ ਕੀਤਾ ਗਿਆ ਅੰਦੋਲਨ
ਦੇਵੀਦਾਸਪੁਰਾ ਟ੍ਰੈਕ ਕੀਤਾ ਜਾਮ
ਕਿਸਾਨਾਂ ਦੇ ਅੰਦੋਲਨ ਕਾਰਨ 16 ਟਰੇਨਾਂ ਹੋਈਆ ਰੱਦ: ਭਾਰਤੀ ਰੇਲਵੇ
08:49 December 21
ਬਿਕਰਮ ਮਜੀਠੀਆ ’ਤੇ ਮੁਹਾਲੀ ਵਿੱਚ ਮਾਮਲਾ ਦਰਜ
ਬਿਕਰਮ ਮਜੀਠੀਆ ’ਤੇ ਮੁਹਾਲੀ ਵਿੱਚ ਮਾਮਲਾ ਦਰਜ
06:21 December 21
ਬਹਿਬਲਕਲਾਂ ਗੋਲੀਕਾਂਡ ਮਾਮਲੇ ’ਚ ਅੱਜ ਹੋਵੇਗੀ ਸੁਣਵਾਈ
ਬਹਿਬਲਕਲਾਂ ਗੋਲੀਕਾਂਡ ਮਾਮਲੇ ’ਚ ਅੱਜ ਹੋਵੇਗੀ ਸੁਣਵਾਈ
ਫਰੀਦਕੋਟ ਅਦਾਲਤ ਵਿੱਚ ਹੋਵੇਗੀ ਸੁਣਵਾਈ
ਮੁਅੱਤਲ IG ਪਰਮਰਾਜ ਸਿੰਘ ਉਮਰਾਨੰਗਲ, ਸਾਬਕਾ SSP ਚਰਨਜੀਤ ਸ਼ਰਮਾ, SP ਬਿਕਰਮਜੀਤ ਸਿੰਘ ਸਮੇਤ ਸਾਰੇ ਹੋਣਗੇ ਨਾਮਜਦ
ਬੀਤੇ ਦਿਨੀਂ ਬਚਾਅ ਪੱਖ ਵਲੋਂ ਲਗਾਈ ਗਈ ਸੀ ਅਰਜ਼ੀ