ਆਈਏਐਸ ਅਧਿਕਾਰੀ ਰਵੀ ਭਗਤ ਨੂੰ ਮੁੱਖ ਮੰਤਰੀ ਦਾ ਵਿਸ਼ੇਸ਼ ਪ੍ਰਮੁੱਖ ਸਕੱਤਰ ਨਿਯੁਕਤ ਕੀਤਾ ਗਿਆ ਹੈ।
ਆਈਏਐਸ ਰਵੀ ਭਗਤ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਨਿਯੁਕਤ - ਦੇਸ਼ ਵਿਦੇਸ਼ ਦੀਆਂ ਖ਼ਬਰਾਂ

19:54 December 16
ਆਈਏਐਸ ਰਵੀ ਭਗਤ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਨਿਯੁਕਤ
16:40 December 16
ਕਿਹਾ ਅਸੀਂ ਪੂਰੀ ਤਰ੍ਹਾਂ ਨਿਰਪੱਖ ਚੋਣ ਲਈ ਤਿਆਰ ਹਾਂ
- ਮੁੱਖ ਚੋਣ ਕਮਿਸ਼ਨਰ ਸੁਸ਼ੀਲ ਚੰਦਰਾ ਦੀ ਪ੍ਰੈਸ ਕਾਨਫਰੰਸ
- ਕਿਹਾ ਅਸੀਂ ਪੂਰੀ ਤਰ੍ਹਾਂ ਨਿਰਪੱਖ ਚੋਣ ਲਈ ਤਿਆਰ ਹਾਂ
- ਸਿਆਸੀ ਪਾਰਟੀਆਂ ਨਾਲ ਮੀਟਿੰਗਾਂ ਵੀ ਕੀਤੀਆਂ ਗਈਆਂ ਹਨ
- 6 ਰਾਸ਼ਟਰੀ ਅਤੇ 2 ਸੂਬਾ ਪੱਧਰੀ ਪਾਰਟੀਆਂ ਨਾਲ ਮੀਟਿੰਗਾਂ ਕੀਤੀਆਂ ਗਈਆਂ ਹਨ
- ਚੋਣਾਂ 'ਚ ਵੋਟ ਪਾਉਣ ਲਈ ਨਾਜਾਇਜ਼ ਪੈਸੇ, ਸ਼ਰਾਬ, ਨਸ਼ੇ ਨੂੰ ਰੋਕਣਾ ਮੁੱਖ ਮਕਸਦ
- ਵੋਟਿੰਗ ਦੌਰਾਨ 100 ਫੀਸਦੀ ਵੀਵੀਪੈਟ, ਵੈਬਕਾਸਟਿੰਗ ਦੀ ਕੁਝ ਸਿਆਸੀ ਪਾਰਟੀਆਂ ਨੇ ਕੀਤੀ ਮੰਗ
- 2017 'ਚ ਇਹ 77.74 ਫੀਸਦੀ ਸੀ ਜਦਕਿ 2019 ਦੀਆਂ ਲੋਕ ਸਭਾ ਚੋਣਾਂ 'ਚ 65.96 ਫੀਸਦੀ ਵੋਟਿੰਗ ਹੋਈ
- 165 ਮਹਿਲਾ ਪੋਲਿੰਗ ਸਟੇਸ਼ਨ ਬਣਾਏ ਗਏ ਹਨ
- ਨਸ਼ਿਆਂ ਨੂੰ ਰੋਕਣ ਲਈ ਐਨਸੀਬੀ ਦੇ ਡੀਜੀ ਨਾਲ ਮੀਟਿੰਗ ਵੀ ਕੀਤੀ ਗਈ ਹੈ
- ਲੋਕ C-Wizal ਐਪ ਨੂੰ ਡਾਊਨਲੋਡ ਕਰਨ, ਇਸ ਰਾਹੀਂ ਦਿੱਤੀ ਜਾ ਸਕਦੀ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ
- ਚੋਣਾਂ ਦੌਰਾਨ ਵਿਸ਼ੇਸ਼ ਨਿਗਰਾਨ ਲਗਾਏ ਜਾਣਗੇ
- ਉਮੀਦਵਾਰ ਨੂੰ ਦੱਸਣਾ ਹੋਵੇਗਾ ਕਿ ਕੋਈ ਅਪਰਾਧਿਕ ਇਤਿਹਾਸ ਹੈ
- ਇਸ ਤੋਂ ਇਲਾਵਾ ਪਾਰਟੀ ਨੂੰ ਅਖਬਾਰ 'ਚ ਇਸ਼ਤਿਹਾਰ ਦੇ ਕੇ ਵੀ ਜਾਣਕਾਰੀ ਦੇਣੀ ਪਵੇਗੀ
- ਪਾਰਟੀ ਮੈਨੀਫੈਸਟੋ ਨੂੰ ਕਾਨੂੰਨੀ ਦਸਤਾਵੇਜ਼ ਬਣਾਉਣ ਦੀ ਅਜੇ ਕੋਈ ਵਿਵਸਥਾ ਨਹੀਂ
16:31 December 16
ਮੁਕਤਸਰ ਸਾਹਿਬ ਰੈਲੀ 'ਚ ਸੰਬੋਧਨ ਦੌਰਾਨ ਕੱਸਿਆ ਤੰਜ਼
- ਅਰਵਿੰਦ ਕੇਜਰੀਵਾਲ ਨੇ ਮੁੱਖ ਮੰਤਰੀ ਚੰਨੀ 'ਤੇ ਸਾਧਿਆ ਨਿਸ਼ਾਨਾ
- 'ਕਿਹਾ ਮੁੱਖ ਮੰਤਰੀ ਚੰਨੀ ਕਹਿੰਦੇ ਕਿ ਉਹ 24 ਘੰਟੇ ਕਰਦੇ ਹਨ ਕੰਮ'
- 'ਮੈਂ ਡਰਾਇੰਗ-ਰੂਮ, ਹਾਲ, ਬਾਥਰੂਮ ਵਿੱਚ ਵੀ ਲੋਕਾਂ ਨੂੰ ਮਿਲਦਾ ਹਾਂ'
- 'ਕੇਜਰੀਵਾਲ ਨੇ ਕਿਹਾ ਪਹਿਲਾ ਮੁੱਖ ਮੰਤਰੀ ਜੋ ਬਾਥਰੂਮ 'ਚ ਵੀ ਲੋਕਾਂ ਨੂੰ ਮਿਲ ਰਿਹਾ'
16:23 December 16
ਧਾਰਮਿਕ ਗ੍ਰੰਥ ਸਾਡੀ ਜ਼ਿੰਦਗੀ ਨੂੰ ਵਧੀਆ ਬਣਾਉਣ 'ਚ ਮਾਰਗਦਰਸ਼ਕ
ਮੁੱਖ ਮੰਤਰੀ ਚਰਨਜੀ ਚੰਨੀ ਨੇ ਕਿਹਾ ਕਿ ਧਾਰਮਿਕ ਗ੍ਰੰਥ ਸਾਡੀ ਜ਼ਿੰਦਗੀ ਨੂੰ ਵਧੀਆ ਬਣਾਉਣ ਲਈ ਮਾਰਗਦਰਸ਼ਨ ਬਣਦੇ ਹਨ। ਰਾਮਾਇਣ, ਮਹਾਭਾਰਤ ਅਤੇ ਸ਼੍ਰੀਮਦ ਭਾਗਵਤ ਗੀਤਾ ਦੇ ਮਹਾਂਕਾਵਿ ਗ੍ਰੰਥਾਂ ਦੁਆਰਾ ਸਾਡੇ ਗਿਆਨ ਨੂੰ ਅੱਗੇ ਵਧਾਉਣ ਲਈ ਪਟਿਆਲਾ ਵਿੱਚ ਇੱਕ ਵਿਸ਼ੇਸ਼ ਖੋਜ ਕੇਂਦਰ ਸਥਾਪਤ ਕੀਤਾ ਜਾਵੇਗਾ।
14:31 December 16
ਬਹਿਬਲਕਲਾਂ ਗੋਲੀਕਾਂਡ ਮਾਮਲਾ:ਮ੍ਰਿਤਕ ਦੇ ਲੜਕੇ ਵੱਲੋਂ ਘਟਨਾ ਸਥਲ ’ਤੇ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ
ਬਹਿਬਲਕਲਾਂ ਗੋਲੀਕਾਂਡ ਮਾਮਲੇ ਵਿੱਚ ਵੱਡੀ ਖਬਰ
ਗੋਲੀਕਾਂਡ ਮਾਮਲੇ ’ਚ ਮਾਰੇ ਗਏ ਕ੍ਰਿਸ਼ਨ ਭਗਵਾਨ ਸਿੰਘ ਦੇ ਲੜਕੇ ਸੁਖਰਾਜ ਸਿੰਘ ਵੱਲੋਂ ਘਟਨਾ ਸਥਲ ’ਤੇ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ
14:06 December 16
ਅੰਮ੍ਰਿਤਸਰ ’ਚ ਹੈਲਥ ਵਰਕਰਾਂ ਨੇ ਉਪ ਮੁੱਖ ਮੰਤਰੀ ਓਪੀ ਸੋਨੀ ਦੀ ਕੋਠੀ ਦਾ ਕੀਤਾ ਘਿਰਾਓ
ਅੰਮ੍ਰਿਤਸਰ ’ਚ ਹੈਲਥ ਵਰਕਰਾਂ ਨੇ ਉਪ ਮੁੱਖ ਮੰਤਰੀ ਓਪੀ ਸੋਨੀ ਦੀ ਕੋਠੀ ਦਾ ਕੀਤਾ ਘਿਰਾਓ
13:00 December 16
ਗਿੱਦੜਬਾਹਾ ਵਿਖੇ ਨਵੀਂ ਬਣਾਈ ਮਦਰ ਚਾਈਲਡ ਹੈਲਥਕੇਅਰ ਸਹੂਲਤ ਦਾ ਅੱਜ ਕੀਤਾ ਜਾਵੇਗਾ ਉਦਘਾਟਨ
ਗਿੱਦੜਬਾਹਾ ਵਿਖੇ 5.15 ਕਰੋੜ ਰੁਪਏ ਦੀ ਨਵੀਂ ਬਣਾਈ ਗਈ ਮਦਰ ਚਾਈਲਡ ਹੈਲਥਕੇਅਰ ਸਹੂਲਤ ਅੱਜ ਇਲਾਕਾਂ ਨਿਵਾਸੀਆਂ ਨੂੰ ਕੀਤੀ ਜਾਵੇਗੀ ਸਮਰਪਿਤ
ਮੰਤਰੀ ਰਾਜਾ ਵੜਿੰਗ ਨੇ ਟਵੀਟ ਕਰ ਦਿੱਤੀ ਜਾਣਕਾਰੀ
ਮੰਤਰੀ ਓਪੀ ਸੋਨੀ 25 ਬਿਸਤਰਿਆਂ ਵਾਲੇ ਵਿਸ਼ੇਸ਼ ਯੂਨਿਟ ਦਾ ਕਰਨਗੇ ਉਦਘਾਟਨ
11:49 December 16
ਦਿੱਲੀ ਵਿੱਚ ਹੁਣ ਤੱਕ ਓਮੀਕਰੋਨ ਦੇ 10 ਮਾਮਲੇ ਆਏ ਸਾਹਮਣੇ
ਦਿੱਲੀ ਵਿੱਚ ਹੁਣ ਤੱਕ ਓਮੀਕਰੋਨ ਦੇ 10 ਮਾਮਲੇ ਆਏ ਸਾਹਮਣੇ
ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੇ ਦਿੱਤੀ ਜਾਣਕਾਰੀ
ਇੱਕ ਵਿਅਕਤੀ ਠੀਕ ਹੋ ਪਰਤਿਆ ਘਰ
10:22 December 16
ਅੰਮ੍ਰਿਤਸਰ 'ਚ ਵਿਕ ਰਹੀ ਮਹਿੰਗੀ ਤੇ ਨਾਜਾਇਜ਼ ਸ਼ਰਾਬ ਦੇ 2 ਗੋਦਾਮਾਂ 'ਤੇ ਛਾਪੇਮਾਰੀ
ਪੰਜਾਬ ਦੇ ਆਬਕਾਰੀ ਵਿਭਾਗ ਨੇ ਅੰਮ੍ਰਿਤਸਰ 'ਚ ਵਿਕ ਰਹੀ ਮਹਿੰਗੀ ਅਤੇ ਨਾਜਾਇਜ਼ ਸ਼ਰਾਬ ਦੇ 2 ਗੋਦਾਮਾਂ 'ਤੇ ਕੀਤੀ ਕਾਰਵਾਈ
ਬਿਨਾਂ ਹਾਲ ਮਾਰਕ ਤੋਂ ਵਿਕਣ ਵਾਲੀ ਸ਼ਰਾਬ ਦੀਆਂ 2150 ਪੇਟੀਆਂ ਕੀਤੀਆਂ ਜ਼ਬਤ
ਦੋਵਾਂ ਗੋਦਾਮਾਂ 'ਤੇ ਛਾਪੇਮਾਰੀ ਦੌਰਾਨ ਬਰਾਮਦ ਕੀਤੀ ਗਈ ਸ਼ਰਾਬ
ਸੂਚਨਾ ਮਿਲਣ ਤੋਂ ਬਾਅਦ ਵਿਭਾਗ ਦੇ ਸਪੈਸ਼ਲ ਆਪਰੇਸ਼ਨ ਗਰੁੱਪ ਨੇ ਕੀਤੀ ਕਾਰਵਾਈ
09:47 December 16
ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਤੇ ਮੁੱਖ ਮੰਤਰੀ ਚੰਨੀ ਦਾ ਲੁਧਿਆਣਾ ਦੌਰਾ
ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਅਤੇ ਮੁੱਖ ਮੰਤਰੀ ਚੰਨੀ ਦਾ ਲੁਧਿਆਣਾ ਦੌਰਾ
ਨਵਜੋਤ ਸਿੱਧੂ ਰਾਏਕੋਟ ਵਿਖੇ ਜਨਸਭਾ ਨੂੰ ਕਰਨਗੇ ਸੰਬੋਧਨ
ਮੁੱਖ ਮੰਤਰੀ ਚਰਨਜੀਤ ਚੰਨੀ ਅੱਜ ਲੁਧਿਆਣਾ ਅੰਬੇਡਕਰ ਭਵਨ ਦੇ ਉਦਘਾਟਨ ਤੋਂ ਬਾਅਦ ਚੰਡੀਗੜ੍ਹ ਰੋਡ ਵਰਧਮਾਨ ਮਿਲ ਨੇੜੇ ਕਰਨਗੇ ਜਨਸਭਾ ਨੂੰ ਸੰਬੋਧਨ
ਕਾਰੋਬਾਰੀਆਂ ਨਾਲ ਵੀ ਕਰ ਸਕਦੇ ਨੇ ਮੁਲਾਕਾਤ
ਲੁਧਿਆਣਾ ਦੇ ਵਪਾਰੀਆਂ ਲਈ ਸੀ ਐਮ ਚੰਨੀ ਕਰ ਸਕਦੇ ਨੇ ਕੋਈ ਵੱਡਾ ਐਲਾਨ
ਦੁਰਗਾ ਮਾਤਾ ਮੰਦਿਰ ਵੀ ਹੋਣਗੇ ਚੰਨੀ ਨਤਮਸਤਕ
ਲੁਧਿਆਣਾ ਦੇ ਸ਼ਹਿਰੀ ਵੋਟਰਾਂ ਨੂੰ ਭਰਮਾਉਣ ਲਈ ਸੀ ਐਮ ਦਾ ਦੌਰਾ
06:16 December 16
ਪਿਛਲੇ 24 ਘੰਟਿਆਂ ’ਚ 7,974 ਨਵੇਂ ਕੇਸ, 343 ਮੌਤਾਂ
ਭਾਰਤ ’ਚ ਪਿਛਲੇ 24 ਘੰਟਿਆਂ ਵਿੱਚ 7,974 ਆਏ ਨਵੇਂ ਕੇਸ
ਕੋਰੋਨਾ ਕਾਰਨ 343 ਲੋਕਾਂ ਦੀ ਹੋਈ ਮੌਤ
7,948 ਲੋਕ ਹੋਏ ਠੀਕ