ਦੇਸ਼ ਵਿੱਚ ਕੋਵਿਡ-19 ਟੀਕਾਕਰਨ ਦਾ ਅੰਕੜਾ 121.84 ਕਰੋੜ ਨੂੰ ਪਾਰ ਕਰ ਗਿਆ ਹੈ। ਅੱਜ ਸ਼ਾਮ 7 ਵਜੇ ਤੱਕ ਕੋਵਿਡ ਦੀਆਂ 73 ਲੱਖ ਤੋਂ ਵੱਧ ਖੁਰਾਕਾਂ ਦਿੱਤੀਆਂ ਗਈਆਂ ਹਨ: ਸਿਹਤ ਮੰਤਰਾਲਾ #COVID19
ਅਰਵਿੰਦ ਕੇਜਰੀਵਾਲ ਨੇ ਦਿੱਤੀ ਮੁੱਖ ਮੰਤਰੀ ਚੰਨੀ ਨੂੰ ਸਿੱਧੀ ਚਿਤਾਵਨੀ
21:01 November 27
ਟੀਕਾਕਰਨ ਦਾ ਅੰਕੜਾ 121.84 ਕਰੋੜ ਨੂੰ ਕਰ ਗਿਆ ਪਾਰ: ਸਿਹਤ ਮੰਤਰਾਲਾ
17:25 November 27
ਕਿਸਾਨਾਂ ਦਾ ਟਰੈਕਟਰ ਮਾਰਚ ਮੁਲਤਵੀ
ਸੋਨੀਪਤ: ਹਰਿਆਣਾ-ਦਿੱਲੀ ਸਰਹੱਦ 'ਤੇ ਸਥਿਤ ਸਿੰਘੂ ਬਾਰਡਰ 'ਤੇ ਸੰਯੁਕਤ ਕਿਸਾਨ ਮੋਰਚਾ ਨੇ ਅੰਦੋਲਨ ਦੀ ਭਵਿੱਖੀ ਰਣਨੀਤੀ ਨੂੰ ਲੈ ਕੇ ਮੀਟਿੰਗ (samyukt Kisan Morcha meeting) ਕੀਤੀ। ਇਸ ਮੀਟਿੰਗ ਵਿੱਚ 29 ਨਵੰਬਰ ਨੂੰ ਹੋਣ ਵਾਲੇ ਪਾਰਲੀਮੈਂਟ ਟਰੈਕਟਰ ਮਾਰਚ ਨੂੰ ਮੁਲਤਵੀ (Farmer Tractor March Postponed) ਕਰ ਦਿੱਤਾ ਗਿਆ ਹੈ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਸੰਸਦ ਟਰੈਕਟਰ ਮਾਰਚ ਨੂੰ 6 ਦਸੰਬਰ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ 4 ਦਸੰਬਰ ਨੂੰ ਯੂਨਾਈਟਿਡ ਕਿਸਾਨ ਮੋਰਚਾ ਦੀ ਅਗਲੀ ਮੀਟਿੰਗ ਹੋਵੇਗੀ।
16:30 November 27
ਅਰਵਿੰਦ ਕੇਜਰੀਵਾਲ ਨੇ ਦਿੱਤੀ ਮੁੱਖ ਮੰਤਰੀ ਚੰਨੀ ਨੂੰ ਸਿੱਧੀ ਚਿਤਾਵਨੀ
ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਚੰਨੀ ਨੂੰ ਸਿੱਧੀ ਚਿਤਾਵਨੀ ਦਿੰਦਿਆਂ ਕਿਹਾ ਕਿ ਇੱਕ ਹਜ਼ਾਰ ਲੋਕਾਂ ਦੇ ਬਿੱਲ ਮੁਆਫ ਦਿਖਾ ਦੇਣ, ਨਾਲ ਹੀ ਕਿਹਾ ਕਿ ਜੇਕਰ ਵੱਡੇ-ਵੱਡੇ ਪਾਵਰ ਕੱਟ ਚਾਹੰੁਦੇ ਹਨ ਤਾਂ ਕਾਂਗਰਸ ਨੂੰ ਵੋਟ ਦੇ ਦੇਣ ਜੇਕਰ 24 ਘੰਟੇ ਬਿਜਲੀ ਚਾਹੀਦੀ ਹੈ ਤਾਂ ਝਾੜੂ ਤੇ ਮੋਹਰ ਲਗਾ ਦੇਣ।
ਕੇਰਜੀਵਾਲ ਨੇ ਚੰਨੀ ਦੇ ਨਾਲ ਨਾਲ ਕੈਪਰਨ ਅਮਰਿੰਦਰ ਸਿੰਘ ਨੂੰ ਘੇਰਦਿਆਂ ਕਿਹਾ ਕਿ ਕੈਪਟਨ ਨੇ ਘਰ-ਘਰ ਰੁਜਗਾਰ ਦਾ ਵਾਅਦਾ ਕੀਤਾ ਸੀ ਹੁਣ ਚੰਨੀ ਨੇ ਕਿਹਾ ਕਿ ਪੰਜ-ਪੰਜ ਮਰਲੇ ਦੇ ਪਲਾਟ ਦੇਵਾਗੇ, ਇਸਦੇ ਨਾਲ ਹੀ ਕੇਜਰੀਵਾਲ ਨੇ ਕਿਹਾ ਕਿ ਚੰਨੀ ਨੇ ਕਿਹਾ ਸੀ ਕਿ 5 ਰੁਪਏ ਰੇਤਾ ਕਰ ਦਿੱਤਾ ਪਰ ਹਾਲੇ ਵੀ ਰੇਤਾ 35 ਰੁਪਏ ਮਿਲ ਰਿਹਾ ਹੈ ਜਦੋਂਕਿ ਰੇਤ ਮਾਫਿਆ ਚੰਨੀ ਦੀ ਕੈਬਨਿਟ ਚ ਹੀ ਬੈਠੇ ਹਨ।
13:37 November 27
ਡਰੱਗ ਇੰਸਪੈਕਟਰ ਨੇਹਾ ਸ਼ੋਰੀ ਕਤਲ ਕਾਂਡ, ਹਾਈ ਕੋਰਟ ਨੇ ਸੀਬੀਆਈ ਨੂੰ ਨੋਟਿਸ ਕੀਤਾ ਜਾਰੀ
ਪੰਜਾਬ ਦੀ ਮਸ਼ਹੂਰ ਡਰੱਗ ਇੰਸਪੈਕਟਰ ਨੇਹਾ ਸ਼ੋਰੀ ਕਤਲ ਕਾਂਡ
ਹਾਈ ਕੋਰਟ ਨੇ ਸੀਬੀਆਈ ਨੂੰ ਨੋਟਿਸ ਜਾਰੀ ਕੀਤਾ ਹੈ
ਇਸ ਮਾਮਲੇ ਦੀ ਸੁਣਵਾਈ ਹੁਣ 24 ਅਪ੍ਰੈਲ ਦੀ ਬਜਾਏ 18 ਜਨਵਰੀ ਨੂੰ ਹੋਵੇਗੀ
ਨੇਹਾ ਦੇ ਪਿਤਾ ਨੇ ਹਾਈਕੋਰਟ 'ਚ ਪਟੀਸ਼ਨ ਦਾਇਰ ਕੀਤੀ ਹੈ
ਪਰਿਵਾਰ ਦੀ ਮੰਗ ਹੈ ਕਿ ਮਾਮਲੇ ਦੀ ਜਾਂਚ ਸੀਬੀਆਈ ਜਾਂ ਐਨਆਈਏ ਤੋਂ ਕਰਵਾਈ ਜਾਵੇ
ਐਨਆਈਏ ਨੇ ਅਦਾਲਤ ਵਿੱਚ ਕਿਹਾ, ਉਨ੍ਹਾਂ ਕੋਲ ਬਹੁਤ ਕੰਮ ਹੈ
12:06 November 27
ਫਸਲੀ ਵਿਭਿੰਨਤਾ, ਜ਼ੀਰੋ-ਬਜਟ ਖੇਤੀ, ਤੇ MSP ਪ੍ਰਣਾਲੀ ਨੂੰ ਹੋਰ ਪਾਰਦਰਸ਼ੀ ਬਣਾਉਣ ਲਈ ਕਮੇਟੀ ਦਾ ਗਠਨ: ਤੋਮਰ
ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫਸਲੀ ਵਿਭਿੰਨਤਾ, ਜ਼ੀਰੋ-ਬਜਟ ਖੇਤੀ, ਅਤੇ MSP ਪ੍ਰਣਾਲੀ ਨੂੰ ਹੋਰ ਪਾਰਦਰਸ਼ੀ ਅਤੇ ਪ੍ਰਭਾਵੀ ਬਣਾਉਣ ਦੇ ਮੁੱਦਿਆਂ 'ਤੇ ਵਿਚਾਰ ਕਰਨ ਲਈ ਇੱਕ ਕਮੇਟੀ ਗਠਿਤ ਕਰਨ ਦਾ ਐਲਾਨ ਕੀਤਾ ਹੈ। ਇਸ ਕਮੇਟੀ ਵਿੱਚ ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਹੋਣਗੇ।
11:23 November 27
ਸਿੱਧੂ ਨੂੰ ਦੁੱਖ ਹੈ ਕਿ ਉਹ ਮੁੱਖ ਮੰਤਰੀ ਨਹੀਂ ਬਣ ਸਕੇ: ਬਿਕਰਮ ਮਜੀਠੀਆ
ਬਿਕਰਮ ਮਜੀਠੀਆ ਨੇ ਸਿੱਧੂ ’ਤੇ ਸਾਧੇ ਨਿਸ਼ਾਨੇ
ਸਿੱਧੂ ਨੂੰ ਦੁੱਖ ਹੈ ਕਿ ਉਹ ਮੁੱਖ ਮੰਤਰੀ ਨਹੀਂ ਬਣ ਸਕੇ: ਬਿਕਰਮ ਮਜੀਠੀਆ
ਨਵਜੋਤ ਸਿੱਧੂ ਬਦਲਾਖੋਰੀ ਦੀ ਰਾਜਨੀਤੀ ਕਰ ਰਿਹਾ ਹੈ: ਬਿਕਰਮ ਮਜੀਠੀਆ
ਦੋਵੇਂ ਪਤੀ-ਪਤਨੀ ਪਹਿਲਾਂ ਹੀ ਪੜ੍ਹ ਚੁੱਕੇ ਸਨ STF ਦੀ ਰਿਪੋਰਟ: ਬਿਕਰਮ ਮਜੀਠੀਆ
10:48 November 27
CM ਅਰਵਿੰਦ ਕੇਜਰੀਵਾਲ ਨੇ PM ਮੋਦੀ ਨੂੰ ਅੰਤਰ ਰਾਸ਼ਟਰੀ ਉਡਾਣਾਂ ਬੰਦ ਕਰਨ ਦੀ ਕੀਤੀ ਅਪੀਲ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਕੀਤੀ ਅਪੀਲ
ਕਿਹਾ- ਉਨ੍ਹਾਂ ਦੇਸ਼ਾਂ ਤੋਂ ਉਡਾਣਾਂ ਬੰਦ ਕੀਤੀਆਂ ਜਾਣ ਜੋ ਨਵੇਂ ਰੂਪ (COVID-19) ਤੋਂ ਪ੍ਰਭਾਵਿਤ ਹਨ
ਬੜੀ ਮੁਸ਼ਕਲ ਨਾਲ ਸਾਡਾ ਦੇਸ਼ ਕੋਰੋਨਾ ਤੋਂ ਉਭਰਿਆ ਹੈ: ਕੇਜਰੀਵਾਲ
ਸਾਨੂੰ ਇਸ ਨਵੇਂ ਰੂਪ ਨੂੰ ਭਾਰਤ ਵਿੱਚ ਦਾਖਲ ਹੋਣ ਤੋਂ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਹੈ: ਕੇਜਰੀਵਾਲ
09:54 November 27
ਸੁਰਿੰਦਰ ਸਿੰਘ ਪਹਿਲਵਾਨ ਦੇ ਘਰੋਂ ਚੈਕਿੰਗ ਦੌਰਾਨ 6.70 ਕਰੋੜ ਰੁਪਏ ਜ਼ਬਤ: ED
ਪੰਜਾਬ ਵਿੱਚ ਪਿਛਲੇ ਦਿਨੀਂ ਈਡੀ ਵੱਲੋਂ ਮਾਰੇ ਗਏ ਛਾਪਿਆਂ ਸਬੰਧੀ ED ਵੱਲੋਂ ਕੀਤਾ ਗਿਆ ਟਵੀਟ
ਲਿਖਿਆ- ਪੰਜਾਬ ਵਿੱਚ ਮੁੱਖ ਇੰਜਨੀਅਰ ਘਪਲੇ ਦੇ ਮਾਮਲੇ ਵਿੱਚ ਸ਼ਾਮਲ ਸੁਰਿੰਦਰ ਸਿੰਘ ਪਹਿਲਵਾਨ ਦੇ ਘਰ, ਦਫ਼ਤਰ ਅਤੇ ਸਹਾਇਕ ਦੀ ਤਲਾਸ਼ੀ ਦੌਰਾਨ 5 ਲਾਕਰਾਂ ਦੀ ਚੈਕਿੰਗ ਦੌਰਾਨ 6.70 ਕਰੋੜ ਰੁਪਏ ਜ਼ਬਤ।
09:50 November 27
24 ਘੰਟਿਆਂ ‘ਚ 8,318 ਨਵੇਂ ਕੋਵਿਡ ਮਾਮਲੇ ਆਏ ਸਾਹਮਣੇ, 465 ਮੌਤਾਂ
ਭਾਰਤ ਵਿੱਚ ਪਿਛਲੇ 24 ਘੰਟਿਆਂ ‘ਚ 8,318 ਨਵੇਂ ਕੋਵਿਡ ਮਾਮਲੇ ਆਏ ਸਾਹਮਣੇ
10,967 ਲੋਕ ਹੋਏ ਠੀਕ
465 ਲੋਕਾਂ ਦੀ ਹੋਈ ਮੌਤ
ਐਕਟਿਵ ਕੇਸ: 1,07,019
ਕੁੱਲ ਰਿਕਵਰੀ: 3,39,88,797
ਕੁੱਲ ਮੌਤਾਂ ਦੀ ਗਿਣਤੀ: 4,67,933
09:11 November 27
ਪ੍ਰਧਾਨ ਮੰਤਰੀ ਮੋਦੀ ਕੋਵਿਡ-19 ਸਥਿਤੀ ਤੇ ਟੀਕਾਕਰਨ ਸਬੰਧੀ ਕਰਨਗੇ ਬੈਠਕ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਵੇਰੇ 10:30 ਵਜੇ ਕਰਨਗੇ ਬੈਠਕ
ਕੋਵਿਡ-19 ਸਥਿਤੀ ਤੇ ਟੀਕਾਕਰਨ ਬਾਰੇ ਉੱਚ ਸਰਕਾਰੀ ਅਧਿਕਾਰੀਆਂ ਨਾਲ ਕਰਨਗੇ ਮੀਟਿੰਗ ਦੀ ਪ੍ਰਧਾਨਗੀ