ਅਕਾਲੀ ਦਲ ਨੇ ਲੁਧਿਆਣਾ ਉੱਤਰੀ ਤੋਂ ਆਰ ਡੀ ਸ਼ਰਮਾ ਨੂੰ ਬਣਾਇਆ ਆਪਣਾ ਉਮੀਦਵਾਰ, ਭਾਜਪਾ ਤੋਂ ਅਕਾਲੀ ਦਲ ਚ ਆਏ ਸਨ ਆਰ ਡੀ ਸ਼ਰਮਾ, ਪਹਿਲਾਂ ਬਸਪਾ ਨੂੰ ਦਿੱਤੀ ਸੀ ਅਕਾਲੀ ਦਲ ਨੇ ਇਹ ਸੀਟ, ਅਨਿਲ ਜੋਸ਼ੀ ਦੇ ਕਰੀਬੀ ਨੇ ਆਰ ਡੀ ਸ਼ਰਮਾ, ਅਕਾਲੀ ਦਲ ਨੇ ਰਾਏਕੋਟ ਸੀਟ ਦਿੱਤੀ ਬਸਪਾ ਨੂੰ, ਹੁਣ ਰਾਏਕੋਟ ਤੋਂ ਬਸਪਾ ਦੇ ਹੋਣਗੇ ਉਮੀਦਵਾਰ, ਅਕਾਲੀ ਦਲ ਦੇ ਮੁੱਖ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਟਵੀਟ ਕਰਕੇ ਆਰ ਡੀ ਸ਼ਰਮਾ ਦੀ ਟਿਕਟ ਦੀ ਕੀਤੀ ਪੁਸ਼ਟੀ
ਅਕਾਲੀ ਦਲ ਵੱਲੋਂ ਆਰਡੀ ਸ਼ਰਮਾ ਨੂੰ ਲੁਧਿਆਣਾ ਉੱਤਰੀ ਤੋਂ ਪਾਰਟੀ ਉਮੀਦਵਾਰ ਐਲਾਨ
15:21 November 24
ਅਕਾਲੀ ਦਲ ਨੇ ਲੁਧਿਆਣਾ ਉੱਤਰੀ ਤੋਂ ਆਰ ਡੀ ਸ਼ਰਮਾ ਨੂੰ ਬਣਾਇਆ ਆਪਣਾ ਉਮੀਦਵਾਰ
15:18 November 24
ਪਾਕਿਸਤਾਨ ਵਿਦੇਸ਼ ਮੰਤਰਾਲੇ ਵੱਡਾ ਐਲਾਨ
ਪਾਕਿਸਤਾਨ ਨੇ "ਮਾਨਵਤਾਵਾਦੀ ਉਦੇਸ਼ਾਂ ਲਈ ਬੇਮਿਸਾਲ ਅਧਾਰ" 'ਤੇ ਭਾਰਤ ਤੋਂ ਅਫਗਾਨਿਸਤਾਨ ਤੱਕ 50000 ਮੀਟਰਕ ਟਨ ਕਣਕ ਅਤੇ ਜੀਵਨ ਰੱਖਿਅਕ ਦਵਾਈਆਂ ਦੀ ਢੋਆ-ਢੁਆਈ ਦੀ ਇਜਾਜ਼ਤ ਦੇਣ ਲਈ ਭਾਰਤ ਨੂੰ ਰਸਮੀ ਤੌਰ 'ਤੇ ਆਪਣੇ ਫੈਸਲੇ ਤੋਂ ਜਾਣੂ ਕਰਵਾਇਆ: ਪਾਕਿਸਤਾਨ ਦਾ ਵਿਦੇਸ਼ ਮੰਤਰਾਲੇ
14:12 November 24
ਅਕਾਲੀ ਦਲ ਵੱਲੋਂ ਆਰਡੀ ਸ਼ਰਮਾ ਨੂੰ ਲੁਧਿਆਣਾ ਉੱਤਰੀ ਤੋਂ ਪਾਰਟੀ ਉਮੀਦਵਾਰ ਐਲਾਨ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸ੍ਰੀ ਆਰ ਡੀ ਸ਼ਰਮਾ ਨੂੰ ਲੁਧਿਆਣਾ ਉੱਤਰੀ ਤੋਂ ਪਾਰਟੀ ਉਮੀਦਵਾਰ ਐਲਾਨ ਦਿੱਤਾ ਹੈ।
ਹੁਣ ਤੱਕ ਕੁੱਲ 84 ਉਮੀਦਵਾਰਾਂ ਦਾ ਐਲਾਨ
13:22 November 24
ਚੰਨੀ ਸਰਕਾਰ ਖ਼ਿਲਾਫ਼ ਕੇਬਲ ਆਪਰੇਟਰ ਤੇ ਸੀ.ਈ.ਓ ਵੱਲੋਂ ਪ੍ਰੈਸ ਕਾਨਫਰੰਸ
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਕੇਬਲ ਦੀ ਸਲਾਨਾ ਕੀਮਤ 1000 ਰੁਪਏ ਤੈਅ ਕਰਨ ਦੇ ਬਿਆਨ ਵਿਰੁੱਧ ਸਥਾਨਕ ਕੇਬਲ ਆਪਰੇਟਰ ਅਤੇ ਸੀ.ਈ.ਓ ਵੱਲੋਂ ਪ੍ਰੈਸ ਕਾਨਫਰੰਸ
12:42 November 24
ਵਿਵਾਦਤ ਨਿਯੁਕਤੀ 'ਚ ਘਿਰੀ ਪੰਜਾਬ ਸਰਕਾਰ, ਸਿੱਖ ਫਾਰ ਜਸਟਿਸ ਦੇ ਸਰਗਰਮ ਮੈਂਬਰ ਨੂੰ ਦਿੱਤੀ ਸਰਕਾਰੀ ਨਿਯੁਕਤੀ
ਵਿਵਾਦਤ ਨਿਯੁਕਤੀ 'ਚ ਘਿਰੀ ਪੰਜਾਬ ਸਰਕਾਰ
ਸਿੱਖ ਫਾਰ ਜਸਟਿਸ ਦੇ ਸਰਗਰਮ ਮੈਂਬਰ ਅਵਤਾਰ ਸਿੰਘ ਦੇ ਭਰਾ ਬਲਵਿੰਦਰ ਸਿੰਘ ਨੂੰ ਦਿੱਤੀ ਸਰਕਾਰੀ ਨਿਯੁਕਤੀ
ਬਲਵਿੰਦਰ ਨੂੰ ਜੈਨਕੋ ਦਾ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ
ਬਲਵਿੰਦਰ ਦਾ ਭਰਾ ਅਵਤਾਰ ਸਿੰਘ ਸਿੱਖ ਫਾਰ ਜਸਟਿਸ ਦੇ ਮੁਖੀ ਪੰਨੂ ਦਾ ਕਰੀਬੀ ਹੈ।
ਭਾਜਪਾ ਆਗੂ ਤਿਕਸ਼ਨ ਸੂਦ ਨੇ ਸਰਕਾਰ 'ਤੇ ਨਿਸ਼ਾਨਾ ਸਾਧਿਆ
ਨਿਯੁਕਤੀ ਦੇ ਹੁਕਮ 2 ਨਵੰਬਰ 2021 ਨੂੰ ਜਾਰੀ ਕੀਤੇ ਗਏ ਸਨ
12:39 November 24
ਈਟੀਟੀ 2364 ਬੇਰੁਜ਼ਗਾਰ ਅਧਿਆਪਕਾਂ ਨੇ ਕੀਤਾ ਪ੍ਰਦਰਸ਼ਨ
ਮੁੱਖ ਮੰਤਰੀ ਦੇ ਪਹੁੰਚ ਤੋਂ ਪਹਿਲਾਂ ਅਧਿਆਪਕਾਂ ਨੇ ਕੀਤਾ ਪ੍ਰਦਰਸ਼ਨ
ਅਧਿਆਪਕਾਂ ਦੀ ਪੁਲਿਸ ਨਾਲ ਹੋਈ ਧੱਕਾ ਮੁੱਕੀ
ਅਧਿਆਪਕਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ
12:28 November 24
ਬਰਗਾੜੀ ਬੇਅਦਬੀ ਮਾਮਲੇ ‘ਚ ਡੇਰਾ ਸਿਰਸਾ ਦੀ ਚੇਅਰਪਰਸਨ ਤੇ ਵਾਈਸ ਚੇਅਰਪਰਸਨ ਨੂੰ ਨੋਟਿਸ ਜਾਰੀ
ਬਰਗਾੜੀ ਬੇਅਦਬੀ ਮਾਮਲੇ ‘ਚ ਵਿਸ਼ੇਸ਼ ਜਾਂਚ ਟੀਮ ਵੱਲੋਂ ਡੇਰਾ ਸਿਰਸਾ ਦੀ ਚੇਅਰਪਰਸਨ ਅਤੇ ਵਾਈਸ ਚੇਅਰਪਰਸਨ ਨੂੰ ਨੋਟਿਸ ਜਾਰੀ
ਵਿਸ਼ੇਸ਼ ਜਾਂਚ ਟੀਮ ਨੇ ਉਪਾਸਨਾ ਇੰਸਾਂ ਅਤੇ Dr. PR ਨੈਨ ਨੂੰ ਭੇਜਿਆ ਪੁੱਛਗਿੱਛ ਲਈ ਨੋਟਿਸ
11:10 November 24
ਜੇਕਰ ਸਰਕਾਰ ਸਾਡੀਆਂ ਮੰਗਾਂ ਮੰਨ ਲਵੇ ਤਾਂ ਅਸੀਂ ਚਲੇ ਜਾਵਾਗੇ: ਰਾਕੇਸ਼ ਟਿਕੈਤ
ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਜੇਕਰ ਸਰਕਾਰ ਨੇ ਐਲਾਨ ਕੀਤਾ ਹੈ ਤਾਂ ਉਹ ਪ੍ਰਸਤਾਵ ਲਿਆ ਸਕਦੇ ਹਨ, ਪਰ ਐਮਐਸਪੀ ਅਤੇ 700 ਕਿਸਾਨਾਂ ਦੀ ਮੌਤ ਵੀ ਸਾਡਾ ਮੁੱਦਾ ਹੈ। ਸਰਕਾਰ ਨੂੰ ਵੀ ਇਸ ਬਾਰੇ ਗੱਲ ਕਰਨੀ ਚਾਹੀਦੀ ਹੈ। ਜੇਕਰ ਸਰਕਾਰ 26 ਜਨਵਰੀ ਤੋਂ ਪਹਿਲਾਂ ਸਹਿਮਤ ਹੁੰਦੀ ਹੈ ਤਾਂ ਅਸੀਂ ਚਲੇ ਜਾਵਾਂਗੇ।
10:41 November 24
ਭਾਜਪਾ ਦੇ ਸੀਨੀਅਰ ਆਗੂ ਕ੍ਰਿਪਾਲ ਸਿੰਘ ਪਰਮਾਰ ਨੇ ਆਪਣੇ ਅਹੁਦੇ ਤੋਂ ਦਿੱਤਾ ਅਸਤੀਫ਼ਾ
ਹਿਮਾਚਲ ਪ੍ਰਦੇਸ਼: ਭਾਜਪਾ ਦੇ ਸੀਨੀਅਰ ਆਗੂ ਕ੍ਰਿਪਾਲ ਸਿੰਘ ਪਰਮਾਰ ਨੇ ਪ੍ਰਦੇਸ਼ ਭਾਜਪਾ ਦੇ ਮੀਤ ਪ੍ਰਧਾਨ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ
ਪਰਮਾਰ ਨੇ ਕਿਹਾ- ਪਿਛਲੇ ਕੁਝ ਸਾਲਾਂ ਤੋਂ ਪਾਰਟੀ ਵਿੱਚ ਮੈਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਸੀ
10:25 November 24
ਭਾਜਪਾ ਆਗੂ ਤੇ ਸਾਬਕਾ ਕ੍ਰਿਕਟਰ ਗੌਤਮ ਗੰਭੀਰ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ
ਪੂਰਬੀ ਦਿੱਲੀ ਹਲਕੇ ਤੋਂ ਭਾਜਪਾ ਦੇ ਸੰਸਦ ਮੈਂਬਰ ਅਤੇ ਸਾਬਕਾ ਕ੍ਰਿਕਟਰ ਗੌਤਮ ਗੰਭੀਰ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ
ਗੰਭੀਰ ਦੇ ਘਰ ਦੇ ਬਾਹਰ ਵਧਾਈ ਸੁਰੱਖਿਆ
08:58 November 24
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਅਧਿਆਪਕਾਂ ਨਾਲ ਕਰਨਗੇ ਬੈਠਕ
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਕੱਚੇ ਅਧਿਆਪਕਾਂ ਨਾਲ ਕਰਨਗੇ ਬੈਠਕ
ਕਰੀਬ 11:30 ਵਜੇ ਹੋਵੇਗੀ ਬੈਠਕ
ਬੀਤੇ ਦਿਨ ਅਧਿਆਪਕਾਂ ਨੇ ਮੰਗਾ ਨੂੰ ਲੈ ਕੇ ਸਿੱਖਿਆ ਪ੍ਰੋਗਰਾਮ ਵਿੱਚ ਕੀਤਾ ਸੀ ਹੰਗਾਮਾ