ਅਕਾਲੀ ਦਲ ਦੀ ਮੁੱਖ ਸਲਾਹਕਾਰ ਮਹਿਲਾ ਵਿੰਗ ਰਜਿੰਦਰ ਕੌਰ ਮੀਮਸਾ ਨੇ ਦਿੱਤਾ ਅਸਤੀਫਾ
ਅਕਾਲੀ ਦਲ ਦੀ ਮੁੱਖ ਸਲਾਹਕਾਰ ਮਹਿਲਾ ਵਿੰਗ ਰਜਿੰਦਰ ਕੌਰ ਮੀਮਸਾ ਨੇ ਦਿੱਤਾ ਅਸਤੀਫਾ
14:10 November 13
ਅਕਾਲੀ ਦਲ ਦੀ ਮੁੱਖ ਸਲਾਹਕਾਰ ਮਹਿਲਾ ਵਿੰਗ ਰਜਿੰਦਰ ਕੌਰ ਮੀਮਸਾ ਨੇ ਦਿੱਤਾ ਅਸਤੀਫਾ
12:57 November 13
RSS ਤੇ BJP ਨੇ ਆਪਣੀਆਂ ਪਾਰਟੀਆਂ ਦੇ ਨਾਂ 'ਤੇ ਹਿੰਦੂਤਵ ਤੇ ਹਿੰਦੂਵਾਦ ਨੂੰ ਕੀਤਾ ਹਾਈਜੈਕ: ਮਹਿਬੂਬਾ ਮੁਫਤੀ
ਪੀਡੀਪੀ ਮੁਖੀ ਮਹਿਬੂਬਾ ਮੁਫਤੀ ਦਾ ਵੱਡਾ ਬਿਆਨ
RSS ਅਤੇ BJP ਨੇ ਆਪਣੀਆਂ ਪਾਰਟੀਆਂ ਦੇ ਨਾਂ 'ਤੇ ਹਿੰਦੂਤਵ ਅਤੇ ਹਿੰਦੂਵਾਦ ਨੂੰ ਹਾਈਜੈਕ ਕਰ ਲਿਆ ਹੈ: ਮਹਿਬੂਬਾ ਮੁਫਤੀ
‘ਜਿਹੜੀਆਂ ਪਾਰਟੀਆਂ ਹਿੰਦੂਆਂ ਅਤੇ ਮੁਸਲਮਾਨਾਂ ਵਿਚਕਾਰ ਝੜਪਾਂ ਚਾਹੁੰਦੀਆਂ ਹਨ, ਉਨ੍ਹਾਂ ਦੀ ਤੁਲਨਾ ਨਾ ਸਿਰਫ਼ ਆਈਐਸਆਈਐਸ ਨਾਲ ਕੀਤੀ ਜਾ ਸਕਦੀ ਹੈ, ਬਲਕਿ ਹੋਰ ਸਮਾਨ ਸੰਗਠਨਾਂ ਨਾਲ ਵੀ ਕੀਤੀ ਜਾ ਸਕਦੀ ਹੈ ਕਿਉਂਕਿ ਉਹ ਧਰਮ ਦੇ ਨਾਮ 'ਤੇ ਲੋਕਾਂ ਨੂੰ ਮਾਰਦੇ ਹਨ‘
12:37 November 13
ਕੇਜਰੀਵਾਲ ਨੇ ਪ੍ਰਦੂਸ਼ਣ ਨੂੰ ਲੈ ਕੇ ਬੁਲਾਈ ਹੰਗਾਮੀ ਮੀਟਿੰਗ
ਕੇਜਰੀਵਾਲ ਨੇ ਪ੍ਰਦੂਸ਼ਣ ਨੂੰ ਲੈ ਕੇ ਬੁਲਾਈ ਹੰਗਾਮੀ ਮੀਟਿੰਗ
11:36 November 13
'ਆਪ' ਵਿਧਾਇਕਾਂ ਵੱਲੋਂ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ਦਾ ਘਿਰਾਓ
'ਆਪ' ਵਿਧਾਇਕਾਂ ਵੱਲੋਂ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ਦਾ ਘਿਰਾਓ
11:21 November 13
ਸੁਖਬੀਰ ਸਿੰਘ ਬਾਦਲ ਅੱਜ ਮੁਕੇਰੀਆਂ ਵਿਖੇ ਰੈਲੀ ਨੂੰ ਕਰਨਗੇ ਸੰਬੋਧਨ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਮੁਕੇਰੀਆਂ ਵਿਖੇ ਰੈਲੀ ਨੂੰ ਸੰਬੋਧਨ ਕਰਨਗੇ
ਸੁਖਬੀਰ ਸਿੰਘ ਬਾਦਲ ਦੀ ਆਮਦ ਤੋਂ ਪਹਿਲਾਂ ਅਕਾਲੀ ਵਰਕਰਾਂ ਵੱਲੋਂ ਤਿਆਰੀਆਂ ਜ਼ੋਰਾਂ 'ਤੇ
10:50 November 13
ਸ਼੍ਰੋਮਣੀ ਅਕਾਲੀ ਦਲ ਹੋਰ ਉਮੀਦਵਾਰਾਂ ਦਾ ਕੀਤਾ ਐਲਾਨ
ਬਲਾਚੌਰ ਤੋਂ ਸੁਨੀਤਾ ਚੌਧਰੀ ਲੜੇਗੀ ਚੋਣ
ਪਟਿਆਲਾ ਦਿਹਾਤੀ ਤੋਂ ਜਸਪਾਲ ਸਿੰਘ ਬਿੱਟੂ ਲੜਨਗੇ ਚੋਣ
ਸ਼ਾਹਕੋਟ ਤੋਂ ਯੂਥ ਆਗੂ ਬਚਿੱਤਰ ਸਿੰਘ ਹਰੀ ਨੂੰ ਵਿਧਾਨ ਸਭਾ ਚੋਣਾਂ ਲਈ ਉਮੀਦਵਾਰ ਐਲਾਨਿਆ
ਅਕਾਲੀ ਦਲ ਹੁਣ ਤੱਕ 83 ਉਮੀਦਵਾਰਾਂ ਦਾ ਐਲਾਨ ਕਰ ਚੁੱਕਾ ਹੈ
10:33 November 13
‘ਲਾਲ ਕਿਲ੍ਹੇ ਦੀ ਹਿੰਸਾ ‘ਚ ਕਾਂਗਰਸ ਦੀ ਭੂਮਿਕਾ ਦੀ ਜਾਂਚ ਐਨਆਈਏ ਨੂੰ ਸੌਂਪੀ ਜਾਵੇ’
ਮੇਰੀ ਪੀਐਮਓ ਭਾਰਤ (PMO India), ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਅਪੀਲ ਹੈ ਕਿ ਲਾਲ ਕਿਲ੍ਹੇ ਦੀ ਹਿੰਸਾ ਵਿੱਚ ਕਾਂਗਰਸ ਦੀ ਭੂਮਿਕਾ ਦੀ ਜਾਂਚ ਐਨਆਈਏ ਨੂੰ ਸੌਂਪੀ ਜਾਵੇ। ਪੰਜਾਬ ਦੇ ਹਾਲਾਤ ਖਰਾਬ ਕਰਕੇ ਸਿਆਸੀ ਲਾਹਾ ਲੈਣ ਦੀ ਕਾਂਗਰਸ ਦੀ ਸਾਜ਼ਿਸ਼ ਦਾ ਪਰਦਾਫਾਸ਼ ਕਰਨਾ ਬਹੁਤ ਜ਼ਰੂਰੀ ਹੈ।
ਪੰਜਾਬ ਦੇ ਲੋਕ ਦੇਸ਼ ਭਗਤ ਹਨ, ਸਰਕਾਰ ਨੂੰ ਕੋਈ ਹੱਕ ਨਹੀਂ ਕਿ ਉਹ ਆਪਣੇ ਟੈਕਸ ਦੇ ਪੈਸੇ ਨਾਲ ਦੇਸ਼ ਵਿਰੋਧੀਆਂ ਨੂੰ ਮੁਆਵਜ਼ਾ ਦੇਵੇ। ਜੇਕਰ ਮੁੱਖ ਮੰਤਰੀ ਅਤੇ ਕਾਂਗਰਸੀ ਲੀਡਰਾਂ ਪ੍ਰਤੀ ਇੰਨੀ ਹੀ ਹਮਦਰਦੀ ਹੈ ਤਾਂ ਆਪਣੀ ਜੇਬ 'ਚੋਂ ਦਿਓ। ਪੰਜਾਬ ਭਾਜਪਾ ਇਸ ਮਾਮਲੇ ਨੂੰ ਜਨਤਾ ਦੇ ਸਾਹਮਣੇ ਲੈ ਕੇ ਜਾਵੇਗੀ ਅਤੇ ਕਾਂਗਰਸ ਦੇ ਦੇਸ਼ ਵਿਰੋਧੀ ਚਿਹਰੇ ਨੂੰ ਨੰਗਾ ਕਰੇਗੀ।
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (CHARANJIT CHANNI) ਨੇ ਲਾਲ ਕਿਲ੍ਹੇ ਦੀ ਹਿੰਸਾ ਦੇ ਦੋਸ਼ੀਆਂ ਨੂੰ ਮੁਆਵਜ਼ਾ ਦੇਣ ਦਾ ਫੈਸਲਾ ਇਹ ਸਾਬਤ ਕਰਦਾ ਹੈ ਕਿ ਦੇਸ਼ ਨੂੰ ਸ਼ਰਮਸਾਰ ਕਰਨ ਵਾਲੀ ਹਿੰਸਾ ਕਾਂਗਰਸ ਦੁਆਰਾ ਸਪਾਂਸਰ ਕੀਤੀ ਗਈ ਸੀ। ਕਾਂਗਰਸ ਹਮੇਸ਼ਾ ਹੀ ਦੇਸ਼ ਨੂੰ ਤੋੜਨ ਵਾਲੀਆਂ ਸ਼ਕਤੀਆਂ ਦੇ ਨਾਲ ਰਹੀ ਹੈ।
10:11 November 13
ਰਾਸ਼ਟਰਪਤੀ ਕੋਵਿੰਦ ਅੱਜ ਦੇਣਗੇ ਰਾਸ਼ਟਰੀ ਖੇਡ ਪੁਰਸਕਾਰ
ਰਾਸ਼ਟਰਪਤੀ ਕੋਵਿੰਦ ਅੱਜ ਰਾਸ਼ਟਰਪਤੀ ਭਵਨ ‘ਚ ਦੇਣਗੇ ਰਾਸ਼ਟਰੀ ਖੇਡ ਪੁਰਸਕਾਰ 2021
ਇਹਨਾਂ ਖਿਡਾਰੀਆਂ ਨੂੰ ਮਿਲੇਗਾ ਪੁਰਸਕਾਰ
ਮੇਜਰ ਧਿਆਨ ਚੰਦ ਖੇਲ ਰਤਨ ਪੁਰਸਕਾਰ ਨੀਰਜ ਚੋਪੜਾ (ਐਥਲੈਟਿਕਸ)
ਰਵੀ ਕੁਮਾਰ (ਕੁਸ਼ਤੀ)
ਲਵਲੀਨਾ ਬੋਰਗੋਹੇਨ (ਬਾਕਸਿੰਗ)
ਸ਼੍ਰੀਜੇਸ਼ ਪੀਆਰ (ਹਾਕੀ) ਸਮੇਤ 12 ਖਿਡਾਰੀਆਂ ਨੂੰ ਦਿੱਤਾ ਜਾਵੇਗਾ
08:54 November 13
ਸੰਘਣੇ ਧੂੰਏਂ ਨੇ ਢੱਕੀ ਦਿੱਲੀ
ਸੰਘਣੇ ਧੂੰਏਂ ਦੀ ਚਾਂਦਰ ਹੇਠ ਦਿੱਲੀ
ਗੰਭੀਰ ਸ਼੍ਰੇਣੀ ’ਚ ਪਹੁੰਚੀ ਹਵਾ ਦੀ ਗੁਣਵੱਤਾ
ਮੌਜੂਦਾ ਹਵਾ ਗੁਣਵੱਤਾ (AQI) 476