ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ 25 ਅਕਤੂਬਰ ਨੂੰ ਸਰਬ ਪਾਰਟੀ ਮੀਟਿੰਗ ਬੁਲਾਈ ਹੈ।
ਇਹ ਮੀਟਿੰਗ ਬੀਐਸਐਫ ਦੇ ਵਧੇ ਹੋਏ ਅਧਿਕਾਰ ਖੇਤਰ ਦੇ ਅਧੀਨ ਕੀਤੀ ਜਾਵੇਗੀ
ਆਲ ਪਾਰਟੀ ਮੀਟਿੰਗ ਦੁਪਹਿਰ 12:00 ਵਜੇ ਪੰਜਾਬ ਭਵਨ ਵਿੱਚ ਹੋਵੇਗੀ
21:56 October 22
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ 25 ਅਕਤੂਬਰ ਨੂੰ ਬੁਲਾਈ ਸਰਬ ਪਾਰਟੀ ਮੀਟਿੰਗ
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ 25 ਅਕਤੂਬਰ ਨੂੰ ਸਰਬ ਪਾਰਟੀ ਮੀਟਿੰਗ ਬੁਲਾਈ ਹੈ।
ਇਹ ਮੀਟਿੰਗ ਬੀਐਸਐਫ ਦੇ ਵਧੇ ਹੋਏ ਅਧਿਕਾਰ ਖੇਤਰ ਦੇ ਅਧੀਨ ਕੀਤੀ ਜਾਵੇਗੀ
ਆਲ ਪਾਰਟੀ ਮੀਟਿੰਗ ਦੁਪਹਿਰ 12:00 ਵਜੇ ਪੰਜਾਬ ਭਵਨ ਵਿੱਚ ਹੋਵੇਗੀ
16:02 October 22
ਸੁਖਬੀਰ ਸਿੰਘ ਬਾਦਲ ਨੇ ਸੀਨੀਅਰ ਪਾਰਟੀ ਲੀਡਰ ਰਵੀਕਿਰਨ ਸਿੰਘ ਕਾਹਲੋਂ ਨੂੰ ਅਕਾਲੀ ਦਲ ਦਾ ਜਨਰਲ ਸਕੱਤਰ ਕੀਤਾ ਘੋਸ਼ਿਤ
ਸੁਖਬੀਰ ਸਿੰਘ ਬਾਦਲ ਨੇ ਸੀਨੀਅਰ ਪਾਰਟੀ ਲੀਡਰ ਰਵੀਕਿਰਨ ਸਿੰਘ ਕਾਹਲੋਂ ਨੂੰ ਅਕਾਲੀ ਦਲ ਦਾ ਜਨਰਲ ਸਕੱਤਰ ਕੀਤਾ ਘੋਸ਼ਿਤ
14:46 October 22
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਵੱਡਾ ਫੈਸਲਾ ਹਰੀਸ਼ ਰਾਵਤ ਦੀ ਹੋਈ ਛੁੱਟੀ, ਪੰਜਾਬ ਕਾਂਗਰਸ ਪ੍ਰਭਾਰੀ ਬਣੇ ਹਰੀਸ਼ ਚੌਧਰੀ
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਵੱਡਾ ਫੈਸਲਾ
ਹਰੀਸ਼ ਰਾਵਤ ਦੀ ਹੋਈ ਛੁੱਟੀ, ਪੰਜਾਬ ਕਾਂਗਰਸ ਪ੍ਰਭਾਰੀ ਬਣੇ ਹਰੀਸ਼ ਚੌਧਰੀ
14:27 October 22
ਪੋਸਟ ਮੈਟ੍ਰਿਕ ਘੁਟਾਲੇ ‘ਚ ਸਰਕਾਰ ਦੀ ਵੱਡੀ ਕਾਰਵਾਈ
ਸਰਕਾਰ ਨੇ ਦੋਸ਼ੀਆਂ ਵਿਰੁੱਧ ਐਫਆਈਆਰ ਦਰਜ ਕਰਨ ਦੇ ਦਿੱਤੇ ਹੁਕਮ
ਕਰੀਬ 100 ਪ੍ਰਾਈਵੇਟ ਕਾਲਜਾਂ 'ਤੇ 100 ਕਰੋੜ ਰੁਪਏ ਤੋਂ ਵੱਧ ਦੀ ਸਕਾਲਰਸ਼ਿਪ ਜਮ੍ਹਾਂ ਨਾ ਕਰਵਾਉਣ ਦਾ ਇਲਜ਼ਾਮ
ਇਸ ਤੋਂ ਪਹਿਲਾਂ ਸਰਕਾਰ ਵਿਭਾਗ ਦੇ ਕਈ ਅਧਿਕਾਰੀਆਂ ਨੂੰ ਚਾਰਜਸ਼ੀਟ ਕਰ ਚੁੱਕੀ ਹੈ
13:54 October 22
ਅਰੂਸਾ ਆਲਮ 'ਤੇ ਸੁਖਬੀਰ ਬਾਦਲ ਦਾ ਵੱਡਾ ਬਿਆਨ
ਕਿਹਾ- ਜਦੋਂ ਸੁੱਖੀ ਰੰਧਾਵਾ ਜਦੋਂ ਕੈਪਟਨ ਦੇ ਮੰਤਰੀ ਸਨ ਤਾਂ ਉਦੋਂ ਕਿਉਂ ਨਹੀਂ ਬੋਲੇ
ਸੁਖਬੀਰ ਨੇ ਕਿਹਾ ਕਿ ਖੇਤੀ ਕਾਨੂੰਨ ਸਿਰਫ ਕਾਂਗਰਸ ਦੀ ਦੇਣ
ਸਾਰੇ ਗੈਂਗਸਟਰ ਰੰਧਾਵਾ ਦੀ ਦਾਤ: ਸੁਖਬੀਰ ਬਾਦਲ
13:48 October 22
ਚਰਨਜੀਤ ਸਿੰਘ ਚੰਨੀ ਡਰਾਮੇਬਾਜ਼ ਮੁੱਖ ਮੰਤਰੀ: ਰਾਘਵ ਚੱਡਾ
ਆਪ ਆਗੂ ਰਾਘਵ ਚੱਡਾ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ’ਤੇ ਸਾਧੇ ਨਿਸ਼ਾਨੇ
ਕਿਹਾ- ਚਰਨਜੀਤ ਸਿੰਘ ਚੰਨੀ ਇੱਕ ਡਰਾਮੇਬਾਜ਼ ਮੁੱਖ ਮੰਤਰੀ
ਗੁਲਾਬੀ ਸੁੰਡੀ ਦੀ ਮਾਰ ਝੱਲ ਰਹੇ ਕਿਸਾਨਾਂ ਨੂੰ ਅਜੇ ਨਹੀਂ ਮਿਲਿਆ ਮੁਆਵਜ਼ਾ: ਰਾਘਵ ਚੱਡਾ
ਚੰਨੀ ਸਿਰਫ਼ ਫੋਟੋਆਂ ਕਰਵਾਉਣ ਲਈ ਕਿਸਾਨਾਂ ਦਾ ਕਰਕੇ ਆਏ ਸਨ ਮੁਲਾਕਾਤ: ਰਾਘਵ ਚੱਡਾ
ਕੈਪਟਨ ਅਮਰਿੰਦਰ ਸਿੰਘ ਵਾਂਗ ਚੰਨੀ ਨੇ ਵੀ ਕਿਸਾਨਾਂ ਨੂੰ ਲਾਇਆ ਲਾਰਾ
13:38 October 22
ਆਗਾਮੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ 26 ਅਕਤੂਬਰ ਨੂੰ ਕਾਂਗਰਸ ਦੀ ਮੀਟਿੰਗ
ਆਗਾਮੀ ਵਿਧਾਨ ਸਭਾ ਚੋਣਾਂ ਦੀ ਰਣਨੀਤੀ ਬਾਰੇ ਵਿਚਾਰ -ਵਟਾਂਦਰਾ ਕਰਨ ਸਬੰਧੀ ਕਾਂਗਰਸ ਦੀ ਹੋਵੇਗੀ ਮੀਟਿੰਗ
ਬੈਠਕ ’ਚ ਮੈਂਬਰਸ਼ਿਪ ਅਤੇ ਸਿਖਲਾਈ ਬਾਰੇ ਕੀਤਾ ਜਾਵੇਗਾ ਵਿਚਾਰ -ਵਟਾਂਦਰਾ
26 ਅਕਤੂਬਰ ਨੂੰ ਦਿੱਲੀ ਦੇ ਏਆਈਸੀਸੀ ਹੈੱਡਕੁਆਰਟਰ ਵਿਖੇ ਹੋਵੇਗੀ ਬੈਠਕ
ਕਾਂਗਰਸ ਦੇ ਜਨਰਲ ਸਕੱਤਰਾਂ ਅਤੇ ਰਾਜ ਇੰਚਾਰਜਾਂ ਨਾਲ ਹੋਵੇਗੀ ਚਰਚਾ
13:23 October 22
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਬੈਂਗਲੁਰੂ ‘ਚ ਏਡੀਈ ਸਹੂਲਤ ਦਾ ਕੀਤਾ ਦੌਰਾ
ਕਰਨਾਟਕ: ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਬੈਂਗਲੁਰੂ ਵਿੱਚ ਏਰੋਨੋਟਿਕਲ ਡਿਵੈਲਪਮੈਂਟ ਐਸਟੈਬਲਿਸ਼ਮੈਂਟ (ਏਡੀਈ) ਸਹੂਲਤ ਦਾ ਕੀਤਾ ਦੌਰਾ
13:02 October 22
ਮੁੰਬਈ: ਰਿਹਾਇਸ਼ੀ ਇਮਾਰਤ ਦੀ 19 ਵੀਂ ਮੰਜ਼ਲ 'ਤੇ ਲੱਗੀ ਅੱਗ
ਰਿਹਾਇਸ਼ੀ ਇਮਾਰਤ ਦੀ 19 ਵੀਂ ਮੰਜ਼ਲ 'ਤੇ ਲੱਗੀ ਅੱਗ, ਮੌਕੇ ‘ਤੇ ਫਾਇਰ ਬ੍ਰਿਗੇਡ ਮੌਜੂਦ
ਅੱਗ ਬੁਝਾਊਣ ਦੀਆਂ ਕੋਸ਼ਿਸ਼ਾਂ ਜਾਰੀ
12:33 October 22
ਸ਼੍ਰੋਮਣੀ ਅਕਾਲੀ ਦਲ ਨੇ 2 ਹੋਰ ਉਮੀਦਵਾਰਾਂ ਦਾ ਕੀਤਾ ਐਲਾਨ
ਅਕਾਲੀ ਦਲ ਨੇ ਡੇਰਾ ਬਾਬਾ ਨਾਨਕ ਤੋਂ ਰਵੀਕਰਨ ਸਿੰਘ ਕਾਹਲੋਂ ਨੂੰ ਐਲਾਨਿਆ ਉਮੀਦਵਾਰ
ਫਤਿਹਗੜ੍ਹ ਚੂੜ੍ਹੀਆਂ ਤੋਂ ਸਰਦਾਰ ਲਖਬੀਰ ਸਿੰਘ ਲੋਧੀਨੰਗਲ ਲੜਨਗੇ ਚੋਣ
ਅਕਾਲੀ ਦਲ ਨੇ ਹੁਣ ਤੱਕ 76 ਉਮੀਦਵਾਰਾਂ ਦਾ ਕਰ ਚੁੱਕਾ ਹੈ ਐਲਾਨ
1 ਵਜੇ ਲੁਧਿਆਣਾ ਵਿੱਚ ਪ੍ਰੈਸ ਕਾਨਫਰੰਸ ਵੀ ਕਰਨਗੇ ਸੁਖਬੀਰ ਬਾਦਲ
11:59 October 22
ਲਖੀਮਪੁਰ ਹਿੰਸਾ ਮਾਮਲਾ: ਮੰਤਰੀ ਰਣਦੀਪ ਨਾਭਾ ਪੀੜਤ ਪਰਿਵਾਰਾਂ ਨੂੰ ਸੌਂਪਣਗੇ ਚੈਕ
ਲਖੀਮਪੁਰ ਹਿੰਸਾ ’ਚ ਮਾਰੇ ਗਏ ਕਿਸਾਨ ਦੇ ਪਰਿਵਾਰਾਂ ਨੂੰ ਦੇਣਗੇ ਚੈਕ
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮੁਆਵਜ਼ੇ ਦਾ ਕੀਤਾ ਸੀ ਐਲਾਨ
ਪਰਿਵਾਰਾਂ ਨੂੰ 50-50 ਲੱਖ ਰੁਪਏ ਦੇ ਸੌਂਪਣਗੇ ਚੈਕ
11:48 October 22
ਗੈਂਗਸਟਰ ਜੱਗੂ ਭਗਵਾਨ ਪੁਰੀਆ ਨੇ ਡਾਕਟਰ ਤੋਂ ਮੰਗੀ ਫਿਰੌਤੀ
ਅੰਮ੍ਰਿਤਸਰ ਜੇਲ੍ਹ ’ਚ ਬੰਦ ਹੈ ਗੈਂਗਸਟਰ ਜੱਗੂ ਭਗਵਾਨ ਪੁਰੀਆ
ਗੈਂਗਸਟਰ ਜੱਗੂ ਭਗਵਾਨ ਪੁਰੀਆ ਨੇ ਧਮਕੀ ਦੇ ਡਾਕਟਰ ਕੋਲੋਂ ਮੰਗੀ ਇੱਕ ਕਰੋੜ ਰੁਪਏ ਦੀ ਫਿਰੌਤੀ
ਡਾਕਟਰ ਨੇ ਪੁਲਿਸ ਕੋਲ ਸ਼ਿਕਾਇਤ ਕਰਵਾਈ ਦਰਜ
ਪੁਲਿਸ ’ਤੇ ਲੱਗੇ ਕਾਰਵਾਈ ਨਾ ਕਰਨ ਦੇ ਇਲਜ਼ਾਮ
11:39 October 22
ਲੋਕ ਇਨਸਾਫ ਪਾਰਟੀ ਵੱਲੋਂ ਲੁਧਿਆਣਾ ‘ਚ ਅਕਾਲੀ ਦਲ ਖ਼ਿਲਾਫ਼ ਰੋਸ ਮਾਰਚ
ਲੋਕ ਇਨਸਾਫ ਪਾਰਟੀ ਵੱਲੋਂ ਲੁਧਿਆਣਾ ‘ਚ ਮਾਰਚ
ਗਧੇ ’ਤੇ ਅਕਾਲੀ ਦਲ ਦੇ ਉਮੀਦਵਾਰ ਹਰੀਸ਼ ਰਾਏ ਢਾਂਡਾ ਦਾ ਲਿਆਂਦਾ ਪੁਤਲਾ
ਸੁਖਬੀਰ ਬਾਦਲ ਅਤੇ ਹਰੀਸ਼ ਰਾਏ ਢਾਂਡਾ ਨੂੰ ਚੂੜੀਆਂ ਦੇਣ ਚੱਲੇ ਲਿਪ ਆਗੂਆਂ ਅਤੇ ਵਰਕਰਾਂ ਨੂੰ ਪੁਲਿਸ ਨੇ ਰੋਕਿਆ
ਬੈਂਸ ਵਿਰੁੱਧ ਬੀਤੇ ਦਿਨ ਬਲਾਤਕਾਰ ਦੇ ਇਲਜਾਮ ਲਾਉਣ ਵਾਲੀ ਮਹਿਲਾ ਨੇ ਬੈਂਸ ਵਿਰੁੱਧ ਸ਼ਿਕਾਇਕ ਲਈ ਹੈ ਵਾਪਿਸ
ਇਸੇ ਨੂੰ ਲੈਕੇ ਲਿਪ ਆਗੂਆਂ ਨੇ ਦੱਸਿਆ ਅਕਾਲੀ ਦਲ ਦੀ ਸਾਜਿਸ਼
11:09 October 22
25 ਅਕਤੂਬਰ ਨੂੰ ਹੋਣ ਵਾਲੀ ਪੰਜਾਬ ਕੈਬਨਿਟ ਦੀ ਮੀਟਿੰਗ ਹੋਈ ਰੱਦ
25 ਅਕਤੂਬਰ ਨੂੰ ਹੋਣ ਵਾਲੀ ਪੰਜਾਬ ਕੈਬਨਿਟ ਦੀ ਮੀਟਿੰਗ ਰੱਦ ਕਰ ਦਿੱਤੀ ਗਈ ਹੈ।
11:07 October 22
ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੀ ਦਿੱਲੀ ਵਿਖੇ ਮੀਟਿੰਗ
ਤਿੰਨ ਦਿਨ ਤੱਕ ਚਲੇਗੀ ਕੇਂਦਰੀ ਕਮੇਟੀ ਦੀ ਮੀਟਿੰਗ
10:57 October 22
ਲੈਫਟੀਨੈਂਟ ਜਨਰਲ ਤਰੁਣ ਕੁਮਾਰ ਆਈਚ ਨੇ ਤ੍ਰਿਸ਼ਕਤੀ ਕੋਰ ਦੇ ਜਨਰਲ ਅਫਸਰ ਕਮਾਂਡਿੰਗ ਵਜੋਂ ਸੰਭਾਲਿਆ ਅਹੁਦਾ
ਲੈਫਟੀਨੈਂਟ ਜਨਰਲ ਤਰੁਣ ਕੁਮਾਰ ਆਈਚ ਨੇ ਭਾਰਤੀ ਫੌਜ ਦੇ ਲੈਫਟੀਨੈਂਟ ਜਨਰਲ ਏਕੇ ਸਿੰਘ ਤੋਂ ਤ੍ਰਿਸ਼ਕਤੀ ਕੋਰ ਦੇ ਜਨਰਲ ਅਫਸਰ ਕਮਾਂਡਿੰਗ ਵਜੋਂ ਅਹੁਦਾ ਸੰਭਾਲਿਆ
09:38 October 22
ਕਰੂਜ਼ ਜਹਾਜ਼ ਡਰੱਗ ਮਾਮਲਾ: 24 ਸਾਲਾ ਨਸ਼ਾ ਤਸਕਰ ਕਾਬੂ
ਮੁੰਬਈ ਐਨਸੀਬੀ ਨੇ ਦੇਰ ਰਾਤ ਇੱਕ 24 ਸਾਲਾ ਨਸ਼ਾ ਤਸਕਰ ਨੂੰ ਕੀਤਾ ਕਾਬੂ
ਮਾਮਲੇ ਵਿੱਚ ਇੱਕ ਮੁੱਖ ਸ਼ੱਕੀ ਹੈ, ਜਿਸਦਾ ਨਾਮ ਨਸ਼ਿਆਂ ਨਾਲ ਜੁੜੀ ਗੱਲਬਾਤ ਵਿੱਚ ਸਾਹਮਣੇ ਆਇਆ ਹੈ: ਐਨਸੀਬੀ
09:26 October 22
ਕੈਦੀ ਫਰਾਰ ਹੋਣ ਦਾ ਮਾਮਲਾ: 6 ਪੁਲਿਸ ਕਰਮਚਾਰੀਆਂ ਖ਼ਿਲਾਫ਼ ਪਰਚਾ ਦਰਜ
ਬੀਤੇ ਕੱਲ੍ਹ ਸ਼ਾਮ ਵੇਲੇ ਪੇਸ਼ੀ ਤੋਂ ਵਾਪਸ ਆਉਂਦੇ ਸਮੇਂ ਪੁਲਿਸ ਹਿਰਾਸਤ ਵਿਚੋਂ ਫਰਾਰ ਹੋਏ ਕੇਂਦਰੀ ਮਾਡਰਨ ਜੇਲ੍ਹ ਦੇ 2 ਵਿਚਾਰ ਅਧੀਨ ਕੈਦੀਆਂ ਦੇ ਮਾਮਲੇ ਵਿੱਚ ਫਰੀਦਕੋਟ ਪੁਲਿਸ ਵੱਲੋਂ 6 ਪੁਲਿਸ ਕਰਮਚਾਰੀਆਂ ਜਿੰਨਾ ਵਿੱਚ 3 ASI, ਇੱਕ ਹੌਲਦਾਰ ਅਤੇ 2 ਹੋਮਗਾਰਡ ਦੇ ਜਵਾਨਾਂ ਖਿਲਾਫ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਜਿਕਰਯੋਗ ਹੈ ਕਿ ਕੱਲ੍ਹ ਦੇਰ ਸ਼ਾਮ ਕੇਂਦਰੀ ਮਾਡਰਨ ਜੇਲ੍ਹ ਵਿਚ ਬੰਦ 2 ਵਿਚਾਰ ਅਧੀਨ ਕੈਦੀ ਉਸ ਵਕਤ ਪੁਲਿਸ ਨੂੰ ਚਕਮਾਂ ਦੇ ਕੇ ਫਰਾਰ ਹੋ ਗਏ ਸਨ ਜਦੋਂ ਉਹ ਮੁਕੇਰੀਆਂ ਵਿਖੇ ਪੇਸ਼ੀ ਭੁਗਤ ਕੇ ਵਾਪਸ ਫਰੀਦਕੋਟ ਜੇਲ੍ਹ ਆ ਰਹੇ ਸਨ ਅਤੇ ਜੇਲ੍ਹ ਤੋਂ ਥੋੜੀ ਪਿੱਛੇ ਹੀ ਉਹ ਪੁਲਿਸ ਵੈਨ ਵਿਚੋਂ ਛਾਲ ਮਾਰ ਕੇ ਫਰਾਰ ਹੋ ਗਏ ਸਨ।ਜਿੰਨਾ ਨੂੰ ਲੱਭਣ ਲਈ ਪੁਲਿਸ ਪਾਰਟੀਆਂ ਲੱਗੀਆਂ ਹੋਈਆਂ ਹਨ।
09:21 October 22
ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ 15,786 ਕੋਰੋਨਾ ਦੇ ਨਵੇਂ ਮਾਮਲੇ ਆਏ ਸਾਹਮਣੇ
24 ਘੰਟਿਆਂ ਵਿੱਚ 231 ਲੋਕਾਂ ਦੀ ਹੋਈ ਮੌਤ
ਐਕਟਿਵ ਮਾਮਲਿਆਂ ਦੀ ਗਿਣਤੀ ਹੋਈ 1,75,745
08:57 October 22
21 ਅਕਤੂਬਰ ਤੱਕ 59,70,66,481 ਕੀਤੇ ਗਏ ਕੋਰੋਨਾ ਦੇ ਟੈਸਟ
ਕੱਲ੍ਹ ਕੀਤੇ ਦਏ ਟੈਸਟਾਂ ਦੀ ਗਿਣਤੀ 13,24,263
ਆਈਸੀਐਮਆਰ ਨੇ ਦਿੱਤੀ ਜਾਣਕਾਰੀ
08:11 October 22
ਮਿਜ਼ੋਰਮ ‘ਚ ਕੋਰੋਨਾ ਦੇ 737 ਨਵੇਂ ਮਾਮਲੇ ਆਏ ਸਾਹਮਣੇ
ਐਕਟਿਵ ਕੇਸਾਂ ਦੀ ਗਿਣਤੀ 10,034
400 ਲੋਕਾਂ ਦੀ ਹੋਈ ਮੌਤ
07:46 October 22
ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ ਇੰਡੀਆ: 20 ਤੋਂ 28 ਨਵੰਬਰ ਤੱਕ ਗੋਆ ‘ਚ ਕੀਤਾ ਜਾਵੇ ਆਯੋਜਿਤ
ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ ਇੰਡੀਆ (IFFI) ਦਾ 52 ਵਾਂ ਐਡੀਸ਼ਨ
20 ਤੋਂ 28 ਨਵੰਬਰ ਤੱਕ ਗੋਆ ‘ਚ ਕੀਤਾ ਜਾਵੇ ਆਯੋਜਿਤ
ਪਹਿਲੀ ਵਾਰ IFFI ਨੇ ਵੱਡੇ OTT ਖਿਡਾਰੀਆਂ ਨੂੰ ਫੈਸਟੀਵਲ ਵਿੱਚ ਹਿੱਸਾ ਲੈਣ ਦਾ ਦਿੱਤਾ ਸੱਦਾ: ਅਨੁਰਾਗ ਠਾਕੁਰ
07:19 October 22
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਵੇਰੇ 10 ਵਜੇ ਰਾਸ਼ਟਰ ਨੂੰ ਕਰਨਗੇ ਸੰਬੋਧਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਵੇਰੇ 10 ਵਜੇ ਰਾਸ਼ਟਰ ਨੂੰ ਕਰਨਗੇ ਸੰਬੋਧਨ
07:10 October 22
ਸੰਯੁਕਤ ਕਿਸਾਨ ਮੋਰਚਾ ਨੇ ਕਿਸਾਨ ਆਗੂ ਯੋਗਿੰਦਰ ਯਾਦਵ ਨੂੰ ਕੀਤਾ ਮੁਅੱਤਲ
ਸੰਯੁਕਤ ਕਿਸਾਨ ਮੋਰਚਾ ਨੇ ਕਿਸਾਨ ਆਗੂ ਯੋਗਿੰਦਰ ਯਾਦਵ ਨੂੰ ਇੱਕ ਮਹੀਨੇ ਲਈ ਕੀਤਾ ਮੁਅੱਤਲ
ਲਖਿਮਪੁਰ ਖੇੜੀ ਵਿੱਚ 3 ਅਕਤੂਬਰ ਨੂੰ ਹੋਈ ਹਿੰਸਾ ਵਿੱਚ ਮਾਰੇ ਗਏ ਇੱਕ ਭਾਜਪਾ ਵਰਕਰ ਦੇ ਘਰ ਮਿਲਣ ਗਏ ਸਨ ਯੋਗਿੰਦਰ ਯਾਦਵ
ਲਖੀਮਪੁਰ ਹਿੰਸਾ ਵਿੱਚ ਮਾਰੇ ਗਏ ਭਾਜਪਾ ਵਰਕਰ ਸ਼ੁਭਮ ਮਿਸ਼ਰਾ ਦੇ ਰਿਸ਼ਤੇਦਾਰਾਂ ਨਾਲ ਕੀਤੀ ਸੀ ਮੁਲਾਕਾਤ
ਉਸ ਮੀਟਿੰਗ ਦੇ ਬਾਅਦ ਤੋਂ ਹੀ ਯੋਗੇਂਦਰ ਦਾ ਕਿਸਾਨਾਂ ਦੁਆਰਾ ਵਿਰੋਧ ਕੀਤਾ ਜਾ ਰਿਹਾ ਸੀ
ਵਿਰੋਧ ਹੋਣ ਕਾਰਨ ਕੀਤਾ ਗਿਆ ਮੁਅੱਤਲ
06:50 October 22
ਅੱਜ ਫੇਰ ਵਧੇ ਪੈਟਰੋਲ ਤੇ ਡੀਜ਼ਲ ਦੇ ਭਾਅ
ਅੱਜ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ 35-35 ਪੈਸੇ ਦਾ ਵਾਧਾ ਹੋਇਆ ਹੈ
ਲਗਾਤਾਰ ਵਧ ਰਹੇ ਹਨ ਪੈਟਰੋਲ ਤੇ ਡੀਜ਼ਲ ਦੇ ਭਾਅ