- ਫ਼ਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ ਵਿਚ ਬੰਦ 2 ਕੈਦੀ ਪੁਲਿਸ ਨੂੰ ਚਕਮਾਂ ਦੇ ਜੇਲ੍ਹ ਚੋਂ ਹੋਏ ਫਰਾਰ
- ਫ਼ਰੀਦਕੋਟ ਜੇਲ੍ਹ ਤੋਂ ਮੁਕੇਰੀਆਂ ਵਿਖੇ ਗਏ ਸਨ ਭੁਗਤਣ ਪੇਸ਼ੀ
- ਵਾਪਸੀ ਤੇ ਫ਼ਰੀਦਕੋਟ ਜੇਲ੍ਹ ਦੇ ਨੇੜਿਉਂ ਪੁਲਿਸ ਵੈਨ ਵਿਚੋਂ ਛਾਲ ਮਾਰ ਕੇ ਹੋਏ ਫਰਾਰ
- ਫਰਾਰ ਹੋਏ ਕੈਦੀਆਂ ਦੀ ਪਹਿਚਾਣ ਸਾਜ਼ਿਮ ਪੁੱਤਰ ਤਾਹਿਰ ਹੁਸੈਨ ਵਾਸੀ ਕਾਨਪੁਰ ਅਤੇ ਅਬਦੁਲ ਰਹਿਮਾਨ ਪੁੱਤਰ ਪ੍ਰਵੇਸ਼ ਖਾਨ ਵਾਸੀ ਕਾਨਪੁਰ ਵਜੋਂ ਹੋਈ ਹੈ।
ਫ਼ਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ ਦੇ ਦੋ ਕੈਦੀ ਫ਼ਰਾਰ
20:48 October 21
ਫ਼ਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ ਦੇ ਦੋ ਕੈਦੀ ਫ਼ਰਾਰ
15:29 October 21
ਨਵਜੋਤ ਸਿੰਘ ਨੇ ਕੈਪਟਨ 'ਤੇ ਫਿਰ ਸਾਧਿਆ ਨਿਸ਼ਾਨਾ
- ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦਾ ਕੈਪਟਨ ਅਮਰਿੰਦਰ ਸਿੰਘ 'ਤੇ ਵੱਡਾ ਹਮਲਾ
- ਤਿੰਨ ਕਾਲੇ ਖੇਤੀ ਕਾਨੂੰਨਾਂ ਦੇ ਆਰਕੀਟੈਕਟ ਨੇ ਕਿਹਾ ਕਿ ਅੰਬਾਨੀਆਂ ਨੂੰ ਕੈਪਟਨ ਅਮਰਿੰਦਰ ਸਿੰਘ ਪੰਜਾਬ ਲਿਆਇਆ ਅਤੇ ਪੰਜਾਬ ਦੇ ਕਿਸਾਨਾਂ ਨੂੰ ਬਰਬਾਦ ਕੀਤਾ।
13:53 October 21
ਪੀੜਤਾਂ ਦੀ ਹਰ ਸੰਭਵ ਮਦਦ ਕਰੇਗੀ ਕੇਂਦਰ ਸਰਕਾਰ- ਅਮਿਤ ਸ਼ਾਹ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਉੱਤਰਾਖੰਡ ਦੇ ਮੀਂਹ ਪ੍ਰਭਾਵਤ ਇਲਾਕਿਆਂ ਦਾ ਹਵਾਈ ਸਰਵੇਖਣ ਕੀਤਾ। ਇਸ ਮਗਰੋਂ ਉਹ ਮੀਡੀਆ ਦੇ ਰੁਬਰੂ ਹੋਏ ਤੇ ਮੌਜੂਦਾ ਹਲਾਤਾਂ ਤੋਂ ਜਾਣੂ ਕਰਵਾਇਆ। ਸ਼ਾਹ ਨੇ ਦੱਸਿਆ, "ਉੱਤਰਾਖੰਡ ਵਿੱਚ ਭਾਰੀ ਮੀਂਹ ਕਾਰਨ ਹੁਣ ਤੱਕ ਕਿਸੇ ਸੈਲਾਨੀ ਦਾ ਜਾਨੀ ਨੁਕਸਾਨ ਨਹੀਂ ਹੋਇਆ ਹੈ। 3500 ਤੋਂ ਵੱਧ ਲੋਕਾਂ ਨੂੰ ਬਚਾਇਆ ਗਿਆ ਅਤੇ 16,000 ਤੋਂ ਵੱਧ ਸਾਵਧਾਨੀ ਨਾਲ ਨਿਕਾਸੀਆਂ ਕੀਤੀਆਂ ਗਈਆਂ। 17 NDRF ਟੀਮਾਂ, 7 SDRF ਟੀਮਾਂ, PAC ਦੀਆਂ 15 ਕੰਪਨੀਆਂ, 5000 ਤੋਂ ਵੱਧ ਪੁਲਿਸ ਕਰਮਚਾਰੀ ਤਾਇਨਾਤ ਹਨ ਤੇ ਲਗਾਤਾਰ ਰਾਹਤ ਕਾਰਜ ਜਾਰੀ ਹੈ। ਹੁਣ ਤੱਕ ਕੁੱਲ 65 ਲੋਕਾਂ ਦੀ ਜਾਨ ਜਾ ਚੁੱਕੀ ਹੈ ਤੇ ਕਰੋੜਾ ਰੁਪਏ ਦਾ ਨੁਕਸਾਨ ਹੋਇਆ। ਉਨ੍ਹਾਂ ਕੇਂਦਰ ਸਰਕਾਰ ਵੱਲੋਂ ਉੱਤਰਾਖੰਡ ਦੇ ਪੀੜਤਾਂ ਦੀ ਹਰ ਸੰਭਵ ਮਦਦ ਕਰਨ ਦੀ ਗੱਲ ਆਖੀ। "
13:27 October 21
ਬਾਦਲਾਂ ਤੇ ਕੈਪਟਨ ਦੀ ਮਿਲੀਭੁਗਤ ਨਾਲ ਵਿਗੜੇ ਪੰਜਾਬ ਦੇ ਹਾਲਾਤ- ਰਾਜਾ ਵੜਿੰਗ
ਪੰਜਾਬ ਦੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਪ੍ਰੈਸ ਕਾਨਫਰੰਸ ਕਰ ਰਹੇ ਹਨ। ਇਸ ਦੌਰਾਨ ਉਹ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਅਕਾਲੀ ਆਗੂ ਬਿਕਰਮਜੀਤ ਸਿੰਘ ਮਜੀਠੀਆ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਨਿਸ਼ਾਨਾ ਸਾਧਦੇ ਨਜ਼ਰ ਆਏ।
ਅਕਾਲੀ ਦਲ 'ਤੇ ਵੜਿੰਗ ਦਾ ਸ਼ਬਦੀ ਵਾਰ
ਮਾਫੀਆ ਦੇ ਜਨਮਦਾਤਾ ਜੀਜਾ ਸਾਲਾ ਹਨ ਸੁਖਬੀਰ ਬਾਦਲ ਤੇ ਬਿਕਰਮ ਮਜੀਠੀਆ।
ਅਕਾਲੀ ਦਲ ਦੀ ਸਰਕਾਰ ਪਹਿਲਾਂ ਵੀ ਬਣੀ ਸੀ ਪਰ ਫਿਰ ਅਜਿਹਾ ਕੋਈ ਮਾਫੀਆ ਨਹੀਂ ਸੀ,ਪਰ ਜਦੋਂ ਤੋਂ ਸੁਖਬੀਰ ਬਾਦਲ ਅਤੇ ਮਜੀਠੀਆ ਅਕਾਲੀ ਦਲ ਵਿੱਚ ਸ਼ਾਮਲ ਹੋਏ, ਮਾਫੀਆ ਸਾਹਮਣੇ ਆਇਆ।
ਬਾਦਲਾਂ ਦੀਆਂ ਬਹੁਤ ਸਾਰੀਆਂ ਕੰਪਨੀਆਂ ਹਨ, ਕਈ ਟਰਾਂਸਪੋਰਟ ਹਨ, ਉਨ੍ਹਾਂ ਦਾ ਇਕੋ -ਇੱਕ ਆਰਬਿਟ ਦਾ ਪਤਾ ਹੈ ਪਰ ਉਹ ਵੱਖ -ਵੱਖ ਨਾਵਾਂ ਨਾਲ ਟਰਾਂਸਪੋਰਟ ਮਾਫੀਆ ਚਲਾ ਰਹੇ ਹਨ।
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਸਾਧਿਆ ਨਿਸ਼ਾਨਾ
ਕੈਪਟਨ ਅਮਰਿੰਦਰ ਸਿੰਘ ਨੇ 1984 ਬਾਰੇ ਗੱਲ ਕੀਤੀ, ਪਾਣੀ ਦੀ ਗੱਲ ਕੀਤੀ ਤਾਂ ਪਾਰਟੀ ਨੇ ਉਨ੍ਹਾਂ ਨੂੰ ਮੁੱਖ ਮੰਤਰੀ ਬਣਾਇਆ।
ਸਾਢੇ 9 ਸਾਲ ਮੁੱਖ ਮੰਤਰੀ ਬਣਾਇਆ , ਪਰ 2017 ਵਿੱਚ ਕੈਪਟਨ ਨੇ ਲੋਕਾਂ ਨਾਲ ਮਾਫਿਆ ਖ਼ਤਮ ਕਰਨ ਦੇ ਵਾਅਦੇ ਕੀਤੇ, ਪਰ ਉਸ ਨੂੰ ਪੂਰਾ ਨਹੀਂ ਕੀਤਾ।
ਸਮਝੋਤਾ ਕਰਕੇ ਮੁੱਖ ਮੰਤਰੀ ਬਣੇ ਕੈਪਟਨ ਅਮਰਿੰਦਰ ਸਿੰਘ ਨੇ ਸਿਸਟਮ ਨੂੰ ਅਪਾਹਜ਼ ਬਣਾ ਦਿੱਤਾ।
ਇਹ ਕੰਮ ਸਾਢੇ 4 ਸਾਲ ਪਹਿਲਾਂ ਕੀਤੇ ਜਾ ਸਕਦੇ ਸੀ, ਪਰ ਨਹੀਂ ਕੀਤੇ ਗਏ।
ਪੰਜਾਬ ਦੀ ਜਨਤਾ ਜਾਨਣਾ ਚਾਹੁੰਦੀ ਹੈ ਕਿ ਉਨ੍ਹਾਂ ਨੇ ਸਮਝੌਤਾ ਕਰਨ ਤੋਂ ਇਲਾਵਾ ਕੁੱਝ ਨਹੀਂ ਕੀਤਾ, ਇਸ ਲਈ ਉਨ੍ਹਾਂ ਨੂੰ ਹਟਾ ਦਿੱਤਾ ਗਿਆ
13:17 October 21
ਪੰਜਾਬ ਦੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਦੀ ਪ੍ਰੈਸ ਕਾਨਫਰੰਸ ਜਾਰੀ
ਪੰਜਾਬ ਦੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਦੀ ਪ੍ਰੈਸ ਕਾਨਫਰੰਸ ਕਰ ਰਹੇ ਹਨ।
ਅੱਜ ਮੈਨੂੰ ਮੰਤਰੀ ਬਣੇ ਹੋਏ 22 ਦਿਨ ਹੋ ਗਏ ਹਨ।
ਅੱਜ ਮੈਂ ਆਪਣਾ ਰਿਪੋਰਟ ਕਾਰਡ ਪੇਸ਼ ਕਰਾਂਗਾ।
ਅੱਜ ਤੋਂ 15 ਸਾਲ ਪਹਿਲਾਂ ਮਾਫੀਆ ਨਾਂਅ ਦਾ ਜ਼ਿਕਰ ਨਹੀਂ ਹੁੰਦਾ ਸੀ।
ਮਾਫੀਆ ਦਾ ਜਨਮ 15-20 ਸਾਲਾਂ ਵਿੱਚ ਹੋਇਆ ਹੈ।
ਕਈ ਤਰ੍ਹਾਂ ਦੇ ਮਾਫੀਆ ਨੇ ਜਨਮ ਲਿਆ ਹੈ।
ਕੇਬਲ, ਰੇਤ, ਡਰੱਗ ਅਤੇ ਟਰਾਂਸਪੋਰਟ ਮਾਫੀਆ।
13:09 October 21
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਉੱਤਰਾਖੰਡ ਦੇ ਮੀਂਹ ਪ੍ਰਭਾਵਤ ਇਲਾਕਿਆਂ ਦਾ ਕੀਤਾ ਹਵਾਈ ਸਰਵੇਖਣ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ, ਰਾਜਪਾਲ ਲੈਫਟੀਨੈਂਟ ਜਨਰਲ ਗੁਰਮੀਤ ਸਿੰਘ (ਸੇਵਾਮੁਕਤ) ਦੇ ਨਾਲ ਉਤਰਾਖੰਡ ਦੇ ਭਾਰੀ ਮੀਂਹ ਨਾਲ ਪ੍ਰਭਾਵਤ ਇਲਾਕਿਆਂ ਦਾ ਹਵਾਈ ਸਰਵੇਖਣ ਕੀਤਾ।
13:00 October 21
ਕਰੂਜ਼ ਡਰੱਗਜ਼ ਮਾਮਲਾ : ਸ਼ਾਹਰੁਖ ਖਾਨ ਤੇ ਅਨੰਨਿਆ ਪਾਂਡੇ ਦੇ ਘਰ ਪੁੱਜੀ NCB ਦੀਆਂ ਟੀਮਾਂ
ਮੁੰਬਈ : ਕਰੂਜ਼ ਡਰੱਗਜ਼ ਮਾਮਲੇ ਨੂੰ ਲੈ ਕੇ ਨਾਰਕੋਟਿਕਸ ਕੰਟਰੋਲ ਬਿਊਰੋ ਦੀ ਟੀਮ ਬਾਲੀਵੁੱਡ ਅਦਾਕਾਰਾ ਅਨੰਨਿਆ ਪਾਂਡੇ ਦੇ ਘਰ ਪਹੁੰਚੀ। ਸ਼ਾਹਰੁਖ ਖਾਨ ਦੇ ਘਰ ਮੰਨਤ ਵਿਖੇ ਵੀ ਐਨਸੀਬੀ ਦੀ ਟੀਮ ਮੌਜੂਦ ਹੈ। ਐਨਸੀਬੀ ਵੱਲੋਂ ਇਥੇ ਜਾਂਚ ਜਾਰੀ ਹੈ। ਇੱਕ ਪਾਸੇ ਜਿਥੇ ਸ਼ਾਹਰੁਖ ਦੇ ਘਰ ਐਨਸੀਬੀ ਦੀ ਟੀਮ ਜਾਂਚ ਕਰ ਰਹੀ ਹੈ, ਉਥੇ ਹੀ ਦੂਜੇ ਪਾਸੇ ਸ਼ਾਹਰੁਖ ਖਾਨ ਆਪਣੇ ਬੇਟੇ ਆਰੀਅਨ ਖਾਨ ਨੂੰ ਪਹਿਲੀ ਜੇਲ੍ਹ 'ਚ ਮਿਲਣ ਪੁੱਜੇ ਹਨ।
12:45 October 21
ਉਮੀਦ ਹੈ ਕਿ ਦੀਵਾਲੀ ਤੋਂ ਪਹਿਲਾਂ ਇਨਸਾਫ ਮਿਲੇਗਾ- ਵਕੀਲ ਅਲੀ ਕਾਸ਼ੀਫ ਖਾਨ
ਕਰੂਜ਼ ਡਰੱਗਜ਼ ਮਾਮਲੇ ਫੰਸੇ ਆਰੀਅਨ ਖਾਨ ਦੀਆਂ ਮੁਸ਼ਕਲਾਂ ਹੋਰ ਵੱਧ ਗਈਆਂ ਹਨ। ਬੰਬੇ ਹਾਈ ਕੋਰਟ ਵੱਲੋਂ ਆਰੀਅਨ ਖਾਨ, ਅਰਬਾਜ ਮਾਰਚੈਂਟ ਅਤੇ ਮੁਨਮਨ ਧਮੇਚਾ ਦੀ ਜ਼ਮਾਨਤ ਪਟੀਸ਼ਨ ਉੱਤੇ 26 ਅਕਤੂਬਰ ਨੂੰ ਅਗਲੀ ਸੁਣਵਾਈ ਹੋਵੇਗੀ। ਇਸ 'ਤੇ ਬੋਲਦੇ ਹੋਏ ਮੁਨਮੁਨ ਧਮੇਚਾ ਦੇ ਵਕੀਲ ਅਲੀ ਕਾਸ਼ੀਫ ਖਾਨ ਦੇਸ਼ਮੁਖ ਨੇ ਕਿਹਾ, " ਬੰਬੇਹਾਈ ਕੋਰਟ ਨੇ ਮੇਰੇ ਮੁਵੱਕਲ ਦੀ ਜ਼ਮਾਨਤ ਪਟੀਸ਼ਨ ਦੀ ਸੁਣਵਾਈ ਲਈ 26 ਅਕਤੂਬਰ ਦੀ ਤਾਰੀਖ ਦੇ ਦਿੱਤੀ ਹੈ। ਸਾਨੂੰ ਉਮੀਦ ਹੈ ਕਿ ਦੀਵਾਲੀ ਤੋਂ ਪਹਿਲਾਂ ਇਨਸਾਫ ਮਿਲੇਗਾ।"
12:29 October 21
ਕਿਸਾਨਾਂ ਨੂੰ ਵਿਰੋਧ ਕਰਨ ਦਾ ਅਧਿਕਾਰ ਪਰ ਨਹੀਂ ਰੋਕਿਆਂ ਜਾ ਸਕਦੀਆਂ ਸੜਕਾਂ- ਸੁਪਰੀਮ ਕੋਰਟ
ਸੁਪਰੀਮ ਕੋਰਟ ਨੇ ਕਿਹਾ ਕਿ ਕਿਸਾਨਾਂ ਨੂੰ ਵਿਰੋਧ ਕਰਨ ਦਾ ਅਧਿਕਾਰ ਹੈ ਪਰ ਸੜਕਾਂ ਨੂੰ ਅਣਮਿੱਥੇ ਸਮੇਂ ਲਈ ਨਹੀਂ ਰੋਕਿਆ ਜਾ ਸਕਦਾ।ਅਦਾਲਤ ਨੇ ਕਿਸਾਨ ਯੂਨੀਅਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਵਿਰੋਧ ਕਰ ਰਹੇ ਕਿਸਾਨਾਂ ਨੂੰ ਸੜਕਾਂ ਤੋਂ ਹਟਾਉਣ ਦੀ ਮੰਗ ਵਾਲੀ ਪਟੀਸ਼ਨ 'ਤੇ ਆਪਣਾ ਜਵਾਬ ਦਾਖਲ ਕਰਨ ਅਤੇ ਮਾਮਲੇ ਦੀ ਸੁਣਵਾਈ 7 ਦਸੰਬਰ ਨੂੰ ਅੱਗੇ ਪਾਉਣ।
12:08 October 21
ਅੱਜ ਹਰਿਆਣਾ ਨੇ ਹਾਸਲ ਕੀਤਾ 2.5 ਕਰੋੜ ਕੋਰੋਨਾ ਵੈਕਸੀਨੇਸ਼ਨ ਦਾ ਟੀਚਾ- ਸੀਐਮ ਮਨੋਹਰ ਲਾਲ ਖੱਟਰ
ਦੇਸ਼ ਵਿੱਚ ਕੋਰੋਨਾ ਟੀਕਾਕਰਨ ਦੇ 100 ਕਰੋੜ ਅੰਕੜੇ ਪੂਰੇ ਹੋਣ 'ਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ, " ਅੱਜ, ਹਰਿਆਣਾ 2.5 ਕਰੋੜ ਕੋਰੋਨਾ ਵੈਕਸੀਨੇਸ਼ਨ ਲਗਾਉਣ ਦਾ ਟੀਚਾ ਹਾਸਲ ਕੀਤਾ ਹੈ। ਕਿਉਂਕਿ ਦੇਸ਼ ਨੇ 100 ਕਰੋੜ ਟੀਕੇ ਲਗਾਏ ਹਨ। "
12:08 October 21
100 ਕਰੋੜ ਟੀਕਾਕਰਨ ਦਾ ਟੀਚਾ ਹਾਸਲ ਕਰਨਾ ਦੇਸ਼ ਲਈ ਵੱਡੀ ਉਪਲਬਧੀ- ਡਾ. ਏਕੇ ਸਿੰਘ ਰਾਣਾ
ਕੋਰੋਨਾ ਦੇ ਖਿਲਾਫ 100 ਕਰੋੜ ਟੀਕਾਕਰਨ ਦਾ ਟੀਚਾ ਹਾਸਲ ਕਰਨਾ ਦੇਸ਼ ਲਈ ਬਹੁਤ ਵੱਡੀ ਉਪਲਬਧੀ ਹੈ। ਪੀਐਮ ਮੋਦੀ ਸਣੇ ਹਰ ਕੋਈ ਇਸ ਜਿੱਤ ਤੋਂ ਬਹੁਤ ਖੁਸ਼ ਹੈ। ਪੀਐਮ ਮੋਦੀ ਨੇ ਅੱਜ ਆਰਐਮਐਲ ਹਸਪਤਾਲ ਦਾ ਦੌਰਾ ਕੀਤਾ ਅਤੇ ਲਾਭਪਾਤਰੀਆਂ ਅਤੇ ਸਿਹਤ ਕਰਮਚਾਰੀਆਂ ਨਾਲ ਗੱਲਬਾਤ ਕੀਤੀ। ਇਹ ਜਾਣਕਾਰੀ ਆਰਐਮਐਲ ਹਸਪਤਾਲ ਡਾਇਰੈਕਟਰ ਅਤੇ ਮੈਡੀਕਲ ਸੁਪਰਡੈਂਟ ਡਾ. ਏਕੇ ਸਿੰਘ ਰਾਣਾ ਨੇ ਸਾਂਝੀ ਕੀਤੀ।
12:08 October 21
ਪੀਐਮ ਮੋਦੀ ਨੇ ਸਿਹਤ ਕਰਮਚਾਰੀਆਂ ਦੀ ਸੇਵਾਵਾਂ ਲਈ ਕੀਤੀ ਸ਼ਲਾਘਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਦੇ ਆਰਐਮਐਲ ਹਸਪਤਾਲ ਵਿੱਚ ਟੀਕਾਕਰਣ ਸਥਾਨ ਦਾ ਦੌਰਾ ਕਰਨ ਪੁੱਜੇ ਹਨ। ਕਿਉਂਕਿ ਭਾਰਤ ਨੇ 100 ਕਰੋੜ ਕੋਵਿਡ 19 ਟੀਕੇ ਲਗਾਉਣ ਦਾ ਟੀਚਾ ਹਾਸਲ ਕੀਤਾ ਹੈ। ਇਸ ਮੌਕੇ ਪੀਐਮ ਮੋਦੀ ਨੇ ਸਿਹਤ ਕਰਮਚਾਰੀਆਂ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਦੀ ਸੇਵਾਵਾਂ ਤੇ ਇਸ ਉਪਲਬਧੀ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ।
11:54 October 21
ਪੀਐਮ ਮੋਦੀ ਨੇ ਸਿਹਤ ਕਰਮਚਾਰੀਆਂ ਨਾਲ ਕੀਤੀ ਗੱਲਬਾਤ
ਨਵੀਂ ਦਿੱਲੀ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਰਐਮਐਲ ਹਸਪਤਾਲ ਵਿਖੇ ਟੀਕਾਕਰਨ ਸਥਾਨ 'ਤੇ ਸਿਹਤ ਕਰਮਚਾਰੀਆਂ ਨਾਲ ਗੱਲਬਾਤ ਕੀਤੀ। ਕਿਉਂਕਿ ਭਾਰਤ ਨੇ 100 ਕਰੋੜ ਟੀਕਾਕਰਣ ਦਾ ਅੰਕੜਾ ਪਾਰ ਕੀਤਾ ਹੈ।
11:43 October 21
100 ਕਰੋੜ ਟੀਕਕਰਨ ਲੋਕਾਂ 'ਚ ਜਾਗਰੂਕਤਾ ਤੇ ਸਮੂਹਿਕ ਕੋਸ਼ਿਸ਼ਾਂ ਦਾ ਨਤੀਜਾ- ਅਨੁਰਾਗ ਠਾਕੁਰ
100 ਕਰੋੜ ਟੀਕਕਰਨ ਮੋਕੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ, " ਮੈਂ ਸਾਰਿਆਂ ਨੂੰ ਵਧਾਈ ਦੇਣਾ ਚਾਹੁੰਦਾ ਹਾਂ ਕਿਉਂਕਿ ਭਾਰਤ ਨੇ 100 ਕਰੋੜ ਟੀਕਾਕਰਨ ਦਾ ਅੰਕੜਾ ਪਾਰ ਕਰ ਲਿਆ ਹੈ। ਬਹੁਤ ਸਾਰੀਆਂ ਮੁਸ਼ਕਲਾਂ ਨੂੰ ਪਾਰ ਕਰਕੇ ਅਸੀਂ ਇਹ ਪ੍ਰਾਪਤੀ ਹਾਸਲ ਕੀਤੀ ਹੈ ਅਤੇ ਇਸ ਨੂੰ ਕਰਦੇ ਰਹਾਂਗੇ। ਭਾਰਤ ਨੇ ਦੁਨੀਆ ਨੂੰ ਦਿਖਾਇਆ ਹੈ ਕਿ ਉਹ ਕਿਸੇ ਵੀ ਟੀਚੇ ਨੂੰ ਪ੍ਰਾਪਤ ਕਰ ਸਕਦਾ ਹੈ। ਕੁੱਝ ਨੇਤਾਵਾਂ ਨੇ ਲੋਕਾਂ ਨੂੰ ਭਟਕਾਉਣ, ਲੋਕਾਂ ਵਿੱਚ ਟੀਕਿਆਂ ਬਾਰੇ ਡਰ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਪਰ ਇਸਦੇ ਬਾਵਜੂਦ ਪੀਐਮ ਮੋਦੀ ਨੇ 'ਮਨ ਕੀ ਬਾਤ' ਅਤੇ ਹੋਰ ਪ੍ਰੋਗਰਾਮਾਂ ਰਾਹੀਂ ਲੋਕਾਂ ਵਿੱਚ ਜਾਗਰੂਕਤਾ ਪੈਦਾ ਕੀਤੀ ਅਤੇ ਸਮੂਹਿਕ ਕੋਸ਼ਿਸ਼ ਵਜੋਂ ਅਸੀਂ ਇਹ ਮੀਲ ਪੱਥਰ ਹਾਸਲ ਕੀਤਾ। "
11:37 October 21
100 ਕਰੋੜ ਟੀਕਾਕਰਨ ਵੱਡੀ ਉਪਲਬਧੀ-ਡਾ. ਆਰਐਸ ਸ਼ਰਮਾ
100 ਕਰੋੜ ਟੀਕਾਕਰਨ ਦੀ ਉਪਲਬਧੀ ਮੌਕੇ ਕੋਵਿਨ ਪਲੇਟਫਾਰਮ ਦੇ ਚੀਫ ਅਤੇ ਸੀਈਓ, ਰਾਸ਼ਟਰੀ ਸਿਹਤ ਅਥਾਰਟੀ ਦੇ ਅਧਿਕਾਰੀ ਡਾ. ਆਰਐਸ ਸ਼ਰਮਾ ਨੇ ਇਸ ਨੂੰ ਇੱਕ ਵੱਡੀ ਉਪਲਬਧੀ ਦੱਸਿਆ, ਉਨ੍ਹਾਂ ਕਿਹਾ ਕਿ "ਕੋਵਿਨ ਨੇ ਪੂਰੀ ਪ੍ਰਕਿਰਿਆ ਨੂੰ ਵਿਵਸਥਿਤ ਅਤੇ ਨਿਰਵਿਘਨ ਬਣਾ ਕੇ 100 ਕਰੋੜ ਟੀਕਾਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਦੁਨੀਆ ਵਿੱਚ ਕੋਈ ਹੋਰ ਪਲੇਟਫਾਰਮ ਨਹੀਂ ਹੈ ਜਿਸ ਨੇ ਇੰਨੀ ਤੇਜ਼ੀ ਨਾਲ ਵਾਧਾ ਕੀਤਾ ਹੋਵੇ।"
11:29 October 21
100 ਕਰੋੜ ਕੋਰੋਨਾ ਟੀਕਾਕਰਨ: ਭਾਰਤ ਦੇ ਇਤਿਹਾਸ 'ਚ ਸੁਨਹਿਰੀ ਦਿਨ ਵਜੋਂ ਦਰਜ ਹੋਵੇਗਾ ਇਹ ਦਿਨ-ਕੇਂਦਰੀ ਸਿਹਤ ਮੰਤਰੀ
100 ਕਰੋੜ ਕੋਰੋਨਾ ਟੀਕਾਕਰਨ ਦਾ ਟੀਚਾ ਹਾਸਲ ਕਰਨ 'ਤੇ ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਟਵੀਟ ਕਰ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਹੈ। "ਪੀਐਮ ਮੋਦੀ ਦੀ ਅਗਵਾਈ ਵਿੱਚ, ਭਾਰਤ ਨੇ ਵੈਕਸੀਨ ਦੀ 100 ਕਰੋੜ ਖੁਰਾਕਾਂ ਦਾ ਟੀਚਾ ਹਾਸਲ ਕੀਤਾ ਹੈ। ਇਹ ਦਿਨ ਭਾਰਤ ਦੇ ਇਤਿਹਾਸ ਵਿੱਚ ਸੁਨਹਿਰੀ ਦਿਨ ਵਜੋਂ ਦਰਜ ਹੋਵੇਗਾ। ਅਸੀਂ ਇਹ ਉਪਲਬਧੀ ਮਹਿਜ਼ 9 ਮਹੀਨਿਆਂ ਵਿੱਚ ਪ੍ਰਾਪਤ ਕੀਤੀ ਹੈ, ਇਸ ਲਈ ਮੈਂ ਸਾਰਿਆਂ ਨੂੰ ਵਧਾਈ ਦਿੰਦਾ ਹਾਂ। "
11:23 October 21
ਪੀਐਮ ਮੋਦੀ ਨੇ NCI ਵਿਖੇ ਕੀਤਾ ਇਨਫੋਸਿਸ ਫਾਊਡੇਸ਼ਨ ਵਿਸ਼ਰਾਮ ਸਦਨ ਦਾ ਉਦਘਾਟਨ
ਪ੍ਰਧਾਨ ਮੰਤਰੀ ਮੋਦੀ ਨੇ ਏਮਜ਼, ਦਿੱਲੀ ਦੇ ਝੱਜਰ ਕੈਂਪਸ ਵਿੱਚ ਨੈਸ਼ਨਲ ਕੈਂਸਰ ਇੰਸਟੀਚਿਊਟ (NCI) ਵਿਖੇ ਇਨਫੋਸਿਸ ਫਾਊਡੇਸ਼ਨ ਵਿਸ਼ਰਾਮ ਸਦਨ ਦਾ ਉਦਘਾਟਨ ਕੀਤਾ ਹੈ।
11:19 October 21
100 ਕਰੋੜ ਟੀਕਾਕਰਨ ਦੀ ਉਪਲਬਧੀ ਹਰ ਭਾਰਤੀ ਦੀ ਉਪਲਬਧੀ- ਪੀਐਮ ਮੋਦੀ
ਭਾਰਤ ਨੇ ਅੱਜ ਕੋਰੋਨਾ ਵੈਕਸੀਨ (corona vaccine) ਦੀਆਂ 100 ਕਰੋੜ (100 crore vaccinations) ਖੁਰਾਕਾਂ ਦੇਣ ਦਾ ਮੁਕਾਮ ਹਾਸਲ ਕਰਕੇ ਨਵਾਂ ਇਤਿਹਾਸ ਬਣਾਇਆ ਹੈ। ਇਸ ਮੌਕੇ ਪੀਐਮ ਮੋਦੀ ਨੇ ਦੇਸ਼ ਵਾਸੀਆਂ ਨੂੰ ਸੰਬੋਧਨ ਕੀਤਾ ਤੇ ਕਿਹਾ , " ਅੱਜ ਭਾਰਤ ਵਿੱਚ ਕੋਵਿਡ -19 ਦੇ ਵਿਰੁੱਧ 'ਸੁਰੱਖਿਆ ਕਵਚ' ਦੇ ਰੂਪ ਵਿੱਚ 100 ਕਰੋੜ ਟੀਕੇ ਹਨ। ਇਹ ਉਪਲਬਧੀ ਹਰ ਭਾਰਤੀ ਦੀ ਹੈ। ਮੈਂ ਟੀਕਾ ਨਿਰਮਾਤਾਵਾਂ, ਸਿਹਤ ਕਰਮਚਾਰੀਆਂ ਅਤੇ ਇਸ ਟੀਕਾਕਰਣ ਪ੍ਰੋਗਰਾਮ ਵਿੱਚ ਸ਼ਾਮਲ ਹੋਰ ਸਾਰੇ ਲੋਕਾਂ ਦੇ ਲਈ ਧੰਨਵਾਦ ਪ੍ਰਗਟ ਕਰਦਾ ਹਾਂ। "
11:14 October 21
ਮੱਧ ਪ੍ਰਦੇਸ਼ ਦੇ ਭਿੰਡ 'ਚ ਭਾਰਤੀ ਹਵਾਈ ਫੌਜ ਟ੍ਰੇਨਰ ਜਹਾਜ਼ ਹੋਇਆ ਹਾਦਸਾਗ੍ਰਸਤ
ਮੱਧ ਪ੍ਰਦੇਸ਼ ਦੇ ਭਿੰਡ 'ਚ ਭਾਰਤੀ ਹਵਾਈ ਫੌਜ ਦਾ ਟ੍ਰੇਨਰ ਜਹਾਜ਼ ਹਾਦਸਾਗ੍ਰਸਤ ਹੋਣ ਦੀ ਸੂਚਨਾ ਹੈ। ਇਸ ਹਾਦਸੇ ਵਿੱਚ ਪਾਇਲਟ ਜ਼ਖਮੀ ਹੋ ਗਿਆ ਹੈ। ਇਸ ਦੀ ਜਾਣਕਾਰੀ ਭਿੰਡ ਦੇ ਐਸਪੀ ਮਨੋਜ ਕੁਮਾਰ ਸਿੰਘ ਨੇ ਦਿੱਤੀ।
11:09 October 21
ਟੀਕਾਕਰਨ ਉਪਲਬਧੀ ਨੇ ਵਿਸ਼ਵ ਨੂੰ ਨਵੇਂ ਭਾਰਤ ਦੀ ਸਮਰੱਥਾ ਨਾਲ ਮੁੜ ਤੋਂ ਕਰਵਾਇਆ ਜਾਣੂ-ਅਮਿਤ ਸ਼ਾਹ
ਭਾਰਤ ਨੇ ਅੱਜ ਕੋਰੋਨਾ ਵੈਕਸੀਨ (corona vaccine) ਦੀਆਂ 100 ਕਰੋੜ (100 crore vaccinations) ਖੁਰਾਕਾਂ ਦੇਣ ਦਾ ਮੁਕਾਮ ਹਾਸਲ ਕਰਕੇ ਨਵਾਂ ਇਤਿਹਾਸ ਬਣਾਇਆ ਹੈ। ਇਸ ਮੌਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਟਵੀਟ ਕਰ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਲਿਖਿਆ, ""ਪੀਐਮ ਮੋਦੀ ਦੀ ਅਗਵਾਈ ਵਿੱਚ ਭਾਰਤ ਦੀ100 ਕਰੋੜ ਕੋਵਿਡ -19 ਟੀਕਾਕਰਨ ਦੀ ਉਪਲਬਧੀ ਨੇ ਵਿਸ਼ਵ ਨੂੰ ਨਵੇਂ ਭਾਰਤ ਦੀ ਅਥਾਹ ਸਮਰੱਥਾ ਨਾਲ ਮੁੜ ਤੋਂ ਜਾਣੂ ਕਰਵਾਇਆ ਹੈ।"
10:56 October 21
ਪੁਲਿਸ ਯਾਦਗਾਰੀ ਦਿਵਸ : ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਜਲੰਧਰ ਪੁੱਜੇ ਡਿਪਟੀ ਸੀਐਮ ਸੁਖਜਿੰਦਰ ਸਿੰਘ ਰੰਧਾਵਾ
ਡਿਪਟੀ ਸੀਐਮ ਸੁਖਜਿੰਦਰ ਸਿੰਘ ਰੰਧਾਵਾ ਅੱਜ ਜਲੰਧਰ ਦੇ ਪੀਏਪੀ ਵਿੱਖੇ ਪਹੁੰਚੇ। ਇਥੇ ਉਨ੍ਹਾਂ ਨੇ ਪੰਜਾਬ ਪੁਲਿਸ ਦੇ ਸ਼ਹੀਦਾਂ ਦੇ ਨਾਲ-ਨਾਲ ਦੇਸ਼ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ।
10:55 October 21
ਪੁਲਿਸ ਯਾਦਗਾਰੀ ਦਿਵਸ ਮੌਕੇ ਪੀਐਮ ਮੋਦੀ ਨੇ ਸ਼ਹੀਦਾਂ ਨੂੰ ਭੇਂਟ ਕੀਤੀ ਸ਼ਰਧਾਂਜਲੀ
ਪੁਲਿਸ ਯਾਦਗਾਰੀ ਦਿਵਸ ਮੌਕੇ ਸ਼ਹੀਦ ਹੋਏ ਪੁਲਿਸ ਮੁਲਾਜ਼ਮਾਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਪੀਐਮ ਮੋਦੀ ਨੇ ਟਵੀਟ ਕੀਤਾ ਹੈ। ਉਨ੍ਹਾਂ ਕਿਹਾ, "ਪੁਲਿਸ ਯਾਦਗਾਰੀ ਦਿਵਸ 'ਤੇ, ਮੈਂ ਸਾਡੇ ਪੁਲਿਸ ਬਲਾਂ ਵੱਲੋਂ ਕਾਨੂੰਨ ਅਤੇ ਵਿਵਸਥਾ ਨੂੰ ਬਣਾਈ ਰੱਖਣ, ਅਤੇ ਲੋੜ ਦੇ ਸਮੇਂ ਦੂਜਿਆਂ ਦੀ ਮਦਦ ਕਰਨ ਦੀ ਚੰਗੀ ਕੋਸ਼ਿਸ਼ਾਂ ਨੂੰ ਸਵੀਕਾਰ ਕਰਨਾ ਚਾਹੁੰਦਾ ਹਾਂ। ਮੈਂ ਉਨ੍ਹਾਂ ਸਾਰੇ ਪੁਲਿਸ ਕਰਮਚਾਰੀਆਂ ਨੂੰ ਸ਼ਰਧਾਂਜਲੀ ਦਿੰਦਾ ਹਾਂ, ਜਿਨ੍ਹਾਂ ਨੇ ਡਿਊਟੀ ਦੇ ਦੌਰਾਨ ਆਪਣੀ ਕੀਮਤੀ ਜਾਨਾਂ ਗੁਆ ਦਿੱਤੀਆਂ। "
10:44 October 21
ਭਾਰਤ ਨੇ ਲਿਖਿਆ ਇਤਿਹਾਸ- ਪੀਐਮ ਮੋਦੀ
ਭਾਰਤ ਨੇ ਅੱਜ ਕੋਰੋਨਾ ਵੈਕਸੀਨ (corona vaccine) ਦੀਆਂ 100 ਕਰੋੜ (100 crore vaccinations) ਖੁਰਾਕਾਂ ਦੇਣ ਦਾ ਮੁਕਾਮ ਹਾਸਲ ਕਰਕੇ ਨਵਾਂ ਇਤਿਹਾਸ ਬਣਾਇਆ ਹੈ। ਇਸ ਮੌਕੇ ਪੀਐਮ ਮੋਦੀ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਟਵੀਟ ਕਰ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਨੇ ਟਵੀਟ 'ਚ ਕਿਹਾ, " ਭਾਰਤ ਨੇ ਇਤਿਹਾਸ ਲਿਖਿਆ ਹੈ। ਅਸੀਂ ਭਾਰਤੀ ਵਿਗਿਆਨ, ਉੱਦਮ ਅਤੇ 130 ਕਰੋੜ ਭਾਰਤੀਆਂ ਦੀ ਸਮੂਹਿਕ ਭਾਵਨਾ ਦੀ ਜਿੱਤ ਵੇਖ ਰਹੇ ਹਾਂ।ਭਾਰਤ ਨੂੰ 100 ਕਰੋੜ ਟੀਕੇ ਲਗਾਉਣ 'ਤੇ ਵਧਾਈ। ਸਾਡੇ ਡਾਕਟਰਾਂ, ਨਰਸਾਂ ਅਤੇ ਉਨ੍ਹਾਂ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਇਸ ਪ੍ਰਾਪਤੀ ਨੂੰ ਪ੍ਰਾਪਤ ਕਰਨ ਲਈ ਕੰਮ ਕੀਤਾ। "#ਵੈਕਸੀਨ ਸੈਂਚੁਰੀ,#Vaccine Century
10:12 October 21
ਆਰਐਮਐਲ ਹਸਪਤਾਲ ਪੰਹੁਚੇ ਪੀਐਮ ਮੋਦੀ
ਭਾਰਤ ਵਿੱਚ ਕੋਵਿਡ-19 ਟੀਕੇ ਦੀਆਂ ਖੁਰਾਕਾਂ ਦੀ ਗਿਣਤੀ 100 ਕਰੋੜ ਦੇ ਅੰਕੜੇ ਨੂੰ ਪਾਰ ਕਰਨ ਮਗਰੋਂ ਪੀਐਮ ਮੋਦੀ ਨੇ ਆਰਐਮਐਲ ਹਸਪਤਾਲ ਦਾ ਦੌਰਾ ਕੀਤਾ।
09:45 October 21
ਸੈਂਸੈਕਸ 110 ਅੰਕ ਵਧ ਕੇ 61,370 'ਤੇ ਪਹੁੰਚਿਆ
ਨਿਫਟੀ 18,310 'ਤੇ ਕਰ ਰਿਹਾ ਕੰਮ
09:26 October 21
ਕਰੂਜ਼ ਜਹਾਜ਼ ਡਰੱਗ ਮਾਮਲਾ: ਅਦਾਕਾਰ ਸ਼ਾਹਰੁਖ ਖਾਨ ਪੁੱਤਰ ਨੂੰ ਮਿਲਣ ਪਹੁੰਚੇ ਜੇਲ੍ਹ
ਪੁੱਤਰ ਆਰੀਅਨ ਨੂੰ ਮਿਲਣ ਲਈ ਮੁੰਬਈ ਦੀ ਆਰਥਰ ਰੋਡ ਜੇਲ੍ਹ ਪਹੁੰਚੇ ਅਦਾਕਾਰ ਸ਼ਾਹਰੁਖ ਖਾਨ
09:14 October 21
25 ਅਕਤੂਬਰ ਨੂੰ ਹੋਵੇਗੀ ਪੰਜਾਬ ਕੈਬਨਿਟ ਦੀ ਮੀਟਿੰਗ
ਸਵੇਰੇ 11 ਵਜੇ ਹੋਵੇਗੀ ਪੰਜਾਬ ਕੈਬਨਿਟ ਦੀ ਬੈਠਕ
09:11 October 21
ਦਿੱਲੀ: ਮੀਂਹ ਕਾਰਨ ਸਬਜ਼ੀਆਂ ਦੇ ਵਧੇ ਭਾਅ
ਦੂਰ -ਦੂਰ ਤੋਂ ਆ ਰਹੀਆ ਹਨ ਸਬਜ਼ੀਆਂ: ਸਬਜ਼ੀ ਵਿਕਰੇਤਾ
ਮੀਂਹ ਕਾਰਨ ਖਰਾਬ ਹੋਈ ਸਬਜ਼ੀ: ਸਬਜ਼ੀ ਵਿਕਰੇਤਾ
08:49 October 21
ਮੁਰਾਦਾਬਾਦ: ਖੇਤਰ ਵਿੱਚ ਭਾਰੀ ਮੀਂਹ ਦੇ ਬਾਅਦ ਲਖਨਾਊ-ਦਿੱਲੀ ਹਾਈਵੇ ’ਤੇ ਆਵਾਜਾਈ ਹੋਈ ਪ੍ਰਭਾਵਿਤ
ਸਿਹੋਰਾ ਵਾਜੇ ਪਿੰਡ ਦੇ ਨੇੜੇ ਆਵਾਜਾਈ ਹੋਈ ਪ੍ਰਭਾਵਿਤ, ਲੱਗਾ ਜਾਮ
07:49 October 21
ਰਾਜਸਥਾਨ ਦੇ ਚੁਰੂ ਜ਼ਿਲ੍ਹੇ ਵਿੱਚ ਇੱਕ ਪ੍ਰਾਈਵੇਟ ਸਕੂਲ ਦੇ 7 ਵੀਂ ਜਮਾਤ ਦੇ ਵਿਦਿਆਰਥੀ ਦੀ ਕਥਿਤ ਤੌਰ 'ਤੇ ਇੱਕ ਅਧਿਆਪਕ ਦੁਆਰਾ ਕੁੱਟਮਾਰ ਕਰਨ ਤੋਂ ਬਾਅਦ ਹੋਈ ਮੌਤ
ਇੱਕ ਵਿਅਕਤੀ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਸਦੇ ਪੁੱਤਰ ਨੂੰ ਅਧਿਆਪਕ ਨੇ ਕੁੱਟਿਆ
ਕੁੱਟਮਾਰ ਕਰਨ ਤੋਂ ਬਾਅਦ ਵਿਦਿਆਰਥੀ ਹੋਇਆ ਬਿਮਾਰ
ਬਾਅਦ ਵਿੱਚ ਇੱਕ ਹਸਪਤਾਲ ਵਿੱਚ ਵਿਆਰਥੀ ਦੀ ਹੋਈ ਮੌਤ
ਪੁਲਿਸ ਨੇ ਮਾਮਲਾ ਕੀਤਾ ਦਰਜ
07:35 October 21
ਚੀਨ ਦੀ ਸ਼ੇਨਯਾਂਗ ਸਿਟੀ ਵਿੱਚ ਦੱਖਣੀ ਤਾਈਯੁਆਨ ਸਟ੍ਰੀਟ ਦੇ ਇੱਕ ਰੈਸਟੋਰੈਂਟ ਵਿੱਚ ਹੋਇਆ ਗੈਸ ਧਮਾਕਾ
ਬਚਾਅ ਕਾਰਜ ਜਾਰੀ
07:27 October 21
ਅੱਜ ਲੁਧਿਆਣਾ ਦਾ ਦੌਰਾ ਕਰਨਗੇ ਸਾਂਸਦ ਹਰਸਿਮਰਤ ਕੌਰ ਬਾਦਲ
06:55 October 21
ਜਲੰਧਰ ਜਾਣਗੇ ਉੱਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ
ਮੰਤਰੀ ਪਰਗਟ ਸਿੰਘ ਕਰਨਗੇ ਲੁਧਿਆਣਾ ਦਾ ਦੌਰਾ
06:22 October 21
ਫ਼ਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ ਦੇ ਦੋ ਕੈਦੀ ਫ਼ਰਾਰ
ਸਿਮਰਜੀਤ ਬੈਂਸ ਨੂੰ ਮਿਲੀ ਵੱਡੀ ਰਾਹਤ
ਬੈਂਸ ਵਿਰੁੱਧ ਬਲਾਤਕਾਰ ਦੇ ਇਲਜ਼ਾਮ ਲਾਉਣ ਵਾਲੀ ਦੂਜੀ ਮਹਿਲਾ ਨੇ ਆਪਣੀ ਸ਼ਿਕਾਇਤ ਲਈ ਵਾਪਿਸ
ਸੂਤਰਾਂ ਦੇ ਹਵਾਲੇ ਤੋਂ ਖ਼ਬਰ ਮਹਿਲਾ ਨੇ ਕਿਹਾ ਸਿਆਸੀ ਦਬਾਅ ਕਰਕੇ ਉਸ ਨੂੰ ਅਜਿਹੇ ਇਲਜ਼ਾਮ ਲਾਉਣ ਲਈ ਕੀਤਾ ਗਿਆ ਸੀ ਮਜਬੂਰ
ਹਾਲਾਂਕਿ ਪਹਿਲੀ ਮਹਿਲਾ ਹਾਲੇ ਵੀ ਆਪਣੇ ਇਲਜ਼ਾਮਾਂ ‘ਤੇ ਹੈ ਕਾਇਮ
ਮਾਮਲੇ ਦੀ ਜਾਂਚ ਲਈ ਬਣਾਈ ਗਈ ਹੈ ਲੁਧਿਆਣਾ ਪੁਲਿਸ ਵੱਲੋਂ ਐਸਆਈਟੀ