ਪੰਜਾਬ

punjab

ETV Bharat / bharat

ਬਠਿੰਡਾ ਵਿੱਚ ਕੋਰੋਨਾ ਬਲਾਸਟ, 200 ਤੋਂ ਵੱਧ ਪੌਜ਼ੀਟਿਵ ਮਾਮਲੇ ਆਏ ਸਾਹਮਣੇ

ਪੰਜਾਬੀ ਦੀਆਂ ਖ਼ਬਰਾਂ
ਪੰਜਾਬੀ ਦੀਆਂ ਖ਼ਬਰਾਂ

By

Published : Jan 9, 2022, 9:00 AM IST

Updated : Jan 9, 2022, 6:58 PM IST

18:57 January 09

ਪ੍ਰਧਾਨ ਮੰਤਰੀ ਦੀ ਸੁਰੱਖਿਆ 'ਚ ਕੋਤਾਹੀ ਨੂੰ ਲੈ ਕੇ ਅਸ਼ਵਨੀ ਸ਼ਰਮਾ ਨੇ ਚੰਨੀ ਨੂੰ ਲਿਆ ਆੜੇ ਹੱਥੀਂ

ਅਸ਼ਵਨੀ ਸ਼ਰਮਾ ਨੇ ਟਵੀਟ ਕੀਤਾ:

ਚਰਨਜੀਤ ਚੰਨੀ ਨੇ ਪੰਜਾਬੀ ਨੂੰ ਬਚਾਉਣ ਦਾ ਦਾਅਵਾ ਕੀਤਾ ਅਤੇ ਪ੍ਰਿਯੰਕਾ ਵਾਡਰਾ ਨੂੰ ਰਿਪੋਰਟ ਕੀਤੀ। ਜਦੋਂ ਕਿ ਇਨ੍ਹਾਂ ਲੋਕਾਂ ਨੇ ਪੰਜਾਬ ਦਾ ਸਭ ਤੋਂ ਵੱਧ ਨੁਕਸਾਨ ਕੀਤਾ ਹੈ।

ਪੰਜਾਬ ਲਈ ਸੋਚਣਾ ਪੰਜਾਬ ਦੇ ਮੁੱਖ ਮੰਤਰੀ ਦੀ ਨੈਤਿਕ ਜ਼ਿੰਮੇਵਾਰੀ ਬਣ ਜਾਂਦੀ ਹੈ। ਪੰਜਾਬ ਕਿਸੇ ਇੱਕ ਪਰਿਵਾਰ ਦੀ ਜਾਗੀਰ ਨਹੀਂ ਹੈ।

18:32 January 09

ਬਠਿੰਡਾ ਵਿੱਚ ਕੋਰੋਨਾ ਬਲਾਸਟ, 200 ਤੋਂ ਵੱਧ ਪੌਜ਼ੀਟਿਵ ਮਾਮਲੇ ਆਏ ਸਾਹਮਣੇ

ਬਠਿੰਡਾ ਵਿੱਚ ਹੋਇਆ ਕੋਰੋਨਾ ਬਲਾਸਟ

200 ਤੋਂ ਉੱਪਰ ਪਾਜ਼ੇਟਿਵ ਮਾਮਲੇ ਆਏ ਸਾਹਮਣੇ

ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਪੰਜਾਬ ਸਰਕਾਰ ਦੀਆਂ ਗਾਈਡਲਾਈਨਜ਼ ਦਾ ਪਾਲਣ ਕਰਨ ਦੀ ਅਪੀਲ

16:02 January 09

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਡਾ. ਐਸ ਕਰੁਣਾ ਰਾਜੂ ਕੋਵਿਡ ਪੌਜੀਟਿਵ

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਡਾ. ਐਸ ਕਰੁਣਾ ਰਾਜੂ ਕੋਵਿਡ-19 ਪੌਜੀਟਿਵ ਪਾਏ ਗਏ ਹਨ, ਉਨ੍ਹਾਂ ਨੇ ਇਸਦੀ ਪੁਸ਼ਟੀ ਕੀਤੀ ਹੈ

15:34 January 09

ਡਾਇਨਾਸੋਰ ਧਰਤੀ 'ਤੇ ਆ ਸਕਦੇ ਹਨ ਪਰ ਅਕਾਲੀ ਦਲ ਪੰਜਾਬ 'ਚ ਨਹੀਂ ਆਉਂਦਾ

ਛੱਡਣ ਵੇਲੇ ਵੀ ਉਨ੍ਹਾਂ ਦੀ ਸਰਕਾਰ ਨੇ ਪੰਜਾਬ 'ਤੇ 32 ਹਜ਼ਾਰ ਕਰੋੜ ਦਾ ਕਰਜ਼ਾ ਚੜ੍ਹਾ ਦਿੱਤਾ ਸੀ।

ਅਫਸਰਾਂ ਨੂੰ ਡਰਾਉਣਾ ਲੋਕਤੰਤਰ ਵਿੱਚ ਠੀਕ ਨਹੀਂ ਹੈ

ਲੋਕਤੰਤਰ ਹੰਕਾਰ ਨੂੰ ਬਰਦਾਸ਼ਤ ਨਹੀਂ ਕਰਦਾ: ਸਿੱਧੂ

ਅਕਾਲੀ ਦਲ ਦਹਿਸ਼ਤ ਫੈਲਾਉਣਾ ਚਾਹੁੰਦਾ ਹੈ, ਇਨ੍ਹਾਂ ਕੋਲ ਕੋਈ ਨੀਤੀ ਨਹੀਂ, ਤਾਂ ਕੀ ਕਹਿਣਗੇ

15:27 January 09

ਪਰ ਪਿਛਲੇ 2 ਮਹੀਨਿਆਂ ਵਿੱਚ ਬਦਲਾਅ ਆਇਆ ਹੈ

ਸਭ ਤੋਂ ਪਹਿਲਾਂ ਅਸੀਂ ਸ਼ਾਸਨ ਸੁਧਾਰ ਲਿਆਵਾਂਗੇ ਜਿਸ ਦਾ ਮਤਲਬ ਪੰਚਾਇਤਾਂ ਨੂੰ ਸ਼ਕਤੀ ਦਿੱਤੀ ਜਾਵੇਗੀ।

ਪੰਜਾਬ ਨੂੰ ਡਿਜੀਟਲ ਪੰਜਾਬ ਬਣਾਉਣਾ ਮੁੱਖ ਉਦੇਸ਼

ਇਹ ਸਾਰੀਆਂ ਗੱਲਾਂ ਮੈਨੀਫੈਸਟੋ ਵਿੱਚ ਸ਼ਾਮਲ ਕੀਤੀਆਂ ਜਾਣਗੀਆਂ

ਇਸ ਨਾਲ ਲੋਕਾਂ ਨੂੰ ਕਾਫੀ ਰਾਹਤ ਮਿਲੇਗੀ

ਕੈਪਟਨ ਅਮਰਿੰਦਰ ਪੌਣੇ 5 ਸਾਲ ਤੱਕ ਦੋਸਤਾਨਾ ਮੈਚ ਖੇਡਦੇ ਰਹੇ

ਪਰ ਪਿਛਲੇ 2 ਮਹੀਨਿਆਂ ਵਿੱਚ ਬਦਲਾਅ ਆਇਆ ਹੈ

15:13 January 09

ਪਿਛਲੇ 25 ਸਾਲਾਂ ਵਿੱਚ ਜਿਹੜਾ ਵੀ ਮੁੱਖ ਮੰਤਰੀ ਰਿਹਾ, ਉਸ ਨੇ ਸਿਸਟਮ ਨੂੰ ਅਧਿਕਾਰੀਆਂ ਦਾ ਗੁਲਾਮ ਬਣਾ ਦਿੱਤਾ

ਇਹ ਪੰਜਾਬ ਮਾਡਲ ਦੀ ਬਜਾਏ ਲੋਕ ਮਾਡਲ ਹੈ

ਮਾਫੀਆ ਨੂੰ ਬੰਦ ਕਰਨਾ ਪਵੇਗਾ, ਪੈਸੇ ਕਿਵੇਂ ਵਾਪਸ ਲੈਕੇ ਆਉਣੇ ਹਨ

ਅਸੀਂ ਇਸ ਮਾਡਲ 'ਤੇ ਕੰਮ ਕਰਾਂਗੇ, ਕੋਈ ਸ਼ਗੂਫਾ ਨਹੀਂ ਹੋਣਾ ਚਾਹੀਦਾ

ਸਿਰਫ਼ ਵੋਟਾਂ ਲਈ ਕੋਈ ਐਲਾਨ ਨਹੀਂ ਕੀਤਾ ਜਾਣਾ ਚਾਹੀਦਾ

ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਐਮਸੀ ਚੋਣਾਂ ਵਿੱਚ ਔਰਤਾਂ ਨੂੰ 50 ਫੀਸਦੀ ਦੇਣ ਲਈ ਕਿਹਾ, ਅਸੀਂ ਦਿੱਤਾ ਹੈ

ਪੰਜਾਬ ਦੀਆਂ ਔਰਤਾਂ ਲਈ ਵਧੀਆ ਮਾਡਲ ਲਿਆਵਾਂਗੇ

ਰੁਜ਼ਗਾਰ ਦੇ ਮੌਕੇ ਵਧਾਏ ਜਾਣਗੇ

ਪਿਛਲੇ 25 ਸਾਲਾਂ ਵਿੱਚ ਜਿਹੜਾ ਵੀ ਮੁੱਖ ਮੰਤਰੀ ਰਿਹਾ, ਉਸ ਨੇ ਸਿਸਟਮ ਨੂੰ ਅਧਿਕਾਰੀਆਂ ਦਾ ਗੁਲਾਮ ਬਣਾ ਦਿੱਤਾ

ਵਰਚੁਅਲ ਮੁਹਿੰਮ ਸਾਡੀ ਗੱਲ ਨੂੰ ਬਹੁਤ ਸਾਰੇ ਲੋਕਾਂ ਤੱਕ ਪਹੁੰਚਾ ਸਕਦੀ ਹੈ

15:09 January 09

ਨਵਜੋਤ ਸਿੰਘ ਸਿੱਧੂ ਦੀ ਵਰਚੁਅਲ ਪ੍ਰੈਸ ਕਾਨਫਰੰਸ

ਵਰਚੁਅਲ ਰੈਲੀ ਬਾਰੇ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਕਾਂਗਰਸ ਨੇ ਪੰਜਾਬ ਵਿੱਚ ਕਈ ਰੈਲੀਆਂ ਕੀਤੀਆਂ ਹਨ, ਸੀਐਮ ਨੇ ਕਈ ਰੈਲੀਆਂ ਕੀਤੀਆਂ ਹਨ, ਮੈਂ ਕਈ ਰੈਲੀਆਂ ਕੀਤੀਆਂ ਹਨ, ਇਸ ਲਈ ਮੈਨੂੰ ਯਕੀਨ ਹੈ ਕਿ 15 ਜਨਵਰੀ ਤੋਂ ਬਾਅਦ ਸਥਿਤੀ ਬਦਲ ਜਾਵੇਗੀ।

ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਮੁੱਖ ਮੰਤਰੀ ਬਦਲਣ ਤੋਂ ਬਾਅਦ ਕਾਂਗਰਸ ਨੇ ਮੁੜ ਪੰਜਾਬ ਦੇ ਲੋਕਾਂ ਦਾ ਭਰੋਸਾ ਜਿੱਤ ਲਿਆ ਹੈ।

ਇਹ ਪੰਜਾਬ ਮਾਡਲ ਦੀ ਬਜਾਏ ਲੋਕ ਮਾਡਲ ਹੈ

ਮਾਫ਼ੀਆ ਨੂੰ ਰੋਕਣਾ ਪਵੇਗਾ, ਪੈਸੇ ਵਾਪਸ ਕਿਵੇਂ ਮਿਲਣੇ ਹਨ

13:28 January 09

ਬਿਕਰਮ ਮਜੀਠੀਆ ਦੀ ਅਗਾਊਂ ਜ਼ਮਾਨਤ ਪਟੀਸ਼ਨ ਦਾ ਮਾਮਲਾ, ਸਰਕਾਰ ਵੱਲੋਂ ਜਵਾਬ ਦਾਖਲ

ਬਿਕਰਮ ਮਜੀਠੀਆ ਦੀ ਅਗਾਊਂ ਜ਼ਮਾਨਤ ਪਟੀਸ਼ਨ ਦਾ ਮਾਮਲਾ

ਪੰਜਾਬ ਸਰਕਾਰ ਨੇ ਹਾਈਕੋਰਟ ਵਿੱਚ ਜਵਾਬ ਕੀਤਾ ਦਾਇਰ

17 ਪੰਨਿਆਂ ਦੇ ਜਵਾਬ 'ਚ ਕਿਹਾ ਕਿ ਮਜੀਠੀਆ 'ਤੇ ਲੱਗੇ ਦੋਸ਼ ਗੰਭੀਰ ਹਨ

ਇਸ ਨਵੇਂ ਨਸ਼ੇ ਨੇ ਪੰਜਾਬ ਦੇ ਹਜ਼ਾਰਾਂ ਨੌਜਵਾਨਾਂ ਨੂੰ ਨਸ਼ਿਆਂ ਵਿੱਚ ਧੱਕ ਦਿੱਤਾ ਹੈ

ਇਸ ਮਾਮਲੇ ਵਿੱਚ ਮਜੀਠੀਆ ਦਾ ਨਾਂ ਸਭ ਤੋਂ ਪਹਿਲਾਂ ਜਗਦੀਸ਼ ਭੋਲਾ ਨੇ ਲਿਆ ਸੀ

ਇਸ ਤੋਂ ਬਾਅਦ ਈਡੀ ਦੀ ਜਾਂਚ ਵਿੱਚ ਮਜੀਠੀਆ ਦੀ ਭੂਮਿਕਾ ਵੀ ਸਾਹਮਣੇ ਆਈ

ਜ਼ਮਾਨਤ ਅਰਜ਼ੀ 'ਤੇ 10 ਜਨਵਰੀ ਨੂੰ ਸੁਣਵਾਈ ਹੋਣੀ ਹੈ

ਅਦਾਲਤ ਨੇ ਪੰਜਾਬ ਸਰਕਾਰ ਨੂੰ ਜਵਾਬ ਦਾਖ਼ਲ ਕਰਨ ਲਈ ਕਿਹਾ ਸੀ

13:13 January 09

ਅੰਮ੍ਰਿਤਸਰ ਦੇ ਦੁਰਗਿਆਣਾ ਮੰਦਰ 'ਚ ਹੋਈ ਖੂਨੀ ਵਾਰਦਾਤ

ਅੰਮ੍ਰਿਤਸਰ ਦੇ ਦੁਰਗਿਆਣਾ ਮੰਦਰ 'ਚ ਹੋਈ ਖੂਨੀ ਵਾਰਦਾਤ

ਅਣਪਛਾਤੇ ਵਿਅਕਤੀਆਂ ਵੱਲੋਂ ਦੁਰਗਿਆਣਾ ਮੰਦਰ ਦੇ ਪੁਜਾਰੀ ’ਤੇ ਕੀਤਾ ਗਿਆ ਹਮਲਾ

ਤੇਜਧਾਰ ਹਥਿਆਰਾਂ ਨਾਲ ਮੰਦਰ ਦੇ ਪੁਜਾਰੀ 'ਤੇ ਕੀਤਾ ਹਮਲਾ

ਵਾਰਦਾਤ ਕਰਨ ਵਾਲੇ ਵਿਅਕਤੀ ਦੇ ਮੌਕੇ ਤੇ ਬਣਾਈ ਵੀਡੀਓ ਹੋਈ ਵਾਇਰਲ

ਪੁਲਿਸ ਵੱਲੋਂ ਮੌਕੇ 'ਤੇ ਪਹੁੰਚ ਕੇ ਕੀਤੀ ਜਾ ਰਹੀ ਜਾਂਚ

12:38 January 09

ਭਾਰਤੀ ਕੋਸਟ ਗਾਰਡ ਨੇ ਅਰਬ ਸਾਗਰ ਤੋਂ ਫੜ੍ਹੀ ਪਾਕਿਸਤਾਨੀ ਕਿਸ਼ਤੀ

ਭਾਰਤੀ ਕੋਸਟ ਗਾਰਡ ਨੇ ਅਰਬ ਸਾਗਰ ਤੋਂ ਫੜ੍ਹੀ ਪਾਕਿਸਤਾਨੀ ਕਿਸ਼ਤੀ

11:43 January 09

ਮਹਾਰਾਸ਼ਟਰ: ਵਰਕਸ਼ਾਪ ਵਿੱਚ ਸ਼ਾਮਲ ਹੋਏ ਕੁੱਲ 62 ਕਾਮੇ ਕੋਰੋਨਾ ਪਾਜ਼ੀਟਿਵ

ਮਹਾਰਾਸ਼ਟਰ: ਮਹਾਲਕਸ਼ਮੀ ਖੇਤਰ ’ਚ ਇੱਕ ਵਰਕਸ਼ਾਪ ਵਿੱਚ ਸ਼ਾਮਲ ਹੋਏ ਕੁੱਲ 62 ਕਾਮੇ ਕੋਰੋਨਾ ਪਾਜ਼ੀਟਿਵ

ਪੱਛਮੀ ਰੇਲਵੇ ਪੀ.ਆਰ.ਓ. ਨੇ ਦਿੱਤੀ ਜਾਣਕਾਰੀ

10:26 January 09

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਕਰਨਗੇ ਪ੍ਰੈੱਸ ਕਾਨਫਰੰਸ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਕਰਨਗੇ ਪ੍ਰੈੱਸ ਕਾਨਫਰੰਸ

ਦੁਪਹਿਰ 12 ਵਜੇ ਇੱਕ ਅਹਿਮ ਪ੍ਰੈੱਸ ਕਾਨਫਰੰਸ ਨੂੰ ਕਰਨਗੇ ਸੰਬੋਧਨ

09:37 January 09

ਦੇਸ਼ ’ਚ 3,623 ਹੋਏ ਓਮੀਕਰੋਨ ਦੇ ਮਾਮਲੇ

ਦੇਸ਼ ’ਚ 3,623 ਹੋਏ ਓਮੀਕਰੋਨ ਦੇ ਮਾਮਲੇ

1409 ਲੋਕ ਹੋਏ ਠੀਕ

06:13 January 09

ਤਾਮਿਲਨਾਡੂ: ਚੇਨੱਈ ’ਚ ਅੱਜ ਸੰਪੂਰਨ ਲਾਕਡਾਊਨ

ਤਾਮਿਲਨਾਡੂ: ਚੇਨੱਈ ’ਚ ਅੱਜ ਸੰਪੂਰਨ ਲਾਕਡਾਊਨ

ਕੋਰੋਨਾ ਦੇ ਵਧਦੇ ਮਾਮਲਿਆ ਨੂੰ ਦੇਖ ਲਿਆ ਫੈਸਲਾ

Last Updated : Jan 9, 2022, 6:58 PM IST

ABOUT THE AUTHOR

...view details