ਪੰਜਾਬ ਕੈਬਨਿਟ ਮੀਟਿੰਗ ਸੁਰੂ ਹੋ ਚੁੱਕੀ ਹੈ।
ਸ਼ਾਮ 7:30 ਵਜੇ ਹੋਵੇਗੀ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ - ਪੰਜਾਬੀ ਦੀਆਂ ਖ਼ਬਰਾਂ
20:34 January 04
ਪੰਜਾਬ ਕੈਬਨਿਟ ਮੀਟਿੰਗ ਸੁਰੂ ਹੋ ਚੁੱਕੀ ਹੈ।
16:51 January 04
ਸ਼ਾਮ 7:30 ਵਜੇ ਹੋਵੇਗੀ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ
ਪੰਜਾਬ ਮੰਤਰੀ ਮੰਡਲ ਦੀ ਮੀਟਿੰਗ 6:45 ਦੀ ਬਜਾਏ ਸ਼ਾਮ 7:30 ਵਜੇ ਪੰਜਾਬ ਭਵਨ ਵਿਖੇ ਹੋਵੇਗੀ
14:56 January 04
ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਸਰਕਾਰ ਨੂੰ ਅਪੀਲ
ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਸਰਕਾਰ ਨੂੰ ਅਪੀਲ
ਲਾਂਘੇ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਅਪੀਲ
ਕਿਹਾ- ਸ਼ਰਧਾਲੂਆਂ ਨੂੰ 20 ਡਾਲਰ ਫੀਸ ਤੋਂ ਰਾਹਤ ਦਿੱਤੀ ਜਾਵੇ
ਕੇਂਦਰ ਤੋਂ ਵੀ ਪਾਸਪੋਰਟ ਸ਼ਰਤ ਹਟਾਊਣ ਦੀ ਮੰਗ
14:48 January 04
ਕੁਲਗਾਮ ਮੁਕਾਬਲੇ 'ਚ ਇੱਕ ਅੱਤਵਾਦੀ ਢੇਰ
ਕੁਲਗਾਮ ਮੁਕਾਬਲੇ 'ਚ ਇੱਕ ਅੱਤਵਾਦੀ ਮਾਰਿਆ ਗਿਆ: ਪੁਲਿਸ
ਸੁਰੱਖਿਆ ਬਲਾ ਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ ਜਾਰੀ
13:56 January 04
ਸਾਂਸਦ ਭਗਵੰਤ ਮਾਨ ਦੀ ਕੋਰੋਨਾ ਰਿਪੋਰਟ ਆਈ ਨੈਗੇਟਿਵ
ਸਾਂਸਦ ਭਗਵੰਤ ਮਾਨ ਦੀ ਕੋਰੋਨਾ ਰਿਪੋਰਟ ਆਈ ਨੈਗੇਟਿਵ
ਮੁੱਖ ਮੰਤਰੀ ਕੇਜਰੀਵਾਲ ਦੇ ਕੋਰੋਨਾ ਪਾਜ਼ੀਟਿਵ ਹੋਣ ਤੋਂ ਬਾਅਦ ਕਰਵਾਇਆ ਸੀ ਟੈਸਟ
13:22 January 04
CM ਚੰਨੀ ਨੇ ਅਰਵਿੰਦ ਕੇਜਰੀਵਾਲ ਦੇ ਜਲਦੀ ਠੀਕ ਹੋਣ ਦੀ ਕੀਤੀ ਕਾਮਨਾ
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅਰਵਿੰਦ ਕੇਜਰੀਵਾਲ ਦੇ ਜਲਦੀ ਠੀਕ ਹੋਣ ਦੀ ਕੀਤੀ ਕਾਮਨਾ
ਅਰਵਿੰਦ ਕੇਜਰੀਵਾਲ ਦੀ ਕੋਰੋਨਾ ਰਿਪੋਰਟ ਆਈ ਹੈ ਪਾਜ਼ੀਟਿਵ
12:17 January 04
ਪੰਜਾਬ ਵਿੱਚ 190 ਡਾਕਟਰਾਂ ਦੀ ਹੋਈ ਨਿਯੁਕਤੀ
ਪੰਜਾਬ ਵਿੱਚ 190 ਡਾਕਟਰਾਂ ਦੀ ਹੋਈ ਨਿਯੁਕਤੀ
ਸਿਹਤ ਮੰਤਰੀ ਓਪੀ ਸੋਨੀ ਨੇ ਦਿੱਤੇ ਨਿਯੁਕਤੀ ਪੱਤਰ
ਕੋਰੋਨਾ ਦੀ ਤੀਜੀ ਸੰਭਾਵਿਤ ਲਹਿਰ ਵਿੱਚ ਮਦਦ ਮਿਲੇਗੀ
ਸਰਕਾਰ ਨੇ ਤੀਜੀ ਲਹਿਰ ਨਾਲ ਨਜਿੱਠਣ ਲਈ ਲੋੜੀਂਦੀਆਂ ਤਿਆਰੀਆਂ ਕਰ ਲਈਆਂ ਹਨ
11:04 January 04
ਕੋਰੋਨਾ ਨੂੰ ਦੇਖਦੇ ਦਿੱਲੀ ਏਮਜ਼ ਨੇ ਛੁੱਟੀਆਂ ਕੀਤੀਆਂ ਰੱਦ
ਕੋਵਿਡ-19: ਏਮਜ਼, ਦਿੱਲੀ ਨੇ 5 ਜਨਵਰੀ ਤੋਂ 10 ਜਨਵਰੀ ਤੱਕ ਸਰਦੀਆਂ ਦੀਆਂ ਛੁੱਟੀਆਂ ਦਾ ਬਾਕੀ ਹਿੱਸਾ ਕੀਤਾ ਰੱਦ
ਫੈਕਲਟੀ ਮੈਂਬਰਾਂ ਨੂੰ 'ਤੁਰੰਤ ਪ੍ਰਭਾਵ ਨਾਲ' ਡਿਊਟੀ ਜੁਆਇਨ ਕਰਨ ਲਈ ਕਿਹਾ
10:41 January 04
ਕੇਂਦਰੀ ਮੰਤਰੀ ਮਹਿੰਦਰ ਨਾਥ ਪਾਂਡੇ ਹੋਏ ਕੋਰੋਨਾ ਪਾਜ਼ੀਟਿਵ
ਕੇਂਦਰੀ ਮੰਤਰੀ ਮਹਿੰਦਰ ਨਾਥ ਪਾਂਡੇ ਹੋਏ ਕੋਰੋਨਾ ਪਾਜ਼ੀਟਿਵ
ਟਵੀਟ ਕਰ ਦਿੱਤੀ ਜਾਣਕਾਰੀ
09:59 January 04
ਭਗਵੰਤ ਮਾਨ ਅੱਜ ਬਾਅਦ ਦੁਪਿਹਰ ਪਹੁੰਚਣਗੇ ਫਰੀਦਕੋਟ
ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਅੱਜ ਬਾਅਦ ਦੁਪਿਹਰ ਫਰੀਦਕੋਟ ਪਹੁੰਚਣਗੇ
ਹਲਕਾ ਫਰੀਦਕੋਟ ਤੋਂ ਉਮੀਦਵਾਰ ਗੁਰਦਿੱਤ ਸਿੰਘ ਸੇਖੋਂ ਦੀ ਚੋਣ ਮੁਹਿੰਮ ਦਾ ਕਰਨਗੇ ਆਗਾਜ਼
09:58 January 04
ਬਰਗਾੜੀ ਬੇਅਦਬੀ ਮਾਮਲਾ: ਨਾਮਜਦ ਡੇਰਾ ਪ੍ਰੇਮੀ ਅੱਜ ਅਦਾਲਤ ਵਿੱਚ ਹੋ ਸਕਦੇ ਨੇ ਪੇਸ਼
ਬਰਗਾੜੀ ਬੇਅਦਬੀ ਮਾਮਲਿਆਂ ’ਚ ਅੱਜ ਫਰੀਦਕੋਟ ਅਦਾਲਤ ’ਚ ਹੋਵੇਗੀ ਸੁਣਵਾਈ
ਇਹਨਾਂ ਮਾਮਲਿਆਂ ਵਿੱਚ ਨਾਮਜਦ ਡੇਰਾ ਪ੍ਰੇਮੀ ਸ਼ਕਤੀ ਸਿੰਘ, ਸਨੀ ਕੰਡਾ ਤੇ ਬਲਜੀਤ ਸਿੰਘ ਸਮੇਤ ਸਾਰੇ ਨਾਮਜਦ ਹੋ ਸਕਦੇ ਹਨ ਪੇਸ਼
09:49 January 04
ਬਹਿਬਲਕਲਾਂ ਗੋਲੀਕਾਂਡ ਮਾਮਲੇ ਦੀ ਅੱਜ ਹੋਵੇਗੀ ਫਰੀਦਕੋਟ ਅਦਾਲਤ ’ਚ ਸੁਣਵਾਈ
ਬਹਿਬਲਕਲਾਂ ਗੋਲੀਕਾਂਡ ਮਾਮਲੇ ਦੀ ਅੱਜ ਹੋਵੇਗੀ ਫਰੀਦਕੋਟ ਅਦਾਲਤ ’ਚ ਸੁਣਵਾਈ
ਮੁਅੱਤਲ IG ਪਰਮਰਾਜ ਸਿੰਘ ਉਮਰਾਨੰਗਲ, ਸਾਬਕਾ SSP ਚਰਨਜੀਤ ਸ਼ਰਮਾਂ, SP ਬਿਕਰਮਜੀਤ ਸਿੰਘ ਸਮੇਤ ਸਾਰੇ ਨਾਮਜਦ ਹੋਣਗੇ ਪੇਸ਼
ਬੀਤੇ ਦਿੰਨੀ ਬਚਾਅ ਪੱਖ ਵਲੋਂ ਲਗਾਈ ਗਈ ਅਰਜ਼ੀ ਕਿ ਇਸ ਮਾਮਲੇ ਵਿੱਚ ਨਾਮਜਦਾਂ ਨੂੰ ਸੁਮੇਧ ਸਿੰਘ ਸੈਣੀ ਦੀ ਤਰਜ਼ ‘ਤੇ ਦਿੱਤੀ ਜਾਵੇ ਛੋਟ ’ਤੇ ਆ ਸਕਦਾ ਹੈ ਫੈਸਲਾ
09:21 January 04
ਲੁਧਿਆਣਾ 'ਚ ਇੱਕੋ ਪਰਿਵਾਰ ਦੇ 4 ਮੈਂਬਰਾਂ ਦੀ ਮੌਤ
ਲੁਧਿਆਣਾ ਦੇ ਮੁੱਲਾਪੁਰ ਦਾਖਾ 'ਚ ਇੱਕੋ ਪਰਿਵਾਰ ਦੇ 4 ਮੈਂਬਰਾਂ ਦੀ ਮੌਤ
ਰੇਲਵੇ ਸਟੇਸ਼ਨ ਮੁੱਲਾਪੁਰ ਦਾਖਾ ਦੇ ਸਰਕਾਰੀ ਘਰ 'ਚ ਰਹਿੰਦਾ ਸੀ ਪਰਿਵਾਰ
09:02 January 04
ਬਠਿੰਡਾ: ਕੈਦੀਆਂ ਤੇ ਹਵਾਲਾਤੀਆਂ ਨੂੰ ਚਿੱਟਾ ਸਪਲਾਈ ਕਰਨ ਵਾਲਾ ਵਾਰਡਨ ਪੁਲਿਸ ਨੇ ਕੀਤਾ ਗ੍ਰਿਫ਼ਤਾਰ
ਇੱਕ ਵਾਰ ਫਿਰ ਸੁਰਖੀਆਂ ’ਚ ਬਠਿੰਡਾ ਜੇਲ੍ਹ
ਜੇਲ੍ਹ ਅੰਦਰ ਬੰਦ ਕੈਦੀਆਂ ਅਤੇ ਹਵਾਲਾਤੀਆਂ ਨੂੰ ਚਿੱਟਾ ਸਪਲਾਈ ਕਰਨ ਵਾਲਾ ਵਾਰਡਨ ਪੁਲਿਸ ਨੇ ਕੀਤਾ ਗ੍ਰਿਫ਼ਤਾਰ
15 ਗ੍ਰਾਮ ਚਿੱਟਾ ਹੋਇਆ ਬਰਾਮਦ
ਵਾਰਡਨ ਅਮਨਪ੍ਰੀਤ ਸਿੰਘ ਵੱਲੋਂ ਜੇਲ੍ਹ ਵਿੱਚ ਬੰਦ ਕੈਦੀਆਂ ਅਤੇ ਹਵਾਲਾਤੀਆਂ ਨੂੰ ਸਪਲਾਈ ਕੀਤਾ ਜਾਂਦਾ ਸੀ ਚਿੱਟਾ
ਪੁਲਿਸ ਨੇ ਸਹਾਇਕ ਸੁਪਰਡੈਂਟ ਦੀ ਸ਼ਿਕਾਇਤ ’ਤੇ ਕੀਤਾ ਮਾਮਲਾ ਦਰਜ
ਕੈਦੀ ਅਤੇ ਹਵਾਲਾਤੀਆਂ ਕੋਲੋਂ ਮੋਬਾਇਲ ਫੋਨ ਵੀ ਬਰਾਮਦ