ਪੰਜਾਬ

punjab

ETV Bharat / bharat

'ਆਪ' ਦਾ ਭਾਜਪਾ 'ਤੇ ਇਲਜ਼ਾਮ, ਵਿਧਾਇਕਾਂ ਨੂੰ ਖਰੀਦਣ ਦੀ ਹੋ ਰਹੀ ਕੋਸ਼ਿਸ਼ - ਪੰਜਾਬ ਦੀਆਂ ਖ਼ਬਰਾਂ

ਅੱਜ ਦੀਆਂ ਖ਼ਾਸ ਖ਼ਬਰਾਂ
ਅੱਜ ਦੀਆਂ ਖ਼ਾਸ ਖ਼ਬਰਾਂ

By

Published : Dec 28, 2021, 8:48 AM IST

Updated : Dec 28, 2021, 4:21 PM IST

15:43 December 28

ਆਮ ਆਦਮੀ ਪਾਰਟੀ ਦੇ ਪੰਜਾਬ ਦੇ ਸਹਿ ਇੰਚਾਰਜ ਰਾਘਵ ਚੱਢਾ ਦਾ ਵੱਡਾ ਬਿਆਨ

ਭਾਜਪਾ ਆਗੂ ਆਮ ਆਦਮੀ ਪਾਰਟੀ ਦੇ 3 ਕੌਂਸਲਰਾਂ ਦੇ ਘਰ ਪਹੁੰਚੇ

2 ਕੌਂਸਲਰਾਂ ਨੂੰ 50-50 ਲੱਖ ਦੀ ਪੇਸ਼ਕਸ਼ ਕੀਤੀ ਗਈ ਜਦਕਿ ਇਕ ਕੌਂਸਲਰ ਨੂੰ 75 ਲੱਖ ਦੀ ਪੇਸ਼ਕਸ਼

ਰਾਘਵ ਚੱਢਾ ਨੇ ਚੇਤਾਵਨੀ ਦਿੱਤੀ ਕਿ ਜੇਕਰ ਹੁਣ ਤੁਸੀਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦਾ ਹਾਰਸ-ਟ੍ਰੇਡ ਕਰਨ ਦੀ ਕੋਸ਼ਿਸ਼ ਕੀਤੀ ਤਾਂ ਆਡੀਓ ਜਨਤਕ ਕੀਤੀ ਜਾਵੇਗੀ

ਆਮ ਆਦਮੀ ਪਾਰਟੀ ਦੇ ਸਹਿ ਇੰਚਾਰਜ ਰਾਘਵ ਚੱਢਾ ਨੇ ਕਿਹਾ ਕਿ ਅਸੀਂ ਅਦਾਲਤ ਵਿੱਚ ਵੀ ਜਾਵਾਂਗੇ

ਲੋਕਾਂ ਨੂੰ ਦਿਖਾਉਣਾ ਚਾਹੁੰਦੇ ਹਾਂ ਕਿ ਸਾਡੇ ਕੌਂਸਲਰਾਂ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ

15:38 December 28

ਰਣਜੀਤ ਸਿੰਘ ਬ੍ਰਹਮਪੁਰਾ ਖਡੂਰ ਸਾਹਿਬ ਤੋਂ ਅਕਾਲੀ ਦਲ ਦੇ ਉਮੀਦਵਾਰ

ਅਕਾਲੀ ਦਲ ਨੇ ਖਡੂਰ ਸਾਹਿਬ ਤੋਂ ਰਣਜੀਤ ਸਿੰਘ ਬ੍ਰਹਮਪੁਰਾ ਨੂੰ ਉਮੀਦਵਾਰ ਬਣਾਇਆ

14:21 December 28

ਅੰਮ੍ਰਿਤਸਰ ਦੇ ਅਭਿਨਵ ਸ਼ਰਮਾ ਨੂੰ ਰਣਜੀ ਟੂਰਨਾਮੈਂਟ ਲਈ ਪੰਜਾਬ ਦਾ ਕਪਤਾਨ ਨਿਯੁਕਤ

ਅੰਮ੍ਰਿਤਸਰ ਦੇ ਅਭਿਨਵ ਸ਼ਰਮਾ ਨੂੰ ਰਣਜੀ ਟੂਰਨਾਮੈਂਟ ਲਈ ਪੰਜਾਬ ਦਾ ਕਪਤਾਨ ਨਿਯੁਕਤ

ਆਲ ਰਾਊਂਡਰ ਅਭਿਨਵ ਸ਼ਰਮਾ ਖੱਬੇ ਹੱਥ ਦੇ ਸਪਿਨਰ ਅਤੇ ਖੱਬੇ ਹੱਥ ਦੇ ਬੱਲੇਬਾਜ ਹਨ

ਅਭਿਨਵ ਸ਼ਰਮਾ ਭਾਰਤ ਦੀ ਅੰਡਰ-14,ਅੰਡਰ-16, ਅਤੇ ਅੰਡਰ-19 ਦੀ ਕਪਤਾਨੀ ਵੀ ਕਰ ਚੁੱਕੇ ਹਨ

4 ਸਾਲ ਤੋਂ ਆਈਪੀਐਲ ਦੇ ਟੂਰਨਾਮੈਂਟ ਦੌਰਾਨ ਹੈਦਰਾਬਾਦ ਸਨਰਾਈਜ਼ਰ ਵਲੋਂ ਖੇਡ ਰਹੇ ਹਨ

13:59 December 28

ਸੁਖਬੀਰ ਬਾਦਲ ਦਾ ਕੈਪਟਨ ਅਮਰਿੰਦਰ ਸਿੰਘ ’ਤੇ ਨਿਸ਼ਾਨਾ

ਸੁਖਬੀਰ ਬਾਦਲ ਦਾ ਕੈਪਟਨ ਅਮਰਿੰਦਰ ਸਿੰਘ ’ਤੇ ਨਿਸ਼ਾਨਾ

ਕਿਹਾ-ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਸੰਯੁਕਤ ਅਕਾਲੀ ਤੇ ਭਾਜਪਾ ਨੂੰ ਜੋੜਦੀ ਹੈ

13:26 December 28

ਪੰਜਾਬ 'ਚ ਟੁੱਟਿਆ ਤੀਜਾ ਫਰੰਟ, ਅਕਾਲੀ ਦਲ ਸੰਯੁਕਤ, ਆਜ਼ਾਦ ਸਮਾਜ ਪਾਰਟੀ ਤੇ ਹੋਰ ਪਾਰਟੀਆਂ ਹੋਈਆਂ ਵੱਖ

ਪੰਜਾਬ 'ਚ ਟੁੱਟਿਆ ਤੀਜਾ ਫਰੰਟ

ਅਕਾਲੀ ਦਲ ਸੰਯੁਕਤ, ਆਜ਼ਾਦ ਸਮਾਜ ਪਾਰਟੀ ਤੇ ਹੋਰ ਪਾਰਟੀਆਂ ਹੋਈਆਂ ਵੱਖ

ਰਣਜੀਤ ਬ੍ਰਹਮਪੁਰਾ ਨੇ ਅਕਾਲੀ ਦਲ ਸੰਯੁਕਤ ਤੋਂ ਪਹਿਲਾਂ ਹੀ ਤੋੜੇ ਰਿਸ਼ਤੇ

ਹੁਣ ਢੀਂਡਸਾ ਨੇ ਰੱਖੀ ਅਮਿਤ ਸ਼ਾਹ ਨਾਲ ਮੁਲਾਕਾਤ

ਕੈਪਟਨ ਅਮਰਿੰਦਰ ਤੇ ਭਾਜਪਾ ਆਜ਼ਾਦ ਸਮਾਜ ਪਾਰਟੀ ਨਾਲ ਗਠਜੋੜ ਕਰ ​​ਸਕਦੇ ਹਨ

ਅਹਿਮ ਤੀਸਰੇ ਮੋਰਚੇ ਦੀ ਪਾਰਟੀ ਨੇ ਵੀ ਤੋੜਿਆ ਗਠਜੋੜ

ਪੰਜਾਬ ਪ੍ਰਦੇਸ਼ ਪ੍ਰਧਾਨ ਨੇ ਲੁਧਿਆਣਾ ਵਿੱਚ ਐਲਾਨ ਕੀਤਾ

12:25 December 28

ਪੰਜਾਬ ’ਚ ਪ੍ਰਸ਼ਾਸਨਿਕ ਫੇਰਬਦਲ, 2 IPS ਅਧਿਕਾਰੀਆਂ ਦੇ ਤਬਾਦਲੇ

ਪੰਜਾਬ ’ਚ ਪ੍ਰਸ਼ਾਸਨਿਕ ਫੇਰਬਦਲ

2 ਆਈਪੀਐਸ ਅਧਿਕਾਰੀਆਂ ਦੇ ਤਬਾਦਲੇ

11:54 December 28

31 ਦਸੰਬਰ ਨੂੰ ਪੰਜਾਬ ਆਉਣਗੇ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ

31 ਦਸੰਬਰ ਨੂੰ ਪੰਜਾਬ ਆਉਣਗੇ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ

ਪਟਿਆਲਾ ਵਿਖੇ ਕਰਨਗੇ ਰੈਲੀ

ਪੰਜਾਬ ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਦਾ ਬਿਆਨ

11:01 December 28

ਜੇਕਰ ਪੰਜਾਬ ਸਰਕਾਰ ਸਾਡੀਆਂ ਮੰਗਾਂ ਪੂਰੀਆਂ ਕਰਦੀ ਹੈ ਤਾਂ ਅਸੀਂ ਆਪਣਾ 'ਰੇਲ ਰੋਕੋ' ਅੰਦੋਲਨ ਖਤਮ ਕਰ ਦੇਵਾਂਗੇ: ਪੰਧੇਰ

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਕਿਸਾਨਾਂ ਨਾਲ ਬੈਠਕ

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸਵਰਨ ਸਿੰਘ ਪੰਧੇਰ ਦਾ ਬਿਆਨ

ਅਸੀਂ ਮੁੱਖ ਮੰਤਰੀ ਨੂੰ ਆਏ ਹਾਂ ਮਿਲਣ: ਪੰਧੇਰ

ਕਿਸਾਨਾਂ-ਮਜ਼ਦੂਰਾਂ ਦੇ ਕਰਜ਼ੇ ਮੁਆਫ਼ ਕਰਨ, ਗੰਨੇ ਦੇ ਭਾਅ ਸਮੇਤ ਸਾਡੀਆਂ ਕਈ ਮੰਗਾਂ ਲਟਕ ਰਹੀਆਂ ਹਨ

ਜੇਕਰ ਪੰਜਾਬ ਸਰਕਾਰ ਸਾਡੀਆਂ ਮੰਗਾਂ ਪੂਰੀਆਂ ਕਰਦੀ ਹੈ ਤਾਂ ਅਸੀਂ ਆਪਣਾ 'ਰੇਲ ਰੋਕੋ' ਅੰਦੋਲਨ ਖਤਮ ਕਰ ਦੇਵਾਂਗੇ: ਪੰਧੇਰ

09:32 December 28

4 ਜਨਵਰੀ ਨੂੰ ਹੋਵੇਗਾ ਪੰਜਾਬ ਦੇ ਨਵੇਂ ਡੀਜੀਪੀ ਦਾ ਫੈਸਲਾ

ਪੰਜਾਬ ਦੇ ਨਵੇਂ ਡੀਜੀਪੀ ਦਾ ਫੈਸਲਾ 4 ਜਨਵਰੀ ਨੂੰ ਹੋਵੇਗਾ

UPSC ਨੇ 4 ਜਨਵਰੀ ਨੂੰ ਅਧਿਕਾਰੀਆਂ ਦੇ ਪੈਨਲ ਨੂੰ ਬੁਲਾਇਆ

ਹਾਲਾਂਕਿ, ਇਸ ਵਾਰ ਯੂਪੀਐਸਸੀ ਨੇ ਪੈਨਲ ਦੀ ਕੱਟ-ਆਫ ਮਿਤੀ ਬਾਰੇ ਚੁੱਪ ਧਾਰੀ ਹੋਈ ਹੈ

ਅਜਿਹੇ ਵਿੱਚ ਸੰਭਵ ਹੈ ਕਿ ਨਵੇਂ ਡੀਜੀਪੀ ਦਾ ਫੈਸਲਾ ਡੀਜੀਪੀ ਦਿਨਕਰ ਗੁਪਤਾ ਨੂੰ ਹਟਾਉਣ ਦੀ ਤਰੀਕ ਤੋਂ ਲਿਆ ਜਾਵੇਗਾ

09:27 December 28

ਪੰਜਾਬ ਮੰਤਰੀ ਮੰਡਲ ਦੀ ਅੱਜ ਹੋਵੇਗੀ ਅਹਿਮ ਮੀਟਿੰਗ

ਪੰਜਾਬ ਮੰਤਰੀ ਮੰਡਲ ਦੀ ਅੱਜ ਹੋਵੇਗੀ ਅਹਿਮ ਮੀਟਿੰਗ

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਪ੍ਰਧਾਨਗੀ ਹੇਠ ਹੋਵੇਗੀ ਬੈਠਕ

ਇਹ ਮੀਟਿੰਗ ਸ਼ਾਮ 5 ਵਜੇ ਪੰਜਾਬ ਭਵਨ ਚੰਡੀਗੜ੍ਹ ਵਿਖੇ ਹੋਵੇਗੀ

ਬੈਠਕ 'ਚ ਕਈ ਅਹਿਮ ਫੈਸਲਿਆਂ 'ਤੇ ਮੋਹਰ ਲੱਗ ਸਕਦੀ ਹੈ

ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕਰਨਗੇ ਪ੍ਰੈੱਸ ਕਾਨਫਰੰਸ

08:59 December 28

ਲੁਧਿਆਣਾ ਬੰਬ ਧਮਾਕਾ ਮਾਮਲਾ: ਸਿੱਖਸ ਫਾਰ ਜਸਟਿਸ ਦਾ ਅਹਿਮ ਕਾਰਕੁਨ ਜਰਮਨੀ ’ਚ ਕੀਤਾ ਗ੍ਰਿਫ਼ਤਾਰ

ਲੁਧਿਆਣਾ ਬੰਬ ਧਮਾਕੇ ਮਾਮਲੇ ਵਿੱਚ ਵੱਡਾ ਅਪਡੇਟ

ਸਿੱਖਸ ਫਾਰ ਜਸਟਿਸ ਦਾ ਅਹਿਮ ਕਾਰਕੁਨ ਅਤੇ ਗੁਰਪਤਵੰਤ ਪੰਨੂ ਦਾ ਖਾਸਮ ਖਾਸ ਜਸਵਿੰਦਰ ਸਿੰਘ ਮੁਲਤਾਨੀ ਨੂੰ ਜਰਮਨੀ ’ਚ ਕੀਤਾ ਗਿਆ ਗ੍ਰਿਫ਼ਤਾਰ

ਸੂਤਰਾਂ ਦੇ ਹਵਾਲੇ ਤੋਂ ਖਬਰ ਦਿੱਲੀ ਅਤੇ ਮੁੰਬਈ ਸੀ ਟਾਰਗੇਟ, ਦਹਿਸ਼ਤ ਫੈਲਾਉਣ ਦੀ ਕੀਤੀ ਜਾ ਰਹੀ ਸੀ ਨਾਪਾਕ ਸਾਜ਼ਿਸ਼ਾਂ

ਭਾਰਤ ਸਰਕਾਰ ਵੱਲੋਂ ਜਰਮਨੀ ਦੇ ਅਧਿਕਾਰੀਆਂ ਕੋਲ ਕੀਤੀ ਅਪੀਲ ਤੋਂ ਬਾਅਦ ਮੁਲਤਾਨੀ ਨੂੰ ਕੀਤਾ ਗ੍ਰਿਫ਼ਤਾਰ

45 ਸਾਲ ਦਾ ਮੁਲਤਾਨੀ ਹੁਸ਼ਿਆਰਪੁਰ ਜ਼ਿਲ੍ਹੇ ਦਾ ਰਹਿਣ ਵਾਲਾ

06:33 December 28

PM ਮੋਦੀ IIT ਕਾਨਪੁਰ ਵਿਖੇ 54ਵੇਂ ਕਨਵੋਕੇਸ਼ਨ ਨੂੰ ਕਰਨਗੇ ਸੰਬੋਧਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਜਾਣਗੇ ਕਾਨਪੁਰ

IIT ਕਾਨਪੁਰ ਵਿਖੇ 54ਵੇਂ ਕਨਵੋਕੇਸ਼ਨ ਨੂੰ ਕਰਨਗੇ ਸੰਬੋਧਨ

ਇਸ ਤੋਂ ਪਹਿਲਾਂ ਉਹ ਕਾਨਪੁਰ ਮੈਟਰੋ ਰੇਲ ਪ੍ਰੋਜੈਕਟ ਅਤੇ ਬੀਨਾ-ਪੰਕੀ ਮਲਟੀਪ੍ਰੋਡਕਟ ਪਾਈਪਲਾਈਨ ਪ੍ਰੋਜੈਕਟ ਦੇ ਮੁਕੰਮਲ ਹੋਏ ਭਾਗ ਦਾ ਕਰਨਗੇ ਉਦਘਾਟਨ

Last Updated : Dec 28, 2021, 4:21 PM IST

ABOUT THE AUTHOR

...view details