ਪੰਜਾਬ

punjab

By

Published : Jan 27, 2022, 9:12 AM IST

Updated : Jan 27, 2022, 2:20 PM IST

ETV Bharat / bharat

5ਜੀ ਮੁਕੱਦਮਾ: ਦਿੱਲੀ ਹਾਈ ਕੋਰਟ ਨੇ ਜੂਹੀ ਚਾਵਲਾ 'ਤੇ ਘਟਾਇਆ ਜੁਰਮਾਨਾ

ਪੰਜਾਬੀ ਦੀਆਂ ਖ਼ਬਰਾਂ
ਪੰਜਾਬੀ ਦੀਆਂ ਖ਼ਬਰਾਂ

14:18 January 27

5ਜੀ ਮੁਕੱਦਮਾ: ਦਿੱਲੀ ਹਾਈ ਕੋਰਟ ਨੇ ਜੂਹੀ ਚਾਵਲਾ 'ਤੇ ਘਟਾਇਆ ਜੁਰਮਾਨਾ

5ਜੀ ਮੁਕੱਦਮਾ: ਦਿੱਲੀ ਹਾਈ ਕੋਰਟ ਨੇ ਜੂਹੀ ਚਾਵਲਾ 'ਤੇ ਘਟਾਇਆ ਜੁਰਮਾਨਾ

ਡਿਵੀਜ਼ਨ ਬੈਂਚ ਨੇ ਅਦਾਕਾਰਾ ਜੂਹੀ ਚਾਵਲਾ 'ਤੇ ਜੁਰਮਾਨਾ 20 ਲੱਖ ਰੁਪਏ ਤੋਂ ਘਟਾ ਕੇ 2 ਲੱਖ ਰੁਪਏ ਕਰ ਦਿੱਤਾ ਹੈ

ਬੈਂਚ ਨੇ ਦੇਸ਼ ਵਿੱਚ 5ਜੀ ਵਾਇਰਲੈੱਸ ਨੈੱਟਵਰਕ ਸਥਾਪਤ ਕਰਨ ਵਿਰੁੱਧ ਦਾਇਰ ਮੁਕੱਦਮੇ ਨੂੰ ਖਾਰਜ ਕਰਨ ਦੌਰਾਨ ਸਿੰਗਲ ਜੱਜ ਦੁਆਰਾ ਕੀਤੀਆਂ ਕਈ ਟਿੱਪਣੀਆਂ ਨੂੰ ਵੀ ਖਾਰਜ ਕਰ ਦਿੱਤਾ।

14:13 January 27

ਦਿੱਲੀ ’ਚ ਹਟਾਇਆ ਗਿਆ ਵੀਕੈਂਡ ਕਰਫਿਊ

ਦਿੱਲੀ ’ਚ ਹਟਾਇਆ ਗਿਆ ਵੀਕੈਂਡ ਕਰਫਿਊ

ਔਡ-ਈਵਨ ਫਾਰਮੂਲੇ ਨਾਲ ਖੁੱਲ੍ਹਣਗੀਆਂ ਦੁਕਾਨਾਂ

ਰਾਤ ਦਾ ਕਰਫਿਊ ਜਾਰੀ ਰਹੇਗਾ

ਅਗਲੀ DDMA ਮੀਟਿੰਗ ਵਿੱਚ ਸਕੂਲ ਖੋਲ੍ਹੇ ਜਾਣਗੇ

ਵਿਆਹ ਅਧਿਕਤਮ 200 ਲੋਕਾਂ ਜਾਂ 50% ਸਮਰੱਥਾ ਦੇ ਨਾਲ ਆਯੋਜਿਤ ਕੀਤੇ ਜਾਣਗੇ

ਬਾਰਾਂ, ਰੈਸਟੋਰੈਂਟਾਂ ਅਤੇ ਸਿਨੇਮਾ ਹਾਲਾਂ ਲਈ 50% ਸਮਰੱਥਾ

50 ਫੀਸਦੀ ਸਮਰੱਥਾ ਨਾਲ ਕੰਮ ਕਰਨਗੇ ਸਰਕਾਰੀ ਦਫਤਰ: ਸੂਤਰ

13:08 January 27

ਮੁਹਾਲੀ ਕੋਰਟ ਨੇ ਸੁਖਪਾਲ ਖਹਿਰਾ ਨੂੰ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਦਿੱਤੀ ਇਜਾਜ਼ਤ

ਮੁਹਾਲੀ ਕੋਰਟ ਨੇ ਸੁਖਪਾਲ ਖਹਿਰਾ ਨੂੰ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਦਿੱਤੀ ਇਜਾਜ਼ਤ

31 ਜਨਵਰੀ ਨੂੰ ਆਪਣਾ ਪਰਚਾ ਦਾਖਲ ਕਰ ਸਕਦੇ ਨੇ ਖਹਿਰਾ

ਇਸ ਦੇ ਨਾਲ ਹੀ ਇਹ ਹੁਕਮ ਵੀ ਦਿੱਤੇ ਗਏ ਹਨ ਕਿ ਜੇਕਰ ਖਹਿਰਾ ਕਿਸੇ ਕਾਰਨ 31 ਜਨਵਰੀ ਨੂੰ ਨਾਮਜ਼ਦਗੀ ਦਾਖਲ ਨਹੀਂ ਕਰ ਪਾਉਂਦੇ ਹਨ ਤਾਂ ਉਨ੍ਹਾਂ ਨੂੰ 1 ਫਰਵਰੀ ਨੂੰ ਨਾਮਜ਼ਦਗੀ ਦਾਖਲ ਕਰਨ ਲਈ ਲਿਜਾਇਆ ਜਾਵੇ।

11:51 January 27

ਗੁਰਨਾਮ ਸਿੰਘ ਚੜੂਨੀ ਦੀ ਸਾਂਝੀ ਸੰਘਰਸ਼ ਪਾਰਟੀ ਨੇ ਭੁਲੱਥ ਸੀਟ ਤੋਂ ਆਪਣੇ ਉਮੀਦਵਾਰ ਦਾ ਕੀਤਾ ਐਲਾਨ

ਗੁਰਨਾਮ ਸਿੰਘ ਚੜੂਨੀ ਦੀ ਸਾਂਝੀ ਸੰਘਰਸ਼ ਪਾਰਟੀ ਨੇ ਭੁਲੱਥ ਸੀਟ ਤੋਂ ਆਪਣੇ ਉਮੀਦਵਾਰ ਦਾ ਕੀਤਾ ਐਲਾਨ

ਸਰਬਜੀਤ ਸਿੰਘ ਲੁਬਾਣਾ ਹੋਣਗੇ ਸਾਂਝੇ ਸੰਘਰਸ਼ ਪਾਰਟੀ ਦੇ ਭੁਲੱਥ ਤੋਂ ਉਮੀਦਵਾਰ

ਸੰਯੁਕਤ ਸੰਘਰਸ਼ ਪਾਰਟੀ ਸੰਯੁਕਤ ਸਮਾਜ ਮੋਰਚਾ ਨਾਲ ਗਠਜੋੜ ਕਰਕੇ ਪੰਜਾਬ ਵਿਧਾਨ ਸਭਾ ਚੋਣਾਂ ਲੜ ਰਹੀ ਹੈ

ਵਿਧਾਨ ਸਭਾ ਚੋਣਾਂ ਵਿੱਚ ਸੰਯੁਕਤ ਸੰਘਰਸ਼ ਪਾਰਟੀ ਨੂੰ 10 ਸੀਟਾਂ ਦਿੱਤੀਆਂ ਗਈਆਂ ਹਨ

ਇਸ ਤੋਂ ਪਹਿਲਾਂ ਸਾਂਝਾ ਸੰਘਰਸ਼ ਪਾਰਟੀ 9 ਸੀਟਾਂ 'ਤੇ ਉਮੀਦਵਾਰਾਂ ਦਾ ਐਲਾਨ ਕਰ ਚੁੱਕੀ ਹੈ

11:33 January 27

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ 75 ਥਾਵਾਂ 'ਤੇ 115 ਫੁੱਟ ਉੱਚਾ ਰਾਸ਼ਟਰੀ ਝੰਡਾ ਲਹਿਰਾਇਆ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ 75 ਥਾਵਾਂ 'ਤੇ 115 ਫੁੱਟ ਉੱਚਾ ਰਾਸ਼ਟਰੀ ਝੰਡਾ ਲਹਿਰਾਇਆ

11:02 January 27

ਸੁਪਰੀਮ ਕੋਰਟ ਨੇ ਮਜੀਠੀਆ ਨੂੰ ਸੋਮਵਾਰ ਤੱਕ ਦਿੱਤੀ ਰਾਹਤ

ਬਿਕਰਮ ਮਜੀਠੀਆ ਦੀ ਜ਼ਮਾਨਤ ਦਾ ਮਾਮਲਾ

ਸੁਪਰੀਮ ਕੋਰਟ ਨੇ ਮਜੀਠੀਆ ਨੂੰ ਸੋਮਵਾਰ ਤੱਕ ਦਿੱਤੀ ਰਾਹਤ

ਪੁਲਿਸ ਸੋਮਵਾਰ ਤੱਕ ਗ੍ਰਿਫਤਾਰ ਨਹੀਂ ਕਰ ਸਕੇਗੀ

ਇਸ ਦੌਰਾਨ ਮਜੀਠੀਆ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰਨਗੇ

ਅਗਲੀ ਸੁਣਵਾਈ ਸੋਮਵਾਰ ਨੂੰ ਸੁਪਰੀਮ ਕੋਰਟ ਵਿੱਚ ਹੋਵੇਗੀ

ਪੀ ਚਿਦੰਬਰਮ ਸਰਕਾਰ ਦੀ ਤਰਫੋਂ ਪੇਸ਼ ਹੋਏ

10:32 January 27

ਬਿਹਾਰ: ਬੀਤੀ ਰਾਤ ਭੇਤਭਰੇ ਹਾਲਾਤਾਂ ਵਿੱਚ ਕਰੀਬ ਛੇ ਲੋਕਾਂ ਦੀ ਮੌਤ

ਬਿਹਾਰ: ਬਕਸਰ ਦੇ ਆਮਸਾਰੀ ਪਿੰਡ ਵਿੱਚ ਬੀਤੀ ਰਾਤ ਭੇਤਭਰੇ ਹਾਲਾਤਾਂ ਵਿੱਚ ਕਰੀਬ ਛੇ ਲੋਕਾਂ ਦੀ ਮੌਤ

ਪੁਲਿਸ ਨੇ ਜਾਂਚ ਕੀਤੀ ਸ਼ੁਰੂ

09:28 January 27

ਪਿਛਲੇ 24 ਘੰਟਿਆਂ ਵਿੱਚ 2,86,384 ਨਵੇਂ ਮਾਮਲੇ, 573 ਮੌਤਾਂ

ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ 2,86,384 ਨਵੇਂ ਮਾਮਲੇ ਆਏ ਸਾਹਮਣੇ

573 ਲੋਕਾਂ ਦੀ ਹੋਈ ਮੌਤ

3,06,357 ਲੋਕ ਹੋਏ ਠੀਕ

06:04 January 27

ਉੱਤਰਾਖੰਡ ਦੇ ਸਾਬਕਾ ਕਾਂਗਰਸ ਪ੍ਰਧਾਨ ਕਿਸ਼ੋਰ ਉਪਾਧਿਆਏ ਨੂੰ ਪਾਰਟੀ ਤੋਂ ਕੀਤਾ ਵੱਖ

ਉੱਤਰਾਖੰਡ ਦੇ ਸਾਬਕਾ ਕਾਂਗਰਸ ਪ੍ਰਧਾਨ ਕਿਸ਼ੋਰ ਉਪਾਧਿਆਏ ਨੂੰ ਪਾਰਟੀ ਤੋਂ ਕੀਤਾ ਵੱਖ

ਪਾਰਟੀ ਵਿਰੋਧੀ ਗਤੀਵਿਧੀਆਂ ਲਈ 6 ਸਾਲ ਲਈ ਪਾਰਟੀ ਤੋਂ ਕੀਤਾ ਵੱਖ

Last Updated : Jan 27, 2022, 2:20 PM IST

ABOUT THE AUTHOR

...view details