ਪੰਜਾਬ

punjab

ETV Bharat / bharat

ਕਿਸਾਨਾਂ ਦੇ ਪਾਰਟੀ ਬਣਾਉਣ 'ਤੇ ਰਵਨੀਤਿ ਬਿੱਟੂ ਨੇ ਚੁੱਕੇ ਸਵਾਲ

ਅੱਜ ਦੀਆਂ ਖ਼ਾਸ ਖ਼ਬਰਾਂ
ਅੱਜ ਦੀਆਂ ਖ਼ਾਸ ਖ਼ਬਰਾਂ

By

Published : Dec 25, 2021, 10:18 AM IST

Updated : Dec 25, 2021, 10:45 PM IST

22:44 December 25

'ਚੋਣਾਂ ਲਈ ਛੱਡੀ ਦੇਸ਼ ਵਿਆਪੀ ਐਮ.ਐਸ.ਪੀ ਦੀ ਲੜਾਈ'

ਰਵਨੀਤ ਬਿੱਟੂ ਨੇ ਕਿਹਾ ਕਿ ਇਸ ਮੌਕੇ ਆਗੂਆਂ ਵੱਲੋਂ ਸਿਆਸੀ ਫਰੰਟ ਬਣਾਉਣਾ ਸਵਾਲ ਖੜ੍ਹੇ ਕਰਦਾ ਹੈ। ਬਿੱਟੂ ਨੇ ਕਿਹਾ ਕਿ ਦੇਸ਼ ਵਿਆਪੀ MSP ਲਈ ਆਪਣੀ ਲੜਾਈ ਸਿਰਫ ਪੰਜਾਬ ਵਿੱਚ ਚੋਣ ਲੜਨ ਲਈ ਕਿਉਂ ਛੱਡ ਦਿੱਤੀ ਹੈ? ਕੀ ਨੇਤਾਵਾਂ ਦਾ ਇਹ ਹਿੱਸਾ ਰਾਜਨੀਤਿਕ ਪਾਰਟੀਆਂ ਲਈ ਅਤੇ ਉਹਨਾਂ ਦੁਆਰਾ ਪ੍ਰੇਰਿਤ ਸੀ? ਇਸੇ ਲਈ ਉਨ੍ਹਾਂ ਨੇ ਲੜਾਈ ਛੱਡ ਦਿੱਤੀ ਹੈ। ਬਿਟੂ ਨੇ ਕਿਹਾ ਕਿ ਸੰਘਰਸ਼ 'ਚ ਜਾਨ ਗਵਾਉਣ ਵਾਲੇ ਕਿਸਾਨਾਂ ਅਤੇ ਲਖੀਮਪੁਰ ਦੇ ਕਿਸਾਨਾਂ ਨੂੰ ਇਨਸਾਫ਼ ਕਿਵੇਂ ਮਿਲੇਗਾ? ਕਿਸਾਨਾਂ ਨੂੰ ਰਾਜਨੀਤੀ ਵਿੱਚ ਆਉਣਾ ਚਾਹੀਦਾ ਹੈ ਪਰ ਇਹ ਕਿਸਾਨਾਂ ਲਈ ਨਹੀਂ ਹੈ, ਇਹ ਨਿੱਜੀ ਲਾਭ ਲਈ ਹੈ। ਅੰਨਾ ਹਜ਼ਾਰੇ ਨੂੰ ਇੱਕ ਆਮ ਆਦਮੀ ਨੇ ਦਿੱਲੀ ਦਾ ਮੁੱਖ ਮੰਤਰੀ ਬਣਾਉਣ ਲਈ ਵਰਤਿਆ ਅਤੇ ਸੁੱਟ ਦਿੱਤਾ। ਇਨ੍ਹਾਂ ਲੀਡਰਾਂ ਦੀ ਵੀ ਇਹੋ ਕਿਸਮਤ ਉਡੀਕ ਰਹੀ ਹੈ।

22:33 December 25

ਚਾਰ ਮਹੀਨਿਆਂ ਬਾਅਦ ਵੱਧਣ ਲੱਗੇ ਕੋਰੋਨਾ ਕੇਸ

ਕੋਰੋਨਾ ਕੇਸਾਂ ਨੇ ਮੁੜ ਫੜੀ ਤੇਜ਼ੀ

ਚਾਰ ਮਹੀਨਿਆਂ ਬਾਅਦ ਵੱਧ ਆਏ ਕੋਰੋਨਾ ਕੇਸ

ਪਹਿਲਾਂ ਰੋਜ਼ਾਨਾ 20 ਦੇ ਕਰੀਬ ਆਉਂਦੇ ਸੀ ਕੇਸ

ਅੱਜ ਸੂਬੇ 'ਚ ਕੁੱਲ 60 ਨਵੇਂ ਕੇਸ ਆਏ ਸਾਹਮਣੇ

ਪਠਾਨਕੋਟ 'ਚ ਸਭ ਤੋਂ ਵੱਧ 21 ਕੇਸ ਆਏ ਸਾਹਮਣੇ

ਮੋਹਾਲੀ 'ਚ ਅੱਜ 17 ਕੋਰੋਨਾ ਦੇ ਆਏ ਕੇਸ

18:05 December 25

ਬੀ.ਐਸ.ਐਫ ਨੇ ਗਿਆਰਾਂ ਪੈਕੇਟ ਹੈਰੋਇਨ ਕੀਤੀ ਬਰਾਮਦ

ਫ਼ਿਰੋਜ਼ਪੁਰ ਸੈਕਟਰ 'ਚ ਬੀਐਸਐਫ ਹੱਥ ਲੱਗੀ ਸਫ਼ਲਤਾ

ਬੀ.ਐਸ.ਐਫ ਨੇ ਗਿਆਰਾਂ ਪੈਕੇਟ ਹੈਰੋਇਨ ਕੀਤੀ ਬਰਾਮਦ

ਫ਼ਿਰੋਜ਼ਪੁਰ ਸੈਕਟਰ ਵਿਖੇ ਬਾਰਡਰ 'ਤੇ ਸਰਚ ਦੌਰਾਨ ਗਿਆਰਾਂ ਪੈਕੇਟ ਹੈਰੋਇਨ ਬਰਾਮਦ

10 ਕਿਲੋਂ ਤੋਂ ਬਾਅਦ ਹੈਰੋਇਨ ਦੇ ਪੈਕੇਟਾਂ ਦਾ ਵਜ਼ਨ

ਅੰਤਰਰਾਸ਼ਟਰੀ ਪੱਧਰ 'ਤੇ ਕਰੋੜਾਂ 'ਚ ਹੈਰੋਇਨ ਦੀ ਕੀਮਤ

ਬੀ.ਐਸ.ਐਫ ਵਲੋਂ ਸਰਚ ਅਭਿਆਨ ਜਾਰੀ

16:36 December 25

ਸੰਯੁਕਤ ਸਮਾਜ ਮੋਰਚਾ ਹੇਠ ਲੜਨਗੇ ਚੋਣਾਂ

ਕਿਸਾਨ ਜਥੇਬੰਦੀਆਂ ਵਲੋਂ ਬਣਾਈ ਸਿਆਸੀ ਪਾਰਟੀ

ਸੰਯੁਕਤ ਸਮਾਜ ਮੋਰਚਾ ਹੇਠ ਲੜਨਗੇ ਚੋਣਾਂ

22 ਕਿਸਾਨ ਜਥੇਬੰਦੀਆਂ ਨੇ ਬਣਾਈ ਪਾਰਟੀ

ਬਲਬੀਰ ਸਿੰਘ ਰਾਜੇਵਾਲ ਹੋਣਗੇ ਮੁੱਖ ਚਿਹਰਾ

13:35 December 25

ਹਰੀਸ਼ ਰਾਵਤ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਦਿੱਤਾ ਜਵਾਬ

ਹਰੀਸ਼ ਰਾਵਤ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਦਿੱਤਾ ਜਵਾਬ

ਜਵਾਬ ਵਿੱਚ ਲਿਖਿਆ ‘ਮੈਂ ਸਾਬਕਾ ਕਾਂਗਰਸੀ ਆਗੂ ਅਮਰਿੰਦਰ ਸਿੰਘ ਦੀਆਂ ਸ਼ੁੱਭਕਾਮਨਾਵਾਂ ਸਵੀਕਾਰ ਕਰਦਾ ਹਾਂ। ਮੈਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਉਹ ਅਜੇ ਵੀ ਮਹਿਸੂਸ ਕਰ ਰਹੇ ਹਨ ਕਿ ਕਾਂਗਰਸ ਛੱਡਣਾ ਇੱਕ ਗਲਤੀ ਸੀ। ਅਤੇ ਮਨੀਸ਼ ਤਿਵਾੜੀ ਆਪਣੇ ਮਾਲਕ (ਅਮਰਿੰਦਰ) ਦੀ ਆਵਾਜ਼ ਦਾ ਪਾਲਣ ਕਰ ਰਿਹਾ ਹੈ, ਜਿਵੇਂ ਕਿ ਅਮਰਿੰਦਰ ਸਿੰਘ ਆਪਣੇ ਮਾਲਕ ਦੀ ਆਵਾਜ਼ ਨੂੰ ਫੋਲੋ ਕਰ ਰਿਹਾ ਹੈ।

11:53 December 25

ਫ਼ਿਰੋਜ਼ਪੁਰ ਭਾਰਤ-ਪਾਕਿ ਸਰਹੱਦ ਨੇੜੇ 8 ਕਿਲੋ ਹੈਰੋਇਨ ਬਰਾਮਦ

ਫ਼ਿਰੋਜ਼ਪੁਰ ਭਾਰਤ-ਪਾਕਿ ਸਰਹੱਦ ਨੇੜੇ ਬੀ.ਐਸ.ਐਫ ਨੇ ਫੜ੍ਹੀ ਹੈਰੋਇਨ

ਬੀ.ਐਸ.ਐਫ ਦੀ 136 ਬਟਾਲੀਅਨ ਨੇ ਬੀ.ਓ.ਪੀ ਬਰੇਕੇ ਨੇੜੇ 8 ਕਿਲੋ ਹੈਰੋਇਨ ਕੀਤੀ ਬਰਾਮਦ

ਪਾਕਿਸਤਾਨ ਵਾਲੇ ਪਾਸੇ ਤੋਂ ਆਈ ਸੀ ਹੈਰੋਇਨ

ਹੈਰੋਇਨ ਦੀ ਅੰਤਰਰਾਸ਼ਟਰੀ ਬਜ਼ਾਰ ਵਿੱਚ ਕੀਮਤ 40 ਕਰੋੜ ਰੁਪਏ ਦੱਸੀ ਜਾ ਰਹੀ ਹੈ

11:03 December 25

ਕੋਰੋਨਾ ਦੀ ਸਥਿਤੀ ਨੂੰ ਦੇਖਦੇ ਸੂਬਿਆਂ ਵਿੱਚ ਕੇਂਦਰ ਦੀਆਂ ਟੀਮਾਂ ਕੀਤੀਆਂ ਜਾਣਗੀਆਂ ਤਾਇਨਾਤ

ਕੋਰੋਨਾ ਦੀ ਸਥਿਤੀ ਨੂੰ ਦੇਖਦੇ ਸੂਬਿਆਂ ਵਿੱਚ ਕੇਂਦਰ ਦੀਆਂ ਟੀਮਾਂ ਕੀਤੀਆਂ ਜਾਣਗੀਆਂ ਤਾਇਨਾਤ

ਕੇਰਲ, ਮਹਾਰਾਸ਼ਟਰ, ਤਾਮਿਲਨਾਡੂ, ਪੱਛਮੀ ਬੰਗਾਲ, ਮਿਜ਼ੋਰਮ, ਕਰਨਾਟਕ, ਬਿਹਾਰ, ਉੱਤਰ ਪ੍ਰਦੇਸ਼, ਝਾਰਖੰਡ ਅਤੇ ਪੰਜਾਬ ਵਿੱਚ ਬਹੁ-ਅਨੁਸ਼ਾਸਨੀ ਕੇਂਦਰੀ ਟੀਮਾਂ ਕੀਤੀਆਂ ਜਾਣਗੀਆਂ ਤਾਇਨਾਤ

ਕੇਂਦਰੀ ਸਿਹਤ ਮੰਤਰਾਲੇ ਨੇ ਲਿਆ ਫੈਸਲਾ

06:23 December 25

ਤਿਹਾੜ ਜੇਲ੍ਹ 'ਚ ਪਿਛਲੇ 8 ਦਿਨਾਂ 'ਚ 5 ਮੌਤਾਂ

ਤਿਹਾੜ ਜੇਲ੍ਹ 'ਚ ਪਿਛਲੇ 8 ਦਿਨਾਂ 'ਚ 5 ਮੌਤਾਂ: ਦਿੱਲੀ ਪੁਲਿਸ

ਤਿਹਾੜ ਜੇਲ੍ਹ ਨੰਬਰ 3 ਵਿੱਚ ਕੱਲ੍ਹ ਇੱਕ ਕੈਦੀ ਦੀ ਮੌਤ ਦਾ ਮਾਮਲਾ ਆਇਆ ਸੀ ਸਾਹਮਣੇ

ਕੈਦੀ ਆਪਣੇ ਸੈੱਲ ਵਿੱਚ ਬੇਹੋਸ਼ੀ ਦੀ ਹਾਲਤ ਵਿੱਚ ਮਿਲਿਆ ਅਤੇ ਉਸਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ

Last Updated : Dec 25, 2021, 10:45 PM IST

ABOUT THE AUTHOR

...view details