ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਉਮੀਦਵਾਰ ਭਗਵੰਤ ਮਾਨ ਨੇ ਕਿਹਾ ਕਿ ਅਸੀਂ ਹਸਪਤਾਲ, ਸਕੂਲ, ਬਿਜਲੀ ਦੀ ਗੱਲ ਕੀਤੀ। ਲੋਕਾਂ ਨੇ ਦੂਜੀਆਂ ਪਾਰਟੀਆਂ ਨੂੰ ਨਕਾਰ ਦਿੱਤਾ ਹੈ, ਇਸ ਲਈ ਭਲਕੇ ਚੰਗੇ ਨਤੀਜੇ ਸਾਹਮਣੇ ਆਉਣਗੇ। ਮੈਂ ਕੋਈ ਜੋਤਸ਼ੀ ਨਹੀਂ ਹਾਂ ਪਰ ਮੈਂ ਜਾਣਦਾ ਹਾਂ ਕਿ ਪੰਜਾਬ ਦੇ ਲੋਕ ਬਦਲਾਅ ਚਾਹੁੰਦੇ ਹਨ। ਸੀਟਾਂ ਦਾ ਅੰਕੜਾ 80 ਤੋਂ 100 ਨੂੰ ਵੀ ਪਾਰ ਕਰ ਸਕਦਾ ਹੈ।
'ਆਪ' 80 ਤੋਂ 100 ਸੀਟਾਂ ਕਰੇਗੀ ਹਾਸਲ: ਭਗਵੰਤ ਮਾਨ - breaking news
17:21 March 09
ਲੋਕਾਂ ਨੇ ਦੂਜੀਆਂ ਪਾਰਟੀਆਂ ਨੂੰ ਨਕਾਰਿਆ: ਮਾਨ
13:26 March 09
ਅੰਮ੍ਰਿਤਸਰ ਵਾਹਘਾ ਸਰਹੱਦ ’ਤੇ ਬੀਐਸਐਫ ਦੇ ਜਵਾਨਾਂ ਨੇ ਫਾਈਰਿੰਗ ਕਰ ਢੇਰ ਕੀਤਾ ਡਰੋਨ
ਅੰਮ੍ਰਿਤਸਰ ਵਾਹਘਾ ਸਰਹੱਦ ’ਤੇ ਬੀਐਸਐਫ ਦੇ ਜਵਾਨਾਂ ਨੇ ਫਾਈਰਿੰਗ ਕਰ ਢੇਰ ਕੀਤਾ ਡਰੋਨ
BSF ਦੇ ਜਵਾਨਾਂ ਨੇ ਤੜਕੇ ਉੱਡਣ ਵਾਲੀ ਚੀਜ਼ ਦੀ ਗੂੰਜ ਸੁਣੀ, ਜਿਸ ਮਗਰੋਂ ਕੀਤੀ ਗਈ ਤਾਬੜਤੋੜ ਫਾਈਰਿੰਗ
ਸਰਚ ਆਪਰੇਸ਼ਨਾਂ ਦੌਰਾਨ ਸਰਹੱਦ ਤੋਂ ਕੁਝ ਹੀ ਦੂਰੀ ’ਤੇ ਮਿਲਿਆ ਡਰੋਨ
10:24 March 09
ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕੀਤਾ ਧੰਨਵਾਦ
ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕੀਤਾ ਧੰਨਵਾਦ
'ਆਪਰੇਸ਼ਨ ਗੰਗਾ' ਤਹਿਤ ਯੂਕਰੇਨ ਤੋਂ ਬੰਗਲਾਦੇਸ਼ ਦੇ 9 ਨਾਗਰਿਕਾਂ ਨੂੰ ਬਚਾਉਣ ਲਈ ਕੀਤਾ ਧੰਨਵਾਦ
ਆਪਰੇਸ਼ਨ ਤਹਿਤ ਨੇਪਾਲੀ, ਟਿਊਨੀਸ਼ੀਅਨ ਵਿਦਿਆਰਥੀਆਂ ਨੂੰ ਵੀ ਬਚਾਇਆ ਗਿਆ: ਸਰਕਾਰੀ ਸੂਤਰਾਂ
08:16 March 09
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੇ ਹਰਸਿਮਰਤ ਬਾਦਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੇ ਹਰਸਿਮਰਤ ਬਾਦਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
08:11 March 09
ਪਠਾਨਕੋਟ: ਮਹਿੰਦਰਾ ਕਾਰ ਅਤੇ ਸ਼ਰਧਾਲੂਆਂ ਦੀ ਬੱਸ ਵਿਚਾਲੇ ਹੋਈ ਟੱਕਰ
ਦੇਰ ਰਾਤ ਪਠਾਨਕੋਟ-ਜੰਮੂ ਰਾਸ਼ਟਰੀ ਮਾਰਗ 'ਤੇ ਵਾਪਰਿਆ ਸੜਕ ਹਾਦਸਾ
ਸੁਜਾਨਪੁਰ ਦੇ ਪੁਲ ਨੰਬਰ 3 ਨੇੜੇ ਵਾਪਰਿਆ ਸੜਕ ਹਾਦਸਾ
ਮਹਿੰਦਰਾ ਕਾਰ ਅਤੇ ਸ਼ਰਧਾਲੂਆਂ ਦੀ ਬੱਸ ਵਿਚਾਲੇ ਹੋਈ ਟੱਕਰ
ਹਾਦਸੇ ਵਿੱਚ 9 ਗੰਭੀਰ ਜ਼ਖਮੀ, 2 ਦੀ ਮੌਤ
ਕਾਰ ਵਿੱਚ ਕੁੱਲ ਸਵਾਰ ਸਨ 11 ਸ਼ਰਧਾਲੂ
ਵੈਸ਼ਨੋ ਮਾਤਾ ਦੇ ਦਰਸ਼ਨ ਕਰਕੇ ਆ ਰਹੇ ਸਨ ਸ਼ਰਧਾਲੂ