ਸੁਪਰੀਮ ਕੋਰਟ ਵਲੋਂ ਬਿਕਰਮ ਮਜੀਠੀਆ ਨੂੰ ਰਾਹਤ
23 ਫਰਵਰੀ ਤੱਕ ਗ੍ਰਿਫ਼ਤਾਰੀ 'ਤੇ ਲਗਾਈ ਰੋਕ
ਚੋਣਾਂ 'ਚ ਕਰ ਸਕਣਗੇ ਪ੍ਰਚਾਰ
ਹਾਈਕੋਰਟ ਵਲੋਂ ਜ਼ਮਾਨਤ ਕੀਤੀ ਗਈ ਸੀ ਖਾਰਜ਼
ਡਰੱਗ ਮਾਮਲੇ 'ਚ ਪਾਈ ਸੀ ਪਟੀਸ਼ਨ
13:05 January 31
23 ਫਰਵਰੀ ਤੱਕ ਗ੍ਰਿਫ਼ਤਾਰੀ 'ਤੇ ਲਗਾਈ ਰੋਕ
ਸੁਪਰੀਮ ਕੋਰਟ ਵਲੋਂ ਬਿਕਰਮ ਮਜੀਠੀਆ ਨੂੰ ਰਾਹਤ
23 ਫਰਵਰੀ ਤੱਕ ਗ੍ਰਿਫ਼ਤਾਰੀ 'ਤੇ ਲਗਾਈ ਰੋਕ
ਚੋਣਾਂ 'ਚ ਕਰ ਸਕਣਗੇ ਪ੍ਰਚਾਰ
ਹਾਈਕੋਰਟ ਵਲੋਂ ਜ਼ਮਾਨਤ ਕੀਤੀ ਗਈ ਸੀ ਖਾਰਜ਼
ਡਰੱਗ ਮਾਮਲੇ 'ਚ ਪਾਈ ਸੀ ਪਟੀਸ਼ਨ
12:14 January 31
ਨਾਮਜ਼ਦਗੀ ਕੀਤੀ ਜਾਵੇਗੀ ਦਾਖ਼ਲ
ਪੰਜਾਬ ਲੋਕ ਕਾਂਗਰਸ ਦੇ ਸੰਸਥਾਪਕ ਅਤੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਪਟਿਆਲਾ ਤੋਂ ਨਾਮਜ਼ਦਗੀ ਭਰਨ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਦੀ ਤਲਵਾਰ ਤੋਂ ਅਸ਼ੀਰਵਾਦ ਲਿਆ।
12:04 January 31
ਸੰਸਦ ਮੈਂਬਰ ਹਰਸਿਮਰਤ ਬਾਦਲ ਨਾਲ ਮੌਜੂਦ
ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਵਲੋਂ ਨਾਮਜ਼ਦਗੀ ਦਾਖ਼ਲ
ਸੰਸਦ ਮੈਂਬਰ ਹਰਸਿਮਰਤ ਬਾਦਲ ਨਾਲ ਮੌਜੂਦ
ਸੁਖਬੀਰ ਬਾਦਲ ਵਲੋਂ ਕੀਤੀ ਜਾ ਰਹੀ ਕਾਗਜ਼ੀ ਕਾਰਵਾਈ
10:38 January 31
ਟਿਕਟ ਨਾ ਮਿਲਣ ਤੋਂ ਨਾਰਾਜ਼ ਆਜ਼ਾਦ ਚੋਣ ਲੜਨ ਦਾ ਕੀਤਾ ਫੈਸਲਾ
ਲੁਧਿਆਣਾ ਤੋਂ ਇੱਕ ਹੋਰ ਸੀਨੀਅਰ ਕਾਂਗਰਸੀ ਆਗੂ ਕੇ.ਕੇ ਬਾਵਾ ਬਾਗੀ ਹੋ ਗਏ ਹਨ। ਉਨ੍ਹਾਂ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਖ਼ਿਲਾਫ਼ ਲੁਧਿਆਣਾ ਪੱਛਮੀ ਤੋਂ ਆਜ਼ਾਦ ਚੋਣਾਂ ਲੜਨ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਕਿਹਾ 45 ਸਾਲ ਤੋਂ ਕਾਂਗਰਸ ਨਾਲ ਜੁੜਿਆ ਹੋਇਆ ਸੀ। ਉਨ੍ਹਾਂ ਕਿਹਾ ਟਕਸਾਲੀ ਕਾਂਗਰਸੀ ਆਗੂਆਂ ਨੂੰ ਹੀ ਕਾਂਗਰਸ ਨੇ ਅਣਗੌਲਿਆ ਕੀਤਾ ਹੈ। ਇਸ ਦੇ ਨਾਲ ਹੀ ਕਿਹਾ ਕਿ ਮੈਂ 30 ਸਾਲ ਤੋਂ ਲਗਾਤਾਰ ਟਿਕਟ ਦੀ ਮੰਗ ਕਰ ਰਿਹਾ ਸੀ। ਕਾਂਗਰਸੀ ਆਗੂ ਕੇ.ਕੇ ਬਾਵਾ ਪੰਜਾਬ ਇੰਡਸਟਰੀ ਕਾਰਪੋਰੇਸ਼ਨ ਦੇ ਚੇਅਰਮੈਨ ਰਹਿ ਚੁੱਕੇ ਹਨ।
10:32 January 31
ਅੰਗਦ ਸੈਣੀ ਦੀ ਪਤਨੀ ਪਹਿਲਾਂ ਹੀ ਭਾਜਪਾ 'ਚ ਹੈ ਸ਼ਾਮਲ
ਟਿਕਟ ਨਾ ਮਿਲਣ ਤੋਂ ਨਾਰਾਜ਼ ਅੰਗਦ ਸੈਣੀ ਭਾਜਪਾ 'ਚ ਹੋ ਸਕਦੇ ਸ਼ਾਮਲ
ਅੰਗਦ ਸੈਣੀ ਦੀ ਪਤਨੀ ਪਹਿਲਾਂ ਹੀ ਭਾਜਪਾ 'ਚ ਹੈ ਸ਼ਾਮਲ
ਯੂ.ਪੀ ਦੇ ਰਾਏਬਰੇਲੀ ਤੋਂ ਲੜ ਰਹੀ ਹੈ ਚੋਣ
ਨਵਾਂਸ਼ਹਿਰ ਤੋਂ ਮੌਜੂਦਾ ਵਿਧਾਇਕ ਸੀ ਅੰਗਦ ਸੈਣੀ
ਚੋਣਾਂ 'ਚ ਕਾਂਗਰਸ ਵਲੋਂ ਇਸ ਵਾਰ ਨਹੀਂ ਦਿੱਤੀ ਗਈ ਸੀ ਟਿਕਟ
ਅੱਜ ਆਪਣੇ ਸਮਰਥਕਾਂ ਨਾਲ ਕਰਨਗੇ ਮੁਲਾਕਾਤ
09:12 January 31
ਰੈਲੀਆਂ ਅਤੇ ਰੋਡ ਸ਼ੋਅ 'ਤੇ ਲਿਆ ਜਾ ਸਕਦਾ ਫੈਸਲਾ
ਭਾਰਤੀ ਚੋਣ ਕਮਿਸ਼ਨ ਵਲੋਂ ਅੱਜ ਭੌਤਿਕ ਰੈਲੀਆਂ, ਰੋਡ ਸ਼ੋਅ 'ਤੇ ਪਾਬੰਦੀ ਬਾਰੇ ਸਮੀਖਿਆ ਮੀਟਿੰਗ ਕੀਤੀ ਜਾਵੇਗੀ। ਜਿਸ ਨੂੰ ਲੈਕੇ ਸੀਈਸੀ ਸੁਸ਼ੀਲ ਚੰਦਰਾ ਅੱਜ ਕੇਂਦਰੀ ਸਿਹਤ ਸਕੱਤਰ ਨਾਲ ਮੁਲਾਕਾਤ ਕਰਨਗੇ। ECI ਸਿਹਤ ਸਕੱਤਰਾਂ ਅਤੇ ਚੋਣਾਂ ਵਾਲੇ ਸੂਬਿਆਂ ਦੇ ਮੁੱਖ ਸਕੱਤਰਾਂ ਨਾਲ ਵੀ ਮੁਲਾਕਾਤ ਕਰਨਗੇ।
09:10 January 31
ਉਮੀਦਵਾਰਾਂ ਵਲੋਂ ਭਰੀਆਂ ਜਾਣਗੇ ਪਰਚੇ
ਕਈ ਦਿੱਗਜਾਂ ਵਲੋਂ ਭਰੀਆਂ ਜਾਣਗੀਆਂ ਨਾਮਜ਼ਦਗੀਆਂ
ਆਪਣੇ-ਆਪਣੇ ਹਲਕੇ ਤੋਂ ਭਰਨਗੇ ਪਰਚੇ
ਚਰਨਜੀਤ ਚੰਨੀ ਭਦੌੜ ਤੋਂ ਕਰਨਗੇ ਕਾਗਜ਼ ਦਾਖ਼ਲ
ਕੈਪਟਨ ਅਮਰਿੰਦਰ ਸਿੰਘ ਪਟਿਆਲਾ 'ਚ ਭਰਨਗੇ ਪਰਚੇ
ਪ੍ਰਕਾਸ਼ ਸਿੰਘ ਬਾਦਲ ਲੰਬੀ ਤਾਂ ਸੁਖਬੀਰ ਬਾਦਲ ਜਲਾਲਾਬਾਦ 'ਚ ਭਰਨਗੇ ਨਾਮਜ਼ਦਗੀ
07:41 January 31
ਭਲਕੇ ਪੇਸ਼ ਹੋਵੇਗਾ ਆਮ ਬਜਟ
ਬਜਟ ਸੈਸ਼ਨ ਦੀ ਅੱਜ ਤੋਂ ਹੋਵੇਗੀ ਸ਼ੁਰੂਆਤ
ਭਲਕੇ ਪੇਸ਼ ਹੋਵੇਗਾ ਆਮ ਬਜਟ
06:48 January 31
ਬੱਸ ਹਾਦਸੇ 'ਚ ਪੰਜ ਲੋਕਾਂ ਦੀ ਮੌਤ
ਕਾਨਪੁਰ 'ਚ ਇਲੈਕਟ੍ਰਿਕ ਬੱਸ ਦਾ ਹਾਦਸੇ ਦਾ ਸ਼ਿਕਾਰ
ਬੱਸ ਹਾਦਸੇ 'ਚ ਪੰਜ ਲੋਕਾਂ ਦੀ ਮੌਤ
ਹਾਦਸੇ 'ਚ ਕਈ ਲੋਕ ਗੰਭੀਰ ਜ਼ਖ਼ਮੀ
ਟੈਟ ਮਿੱਲ ਕਰਾਸ ਰੋਡ ਨਜ਼ਦੀਕ ਹੋਇਆ ਹਾਦਸਾ
ਡੀਸੀਪੀ ਈਸਟ ਕਾਨਪੁਰ ਪਰਮੋਦ ਕੁਮਾਰ ਨੇ ਦਿੱਤੀ ਜਾਣਕਾਰੀ
06:39 January 31
ਆਮ ਲੋਕਾਂ ਨਾਲ ਕੀਤੀ ਗੱਲਬਾਤ
ਮੁੱਖ ਮੰਤਰੀ ਚਰਨਜੀਤ ਚੰਨੀ ਵਲੋਂ ਦੇਰ ਰਾਤ ਚਮਕੌਰ ਸਾਹਿਬ ਦੇ ਥੀਮ ਪਾਰਕ ਦਾਸਤਾਨ ਏ ਸ਼ਹਾਦਤ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਆਮ ਲੋਕਾਂ ਨਾਲ ਗੱਲਬਾਤ ਵੀ ਕੀਤੀ।