ਆਮ ਆਦਮੀ ਪਾਰਟੀ ਪੰਜਾਬ ਦੇ ਸਹਿ ਇੰਚਾਰਜ ਰਾਘਵ ਚੱਢਾ ਨੇ ਪੰਜਾਬ ਵਿਚ ਕਥਿਤ ਰੂਪ ਵਿਚ ਹੋ ਰਹੇ ਰੇਤ ਖਨਨ ਦੇ ਮੁੱਦੇ 'ਤੇ ਪੰਜਾਬ ਦੇ ਮਾਣਯੋਗ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨਾਲ ਮਿਲਣ ਲਈ ਸਮਾਂ ਮੰਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ 'ਚ ਈਡੀ ਦੀ ਛਾਪੇਮਾਰੀ ਦੇ ਸਾਰੇ ਤੱਥ ਸਾਹਮਣੇ ਆ ਗਏ ਹਨ। ਮਿਲੀ ਜਾਣਕਾਰੀ ਮੁਤਾਬਲਕ ਰਾਘਵ ਚੱਢਾ ਦੀ ਪੰਜਾਬ ਰਾਜਪਾਲ ਨਾਲ ਦੁਪਹਿਰੇ 12:30 ਵਜੇ ਮੁਲਾਕਾਤ ਹੋ ਸਕਦੀ ਹੈ।
ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ ਕਰਨਗੇ ਰਾਘਵ ਚੱਢਾ - ਤਾਜਾਂ ਖ਼ਬਰਾਂ
12:12 January 24
ਮਾਈਨਿੰਗ ਦੇ ਮੁੱਦੇ 'ਤੇ ਕਰਨਗੇ ਮੁਲਾਕਾਤ
10:39 January 24
ਅੱਜ ਸ਼ਾਮ ਨੂੰ ਹੋਵੇਗੀ ਸੀਈਸੀ ਦੀ ਮੀਟਿੰਗ
ਟਿਕਟਾਂ ਦੀ ਵੰਡ ਨੂੰ ਲੈਕੇ ਕਾਂਗਰਸ ਕਰੇਗੀ ਮੰਥਨ
ਅੱਜ ਸ਼ਾਮ ਨੂੰ ਹੋਵੇਗੀ ਸੀਈਸੀ ਦੀ ਮੀਟਿੰਗ
31 ਉਮੀਦਵਾਰਾਂ ਦਾ ਜਲਦ ਹੋ ਸਕਦਾ ਹੈ ਐਲਾਨ
ਸੋਨੀਆ ਗਾਂਧੀ ਦੀ ਪ੍ਰਧਾਨਗੀ ਹੇਠ ਹੋਵੇਗੀ ਮੀਟਿੰਗ
86 ਉਮੀਦਵਾਰਾਂ ਨੂੰ ਚੋਣ ਮੈਦਾਨ 'ਚ ਉਤਾਰ ਚੁੱਕੀ ਹੈ ਕਾਂਗਰਸ
ਸੰਸਦ ਮੈਂਬਰਾਂ ਨੂੰ ਵੀ ਚੋਣ ਮੈਦਾਨ 'ਚ ਉਤਾਰਿਆ ਜਾ ਸਕਦਾ
09:14 January 24
ਅੱਜ ਹਾਈਕੋਰਟ 'ਚ ਹੋਵੇਗੀ ਮਾਮਲੇ ਦੀ ਸੁਣਵਾਈ
ਬਿਕਰਮ ਮਜੀਠੀਆ ਖਿਲਾਫ਼ ਦਰਜ ਐਨਡੀਪੀਐਸ ਮਾਮਲੇ 'ਚ ਸੁਣਵਾਈ
ਅੱਜ ਹਾਈਕੋਰਟ 'ਚ ਹੋਵੇਗੀ ਮਾਮਲੇ ਦੀ ਸੁਣਵਾਈ
ਬਿਕਰਮ ਮਜੀਠੀਆ ਨੂੰ ਹਾਈਕੋਰਟ ਵਲੋਂ ਮਿਲੀ ਹੈ ਅੰਤਰਿਮ ਰਾਹਤ
11 ਜਨਵਰੀ ਨੂੰ ਐਸਆਈਟੀ ਜਾਂਚ 'ਚ ਵੀ ਹੋਏ ਸੀ ਸ਼ਾਮਲ
08:20 January 24
ਪਹਿਲੀ ਤੋਂ 12ਵੀਂ ਜ਼ਮਾਤ ਦੇ ਵਿਦਿਆਰਥੀਆਂ ਲਈ ਖੋਲ੍ਹੇ ਸਕੂਲ
ਮੁੰਬਈ ਵਿੱਚ ਅੱਜ ਪਹਿਲੀ ਤੋਂ 12ਵੀਂ ਜਮਾਤਾਂ ਲਈ ਸਕੂਲ ਮੁੜ ਖੁੱਲ੍ਹ ਗਏ ਹਨ। ਇਸ ਵਡਾਲਾ ਵਿੱਚ ਆਂਧਰਾ ਐਜੂਕੇਸ਼ਨ ਸੋਸਾਇਟੀ ਦੇ ਦ੍ਰਿਸ਼ ਹਨ। ਇੱਕ ਵਿਦਿਆਰਥੀ ਨੇ ਕਿਹਾ ਕਿ ਵਾਪਸ ਆ ਕੇ ਚੰਗਾ ਲੱਗਦਾ ਹੈ। ਸਾਨੂੰ ਸਾਰਿਆਂ ਨੂੰ ਸਮਾਜਕ ਦੂਰੀ ਬਣਾਈ ਰੱਖਣੀ ਚਾਹੀਦੀ ਹੈ, ਅਤੇ ਮਾਸਕ ਪਹਿਨਣੇ ਚਾਹੀਦੇ ਹਨ।
07:53 January 24
ਵੀਡੀਓ ਕਾਨਫਰੰਸਿੰਗ ਰਾਹੀਂ ਕਰਨਗੇ ਗੱਲਬਾਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਰਾਸ਼ਟਰੀ ਬਾਲ ਪੁਰਸਕਾਰ ਦੇ ਜੇਤੂਆਂ ਨਾਲ ਗੱਲਬਾਤ (PM Modi to interact with Bal Puraskar awardees) ਕਰਨਗੇ। ਇਸ ਮੌਕੇ ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸਮ੍ਰਿਤੀ ਇਰਾਨੀ ਅਤੇ ਰਾਜ ਮੰਤਰੀ ਐਮ ਮਹਿੰਦਰਭਾਈ ਵੀ ਮੌਜੂਦ ਰਹਿਣਗੇ।
06:26 January 24
ਵਿਵਾਦਿਤ ਵੀਡੀਓ ਬਿਆਨ 'ਤੇ ਮੁਹੰਮਦ ਮੁਸਤੱਫਾ ਦਾ ਬਿਆਨ
ਮੁਹੰਮਦ ਮੁਸਤਫ਼ਾ ਨੇ ਕਿਹਾ ਕਿ ਮੁੰਡਿਆਂ ਦੇ ਸਮੂਹ ਨੇ ਮੈਨੂੰ ਜ਼ਲੀਲ ਕਰਨ ਦੀ ਕੋਸ਼ਿਸ਼ ਕੀਤੀ। ਨਜ਼ਦੀਕ ਹੀ ਹੋਰ ਮੁੰਡੇ ਸੰਗੀਤ ਵਜਾ ਰਹੇ ਸਨ। ਮੈਂ ਕਾਹਲੀ ਨਾਲ ਮਾਈਕ ਫੜਿਆ ਅਤੇ ਕਿਹਾ ਕਿ ਜੇਕਰ ਅਜਿਹੀ ਹਰਕਤ ਦੁਬਾਰਾ ਹੋਈ ਤਾਂ ਮੈਂ ਇਨ੍ਹਾਂ 'ਫਿਟਨੋ' ਨੂੰ 'ਜਲਸਾ' ਨਹੀਂ ਕਰਨ ਦਿਆਂਗਾ। ਨਵਜੋਤ ਸਿੱਧੂ ਦੇ ਸਲਾਹਕਾਰ ਮੁਹੰਮਦ ਮੁਸਤਫਾ ਨੇ ਕਿਹਾ, ਇਹ ਫਿਰਕੂ ਨਹੀਂ ਸੀ, ਇੱਕ ਗੁੱਸਾ ਸੀ।