ਪੰਜਾਬ

punjab

ETV Bharat / bharat

ਕੱਲ੍ਹ ਪੰਜਾਬ ਆਉਣਗੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ - Punjab News

BREAKING NEWS
BREAKING NEWS

By

Published : Jan 17, 2022, 7:01 AM IST

Updated : Jan 17, 2022, 12:31 PM IST

12:31 January 17

ਮੁਹਾਲੀ 'ਚ ਕਰਨਗੇ ਪ੍ਰੈਸ ਕਾਨਫਰੰਸ

ਕੱਲ੍ਹ ਪੰਜਾਬ ਆਉਣਗੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ

ਮੁਹਾਲੀ 'ਚ ਕਰਨਗੇ ਪ੍ਰੈਸ ਕਾਨਫਰੰਸ

'ਆਪ' ਨੇ ਲੋਕਾਂ ਤੋਂ ਮੰਗੀ ਸੀ ਮੁੱਖ ਮੰਤਰੀ ਚਿਹਰੇ ਲਈ ਸਲਾਹ

ਅੱਜ ਸ਼ਾਮ 5 ਵਜੇ ਤੱਕ ਲੋਕ ਦੇ ਸਕਦੇ ਹਨ ਆਪਣੇ ਵਿਚਾਰ

ਕੱਲ੍ਹ ਅਰਵਿੰਦ ਕੇਜਰੀਵਾਲ ਦੱਸ ਸਕਦੇ ਹਨ ਪੰਜਾਬ ਦੇ ਲੋਕਾਂ ਦੀ ਪਸੰਦ

ਪ੍ਰੈਸ ਕਾਨਫਰੰਸ 'ਚ ਕੱਲ੍ਹ 12 ਵਜੇ ਹੋਵੇਗਾ ਮੁੱਖ ਮੰਤਰੀ ਚਿਹਰੇ ਦਾ ਐਲਾਨ

11:59 January 17

ਰਾਘਵ ਚੱਢਾ 'ਤੇ ਲਗਾਏ ਇਲਜ਼ਾਮ

ਆਮ ਆਦਮੀ ਪਾਰਟੀ ਦੇ ਫਿਰੋਜ਼ਪੁਰ ਦਿਹਾਤੀ ਤੋਂ ਉਮੀਦਵਾਰ ਆਸ਼ੂ ਬੰਗੜ ਨੇ ਆਪਣੀ ਉਮੀਦਵਾਰੀ ਅਤੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ। ਜਿਸ 'ਚ ਉਨ੍ਹਾਂ 'ਆਪ' ਦੇ ਪੰਜਾਬ ਸਹਿ ਇੰਚਾਰਜ ਰਾਘਵ ਚੱਢਾ 'ਤੇ ਗੰਭੀਰ ਇਲਜ਼ਾਮ ਲਗਾਏ ਹਨ।

10:15 January 17

ਮੁੱਖ ਮੰਤਰੀ ਚੰਨੀ ਅਤੇ ਭਾਜਪਾ ਵਲੋਂ ਲਿਖੀ ਗਈ ਸੀ ਚਿੱਠੀ

ਸੂਤਰਾਂ ਅਨੁਸਾਰ ਜਾਣਕਾਰੀ ਆ ਰਹੀ ਹੈ ਕਿ ਭਾਰਤੀ ਚੋਣ ਕਮਿਸ਼ਨ 14 ਫਰਵਰੀ ਨੂੰ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਮੁਲਤਵੀ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ, ਭਾਜਪਾ ਅਤੇ ਪੰਜਾਬ ਲੋਕ ਕਾਂਗਰਸ ਦੀ ਬੇਨਤੀ 'ਤੇ ਚਰਚਾ ਕਰੇਗਾ ਕਿਉਂਕਿ 16 ਫਰਵਰੀ ਨੂੰ ਗੁਰੂ ਰਵਿਦਾਸ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਸੂਬੇ ਦੇ ਐਸਸੀ ਭਾਈਚਾਰੇ ਦੇ ਬਹੁਤ ਸਾਰੇ ਲੋਕਾਂ ਦੇ ਵਾਰਾਣਸੀ ਆਉਣ ਦੀ ਸੰਭਾਵਨਾ ਹੈ।

07:18 January 17

ਅੱਧਾ ਦਰਜ਼ਨ ਦੇ ਕਰੀਬ ਸ਼ਰਧਾਲੂ ਜ਼ਖ਼ਮੀ

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਟਨਾ ਸਾਹਿਬ ਗਈ ਮੁਹਾਲੀ ਦੀ ਸੰਗਤ 'ਤੇ ਪਟਨਾ ਦੇ ਭੋਜਪੁਰ 'ਚ ਕੁਝ ਲੋਕਾਂ ਵਲੋਂ ਪਥਰਾਅ ਕੀਤਾ ਗਿਆ। ਇਸ ਪਥਰਾਅ 'ਚ ਅੱਧਾ ਦਰਜਨ ਦੇ ਕਰੀਬ ਲੋਕ ਜ਼ਖ਼ਮੀ ਹੋ ਗਏ। ਜਿੰਨਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਪਥਰਾਅ ਕਰਨ ਵਾਲੇ ਲੋਕਾਂ ਵਲੋਂ ਜਬਰੀ ਮੰਦਿਰ ਦੇ ਨਿਰਮਾਣ ਲਈ ਦਾਨ ਮੰਗਿਆ ਜਾ ਰਿਹਾ ਸੀ। ਪੁਲਿਸ ਵਲੋਂ ਮਾਮਲੇ ਦੀ ਜਾਂਚ ਸ਼ੁਰੂ।

06:49 January 17

'ਲਾਸ਼ ਸੁਨਸਾਨ ਇਲਾਕੇ ਵਿੱਚ ਸੁੱਟ ਕੇ ਮੌਕੇ ਤੋਂ ਫ਼ਰਾਰ'

ਤਰਨ ਤਾਰਨ ਦੇ ਅਕਾਲੀ ਕੌਂਸਲਰ ਨਵਰੂਪ ਸਿੰਘ ਸੰਧਾਵਾਲੀਆ ਦੇ ਭਰਾ ਦਾ ਬੇਰਹਿਮੀ ਨਾਲ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਕਾਤਲਾਂ ਵੱਲੋਂ ਕਤਲ ਕਰਨ ਤੋਂ ਬਾਅਦ ਤਰਨਤਾਰਨ ਤੋਂ ਬਾਹਰ ਪਿੰਡ ਕੋਟਲੀ ਨਜ਼ਦੀਕ ਲਾਸ਼ ਸੁਨਸਾਨ ਇਲਾਕੇ ਵਿੱਚ ਸੁੱਟ ਕੇ ਮੌਕੇ ਤੋਂ ਫ਼ਰਾਰ ਹੋ ਗਏ ਹਨ। ਮ੍ਰਿਤਕ ਦੀ ਪਹਿਚਾਣ ਇੰਦਰਪ੍ਰਤਾਪ ਸਿੰਘ ਵਾਸੀ ਦੀਪ ਐਵੀਨਿਊ ਵੱਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਬਾਅਦ ਦੁਪਹਿਰ ਤੋਂ ਘਰੋਂ ਲਾਪਤਾ ਸੀ।

Last Updated : Jan 17, 2022, 12:31 PM IST

ABOUT THE AUTHOR

...view details