ਚੰਡੀਗੜ੍ਹ: ਨਵਜੋਤ ਸਿੰਘ ਸਿੱਧੂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਹਨ। ਸ਼ਾਇਦ ਹੀ ਉਨ੍ਹਾਂ ਵਾਂਗ ਦਬੰਗ ਪ੍ਰਧਾਨਗੀ ਅੱਜ ਤੋਂ ਪਹਿਲਾਂ ਕਿਸੇ ਹੋਰ ਸੂਬਾ ਕਾਂਗਰਸ ਪ੍ਰਧਾਨ ਨੇ ਕੀਤੀ ਹੋਵੇ। ਪਹਿਲੀ ਵਾਰ ਅਜਿਹਾ ਹੋਇਆ ਕਿ ਪ੍ਰਦੇਸ਼ ਕਾਂਗਰਸ ਪ੍ਰਧਾਨ ਆਪਣੇ ਮੁਤਾਬਕ ਮੁੱਖ ਮੰਤਰੀ ਨੂੰ ਚਲਾਉਣ ਵਿੱਚ ਕਾਮਯਾਬ ਰਿਹਾ ਹੈ ਤੇ ਇਥੋਂ ਤੱਕ ਕਿ ਹਾਈਕਮਾਂਡ ਵੀ ਪਾਰਟੀ ਦੀ ਸੂਬਾ ਇਕਾਈ ਤੇ ਸਰਕਾਰ ਵਿਚਾਲੇ ਚੱਲ ਰਹੇ ਕਸ਼ਮਕਸ਼ ਵਿੱਚ ਦਖ਼ਲ ਅੰਦਾਜੀ ਨਹੀਂ ਕਰ ਰਿਹਾ।
ਵਿਅਕਤੀਗਤ ਜਾਣਕਾਰੀ
ਨਵਜੋਤ ਸਿੰਘ ਦੇ ਪਿਤਾ ਸ. ਭਗਵੰਤ ਸਿੰਘ ਸਿੱਧੂ ਪੰਜਾਬ ਦੇ ਐਡਵੋਕੇਟ ਜਨਰਲ ਰਹੇ ਹਨ। ਨਵਜੋਤ ਸਿੱਧੂ ਦਾ ਜਨਮ ਮਾਤਾ ਨਿਰਮਲ ਸਿੱਧੂ ਦੀ ਕੁੱਖੋਂ 20 ਅਕਤੂਬਰ 1963 ਨੂੰ ਪਟਿਆਲਾ ਵਿਖੇ ਹੋਇਆ। ਨਵਜੋਤ ਸਿੱਧੂ ਦੀ ਜੀਵਨ ਸਾਥਣ ਦਾ ਨਾਮ ਵੀ ਨਵਜੋਤ ਕੌਰ ਹੈ ਤੇ ਉਹ ਪੇਸ਼ੇ ਤੋਂ ਡਾਕਟਰ ਹਨ। ਇਸ ਜੋੜੀ ਦੇ ਵਿਆਹੁਤਾ ਜੀਵਨ ਵਿੱਚ ਇੱਕ ਬੇਟਾ ਤੇ ਇੱਕ ਬੇਟੀ ਨੇ ਜਨਮ ਲਿਆ।
ਸੰਘਰਸ਼
ਨਵਜੋਤ ਸਿੰਘ ਸਿੱਧੂ ਦੀ ਭਾਵੇਂ ਚੜ੍ਹਾਈ ਸਾਰਿਆਂ ਨੂੰ ਦਿਸਦੀ ਹੈ ਪਰ ਉਨ੍ਹਾਂ ਆਪਣੀ ਇੱਕ ਇੰਟਰਵਿਊ ਵਿੱਚ ਜੀਵਨ ਵਿੱਚ ਘੱਲੀ ਘਾਲਣਾਵਾਂ (Sidhu struggled hard in life) ਦਾ ਜਿਕਰ ਵੀ ਕੀਤਾ। ਉਹ ਆਪ ਦੱਸਦੇ ਹਨ ਕਿ ਉਹ ਲਗਾਤਾਰ ਕ੍ਰਿਕਟ ਦੀ ਪ੍ਰੈਕਟਿਸ ਕਰਦੇ ਰਹਿੰਦੇ ਸੀ ਤੇ ਉਨ੍ਹਾਂ ਦੇ ਹੱਥਾਂ ਵਿੱਚ ਛਾਲੇ ਤੱਕ ਪੈ ਗਏ ਸੀ ਪਰ ਉਨ੍ਹਾਂ ਨੂੰ ਕ੍ਰਿਕਟ ਦਾ ਅਜਿਹਾ ਜਨੂੰਨ ਸੀ ਕਿ ਉਹ ਰਾਤਾਂ ਤੱਕ ਪ੍ਰੈਕਟਿਸ ਕਰਦੇ ਰਹੇ ਤੇ ਅਖੀਰ ਕ੍ਰਿਕਟ ਸਟਾਰ ਬਣ ਕੇ ਹੀ ਉਭਰੇ। ਕ੍ਰਿਕਟ ਪਿੱਛੇ ਉਨ੍ਹਾਂ ਦੇ ਪਰਿਵਾਰ ਦਾ ਵੀ ਭਰਪੂਰ ਸਹਿਯੋਗ ਮਿਲਿਆ। ਉਨ੍ਹਾਂ ਕਮੈਂਟਰੀ ਵੀ ਕੀਤੀ ਤੇ ਲੰਮਾ ਸਮਾਂ ਕ੍ਰਿਕਟ ਵਿੱਚ ਮੱਲਾਂ ਮਾਰੀਆਂ ਤੇ ਫੇਰ ਅਲਵਿਦਾ ਕਹਿ ਕੇ ਉਹ ਲਾਫਟਰ ਚੈਲੇਂਜ ਵਿੱਚ ਆ ਗਏ। ਇਥੇ ਉਨ੍ਹਾਂ ਨੇ ਕਪਿਲ ਸ਼ਰਮਾ ਸ਼ੋਅ ਵਿੱਚ ਕਾਫੀ ਪ੍ਰਸ਼ੰਸ਼ਾ ਖੱਟੀ ਤੇ ਫੇਰ ਉਨ੍ਹਾਂ ਰਾਜਨੀਤੀ ਵਿੱਚ ਕਦਮ ਰੱਖਿਆ ਅਤੇ ਕਿਸੇ ਨਾ ਕਿਸੇ ਪ੍ਰਾਪਤੀ ਜਾਂ ਅਲੋਚਨਾ ਕਾਰਨ ਲਗਾਤਾਰ ਚਰਚਾ ਵਿੱਚ ਬਣੇ ਰਹਿੰਦੇ ਹਨ।
ਪ੍ਰਾਪਤੀਆਂ:
ਨਵਜੋਤ ਸਿੰਘ ਸਿੱਧੂ ਪੇਸ਼ੇ ਤੋਂ ਪ੍ਰੇਰਕ ਸਪੀਕਰ, ਟੀ.ਵੀ. ਟਿੱਪਣੀਕਾਰ ਹਨ ਤੇ ਉਨ੍ਹਾਂ ਦੇ ਦਿਲਚਸਪੀ ਦੇ ਮੁੱਖ ਖੇਤਰ ਖੇਡਾਂ, ਕ੍ਰਿਕਟ ਤੇ ਟੈਲੀਵਿਜ਼ਨ ਹੀ ਰਹੇ ਹਨ। ਉਨ੍ਹਾਂ ਆਪਣੇ ਜੀਵਨ ਵਿੱਚ ਦੱਖਣੀ ਅਫਰੀਕਾ, ਇੰਗਲੈਂਡ, ਵੈਸਟਇੰਡੀਜ਼, ਆਸਟ੍ਰੇਲੀਆ, ਪਾਕਿਸਤਾਨ, ਯੂ.ਏ.ਈ. ਤੇ ਬੰਗਲਾਦੇਸ਼ ਆਦਿ ਦਾ ਦੌਰਾ ਕੀਤਾ।
ਸਿਆਸੀ ਪਿਛੋਕੜ
ਨਵਜੋਤ ਸਿੰਘ ਸਿੱਧੂ ਭਾਵੇਂ 2017 ਵਿੱਚ ਪਹਿਲੀ ਵਾਰ ਪੰਜਾਬ ਵਿਧਾਨ ਸਭਾ ਲਈ ਚੁਣੇ ਗਏ ਪਰ ਇਸ ਤੋਂ ਪਹਿਲਾਂ ਉਹ ਤਿੰਨ ਵਾਰ (2004-06, 2007-09, 2009-14) ਲਈ ਲੋਕਸਭਾ ਲਈ ਚੁਣੇ ਗਏ ਤੇ ਅਤੇ ਰਾਜ ਸਭਾ ਵਿੱਚ 25 ਅਪ੍ਰੈਲ, 2016 ਤੋਂ 18 ਜੁਲਾਈ, 2016 ਤੱਕ ਬਣੇ ਰਹੇ। ਪੰਜਾਬ ਕੈਬਨਿਟ ਵਿੱਚ ਉਹ ਜੂਨ 2019 ਤੱਕ ਪੰਜਾਬ ਸਰਕਾਰ ਦੇ ਸਥਾਨਕ ਸਰਕਾਰਾਂ, ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ।
ਸਿਆਸੀ ਸਫਰ
• 2004 ਦੀਆਂ ਲੋਕ ਸਭਾ ਚੋਣਾਂ ਅੰਮ੍ਰਿਤਸਰ ਤੋਂ ਭਾਜਪਾ ਦੀ ਟਿਕਟ 'ਤੇ ਜਿੱਤੀਆਂ।
2009 ਦੀਆਂ ਲੋਕ ਸਭਾ ਚੋਣਾਂ ਅੰਮ੍ਰਿਤਸਰ ਤੋਂ ਕਾਂਗਰਸ ਦੇ ਓਮ ਪ੍ਰਕਾਸ਼ ਸੋਨੀ ਨੂੰ 6858 ਵੋਟਾਂ ਨਾਲ ਹਰਾ ਕੇ ਜਿੱਤੀਆਂ।
• ਕਿਸੇ ਵੀ ਹਲਕੇ ਤੋਂ 2014 ਦੀਆਂ ਲੋਕ ਸਭਾ ਚੋਣਾਂ ਨਹੀਂ ਲੜੀਆਂ; ਅਰੁਣ ਜੇਤਲੀ ਨੂੰ ਟਿਕਟ ਦਿੱਤੀ ਗਈ।