ਰਾਜਸਥਾਨ:ਕਈ ਵਾਰ ਸਮਾਜ ਵਿੱਚ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ ਜਿਨ੍ਹਾਂ ਤੇ ਯਕੀਨ ਕਰਨਾ ਬਹੁਤ ਹੀ ਮੁਸ਼ਕਿਲ ਹੁੰਦਾ ਹੈ। ਇਸੇ ਤਰ੍ਹਾਂ ਹੀ ਰਾਜਸਥਾਨ ਦੀ ਰਾਜਧਾਨੀ ਜੈਪੁਰ ਵਿੱਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਡਾਕਟਰ ਸਰਜਰੀ ਦੇ ਦੌਰਾਨ ਬ੍ਰੇਨ ਟਿਉਮਰ ਨੂੰ ਹਟਾਉਂਦੇ ਰਹੇ ਅਤੇ ਮਰੀਜ਼ ਗਾਇਤਰੀ ਮੰਤਰ ਦਾ ਜਾਪ ਕਰਦਾ ਰਿਹਾ। ਦਰਅਸਲ ਜੈਪੁਰ ਦੇ ਨਾਰਾਇਣ ਹਸਪਤਾਲ ਦੀ ਨਿਯੁਰੋ-ਸਰਜਰੀ ਟੀਮ ਨੇ ਸੀਨੀਅਰ ਸਰਜਨ ਡਾ.ਕੇ.ਕੇ. ਬਾਂਸਲ ਦੀ ਅਗਵਾਈ ਵਿੱਚ 57 ਸਾਲਾ ਸੇਵਾਮੁਕਤ ਆਰਮੀ ਹੌਲਦਾਰ ਰਿਧਮਲ ਰਾਮ ਦੇ ਦਿਮਾਗੀ ਟਿਉਮਰ ਨੂੰ ਸਫ਼ਲਤਾਪੂਰਵਕ ਕੱਢ ਦਿੱਤਾ ਗਿਆ। ਇਸ ਮਰੀਜ਼ ਨੂੰ ਵਾਰ ਵਾਰ ਮਿਰਗੀ ਦੇ ਦੌਰੇ ਪੈਂਦੇ ਸਨ। ਜਿਸ ਕਾਰਨ ਕੁਝ ਸਮੇਂ ਲਈ ਉਸਦੀ ਆਵਾਜ਼ ਅਸਥਾਈ ਤੌਰ ਤੇ ਗੁੰਮ ਹੋ ਗਈ ਸੀ।
ਮਰੀਜ਼ ਦੇ ਦਿਮਾਗੀ ਟਿਉਮਰ ਨੂੰ ਹਟਾਉਣ ਲਈ 4 ਘੰਟੇ ਤੱਕ ਸਰਜਰੀ ਕੀਤੀ ਗਈ। ਜੈਪੁਰ ਦੇ ਨਾਰਾਇਣ ਹਸਪਤਾਲ ਦੀ ਜ਼ੋਨਲ ਕਲੀਨਿਕਲ ਡਾਇਰੈਕਟਰ ਡਾ.ਮਾਲਾ ਏਰੁਨ ਨੇ ਕਿਹਾ ਕਿ 4 ਘੰਟਿਆਂ ਦੀ ਸਰਜਰੀ ਵਿੱਚ ਇੱਕ ਉੱਚ ਪੱਧਰੀ Operating microscope ਦੀ ਵਰਤੋਂ ਸ਼ਾਮਲ ਹੈ, ਜੋ ਦਿਮਾਗ ਦੇ ਖੇਤਰ ਨੂੰ ਵਧਾ ਸਕਦੀ ਹੈ। ਅਜਿਹੀਆਂ ਸਰਜਰੀਆਂ ਦੇਸ਼ ਭਰ ਦੇ ਬਹੁਤ ਘੱਟ ਕੇਂਦਰਾਂ 'ਤੇ ਕੀਤੀਆਂ ਜਾ ਸਕਦੀਆਂ ਹਨ ਅਤੇ ਉੱਚ ਪੱਧਰੀ Neuro-surgical ਮੁਹਾਰਤ ਦੀ ਲੋੜ ਹੁੰਦੀ ਹੈ।