ਸ਼ਿਮਲਾ: ਚੰਡੀਗੜ੍ਹ ਯੂਨੀਵਰਸਿਟੀ ਐਮਐਮਐਸ ਮਾਮਲੇ (Chandigarh university viral video case) ਵਿੱਚ ਵੱਡਾ ਖੁਲਾਸਾ ਹੋਇਆ ਹੈ। ਸੂਤਰਾਂ ਅਨੁਸਾਰ ਫੜੇ ਗਏ ਮੁਲਜ਼ਮਾਂ ਤੋਂ ਪੁੱਛਗਿੱਛ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਸੰਨੀ ਅਤੇ ਉਸ ਦੇ ਦੋਸਤ ਰੰਕਜ ਨੇ ਮੁਲਜ਼ਮ ਵਿਦਿਆਰਥਣ (Accused in Chandigarh university video case) ’ਤੇ ਵੀਡੀਓ ਬਣਾਉਣ ਲਈ ਦਬਾਅ ਪਾਇਆ ਸੀ। ਦੋਵੇਂ ਵਿਦਿਆਰਥਣ ਨੂੰ ਵੀਡੀਓ ਬਣਾ ਕੇ ਬਲੈਕਮੇਲ ਕਰ ਰਹੇ ਸਨ। ਜਾਂਚ ਦੌਰਾਨ ਪੁਲਿਸ ਨੂੰ ਲੜਕੀ ਦੇ ਮੋਬਾਈਲ ਤੋਂ ਚੈਟ ਦੇ ਹਿੱਸੇ ਮਿਲੇ ਹਨ। ਜਿਸ ਵਿੱਚ ਸੰਨੀ ਲੜਕੀ ਨੂੰ ਦੂਜੀਆਂ ਕੁੜੀਆਂ ਦੀ ਵੀਡੀਓ ਬਣਾਉਣ ਲਈ ਕਹਿ ਰਿਹਾ ਹੈ।
ਇਸ ਮਾਮਲੇ ਵਿੱਚ ਲੜਕੀ ਦੇ ਮੋਬਾਈਲ ਤੋਂ ਮੋਹਿਤ ਨਾਮ ਦੇ ਇੱਕ ਹੋਰ ਲੜਕੇ ਦੀ ਚੈਟ ਮਿਲੀ ਹੈ। ਪਰ ਮੋਹਿਤ ਨਾਮ ਦਾ ਇਹ ਵਿਅਕਤੀ ਕੌਣ ਹੈ ਜਾਂ ਇਹ ਫਰਜ਼ੀ ਅਕਾਊਂਟ ਹੈ। ਇਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਇਸ ਮਾਮਲੇ ਵਿੱਚ ਪੰਜਾਬ ਪੁਲਿਸ ਨੇ ਐਤਵਾਰ ਸ਼ਾਮ ਨੂੰ ਸ਼ਿਮਲਾ ਤੋਂ ਮੁਲਜ਼ਮ ਵਿਦਿਆਰਥਣ ਦੇ ਕਥਿਤ ਪ੍ਰੇਮੀ ਸਮੇਤ ਦੋ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਸੀ। ਇਸ ਦੇ ਨਾਲ ਹੀ ਦੋਸ਼ੀ ਵਿਦਿਆਰਥੀ ਸਮੇਤ ਤਿੰਨਾਂ ਦੋਸ਼ੀਆਂ ਨੂੰ ਸੋਮਵਾਰ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ। ਅਦਾਲਤ ਨੇ ਤਿੰਨਾਂ ਮੁਲਜ਼ਮਾਂ ਨੂੰ 7 ਦਿਨਾਂ ਦੇ ਪੁਲਿਸ ਰਿਮਾਂਡ ’ਤੇ (Chandigarh University Video row) ਭੇਜ ਦਿੱਤਾ ਹੈ । ਪੰਜਾਬ ਪੁਲਿਸ ਤੋਂ 10 ਦਿਨ ਦੇ ਪੁਲਿਸ ਰਿਮਾਂਡ ਦੀ ਮੰਗ ਕੀਤੀ ਗਈ ਸੀ। ਪਰ ਅਦਾਲਤ ਨੇ ਸਾਰੇ ਦੋਸ਼ੀਆਂ ਨੂੰ 7 ਦਿਨਾਂ ਦੇ ਰਿਮਾਂਡ 'ਤੇ ਭੇਜ ਦਿੱਤਾ ਹੈ।
ਕੌਣ ਹੈ ਸੰਨੀ ਮਹਿਤਾ: ਚੰਡੀਗੜ੍ਹ ਯੂਨੀਵਰਸਿਟੀ ਵੀਡੀਓ ਲੀਕ ਮਾਮਲੇ (Chandigarh University Video row) 'ਚ ਸੰਨੀ ਮਹਿਤਾ ਉਸ ਕੁੜੀ ਦਾ ਕਥਿਤ ਬੁਆਏਫ੍ਰੈਂਡ ਹੈ, ਜਿਸ ਨੂੰ ਪੰਜਾਬ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਸੰਨੀ ਸ਼ਿਮਲਾ ਜ਼ਿਲ੍ਹੇ ਦੇ ਰੋਹੜੂ ਦਾ ਰਹਿਣ ਵਾਲਾ ਹੈ। ਮੁਲਜ਼ਮ ਨੇ ਸ਼ਿਮਲਾ ਦੇ ਸੰਜੌਲੀ ਕਾਲਜ ਤੋਂ ਬੀਏ ਤੱਕ ਦੀ ਪੜ੍ਹਾਈ ਕੀਤੀ ਹੈ। 23 ਸਾਲਾ ਸੰਨੀ ਵਰਤਮਾਨ ਵਿੱਚ ਰੋਹੜੂ ਵਿੱਚ ਇੱਕ ਬਿਸਕੁਟ ਅਤੇ ਕੇਕ ਫੈਕਟਰੀ ਵਿੱਚ ਆਪਣੇ ਭਰਾ ਨਾਲ ਕੰਮ ਕਰਦਾ ਹੈ।
ਕੌਣ ਹੈ ਰੰਕਜ ਵਰਮਾ:ਇਸ ਮਾਮਲੇ ਵਿੱਚ (Chandigarh University Viral Video) ਪੰਜਾਬ ਪੁਲਿਸ ਨੇ 31 ਸਾਲਾ ਰੰਕਜ ਵਰਮਾ ਨੂੰ ਵੀ ਹਿਰਾਸਤ ਵਿੱਚ ਲਿਆ ਹੈ। ਰੰਕਜ ਥੀਓਗ, ਸ਼ਿਮਲਾ ਦਾ ਰਹਿਣ ਵਾਲਾ ਹੈ। ਜੋ ਥੀਓਗ ਵਿੱਚ ਇੱਕ ਟਰੈਵਲ ਏਜੰਸੀ ਵਿੱਚ ਕੰਮ ਕਰਦਾ ਹੈ। ਦੱਸਿਆ ਜਾ ਰਿਹਾ ਹੈ ਕਿ ਪੰਜਾਬ ਪੁਲਿਸ ਵੱਲੋਂ ਜਿਸ ਵਿਦਿਆਰਥੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਉਸ ਦਾ ਰੰਕਜ (Accused in Chandigarh university video case) ਨਾਲ ਵੀ ਸਬੰਧ ਹੈ।
ਹੁਣ ਤੱਕ ਕੀ ਹੋਇਆ ਪੂਰੇ ਮਾਮਲੇ 'ਚ, ਸਮਝੋ ਪੂਰਾ ਮਾਮਲਾ...
1. ਸ਼ੁੱਕਰਵਾਰ ਦੁਪਹਿਰ 3 ਵਜੇ 5 ਲੜਕੀਆਂ (Mohali Video Scandal) ਨੇ ਚੰਡੀਗੜ੍ਹ ਯੂਨੀਵਰਸਿਟੀ ਦੇ ਹੋਸਟਲ ਵਾਰਡਨ ਨੂੰ ਸ਼ਿਕਾਇਤ ਕੀਤੀ ਕਿ ਇਕ ਵਿਦਿਆਰਥੀ ਨੇ ਉਨ੍ਹਾਂ ਦੀ ਵੀਡੀਓ ਬਣਾਈ ਹੈ।
2. ਜਦੋਂ ਮੁਲਜ਼ਮ ਵਿਦਿਆਰਥਣ ਤੋਂ ਹੋਰ ਵਿਦਿਆਰਥਣਾਂ ਅਤੇ ਵਾਰਡਨ ਨੇ ਪੁੱਛਗਿੱਛ ਕੀਤੀ ਉਸਨੇ ਕਬੂਲ ਕੀਤਾ ਕਿ ਮੈਂ ਵੀਡੀਓ ਬਣਾ ਕੇ ਸ਼ਿਮਲਾ ਦੇ ਸੰਨੀ ਮਹਿਤਾ ਨੂੰ ਭੇਜੀ ਹੈ।
3. ਯੂਨੀਵਰਸਿਟੀ ਨੇ ਪੂਰਾ ਦਿਨ ਕੋਈ ਕਾਰਵਾਈ ਨਾ ਕੀਤੀ ਤਾਂ ਐਤਵਾਰ ਤੜਕੇ 3 ਵਜੇ ਵਿਦਿਆਰਥਣਾਂ ਨੇ ਹੰਗਾਮਾ ਕਰ ਦਿੱਤਾ। ਯੂਨੀਵਰਸਿਟੀ ਦੇ ਬੁਲਾਮ ਤੇ ਜਦੋਂ ਪੁਲਿਸ ਰੋਕਣ ਆਈ ਤਾ ਨੂੰ ਰੋਕਣ ਆਈ ਤਾਂ ਵਿਦਿਆਰਥਣਾਂ ਨੇ ਉਨ੍ਹਾਂ ਨਾਲ ਝੜਪ ਕਰ ਦਿੱਤੀ। ਪੁਲਿਸ ਦੀਆਂ ਕਾਰਾਂ ਦੀ ਭੰਨਤੋੜ ਕੀਤੀ ਗਈ। ਬਦਲੇ ਵਿੱਚ ਪੁਲਿਸ ਨੇ ਲਾਠੀਚਾਰਜ ਕੀਤਾ। ਜਦੋਂ ਐਤਵਾਰ ਨੂੰ ਹੋਸਟਲ 'ਚ ਲੜਕੀ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਆਪਣੇ ਮੋਬਾਈਲ 'ਤੇ ਲੜਕੇ ਦੀ ਫੋਟੋ ਦਿਖਾਈ।