ਪੰਜਾਬ

punjab

ETV Bharat / bharat

ਪ੍ਰੇਮਿਕਾ ਪੜ੍ਹਾਈ 'ਚ ਸੀ ਕਮਜ਼ੋਰ, Boyfriend ਪੇਪਰ ਦੇਣ ਲਈ ਉਸਦੇ ਕੱਪੜੇ ਪਾ ਕੇ ਆ ਗਿਆ ! - ਤੁਰੰਤ ਹਿਰਾਸਤ ਚ ਲੈ ਲਿਆ

ਮੌਜੂਦ ਅਧਿਕਾਰੀਆਂ ਨੂੰ ਕੁੜੀ ਬਣੇ ਮੁੰਡੇ ’ਤੇ ਸ਼ੱਕ ਹੋਇਆ ਤਾਂ ਉਸਦੀ ਤਲਾਸ਼ੀ ਲਈ ਗਈ ਜਿਸ ਤੋਂ ਬਾਅਦ ਪਤਾ ਚੱਲਿਆ ਕਿ ਉਹ ਕੁੜੀ ਨਹੀਂ ਸਗੋਂ ਮੁੰਡਾ ਹੈ ਜਿਸ ਤੋਂ ਬਾਅਦ ਉਸਨੂੰ ਤੁਰੰਤ ਹਿਰਾਸਤ ਚ ਲੈ ਲਿਆ।

ਪ੍ਰੇਮਿਕਾ ਪੜ੍ਹਾਈ 'ਚ ਸੀ ਕਮਜ਼ੋਰ, Boyfriend ਪੇਪਰ ਦੇਣ ਲਈ ਉਸਦੇ ਕੱਪੜੇ ਪਾ ਕੇ ਆ ਗਿਆ !
ਪ੍ਰੇਮਿਕਾ ਪੜ੍ਹਾਈ 'ਚ ਸੀ ਕਮਜ਼ੋਰ, Boyfriend ਪੇਪਰ ਦੇਣ ਲਈ ਉਸਦੇ ਕੱਪੜੇ ਪਾ ਕੇ ਆ ਗਿਆ !

By

Published : Aug 18, 2021, 5:10 PM IST

ਚੰਡੀਗੜ੍ਹ:ਕੋਰੋਨਾ ਕਾਲ ’ਚ ਕੰਮ ਕਾਜਾਂ ਤੋਂ ਲੈ ਕੇ ਵਪਾਰ ਅਤੇ ਸਿੱਖਿਆ ਦੇ ਖੇਤਰ ਚ ਕਾਫੀ ਅਸਰ ਪਾਇਆ। ਕਈ ਦੇਸ਼ਾਂ ’ਚ ਬੱਚਿਆ ਨੂੰ ਬਿਨਾਂ ਪ੍ਰੀਖਿਆ ਤੋਂ ਪਾਸ ਕਰ ਦਿੱਤਾ ਗਿਆ। ਇਸੇ ਕੜੀ ਦੇ ਤਹਿਤ ਇੱਕ ਅਨੋਖਾ ਮਾਮਲਾ ਦੇਖਣ ਨੂੰ ਮਿਲਿਆ ਹੈ। ਦੱਸ ਦਈਏ ਕਿ ਇੱਕ ਲੜਕੇ ਵੱਲੋਂ ਆਪਣੀ ਪ੍ਰੇਮਿਕਾ ਦੇ ਲਈ ਗਜਬ ਕਰਤੂਤ ਨੂੰ ਅੰਜਾਮ ਦਿੱਤਾ ਗਿਆ।

ਦੱਸ ਦਈਏ ਕਿ ਨੌਜਵਾਨ ਦੀ ਪ੍ਰੇਮਿਕਾ ਜਿਸ ਵਿਸ਼ੇ ਚ ਕਮਜੋਰ ਸੀ ਉਸ ਪੇਪਰ ਨੂੰ ਦੇਣ ਦੇ ਲਈ ਉਹ ਖੁਦ ਉਸਦੇ ਕਪੜੇ ਪਾ ਕੇ ਪਹੁੰਚ ਗਿਆ, ਪਰ ਜਦੋ ਪ੍ਰੀਖਿਆ ਚ ਮੌਜੂਦ ਅਧਿਕਾਰੀਆਂ ਨੂੰ ਕੁੜੀ ਬਣੇ ਮੁੰਡੇ ’ਤੇ ਸ਼ੱਕ ਹੋਇਆ ਤਾਂ ਉਸਦੀ ਤਲਾਸ਼ੀ ਲਈ ਗਈ ਜਿਸ ਤੋਂ ਬਾਅਦ ਪਤਾ ਚੱਲਿਆ ਕਿ ਉਹ ਕੁੜੀ ਨਹੀਂ ਸਗੋਂ ਮੁੰਡਾ ਹੈ ਜਿਸ ਤੋਂ ਬਾਅਦ ਉਸਨੂੰ ਤੁਰੰਤ ਹਿਰਾਸਤ ਚ ਲੈ ਲਿਆ।

ਇਹ ਮਾਮਲਾ ਅਫਰੀਕਾ ਦੇਸ਼ ਸੇਨੇਗਲ ਦਾ ਦੱਸਿਆ ਜਾ ਰਿਹਾ ਹੈ। ਇਹ ਮਾਮਲਾ ਯੂਨੀਵਰਸਿਟੀ ਪ੍ਰੀਖਿਆ ਦੇ ਦੌਰਾਨ ਵਾਪਰਿਆ। ਰਿਪੋਰਟਾ ਦੀ ਮੰਨੀਏ ਤਾਂ ਨੌਜਵਾਨ ਨੇ ਆਪਣੀ ਪ੍ਰੇਮਿਕਾ ਦੇ ਵਾਂਗ ਤਿਆਰ ਹੋ ਕੇ ਤਿੰਨ ਦਿਨ ਤੱਕ ਪੇਪਰ ਵੀ ਦਿੱਤੇ ਪਰ ਚੌਥੇ ਦਿਨ ਉਹ ਅਧਿਕਾਰੀਆਂ ਦੇ ਸ਼ਿਕੰਜੇ ’ਚ ਆ ਗਿਆ। ਦੱਸ ਦਈਏ ਕਿ ਇਸ ਨੌਜਵਾਨ ਨੇ ਆਪਣੇ ਪ੍ਰੇਮਿਕਾ ’ਤੇ ਕਿਸੇ ਵੀ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਹੋਣ ਦਿੱਤੀ। ਪੁਲਿਸ ਨੌਜਵਾਨ ਦੀ ਪ੍ਰੇਮਿਕਾ ਤੱਕ ਵੀ ਪਹੁੰਚ ਗਈ ਸੀ ਪਰ ਨੌਜਵਾਨ ਨੇ ਸਾਰਾ ਇਲਜ਼ਾਮ ਆਪਣੇ ’ਤੇ ਲੈ ਲਿਆ।

ਇਹ ਵੀ ਪੜੋ: Video: ਬੀਜੇਪੀ ਨੇਤਾ ਦਾ ਅਜਿਹਾ ਬਿਆਨ, ਕਈ ਹੱਸੇ ਕਈ ਸ਼ਰਮਾਏ

ABOUT THE AUTHOR

...view details