ਸੋਨੀਪਤ: ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨਾਂ ਦਾ ਪ੍ਰਦਰਸ਼ਨ 11 ਦਿਨਾਂ ਤੋਂ ਜਾਰੀ ਹੈ। ਸਿੰਘੂ ਸਰਹੱਦ 'ਤੇ ਹਜ਼ਾਰਾਂ ਕਿਸਾਨਾਂ ਦੀ ਭੀੜ ਦਿਨ-ਰਾਤ ਡੱਟੀ ਹੋਈ ਹੈ। ਕਿਸਾਨਾਂ ਦਾ ਪ੍ਰਦਰਸ਼ਨ ਗਾਜ਼ੀਪੁਰ ਸਰਹੱਦ, ਟਿਕਰੀ ਸਰਹੱਦ 'ਤੇ ਵੀ ਜਾਰੀ ਹੈ। ਇਸ ਤੋਂ ਇਲਾਵਾ ਬੁਰਾੜੀ ਮੈਦਾਨ 'ਤੇ ਵੀ ਕੁੱਝ ਕਿਸਾਨ ਪ੍ਰਦਰਸ਼ਨ ਕਰ ਰਹੇ ਹਨ।
ਵਿਜੇਂਦਰ ਸਿੰਘ ਦੀ ਸਰਕਾਰ ਨੂੰ ਚੇਤਾਵਨੀ
ਕਿਸਾਨਾਂ ਨੂੰ ਸਮਰਥਨ ਦੇਣ ਲਈ ਐਤਵਾਰ ਨੂੰ ਕੌਮਾਂਤਰੀ ਮੁੱਕੇਬਾਜ ਵਿਜੇਂਦਰ ਸਿੰਘ ਸਿੰਘੂ ਸਰਹੱਦ 'ਤੇ ਪੁੱਜੇ। ਇਥੇ ਉਨ੍ਹਾਂ ਕਿਹਾ ਕਿ ਜੇ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨਦੀ ਹੈ ਅਤੇ ਖੇਤੀ ਨਾਲ ਜੁੜੇ ਕਾਲੇ ਕਾਨੂੰਨਾਂ ਨੂੰ ਵਾਪਸ ਨਹੀਂ ਲੈਂਦੀ ਤਾਂ ਉਹ ਆਪਣਾ ਰਾਜੀਵ ਗਾਂਧੀ ਖੇਡ ਰਤਨ ਐਵਾਰਡ ਵਾਪਸ ਕਰ ਦੇਣਗੇ। ਦੱਸ ਦਈਏ ਕਿ ਰਾਜੀਵ ਗਾਂਧੀ ਖੇਡ ਰਤਨ ਐਵਾਰਡ ਦੇਸ਼ ਦਾ ਸਰਬਉੱਚ ਖੇਡ ਐਵਾਰਡ ਹੈ।