ਲੁਧਿਆਣਾ:ਰੱਖਿਆ ਮਾਹਿਰਾਂ ਦੇ ਦੱਸੇ ਰੂਸ ਅਤੇ ਯੂਕਰੇਨ ਦੀ ਲੜਾਈ ਦਾ ਕਾਰਨ ਕਿਹਾ, ਰੂਸ ਯੂਕਰੇਨ ਨਾਲੋਂ ਕਈ ਗੁਣਾਂ ਤਾਕਤਵਰ ਪਰ ਲੜਾਈ ਦੌਰਾਨ ਦੋਵਾਂ ਦੇਸ਼ਾਂ ਦਾ ਨੁਕਸਾਨ ਹੁੰਦਾ ਹੈ(both countries have to bear loss, whosoever is strong:defense expert)। ਉਨ੍ਹਾਂ ਕਿਹਾ ਭਾਰਤ ਦੇ ਰੂਸ ਅਤੇ ਯੂਕਰੇਨ ਦੋਵਾਂ ਨਾਲ ਚੰਗੇ ਸਬੰਧ ਹਨ(india has good relation with russia and ukraine)। ਰੂਸ ਅਤੇ ਯੂਕਰੇਨ ਵਿਚਾਲੇ ਜੰਗ (russia ukraine war) ਲਗਾਤਾਰ ਜਾਰੀ ਹੈ ਅਤੇ ਯੂਕਰੇਨ ਨੂੰ ਹਥਿਆਰ ਸੁੱਟਣ ਦੇ ਮੂਡ ਵਿੱਚ ਨਹੀਂ ਹੈ।
ਇਸ ਨੂੰ ਲੈ ਕੇ ਰੂਸ ਨੇ ਆਪਣੇ ਹਮਲਿਆਂ ਦੇ ਵਿੱਚ ਲਗਾਤਾਰ ਵਾਧਾ ਕਰ ਦਿੱਤਾ ਹੈ। ਉੱਥੇ ਹੀ ਦੂਜੇ ਪਾਸੇ ਰੱਖਿਆ ਮਾਹਿਰਾਂ ਦਾ ਮੰਨਣਾ ਹੈ ਕਿ ਰੂਸ ਦਾ ਵੀ ਥੋੜ੍ਹਾ ਬਹੁਤ ਨੁਕਸਾਨ ਜ਼ਰੂਰ ਹੋਵੇਗਾ ਹਾਲਾਂਕਿ ਜੇਕਰ ਦੋਵਾਂ ਦੇਸ਼ਾਂ ਦੀ ਤੁਲਨਾ ਕੀਤੀ ਜਾਵੇ ਤਾਂ ਰੂਸ ਯੂਕਰੇਨ ਨਾਲੋਂ ਕਿਤੇ ਜ਼ਿਆਦਾ ਤਾਕਤਵਰ ਹੈ ਪਰ ਰੱਖਿਆ ਮਾਹਿਰਾਂ ਦਾ ਮੰਨਣਾ ਹੈ ਕਿ ਜਦੋਂ ਜੰਗ ਹੁੰਦੀ ਹੈ ਤਾਂ ਮੈਨੂੰ ਨੁਕਸਾਨ ਦੋਵੇਂ ਪਾਸੇ ਹੁੰਦਾ ਹੈ ਭਾਵੇਂ ਕਿਸੇ ਦਾ ਘੱਟ ਹੋਵੇ ਜਾਂ ਕਿਸੇ ਦਾ ਵੱਧ ਹੋਵੇ।
ਦੋਵਾਂ ਦੇਸ਼ਾਂ ਦੀ ਫ਼ੌਜੀ ਤਾਕਤ
ਰੱਖਿਆ ਮਾਹਰ ਦਰਸ਼ਨ ਸਿੰਘ ਢਿੱਲੋਂ ਨੇ ਕਿਹਾ ਹੈ ਕਿ ਰੂਸ ਅਤੇ ਯੂਕਰੇਨ ਦੀ ਜੇਕਰ ਫ਼ੌਜੀ ਤਾਕਤ ਦਾ ਤੁਲਨਾ ਕੀਤੀ ਜਾਵੇ ਤਾਂ ਰੂਸ ਕਿਤੇ ਜ਼ਿਆਦਾ ਤਾਕਤਵਰ ਹੈ ਉਨ੍ਹਾਂ ਨੇ ਦੱਸਿਆ ਕਿ ਰੂਸ ਕੋਲ ਨਾ ਸਿਰਫ ਫੌਜ ਦੀ ਤਾਕਤ ਜ਼ਿਆਦਾ ਹੈ ਸਗੋਂ ਤਕਨੀਕ ਚ ਵੀ ਰੂਸ ਯੂਕਰੇਨ ਨਾਲੋਂ ਜ਼ਿਆਦਾ ਤਾਕਤਵਰ ਹੈ ਉਨ੍ਹਾਂ ਨੇ ਕਿਹਾ ਜੇਕਰ ਯੂਕਰੇਨ ਦੇ ਕੋਲ 400 ਜਹਾਜ਼ ਹਨ ਤਾਂ ਰਸ਼ੀਆ ਦੇ ਕੋਲ 4000 ਜੰਗੀ ਜਹਾਜ਼ਾਂ ਦਾ ਬੇੜਾ ਹੈ..ਉਨ੍ਹਾਂ ਦੱਸਿਆ ਕਿ ਟੈਂਕ ਇਸ ਤੋਂ ਇਲਾਵਾ ਸੈਨਿਕਾਂ ਕੋਲ ਹਥਿਆਰਾਂ ਦੇ ਮਾਮਲੇ ਵਿੱਚ ਵੀ ਰਚਿਆ ਯੂਕਰੇਨ ਨਾਲੋਂ ਅੱਗੇ ਹੈ।