ਚੰਡੀਗੜ੍ਹ:ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਵਾਲੀ ਅਜੀਬੋ ਗਰੀਬੋ ਵੀਡੀਓ ਲੋਕਾਂ ਦਾ ਮਨੋਰੰਜਨ ਕਰਦੀਆਂ ਰਹਿੰਦੀਆਂ ਹਨ। ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਵਾਲੀਆਂ ਜਿਆਦਾਤਰ ਚੀਜ਼ਾਂ ਨੂੰ ਅਸੀਂ ਅਸਲ ਜਿੰਦਗੀ ਚ ਦੇਖ ਨਹੀਂ ਪਾਉਂਦੇ। ਅਜਿਹੀ ਹੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਨੂੰ ਵੇਖ ਕੇ ਤੁਸੀਂ ਆਪਣਾ ਹਾਸਾ ਰੋਕ ਨਹੀਂ ਪਾਓਗੇ।
ਵਾਇਰਲ ਹੋ ਰਹੀ ਵੀਡੀਓ ’ਚ ਦੇਖਿਆ ਜਾ ਸਕਦਾ ਹੈ ਕਿ ਸੜਕ ’ਤੇ ਪਾਣੀ ਵਹਿ ਰਿਹਾ ਹੈ। ਇੱਕ ਵਿਅਕਤੀ ਪਾਣੀ ਚੋਂ ਲੰਘ ਜਾਂਦਾ ਹੈ ਇਸ ਦੌਰਾਨ ਉਸਦੇ ਜੁੱਤੇ ਵੀ ਭਿੱਜ ਜਾਂਦੇ ਹਨ। ਜਦਕਿ ਉਸਦੇ ਪਿੱਛੇ ਆ ਰਿਹਾ ਦੂਜਾ ਵਿਅਕਤੀ ਆਪਣੇ ਜੁਤੇ ਨਹੀਂ ਭਿਜਵਾਉਣਾ ਚਾਹੁੰਦਾ ਸੀ ਜਿਸ ਦੇ ਕਾਰਨ ਪਹਿਲਾਂ ਵਿਅਕਤੀ ਉਸਦੇ ਪਾਣੀ ਚੋਂ ਲੰਘਣ ਦੇ ਲਈ ਲਕੜੀ ਦਾ ਬਾਕਸ ਲਗਾਉਂਦਾ ਹੈ ਤਾਂ ਜੋ ਉਹ ਵਿਅਕਤੀ ਪਾਣੀ ਚੋਂ ਬਿਨਾਂ ਕਿਸੇ ਪਰੇਸ਼ਾਨੀ ਤੋਂ ਲੰਘ ਸਕੇ। ਪਰ ਜਿਵੇਂ ਹੀ ਵਿਅਕਤੀ ਨੇ ਬਾਕਸ ’ਤੇ ਪੈਰ ਧਰਿਆ ਉਹ ਤਿਲਕ ਜਾਂਦਾ ਹੈ।