ਨਵੀਂ ਦਿੱਲੀ:ਮਾਸਕੋ ਤੋਂ ਦਿੱਲੀ ਆਉਣ ਵਾਲੀ ਫਲਾਈਟ 'ਚ ਬੰਬ ਹੋਣ ਦੀ ਖਬਰ ਮਿਲਣ ਤੋਂ ਬਾਅਦ ਹੜਕੰਪ ਮਚ ਗਿਆ। ਫਲਾਈਟ ਦਿੱਲੀ ਏਅਰਪੋਰਟ ਤੜਕੇ 3:20 'ਤੇ ਲੈਂਡ ਹੋਈ। ਇਸ ਤੋਂ ਬਾਅਦ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਉਤਾਰਿਆ ਗਿਆ ਅਤੇ ਫਿਰ ਫਲਾਈਟ ਦੀ ਜਾਂਚ ਕੀਤੀ ਗਈ।
ਨਿਊਜ ਏਜੰਸੀ ਏਐਨਆਈ ਦਾ ਕਹਿਣਾ ਕਿ ਦਿੱਲੀ ਪੁਲਿਸ ਮੁਤਾਬਕ, ਮਾਸਕੋ ਮਾਸਕੋ ਤੋਂ ਦਿੱਲੀ ਆਉਣ ਵਾਲੀ ਫਲਾਈਟ 'ਚ ਬੰਬ ਦੀ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਫਲਾਈਟ ਸਵੇਰੇ 3:20 ਵਜੇ ਦਿੱਲੀ ਏਅਰੋਪੋਰਟ 'ਤੇ ਲੈਂਡ ਹੋਈ। ਸਾਰੇ ਯਾਤਰੀਆਂ ਅਤੇ ਜਹਾਜ ਚਾਲਕ ਦਲ ਦੇ ਮੈਂਬਰਾਂ ਨੂੰ ਸੁਰੱਖਿਅਤ ਹੇਠਾਂ ਉੇਤਾਰ ਲਿਆ ਗਿਆ। ਇਸ ਸਬੰਧੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਹਾਲਾਂਕਿ ਚੈਕਿੰਗ ਦੌਰਾਨ ਕੋਈ ਬੰਬ ਨਹੀਂ ਮਿਲਿਆ, ਜਿਸ ਤੋਂ ਬਾਅਦ ਯਾਤਰੀਆਂ ਅਤੇ ਸੁਰੱਖਿਆ ਏਜੰਸੀਆਂ ਨੇ ਸੁੱਖ ਦਾ ਸਾਹ ਲਿਆ। ਦੱਸ ਦੇਈਏ ਕਿ ਫਲਾਈਟ ਵਿੱਚ 386 ਯਾਤਰੀ ਅਤੇ 16 ਕਰੂ ਮੈਂਬਰ ਸਨ ਜੋ ਪੂਰੀ ਤਰ੍ਹਾਂ ਸੁਰੱਖਿਅਤ ਹਨ। ਇਸ ਦੇ ਨਾਲ ਹੀ ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਸੂਚਨਾ ਕਿਸ ਨੇ ਅਤੇ ਕਿੱਥੋਂ ਭੇਜੀ ਸੀ।
ਪਹਿਲਾਂ ਵੀ ਮਿਲ ਚੁੱਕੀ ਫਲਾਈਟ 'ਚ ਬੰਬ ਦੀ ਸੂਚਨਾ:ਇਸ ਤੋਂ ਪਹਿਲਾਂ ਇਰਾਨ ਤੋਂ ਚੀਨ ਜਾ ਰਹੀ ਫਲਾਈਟ 'ਚ ਬੰਬ ਹੋਣ ਦੀ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਮੁਸਾਫਰ ਜਹਾਜ ਦੇ ਪਾਇਲਟਾਂ ਵਲੋਂ ਦਿੱਲੀ ਏਟੀਸੀ ਨਾਲ ਸੰਪਰਕ ਕਰਕੇ ਫਲਾਈਟ ਉਤਾਰਨ ਦੀ ਮਨਜ਼ੂਰੀ ਲਈ ਗਈ ਸੀ। ਹਾਲਾਂਕਿ ਭਾਰਤ ਵਲੋਂ ਜੈਪੁਰ ਅਤੇ ਚੰਡੀਗੜ੍ਹ 'ਚ ਜਹਾਜ ਉਤਾਰਨ ਦੀ ਪ੍ਰਵਾਨਗੀ ਦੇ ਦਿੱਤੀ ਗਈ ਸੀ। ਪਰ ਪਾਇਲਟਾਂ ਵਲੋਂ ਜਹਾਜ ਨੂੰ ਉਤਾਰਨ ਤੋਂ ਮਨ੍ਹਾਂ ਕਰ ਦਿੱਤਾ ਸੀ। ਇਸ ਤੋਂ ਬਾਅਦ ਜਹਾਜ ਕਰੀਬ 45 ਮਿੰਟ ਤੱਕ ਭਾਰਤ ਉਤੇ ਉਡਦਾ ਰਿਹਾ।
ਇਹ ਵੀ ਪੜ੍ਹੋ:ਪਾਕਿ ਦੀ ਨਾਪਾਕਿ ਸਾਜਿਸ਼, ਅਜਨਾਲਾ 'ਚ BSF ਨੇ ਡੇਗਿਆ ਪਾਕਿਸਤਾਨੀ ਡ੍ਰੋਨ