ਹੈਦਰਾਬਾਦ: Zee Entertainment Enterprises Limited (ZEEL) ਨੇ Sony Pictures Networks India (SPNI) ਅਤੇ ZEEL ਦੇ ਰਲੇਵੇਂ ਨੂੰ ਸਿਧਾਂਤਕ ਮਨਜ਼ੂਰੀ ਦੇ ਦਿੱਤੀ ਹੈ। ਬੁੱਧਵਾਰ ਨੂੰ ਇਸ ਫੈਸਲੇ ਦੀ ਘੋਸ਼ਣਾ ਕਰਦੇ ਹੋਏ, Zee ਐਂਟਰਟੇਨਮੈਂਟ ਐਂਟਰਪ੍ਰਾਈਜਜ਼ ਲਿਮਿਟਡ ਨੇ ਕਿਹਾ ਕਿ ਉਸਦੇ ਨਿਰਦੇਸ਼ਕ ਮੰਡਲ ਨੇ 21 ਸਤੰਬਰ 2021 ਨੂੰ ਹੋਈ ਬੋਰਡ ਮੀਟਿੰਗ ਵਿੱਚ Sony Pictures Networks India (SPNI) ਅਤੇ ZEEL ਵਿਚਕਾਰ ਰਲੇਵੇਂ ਦੇ ਪ੍ਰਸਤਾਵ ਨੂੰ ਸਰਬਸੰਮਤੀ ਨਾਲ ਮਨਜ਼ੂਰੀ ਦਿੱਤੀ ਹੈ।
ਰਲੇਵੇਂ ਤੋਂ ਬਾਅਦ, ਜ਼ੀ ਐਂਟਰਟੇਨਮੈਂਟ ਕੋਲ 47.07 ਪ੍ਰਤੀਸ਼ਤ ਅਤੇ ਸੋਨੀ ਪਿਕਚਰਜ਼ ਦੇ ਕੋਲ 52.93 ਪ੍ਰਤੀਸ਼ਤ ਕੰਪਨੀ ਦੀ ਹਿੱਸੇਦਾਰੀ ਹੋਵੇਗੀ। ਸਮਝੌਤੇ ਤਹਿਤ, ਦੋਵੇਂ ਕੰਪਨੀਆਂ ਦੇ ਟੀਵੀ ਕਾਰੋਬਾਰ, ਡਿਜੀਟਲ ਸੰਪਤੀਆਂ, ਉਤਪਾਦਨ ਸੰਚਾਲਨ ਅਤੇ ਪ੍ਰੋਗਰਾਮ ਲਾਇਬ੍ਰੇਰੀ ਨੂੰ ਵੀ ਮਿਲਾ ਦਿੱਤਾ ਜਾਵੇਗਾ। ਰਲੇਵੇਂ ਤੋਂ ਬਾਅਦ, ਸੋਨੀ ਪਿਕਚਰਜ਼ ਐਂਟਰਟੇਨਮੈਂਟ ਕੰਪਨੀ ਵਿੱਚ 1.575 ਅਰਬ ਡਾਲਰ ਬਿਲੀਅਨ ਯਾਨੀ ਕਰੀਬ 11,605.94 ਕਰੋੜ ਰੁਪਏ ਦਾ ਨਿਵੇਸ਼ ਕਰੇਗੀ।