ਮੁੰਬਈ: ਨੇਵਲ ਡਾਕਯਾਰਡ ਮੁੰਬਈ ਵਿੱਚ ਆਈਐਨਐਸ ਰਣਵੀਰ ਧਮਾਕੇ (INS Ranvir explosion) ਵਿੱਚ ਤਿੰਨ ਜਲ ਸੈਨਾ ਦੇ ਜਵਾਨ ਸ਼ਹੀਦ ਹੋ ਗਏ। ਨੇਵੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਮੰਗਲਵਾਰ ਨੂੰ ਵਾਪਰੀ ਇੱਕ ਮੰਦਭਾਗੀ ਘਟਨਾ ਵਿੱਚ ਆਈਐਨਐਸ ਰਣਵੀਰ ਦੇ ਅੰਦਰੂਨੀ ਡੱਬੇ ਵਿੱਚ ਧਮਾਕਾ (INS Ranvir internal compartment explosion) ਹੋਇਆ। ਇਸ ਧਮਾਕੇ ਵਿੱਚ ਜਲ ਸੈਨਾ ਦੇ 3 ਜਵਾਨ ਸ਼ਹੀਦ ਹੋ ਗਏ।
ਬੋਰਡ ਆਫ ਇਨਕੁਆਰੀ ਦੇ ਹੁਕਮ
ਜਲ ਸੈਨਾ ਦੇ ਇਕ ਬਿਆਨ ਅਨੁਸਾਰ ਜਹਾਜ਼ ਦੇ ਅਮਲੇ ਨੇ ਧਮਾਕੇ ਤੋਂ ਤੁਰੰਤ ਬਾਅਦ ਜਵਾਬੀ ਕਾਰਵਾਈ ਕੀਤੀ ਅਤੇ ਸਥਿਤੀ ਨੂੰ ਕਾਬੂ ਵਿਚ ਲਿਆਂਦਾ। ਜਲ ਸੈਨਾ ਮੁਤਾਬਿਕ ਧਮਾਕੇ 'ਚ ਕੋਈ ਵੱਡਾ ਨੁਕਸਾਨ ਨਹੀਂ ਹੋਇਆ। INS ਰਣਵੀਰ (INS ranvir naval dockyard mumbai) 'ਤੇ ਹੋਏ ਧਮਾਕੇ ਬਾਰੇ ਭਾਰਤੀ ਜਲ ਸੈਨਾ ਦੇ ਅਧਿਕਾਰੀ ਨੇ ਕਿਹਾ ਕਿ ਜਹਾਜ਼ ਕ੍ਰਾਸ ਕੋਸਟ ਆਪ੍ਰੇਸ਼ਨਲ ਤੈਨਾਤੀ 'ਤੇ ਸੀ ਅਤੇ ਜਲਦੀ ਹੀ ਬੇਸ ਪੋਰਟ 'ਤੇ ਵਾਪਸ ਆਉਣ ਵਾਲਾ ਸੀ। ਧਮਾਕੇ ਦੇ ਕਾਰਨਾਂ ਦੀ ਜਾਂਚ ਲਈ ਬੋਰਡ ਆਫ ਇਨਕੁਆਰੀ ਦੇ ਹੁਕਮ ਦਿੱਤੇ ਗਏ ਹਨ।