ਊਧਮਪੁਰ (ਜੰਮੂ-ਕਸ਼ਮੀਰ): ਜੰਮੂ-ਕਸ਼ਮੀਰ ਦੇ ਊਧਮਪੁਰ 'ਚ ਅੱਠ ਘੰਟਿਆਂ 'ਚ ਦੋ ਧਮਾਕੇ ਹੋਣ ਦੀ ਸੂਚਨਾ (blast occurred in bus at Domail Chowk) ਮਿਲੀ ਹੈ। ਪਹਿਲਾ ਧਮਾਕਾ ਬੁੱਧਵਾਰ ਰਾਤ ਊਧਮਪੁਰ ਦੇ ਇਕ ਪੈਟਰੋਲ ਪੰਪ 'ਤੇ ਖੜ੍ਹੀ ਇਕ ਖਾਲੀ ਬੱਸ 'ਚ ਹੋਇਆ, ਧਮਾਕੇ 'ਚ ਦੋ ਲੋਕ ਜ਼ਖਮੀ ਹੋ ਗਏ।
ਇਹ ਵੀ ਪੜੋ:ਖੇਤੀ ਦੇ ਨਾਲ ਕੀਤਾ ਘੋੜਿਆਂ ਦਾ ਵਪਾਰ, ਕਿਸਾਨ ਕਮਾ ਰਿਹੈ ਲੱਖਾਂ
ਪਹਿਲੀ ਘਟਨਾ ਰਾਤ ਕਰੀਬ 10.30 ਵਜੇ ਊਧਮਪੁਰ ਜ਼ਿਲ੍ਹੇ ਦੇ ਡੋਮੇਲ ਚੌਕ 'ਤੇ ਇਕ ਪੈਟਰੋਲ ਪੰਪ ਨੇੜੇ ਵਾਪਰੀ। ਧਮਾਕੇ 'ਚ ਨੇੜੇ ਖੜ੍ਹੇ ਹੋਰ ਵਾਹਨ ਵੀ ਨੁਕਸਾਨੇ ਗਏ। ਜ਼ਖਮੀਆਂ ਨੂੰ ਊਧਮਪੁਰ ਦੇ ਜ਼ਿਲਾ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਘਟਨਾ ਤੋਂ ਤੁਰੰਤ ਬਾਅਦ ਪੁਲਿਸ ਅਤੇ ਸੁਰੱਖਿਆ ਕਰਮਚਾਰੀ ਮੌਕੇ 'ਤੇ ਪਹੁੰਚ ਗਏ। ਜਾਂਚ ਚੱਲ ਰਹੀ ਹੈ।
ਊਧਮਪੁਰ ਦੇ ਡੀਆਈਜੀ ਰਿਆਸੀ ਰੇਂਜ ਸੁਲੇਮਾਨ ਚੌਧਰੀ ਨੇ ਦੱਸਿਆ ਕਿ ਧਮਾਕਾ ਰਾਤ ਕਰੀਬ 10.30 ਵਜੇ ਹੋਇਆ। ਇਸ ਘਟਨਾ ਵਿੱਚ ਦੋ ਵਿਅਕਤੀ ਜ਼ਖ਼ਮੀ ਹੋ ਗਏ ਅਤੇ ਨੇੜੇ ਖੜ੍ਹੇ ਵਾਹਨ ਵੀ ਨੁਕਸਾਨੇ ਗਏ। ਧਮਾਕੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਾਂ। ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।
ਇਹ ਵੀ ਪੜੋ:World Heart Day 2022: ਇਨ੍ਹਾਂ ਸਾਵਧਾਨੀਆਂ ਨਾਲ ਤੁਸੀਂ ਆਪਣੇ ਦਿਲ ਨੂੰ ਰੱਖ ਸਕਦੇ ਹੋ ਚੁਸਤ-ਦੁਰਸਤ