ਨਵੀਂ ਦਿੱਲੀ: ਕਿਸਾਨ ਅਤੇ ਕੇਂਦਰੀ ਮੰਤਰੀਆਂ ਦੀ ਚੋਥੇ ਗੇੜ ਦੀ ਮੀਟਿੰਗ ਵਿਗਿਆਨ ਭਵਨ ਵਿੱਚ ਕਰੀਬ 7 ਘੰਟੇ ਚਲੀ, ਜਿਸ ਦਾ ਅਜੇ ਕੋਈ ਠੋਸ ਨਤੀਜਾ ਨਹੀਂ ਨਿਕਲਿਆ। ਚੋਥੇ ਗੇੜ ਦੀ ਬੈਠਕ ਵਿੱਚ ਕਿਸਾਨਾਂ ਨੇ ਖੇਤੀ ਕਾਨੂੰਨਾਂ ਵਿਰੁੱਧ ਕੇਂਦਰ ਮੰਤਰੀਆਂ ਨੂੰ ਕੁਝ ਪੁਆਇੰਟ ਪੇਸ਼ ਕੀਤੇ ਹਨ ਜਿਸ ਵਿੱਚ ਦੱਸਿਆ ਗਿਆ ਹੈ ਕਿ ਕਿਸਾਨਾਂ ਨੂੰ ਇਸ ਕਾਨੂੰਨਾਂ ਦੇ ਕਿਹੜੇ-ਕਿਹੜੇ ਨੁਕਤਿਆਂ ਤੋਂ ਦਿਕੱਤ ਹੈ।
ਕਾਨੂੰਨਾਂ ਦੀਆਂ ਗਲਤੀਆਂ ਨੂੰ ਕੇਂਦਰ ਅਗੇ ਕੀਤਾ ਗਿਆ ਪੇਸ਼, ਜਿਸ 'ਤੇ ਕੇਂਦਰ ਨੇ ਵੀ ਜਤਾਏ ਸ਼ੰਕੇ: ਹਰਮੀਤ ਸਿੰਘ - Harmeet Singh
ਕਿਸਾਨ ਅਤੇ ਕੇਂਦਰੀ ਮੰਤਰੀਆਂ ਦੀ ਚੋਥੇ ਗੇੜ ਦੀ ਮੀਟਿੰਗ ਵਿਗਿਆਨ ਭਵਨ ਵਿੱਚ ਕਰੀਬ 7 ਘੰਟੇ ਚਲੀ, ਜਿਸ ਦਾ ਅਜੇ ਕੋਈ ਠੋਸ ਨਤੀਜਾ ਨਹੀਂ ਨਿਕਲਿਆ। ਚੋਥੇ ਗੇੜ ਦੀ ਬੈਠਕ ਵਿੱਚ ਕਿਸਾਨਾਂ ਨੇ ਖੇਤੀ ਕਾਨੂੰਨਾਂ ਵਿਰੁੱਧ ਕੇਂਦਰ ਮੰਤਰੀਆਂ ਨੂੰ ਕੁਝ ਪੁਆਇੰਟ ਪੇਸ਼ ਕੀਤੇ ਹਨ, ਜਿਸ ਵਿੱਚ ਦੱਸਿਆ ਗਿਆ ਹੈ ਕਿ ਕਿਸਾਨਾਂ ਨੂੰ ਇਸ ਕਾਨੂੰਨ ਦੇ ਕਿਹੜੇ-ਕਿਹੜੇ ਨੁਕਤਿਆਂ ਤੋਂ ਦਿਕੱਤ ਹੈ।
ਬੀਕੇਯੂ ਕਾਦੀਆਂ ਦੇ ਪ੍ਰਧਾਨ ਹਰਮੀਤ ਸਿੰਘ ਨੇ ਕਿਹਾ ਕਿ ਕੇਂਦਰੀ ਮੰਤਰੀ ਨੇ ਪੁੱਛਿਆ ਸੀ ਕਿ ਇਨ੍ਹਾਂ ਕਾਨੂੰਨਾਂ ਵਿੱਚ ਕੀ ਗਲਤੀਆਂ ਹਨ ਇਸ ਦੇ ਬਾਰੇ ਕੇਂਦਰੀ ਮੰਤਰੀਆਂ ਨੂੰ ਜਾਣੂ ਕਰਵਾਉਣ ਲਈ ਇਸ ਮੀਟਿੰਗ ਵਿੱਚ ਕਿਸਾਨਾਂ ਨੇ ਡਰਾਫਟ ਦਿੱਤਾ ਹੈ ਜਿਸ ਉੱਤੇ ਉਨ੍ਹਾਂ ਨੇ ਵੀ ਸ਼ੰਕੇ ਜਤਾਏ ਹਨ।
ਉਨ੍ਹਾਂ ਕਿਹਾ ਕਿ ਬਾਕੀ ਬੈਠਕਾਂ ਤੋਂ ਇਹ ਬੈਠਕ ਵਧੀਆ ਰਹੀ ਹੈ ਕਿਉਂਕਿ ਸਰਕਾਰ ਪਹਿਲਾਂ ਇਨ੍ਹਾਂ ਕਾਨੂੰਨਾਂ ਵਿੱਚ ਸੋਧ ਕਰਨ ਲਈ ਤਿਆਰ ਹੋ ਗਈ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰੀਆਂ ਨੇ 5 ਦਸਬੰਰ ਨੂੰ ਹੋਣ ਵਾਲੀ ਅਗਲੀ ਬੈਠਕ ਵਿੱਚ ਇਨ੍ਹਾਂ ਕਾਨੂੰਨਾਂ ਵਿੱਚ ਸੋਧ ਕਰਨ ਲਈ ਕਿਹਾ ਹੈ ਪਰ ਉਨ੍ਹਾਂ ਦੀ ਮੰਗ ਹੈ ਕਿ ਇਨ੍ਹਾਂ ਨੂੰ ਰੱਦ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਉਨ੍ਹਾਂ ਕੇਂਦਰੀ ਮੰਤਰੀਆਂ ਨੂੰ ਸਪਸ਼ਟ ਤੌਰ ਉੱਤੇ ਕਹਿ ਦਿੱਤਾ ਹੈ ਕਿ ਜੇ ਉਹ ਅਗਲੀ ਬੈਠਕ ਵਿੱਚ ਇਨ੍ਹਾਂ ਨੂੰ ਰੱਦ ਕਰਨਗੇ ਤਾਂ ਹੀ ਉਹ ਬੈਠਕ ਦਾ ਹਿੱਸਾ ਬਣਨਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਖੇਤੀ ਮੰਤਰੀ ਨੂੰ ਐਮਐਸਪੀ ਉੱਤੇ ਕਾਨੂੰਨ ਬਣਾਉਣ ਦਾ ਲਈ ਕਿਹਾ ਹੈ।